Assembly Elections 2022: ਸੁਜਾਨਪੁਰ ਹਲਕੇ ਲੋਕਾਂ ਨੇ ਆਪਣੇ ਲੀਡਰਾਂ ਨੂੰ ਲੈਕੇ ਕੀ ਕੀਤੀ ਇਹ ਭਵਿੱਖਬਾਣੀ ?

author img

By

Published : Sep 8, 2021, 8:34 PM IST

ਸੁਜਾਨਪੁਰ ਹਲਕੇ ਲੋਕਾਂ ਨੇ ਆਪਣੇ ਲੀਡਰਾਂ ਨੂੰ ਲੈਕੇ ਕੀ ਕੀਤੀ ਇਹ ਭਵਿੱਖਬਾਣੀ

ਸੂਬੇ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਨੂੰ ਲੈਕੇ ਜਿੱਥੇ ਸਿਆਸੀ ਲੀਡਰਾਂ ਨੇ ਚੋਣ ਮੁਹਿੰਮ ਵਿੱਢ ਦਿੱਤੀ ਹੈ ਉੱਥੇ ਹੀ ਵੱਖ-ਵੱਖ ਹਲਕੇ ਦੇ ਲੋਕਾਂ ਵੱਲੋਂ ਵੀ ਲੀਡਰਾਂ ਦੇ ਕਾਰਜ ਤੇ ਉਨ੍ਹਾਂਂ ਦੇ ਭਵਿੱਖ ਨੂੰ ਲੈਕੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਚੱਲਦੇ ਹੀ ਪਠਾਨਕੋਟ (Pathankot) ਹਲਕੇ ਦੇ ਲੋਕਾਂ ਵੱਲੋਂ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੈਕੇ ਕੁਝ ਇਸ ਤਰ੍ਹਾਂ ਦੀ ਸੰਭਾਵਨਾ ਜਤਾਈ ਗਈ ਹੈ।

ਪਠਾਨਕੋਟ: ਜ਼ਿਲ੍ਹੇ ਦਾ ਹਲਕਾ ਸੁਜਾਨਪੁਰ (Sujanpur) ਜਿਸ ਦੀ ਭੂਗੋਲਿਕ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਇਸ ਦੇ ਇੱਕ ਪਾਸੇ ਹਿਮਾਚਲ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਦੀ ਸਰਹੱਦ ਲੱਗਦੀ ਹੈ ਭਾਰਤ ਦਾ ਸਭ ਤੋਂ ਮਸ਼ਹੂਰ ਡੈਮ ਰਣਜੀਤ ਸਾਗਰ ਡੈਮ ਵੀ ਇਸ ਹਲਕੇ ਦੇ ਵਿੱਚ ਮੌਜੂਦ ਹੈ। ਇਸਦਾ ਅੱਧਾ ਇਲਾਕਾ ਪਹਾੜੀ ਹੈ ਅਤੇ ਜੇ ਗੱਲ ਕਰੀਏ ਸੁਜਾਨਪੁਰ ਹਲਕੇ ਦੀ ਜਨਸੰਖਿਆ ਦੀ ਤਾਂ ਇੱਥੇ ਕਰੀਬ ਦੋ ਲੱਖ ਜਨਸੰਖਿਆ ਮੌਜੂਦ ਹੈ।

ਚੋਣਾਂ ਨੂੰ ਲੈਕੇ ਸੁਜਾਨਪੁਰ ਹਲਕੇ ਦਾ ਸੂਰਤ-ਏ-ਹਾਲ
ਜੇ ਰਾਜਨੀਤਿਕ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਪਿਛਲੀਆਂ ਚਾਰ ਚੋਣਾਂ ਦੇ ਵਿੱਚ ਕਿਸ ਨੂੰ ਕਿੰਨੀਆਂ ਵੋਟਾਂ ਮਿਲਿਆਂ ਅਤੇ ਕੌਣ ਕਦੋਂ ਜੇਤੂ ਰਿਹਾ ਉਸ ਦਾ ਪੂਰਾ ਲੇਖਾ ਜੋਖਾ ਕੁਝ ਇਸ ਤਰ੍ਹਾਂ ਹੈ। ਇਸ ਮੌਕੇ ਭਾਜਪਾ ਦਾ ਸੁਜਾਨਪੁਰ ਹਲਕੇ ‘ਤੇ ਕਬਜ਼ਾ ਹੈ ਅਤੇ ਦਿਨੇਸ਼ ਸਿੰਘ ਬੱਬੂ ਸੁਜਾਨਪੁਰ (Sujanpur) ਹਲਕੇ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਇਕ ਹਨ ਜਿਨ੍ਹਾਂ ਨੇ ਇਸ ਵਾਰ ਹੈਟ੍ਰਿਕ ਬਣਾਈ ਸੀ। 2007 ਤੋਂ ਲੈ ਕੇ 2012 ਅਤੇ 2017 ਲਗਾਤਾਰ ਤਿੰਨ ਵਾਰ ਵਿਧਾਇਕ ਦਿਨੇਸ਼ ਸਿੰਘ ਬੱਬੂ ਭਾਜਪਾ ਵਲੋਂ ਜਿੱਤਦੇ ਆ ਰਹੇ ਹਨ।

ਸੁਜਾਨਪੁਰ ਹਲਕੇ ‘ਤੇ ਭਾਜਪਾ ਦਾ ਹੈ ਕਬਜ਼ਾ

2007 ਤੋਂ ਹੁਣ ਤੱਕ ਸੁਜਾਨਪੁਰ ਉੱਪਰ ਭਾਜਪਾ ਦਾ ਕਬਜ਼ਾ ਹੈ। ਸੰਨ 2002 ਦੇ ਵਿੱਚ ਰਘੂਨਾਥ ਸਹਾਏ ਪੁਰੀ ਜੋਕਿ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਸਨ ਜਿੰਨ੍ਹਾਂ ਨੇ ਸਤਪਾਲ ਸੈਣੀ ਭਾਜਪਾ ਦੇ ਉਮੀਦਵਾਰ ਨੂੰ 18,244 ਵੋਟਾਂ ਨਾਲ ਸੰਨ 2002 ਦੇ ਵਿੱਚ ਹਰਾ ਕੇ ਕਾਂਗਰਸ ਦੀ ਸੀਟ ‘ਤੇ ਜਿੱਤ ਹਾਸਲ ਕੀਤੀ ਸੀ। 2007 ਦੇ ਵਿੱਚ ਸਭ ਤੋਂ ਪਹਿਲਾਂ ਦਿਨੇਸ਼ ਸਿੰਘ ਬੱਬੂ ਨੇ ਕਾਂਗਰਸ ਦੇ ਰਘੂਨਾਥ ਸਹਾਏ ਪੁਰੀ ਨੂੰ ਮਾਤਰ 328 ਵੋਟਾਂ ਨਾਲ ਹਰਾਇਆ ਸੀ ਅਤੇ 2012 ਦੇ ਵਿੱਚ ਬੀਜੇਪੀ ਦੇ ਦਿਨੇਸ਼ ਸਿੰਘ ਬੱਬੂ ਨੇ ਆਜ਼ਾਦ ਉਮੀਦਵਾਰ ਨਰੇਸ਼ ਪੁਰੀ ਨੂੰ 23096 ਵੋਟਾਂ ਨਾਲ ਹਰਾਇਆ। 2017 ਦੇ ਵਿੱਚ ਦਿਨੇਸ਼ ਸਿੰਘ ਬੱਬੂ ਨੇ ਤੀਸਰੀ ਵਾਰ ਕਾਂਗਰਸ ਦੇ ਅਮਿਤ ਸਿੰਘ ਨੂੰ 18700 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ ਅਤੇ ਤਿੰਨ ਵਾਰ ਲਗਾਤਾਰ ਸੁਜਾਨਪੁਰ ਹਲਕੇ ਦੇ ਵਿੱਚ ਵਿਧਾਇਕ ਰਹੇ ਹਨ।

ਸੁਜਾਨਪੁਰ ਹਲਕੇ ਲੋਕਾਂ ਨੇ ਆਪਣੇ ਲੀਡਰਾਂ ਨੂੰ ਲੈਕੇ ਕੀ ਕੀਤੀ ਇਹ ਭਵਿੱਖਬਾਣੀ

ਹਲਕੇ ਦੇ ਵਿੱਚ 1,64979 ਦੇ ਕਰੀਬ ਵੋਟਰ

ਹਲਕਾ ਸੁਜਾਨਪੁਰ ਦੀ ਮਰਦਸ਼ੁਮਾਰੀ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਕਰੀਬ 1,64979 ਵੋਟਰ ਹਨ ਜਿਨ੍ਹਾਂ ਵਿੱਚੋਂ 87,679 ਪੁਰਸ਼ ਅਤੇ 77,297 ਮਹਿਲਾਵਾਂ ਹਨ ਅਤੇ ਤਿੰਨ ਵੋਟਰ ਹੋਰ (ਕਿੰਨਰ) ਭਾਈਚਾਰੇ ਨਾਲ ਸਬੰਧਿਤ ਹਨ।

ਹਲਕੇ ‘ਚ ਹਰ ਜਾਤੀ ਦੇ ਲੋਕ ਮੌਜੂਦ

ਜੇ ਹਲਕਾ ਸੁਜਾਨਪੁਰ ਦੀ ਜਾਤੀ ਸਮੀਕਰਨ ਦੀ ਗੱਲ ਕਰੀਏ ਤਾਂ ਹਲਕਾ ਸੁਜਾਨਪੁਰ ਇੱਕ ਅਰਧ ਪਹਾੜੀ ਖੇਤਰ ਹੈ। ਜ਼ਿਆਦਾਤਰ ਲੋਕ ਹਰ ਇੱਕ ਜਾਤੀ ਦੇ ਇਸ ਹਲਕੇ ਦੇ ਵਿੱਚ ਹਨ। ਕਿਸੇ ਇੱਕ ਖ਼ਾਸ ਜਾਤੀ ਦਾ ਕੁਝ ਜ਼ਿਆਦਾ ਪ੍ਰਭਾਵ ਇਸ ਹਲਕੇ ਦੇ ਉੱਪਰ ਨਹੀਂ ਹੈ ਕਿਉਂਕਿ ਜੇਕਰ ਪਿਛਲੇ ਰਿਕਾਰਡ ਦੇਖੇ ਜਾਣ ਤਾਂ ਇਸ ਹਲਕੇ ਦੇ ਵਿੱਚ ਨਰੇਸ਼ ਪੁਰੀ, ਸਤਪਾਲ ਸੈਣੀ ਅਤੇ ਹੁਣ ਦਿਨੇਸ਼ ਸਿੰਘ ਬੱਬੂ ਇਹ ਵੱਖ-ਵੱਖ ਜਾਤੀਆਂ ਨਾਲ ਸਬੰਧ ਰੱਖਦੇ ਸਨ ਇਸ ਲਈ ਇਸ ਹਲਕੇ ਦੇ ਵਿੱਚ ਜਾਤੀ ਨੂੰ ਲੈ ਕੇ ਕੁਝ ਜ਼ਿਆਦਾ ਜਨਾਧਾਰ ਨਹੀਂ ਹੈ।

2017 ਦੀਆਂ ਚੋਣਾਂ ‘ਚ ਉਮੀਦਵਾਰਾਂ ਨੂੰ ਮਿਲੇ ਵੋਟ ਫੀਸਦ ਦੀ ਜਾਣਕਾਰੀ

ਜੇ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ 2017 ਦੇ ਵਿੱਚ ਦਿਨੇਸ਼ ਸਿੰਘ ਬੱਬੂ ਜੋ ਕਿ ਭਾਜਪਾ ਦੇ ਉਮੀਦਵਾਰ ਸਨ ਵਿਜੇਤਾ ਰਹੇ ਸਨ ਜਿਨ੍ਹਾਂ ਨੂੰ 39.33% ਵੋਟ ਪਈ ਸੀ। ਦੂਸਰੇ ਨੰਬਰ ‘ਤੇ ਕਾਂਗਰਸ ਦੇ ਉਮੀਦਵਾਰ ਅਮਿਤ ਸਿੰਘ ਸਨ ਜਿੰਨ੍ਹਾਂ ਨੂੰ 24.29%ਪ੍ਰਤੀਸ਼ਤ ਵੋਟ ਪਿਆ ਸੀ ਅਤੇ ਤੀਸਰੇ ਨੰਬਰ ਤੇ ਆਜ਼ਾਦ ੳਮੀਦਵਾਰ ਨਰੇਸ਼ ਪੁਰੀ ਜੋ ਕਿ ਰਘੂਨਾਥ ਸਹਾਏ ਪੁਰੀ ਦੇ ਬੇਟੇ ਸਨ ਉਨ੍ਹਾਂ ਨੂੰ 23.6 ਪ੍ਰਤੀਸ਼ਤ ਵੋਟ ਸੁਜਾਨਪੁਰ ਦੇ ਵਿੱਚ ਪਈ ਸੀ।

ਹਲਕੇ ਦੇ ਲੀਡਰਾਂ ਨੂੰ ਲੈਕੇ ਸਥਾਨਕ ਲੋਕਾਂ ਦੇ ਪ੍ਰਤੀਕਰਮ

ਹੁਣ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਇਸ ਹਲਕੇ ਦੇ ਵਿੱਚ ਐਲਾਨ ਦਿੱਤਾ ਹੈ ਅਤੇ ਜਿੱਥੇ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਸੀ ਅਤੇ ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਹੈ ਜਿਸ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਇਹ ਢਾਹ ਲਾਉਣਗੇ ਅਤੇ ਇਸ ਵਾਰ ਸੁਜਾਨਪੁਰ ਦਾ ਇਲੈਕਸ਼ਨ ਕਾਫ਼ੀ ਰੌਚਕ ਹੋਣ ਵਾਲਾ ਹੈ ਇਹ ਕਹਿਣਾ ਸਥਾਨਿਕ ਲੋਕਾਂ ਦਾ।

ਇਹ ਵੀ ਪੜ੍ਹੋ:ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਲੈਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.