Teacher in Mohalla Clinic: ਮਾਨ ਸਰਕਾਰ ਫਿਰ ਸਵਾਲਾਂ ਦੇ ਘੇਰੇ ਵਿੱਚ, ਮੁਹੱਲਾ ਕਲੀਨਕਾਂ ਦੇ ਉਦਘਾਟਨ ਵਿੱਚ ਕੰਪਿਊਟਰ ਟੀਚਰ ਲਗਾਏ
Published: Jan 27, 2023, 4:10 PM


Teacher in Mohalla Clinic: ਮਾਨ ਸਰਕਾਰ ਫਿਰ ਸਵਾਲਾਂ ਦੇ ਘੇਰੇ ਵਿੱਚ, ਮੁਹੱਲਾ ਕਲੀਨਕਾਂ ਦੇ ਉਦਘਾਟਨ ਵਿੱਚ ਕੰਪਿਊਟਰ ਟੀਚਰ ਲਗਾਏ
Published: Jan 27, 2023, 4:10 PM
ਮੁਹੱਲਾ ਕਲੀਨਕਾਂ ਨੂੰ ਉਦਘਾਟਨ ਨੂੰ ਲੈ ਕੇ ਇਕ ਵਾਰ ਫਿਰ ਮਾਨ ਸਰਕਾਰ ਨੂੰ ਵਿਰੋਧੀ ਘੇਰ ਰਹੇ ਹਨ। ਇਸ ਵਾਰ ਸਰਕਾਰ ਨੇ ਕੰਪਿਊਟਰ ਅਧਿਆਪਕ ਤੈਨਾਤ ਕੀਤੇ ਹਨ ਜੋ ਕਲੀਨਕ ਦਾ ਤਕਨੀਕੀ ਕੰਮ ਦੇਖ ਰਹੇ ਹਨ। ਇਸਨੂੰ ਲੈ ਕੇ ਵਿਰੋਧੀ ਵੀ ਸਰਕਾਰ ਉੱਤੇ ਸਵਾਲ ਕਰ ਰਹੇ ਹਨ ਕਿ ਸਰਕਾਰ ਕਹਿਣੀ ਅਤੇ ਕਥਨੀ ਉੱਤੇ ਪੂਰਾ ਨਹੀਂ ਉਤਰ ਰਹੀ।
ਪਠਾਨਕੋਟ: ਪੰਜਾਬ ਵਿੱਚ ਮੁਹੱਲਾ ਕਲੀਨਕਾਂ ਦੇ ਉਦਘਾਟਨ ਹੋ ਰਹੇ ਹਨ ਅਤੇ ਇਕ ਵਾਰ ਫਿਰ ਮਾਨ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ। ਅਧਿਆਪਕ ਦਾਅਵਾ ਕਰ ਰਹੇ ਹਨ ਕਿ ਭਗਵੰਤ ਮਾਨ ਇਕ ਵੀਡੀਓ ਵਿੱਚ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਸਕੂਲ ਦੇ ਅਧਿਆਪਕ ਸਿਰਫ ਪੜਾਉਣ ਦਾ ਹੀ ਕੰਮ ਕਰ ਰਹੇ ਹਨ। ਪਰ ਮਾਨ ਸਰਕਾਰ ਦੇ ਇਹ ਦਾਅਵੇ ਝੂਠੇ ਸਾਬਿਤ ਹੋ ਰਹੇ ਹਨ।
ਟੀਚਰਾਂ ਨੇ ਰੱਖਿਆ ਆਪਣਾ ਪੱਖ: ਜਾਣਕਾਰੀ ਮੁਤਾਬਿਕ ਮੁਹੱਲਾ ਕਲੀਨਕਾਂ ਦੀ ਸ਼ੁਰੂਆਤ ਕਰਨ ਲਈ ਸਕੂਲ ਦੇ ਕੰਪਿਊਟਰ ਟੀਚਰਾਂ ਦੀ ਡਿਊਟੀ ਲਗਾਈ ਗਈ ਹੈ। ਟੀਚਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਮੁਲਾਜ਼ਮ ਹਨ ਤੇ ਆਪਣਾ ਕੰਮ ਕਰ ਰਹੇ ਹਨ। ਹਾਲਾਂਕਿ ਮੁਹੱਲਾ ਕਲੀਨਕਾਂ ਦੇ ਉਦਘਾਟਨ ਵਿੱਚ ਟੀਚਰਾਂ ਦੀ ਡਿਊਟੀ ਲਗਾਉਣ ਨੂੰ ਲੈ ਕੇ ਵਿਰੋਧੀ ਵੀ ਸਰਕਾਰ ਨੂੰ ਘੇਰ ਰਹੇ ਹਨ।
ਦੂਜੇ ਪਾਸੇ ਇਸ ਸੰਬੰਧੀ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਜੋ ਸਿੰਘਾਪੁਰ ਤੱਕ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਕੰਮ ਇਕ ਇਕ ਕਰਕੇ ਪੂਰਾ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਉਨ੍ਹਾਂ ਅਧਿਆਪਕਾਂ ਦੀ ਡਿਊਟੀ ਲਾ ਰਹੀ ਹੈ ਜੋ ਇਸ ਕੰਮ ਵਿੱਚ ਨਿਪੁਣ ਹਨ।
ਇਸ ਮਸਲੇ ਉੱਤੇ ਕਾਂਗਰਸ ਦੇ ਬੁਲਾਰੇ ਟੀਨਾ ਚੌਧਰੀ ਵਲੋਂ ਵੀ ਇਸਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਜਦੋਂਕਿ ਜੇਕਰ ਮੁਹੱਲਾ ਕਲੀਨਕ ਟੈਕਨੀਕਲ ਸਪੋਰਟ ਦੀ ਲੋੜ ਸੀ ਤਾਂ ਪੱਕੀਆਂ ਅਸਮੀਆਂ ਕੱਢੀਆਂ ਜਾ ਸਕਦੀਆਂ ਸਨ। ਪਰ ਸਰਕਾਰ ਨੇ ਸਕੂਲ ਦੇ ਕੰਪਿਊਟਰ ਟੀਚਰ ਲਗਾਏ ਹਨ, ਜੋ ਕਿ ਗਲਤ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੂੰ ਇਸ ਪਾਸੇ ਮੁੜ ਸੋਚਣਾ ਚਾਹੀਦਾ ਹੈ ਤੇ ਇਨ੍ਹਾਂ ਦੀ ਥਾਂ ਪੱਕੇ ਬੰਦੇ ਭਰਤੀ ਕਰਨੇ ਚਾਹੀਦੇ ਹਨ।
