ਹਵਾਲਾਤੀ ਹੋਏ ਫਰਾਰ, ਜਾਣੋ ਕੀ ਕੀਤਾ ਸੀ ਕਾਰਨਾਮਾ...

author img

By

Published : Aug 11, 2021, 1:00 PM IST

ਹਵਾਲਾਤੀ ਹੋਏ ਫਰਾਰ

ਮੋਗਾ ਦੇ ਥਾਣਾ ਸਦਰ ਵਿਚੋਂ ਚਾਰ ਹਵਾਲਾਤੀ ਫਰਾਰ ਹੋ ਗਏ ਹਨ। ਇਹ ਚਾਰੋਂ ਹੀ ਵੱਖ ਵੱਖ ਕੇਸਾਂ ਵਿਚ ਨਾਮਜ਼ਦ ਸਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੋਗਾ: ਥਾਣਾ ਸਦਰ ਵਿਚੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 4 ਮੈਂਬਰ ਹਵਾਲਾਤ ਵਿਚੋਂ ਫਰਾਰ ਹੋ ਗਏ ਹਨ। ਪੁਲਿਸ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ (Arrested) ਕਰਨ ਲਈ ਅਲੱਗ-ਅਲੱਗ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਿਸ ਕੁੱਝ ਨਹੀਂ ਬੋਲ ਰਹੀ ਹੈ।

ਤੁਹਾਨੂੰ ਦੱਸਦੇਈਏ ਕਿ ਫਰਾਰ ਹੋਏ ਮੁਲਜ਼ਮ ਵੱਖ-ਵੱਖ ਲੁੱਟਾਂ ਖੋਹਾ ਦੇ ਮਾਮਲਿਆਂ ਵਿੱਚ ਨਾਮਜਦ ਸਨ। ਇਹ ਚੋਰ ਗਿਰੋਹ ਲੁੱਟ ਦੀਆਂ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਹਵਾਲਾਤ ਵਿੱਚ ਕੈਦੀ ਫਰਾਰ ਹੋਣ ਨਾਲ ਥਾਣੇ ਅੰਦਰ ਸਨਸਨੀ ਫੈਲ ਗਈ। ਇਸ ਸੰਬੰਧੀ ਪੁਲਿਸ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਪੁਲਿਸ ਸਪੈਸ਼ਲ ਟੀਮਾਂ ਬਣਾ ਕੇ ਇਹਨਾਂ ਕੈਦੀਆਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜੋ:ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਤੋਂ ਕੀਤੀ ਪੁੱਛਗਿੱਛ

ETV Bharat Logo

Copyright © 2024 Ushodaya Enterprises Pvt. Ltd., All Rights Reserved.