Traffic Police in Action Mode:  ਬੁਲਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਪੁਲਿਸ ਦੀ ਚੇਤਾਵਨੀ, ਕਿਹਾ- ਸੁਧਰ ਜਾਓ ਨਹੀਂ, ਤਾਂ...

author img

By

Published : Mar 16, 2023, 10:57 AM IST

Traffic Police in Action Mode

ਮੋਗਾ ਵਿਖੇ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਖਿਲਾਫ ਪੁਲਿਸ ਵੱਲੋਂ ਮੁਹਿੰਮ ਵਿੱਢੀ ਗਈ ਹੈ। ਇਸੇ ਤਹਿਤ ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਨੇ ਕਈ ਵਾਹਨਾਂ ਦੇ ਚਾਲਾਨ ਕੱਟੇ ਹਨ ਤੇ ਨਾਲ ਹੀ ਨੌਜਵਾਨਾਂ ਨੂੰ ਖਬਰਦਾਰ ਵੀ ਕੀਤਾ ਹੈ।

ਫਿਕ ਇੰਚਾਰਜ ਨੇ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਕੀਤਾ ਖਬਰਦਾਰ, ਕਿਹਾ- ਸੁਧਰ ਜਾਓ ਨਹੀਂ ਤਾਂ...

ਮੋਗਾ : ਸ਼ਹਿਰ ਵਿਚ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਖਿਲਾਫ਼ ਟ੍ਰੈਫਿਕ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ ਹੈ। ਇਸੇ ਮੁਹਿੰਮ ਤਹਿਤ ਟ੍ਰੈਫਿਕ ਪੁਲਿਸ ਵੱਲੋਂ ਮੋਗਾ ਵਿਖੇ ਮੋਟਰਸਾਈਕਲ ਦੇ ਪਟਾਕੇ ਪਾਉਣ, ਜ਼ਿਆਦਾ ਆਵਾਜ਼ਾਂ ਕਰਨ ਤੇ ਮੋਡੀਫਾਈ ਕਰਵਾਏ ਦੋ ਪਹੀਆ ਵਾਹਨਾਂ ਦੇ ਚਾਲਾਨ ਕੱਟੇ ਗਏ। ਪੁਲਿਸ ਵੱਲੋਂ ਕੁਝ ਵਾਹਨਾਂ ਨੂੰ ਜ਼ਬਤ ਵੀ ਕੀਤਾ ਗਿਆ ਤੇ ਕੁਝ ਦੇ ਚਾਲਾਨ ਕੀਤੇ ਗਏ।

ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਉਤੇ ਸ਼ਿਕੰਜਾ : ਇਸ ਸਬੰਧੀ ਮੋਗਾ ਦੇ ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਨੇ ਦੱਸਿਆ ਕਿ ਮਾਣਯੋਗ ਐੱਸਐੱਸਪੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹਿਰ ਵਿਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਸਬੰਧੀ ਪੁਲਿਸ ਵੱਲੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਉਤੇ ਸਭ ਤੋਂ ਪਹਿਲਾਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Sit gave clean chit: ਕੋਟਕਪੂਰਾ ਗੋਲੀਕਾਂਡ ਮਾਮਲੇ 'ਚ SIT ਵੱਲੋਂ ਸਿੱਖ ਸੰਗਤਾਂ ਨੂੰ ਕਲੀਨ ਚਿੱਟ, ਤਤਕਾਲੀ ਪੁਲਿਸ ਅਧਿਕਾਰੀਆਂ ਨੂੰ ਕੀਤਾ ਨਾਮਜ਼ਦ

ਨੋ ਪਾਰਕਿੰਗ ਵਿਚ ਖੜ੍ਹੇ ਵ੍ਹੀਕਲ ਵੀ ਕਰਾਂਗੇ ਜ਼ਬਤ : ਉਨ੍ਹਾਂ ਕਿਹਾ ਕਿ ਮੋਟਰਸਾਈਕਲ ਮੋਡੀਫਾਈ ਕਰਵਾਉਣ ਤੋਂ ਬਾਅਦ ਇਨ੍ਹਾਂ ਦੀ ਆਵਾਜ਼ ਇੰਨੀ ਜ਼ਿਆਦਾ ਹੋ ਜਾਂਦੀ ਹੈ, ਜੋ ਕਿ ਦਿਲ ਦੇ ਮਰੀਜ਼ਾਂ ਦਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਅੱਜ ਵੱਖ-ਵੱਖ ਥਾਵਾਂ ਉਤੇ ਨਾਕਾਬੰਦੀ ਕਰ ਕੇ ਬੁਲਟ ਮੋਟਰਸਾਈਕਲ, ਜਿਨ੍ਹਾਂ ਦੀ ਆਵਾਜ਼ ਜ਼ਿਆਦਾ ਸੀ, ਜਾਂ ਜੋ ਪਟਾਕੇ ਵਜਾਉਂਦੇ ਹਨ, ਦੇ ਚਾਲਾਨ ਕੱਟੇ ਗਏ। ਟਰੈਫਿਕ ਇੰਚਾਰਜ ਹਕੀਕਤ ਸਿੰਘ ਨੇ ਭਰੋਸਾ ਦਿੱਤਾ ਕਿ ਹੁਣ ਜ਼ਿਲ੍ਹਾ ਵਾਸੀਆਂ ਨੂੰ ਬੁਲੇਟ ਮੋਟਰਸਾਈਕਲਾਂ ਦੇ ਪਟਾਕਿਆਂ ਤੋਂ ਮੁਕਤ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੁੱਖ ਜੋਗਿੰਦਰ ਸਿੰਘ ਚੌਕ 'ਤੇ ਕਈ ਲੋਕ ਆਪਣੇ ਵਾਹਨ ਅਣਅਧਿਕਾਰਤ ਤੌਰ 'ਤੇ ਪਾਰਕ ਕਰਦੇ ਹਨ, ਪਰ ਹੁਣ ਇਹ ਕੰਮ ਨਹੀਂ ਹੋਵੇਗਾ। ਜੋਗਿੰਦਰ ਸਿੰਘ ਚੌਕ ਵਿੱਚ ਖੜ੍ਹੇ ਸਾਰੇ ਵਾਹਨਾਂ ਦੇ ਚਲਾਨ ਕੱਟ ਕੇ ਉਨ੍ਹਾਂ ਨੂੰ ਜ਼ਬਤ ਕੀਤੀ ਜਾਵੇਗਾ।

ਇਹ ਵੀ ਪੜ੍ਹੋ : Kotakpura Firing Case: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਜ਼ਮਾਨਤ ਅਰਜ਼ੀ ਉੱਤੇ ਅੱਜ ਵੀ ਟਲਿਆ ਫੈਸਲਾ

ਮੋਡੀਫਾਈ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਵੀ ਹੋਵੇਗੀ ਕਾਰਵਾਈ : ਟਰੈਫਿਕ ਇੰਚਾਰਜ ਹਕੀਕਤ ਸਿੰਘ ਨੇ ਕਿਹਾ ਕਿ ਜੋ ਨੌਜਵਾਨ ਬੁਲਟ ਦੇ ਪਟਾਕੇ ਪਾਉਂਦੇ ਹਨ ਉਸ ਨਾਲ ਆਮ ਲੋਕਾ ਦੇ ਅਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜੇ ਕਿਸੇ ਵੀ ਗਲੀ ਮੁੱਹਲੇ ਵਿੱਚ ਇਸ ਤਰ੍ਹਾਂ ਬੁਲਟ ਦੇ ਪਟਾਕੇ ਵਜਾਉਂਦਾ ਹੈ ਉਸ ਦੇ ਮੋਟਰ ਸਾਇਕਲ ਦਾ ਨੰਬਰ ਨੋਟ ਕਰ ਕੇ ਟ੍ਰੈਫਿਕ ਦਫਤਰ ਵਿੱਚ ਦਿੱਤਾ ਜਾਵੇ। ਉਸ ਦਾ ਡਾਟਾ ਪਤਾ ਕਰ ਕੇ ਉਸ ਦੇ ਘਰ ਜਾ ਕੇ ਕਾਰਵਾਈ ਕੀਤੀ ਜਾਵੇਗੀ ਤੇ ਵੱਡੇ ਚਲਾਨ ਵੀ ਕੀਤੇ ਜਾਣਗੇ। ਉਥੇ ਹੀ ਉਨ੍ਹਾਂ ਨੇ ਬੁਲਟ ਦੇ ਪਟਾਕੇ ਪਵਉਣ ਵਾਲੇ ਨੌਜਵਾਨਾਂ ਨੂੰ ਇਹ ਅਪੀਲ ਵੀ ਕੀਤੀ ਕੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਬਕਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਜੋ ਬੁਲਟ ਮੋਟਰਸਾਈਕਲ ਦੇ ਸਲੰਸਰ ਬਦਲਦੇ ਦੁਕਾਨਦਾਰਾਂ ਨੂੰ ਵੀ ਚਿਤਾਵਨੀ ਦਿਤੀ ਕੀ ਬੁਲਟ ਮੋਟਰਸਾਈਕਲ ਦੇ ਸਲੰਸਰ ਨਾ ਬਦਲੇ ਜਾਣ, ਨਹੀਂ ਤਾਂ ਦੁਕਾਨਦਾਰਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.