ਪਠਾਨਕੋਟ ਵਿਚ ਡੇਂਗੂ ਦਾ ਕਹਿਰ ਜਾਰੀ

author img

By

Published : Sep 23, 2021, 5:32 PM IST

ਪਠਾਨਕੋਟ ਵਿਚ ਡੇਂਗੂ ਦਾ ਕਹਿਰ ਜਾਰੀ

ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਘਟਿਆ ਹੀ ਸੀ ਹੁਣ ਡੇਂਗੂ (Dengue)ਦਾ ਕਹਿਰ ਸ਼ੁਰੂ ਹੋ ਗਿਆ ਹੈ।ਮੰਗਲਵਾਰ ਨੂੰ 28 ਨਵੇਂ ਅਤੇ ਬੁੱਧਵਾਰ ਨੂੰ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਦੋ ਦਿਨਾਂ (Days) ਵਿਚ ਡੇਂਗੂ ਦੇ 49 ਮਰੀਜ਼ ਆਏ ਹਨ।

ਪਠਾਨਕੋਟ: ਕੋਰੋਨਾ (Corona) ਦਾ ਕਹਿਰ ਅਜੇ ਤੱਕ ਖਤਮ ਨਹੀਂ ਹੋਇਆ ਪਰ ਪਠਾਨਕੋਟ (Pathankot) ਦੇ ਵਿਚ ਡੇਂਗੂ ਦਾ ਕਹਿਰ ਹੈ।ਮੰਗਲਵਾਰ ਨੂੰ 28 ਨਵੇਂ ਮਾਮਲੇ ਸਾਹਮਣੇ ਆਏ ਹਨ।ਉਥੇ ਹੀ ਬੁੱਧਵਾਰ ਨੂੰ 21 ਨਵੇਂ ਮਾਮਲੇ ਪਾਜ਼ੀਟਿਵ (Positive) ਆਏ ਸਨ।ਤੁਹਾਨੂੰ ਦੱਸ ਦੇਈਏ ਕਿ ਪਠਾਨਕੋਟ ਵਿਚ ਦੋ ਦਿਨਾਂ ਵਿਚ 49 ਮਰੀਜ਼ ਸਾਹਮਣੇ ਆ ਚੁੱਕੇ ਹਨ।

ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਬੁੱਧਵਾਰ ਦੀ ਰਿਪੋਰਟ ਦੇ ਅਨੁਸਾਰ 3 ਮਰੀਜ਼ ਗਰੋਟਾ ਦੇ ਬਾਕੀ ਪਠਾਨਕੋਟ ਸ਼ਹਿਰ ਦੇ ਅਤੇ ਇਕ ਮਰੀਜ਼ ਦੂਸਰੇ ਜ਼ਿਲ੍ਹੇ ਦਾ ਹੈ। ਅੰਕੜਿਆ ਵਿਚ ਪਠਾਨਕੋਟ ਸ਼ਹਿਰ ਦੇ 168, ਸੁਜਾਨਪੁਰ ਦਾ 1, ਘਰੋਟਾ ਦਾ 34, ਨਰੋਟ ਜੈਮਲ ਸਿੰਘ ਦੇ 5, ਬਧਾਨੀ ਦੇ 19 ਅਤੇ ਦੂਜੇ ਜ਼ਿਲੇ ਤੋਂ ਇਕ ਅਤੇ ਦੂਸਰੇ ਸੂਬੇ ਤੋਂ ਆਏ 3 ਕੇਸ ਸਾਹਮਣੇ ਆਏ ਹਨ।

ਪਠਾਨਕੋਟ ਵਿਚ ਡੇਂਗੂ ਦਾ ਕਹਿਰ ਜਾਰੀ

ਪਠਾਨਕੋਟ ਵਿਚ ਹੁਣ ਤੱਕ 231 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿੱਚੋਂ 203 ਕੇਸ ਸਤੰਬਰ ਮਹੀਨੇ ਦੇ ਵਿੱਚ ਹੀ ਆਏ ਹਨ। ਜਾਂਚ ਦੇ ਵਿਚ ਮਰੀਜ਼ਾਂ ਦੇ ਪਲੇਟਲੈੱਟਸ ਤੇ ਵਿੱਚ ਕਮੀ ਪਾਈ ਜਾ ਰਹੀ ਹੈ। ਜਿਸਦੇ ਚੱਲਦੇ ਸਿਵਲ ਹਸਪਤਾਲ ਵਿਚ ਡੇਂਗੂ ਮਰੀਜ਼ਾਂ ਦੇ ਲਈ ਬੈੱਡ ਘੱਟ ਪੈਣ ਲੱਗ ਪਏ ਹਨ।

ਹਸਪਤਾਲ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਦਿੰਦੇ ਹੋਏ ਡੇਂਗੂ ਵਾਰਡ ਵਿੱਚ ਪਹਿਲੇ ਨਾਲੋਂ ਜ਼ਿਆਦਾ 8 ਬੈੱਡ ਦਾ ਇੱਕ ਹੋਰ ਵਾਰਡ ਬਣਾਇਆ ਹੈ। ਜੇਕਰ ਇਹ ਅੰਕੜਾ ਹੋਰ ਵਧਦਾ ਹੈ ਤਾਂ ਸਿਹਤ ਵਿਭਾਗ ਵੱਲੋਂ ਦੋ ਕਮਰਿਆਂ ਨੂੰ ਹੋਰ ਡੇਂਗੂ ਵਾਰਡ ਦੇ ਲਈ ਤਿਆਰ ਕੀਤਾ ਗਿਆ ਹੈ।

ਇਹ ਵੀ ਪੜੋ:ਸਿੱਖ ਨੌਜਵਾਨ ਨਾਲ ਕੁੱਟਮਾਰ ਕਰ ਕੀਤੀ ਕੇਸਾਂ ਦੀ ਬੇਅਦਬੀ

ETV Bharat Logo

Copyright © 2024 Ushodaya Enterprises Pvt. Ltd., All Rights Reserved.