ਗੈਂਗਸਟਰ ਅਰਸ਼ ਡੱਲਾ ਗਿਰੋਹ ਦੇ 4 ਸਾਥੀ ਗ੍ਰਿਫ਼ਤਾਰ, 30 ਬੋਰ ਪਿਸਟਲ, 01 ਮੈਗਜੀਨ ਤੇ 03 ਕਾਰਤੂਸ ਬਰਾਮਦ

author img

By

Published : Dec 7, 2022, 7:59 AM IST

Updated : Dec 7, 2022, 8:18 AM IST

gangster Arsh Dalla, Moga gangster arrest news

ਸਮਾਜ ਵਿਰੋਧੀ ਅਨਸਰਾਂ ਵੱਲੋਂ ਪਿਛਲੇ ਦਿਨੀਂ ਮੋਗਾ ਅਤੇ ਫਿਰੋਜਪੁਰ ਜਿਲ੍ਹਿਆਂ ਦੇ ਇਲਾਕਾ ਵਿਚੋਂ ਲੋਕਾਂ ਨੂੰ ਫਿਰੋਤੀਆਂ ਮੰਗਣ ਲਈ ਧਮਕੀਆਂ ਦਿੱਤੀਆਂ ਜਾ ਰਹੀਆ ਸਨ। ਪੰਜਾਬ ਪੁਲਿਸ ਵੱਲੋ ਫਿਰੋਤੀਆਂ ਮੰਗਣ ਵਾਲੇ ਗੈਂਗ ਦਾ ਪਰਦਾਫਾਸ਼ ਕਰਦਿਆ ਗੈਂਗਸਟਰ ਅਰਸ਼ ਡੱਲਾ ਦੇ ਚਾਰ ਸਾਥੀ ਗ੍ਰਿਫਤਾਰ ਕੀਤੇ।

ਮੋਗਾ: ਪਿਛਲੇ ਦਿਨੀਂ ਮੋਗਾ ਅਤੇ ਫਿਰੋਜਪੁਰ ਜਿਲ੍ਹਿਆਂ ਦੇ ਇਲਾਕਾ ਵਿਚੋਂ ਲੋਕਾਂ ਨੂੰ ਫਿਰੋਤੀਆਂ ਮੰਗਣ ਅਤੇ ਧਮਕੀਆਂ ਦੇਣ ਦੇ ਮਾਮਲੇ ਸਾਹਮਣੇ ਆਏ ਹਨ। ਪੰਜਾਬ ਪੁਲਿਸ ਵੱਲੋ ਫਿਰੋਤੀਆਂ ਮੰਗਣ ਵਾਲੇ ਗੈਂਗ ਦਾ ਪਰਦਾਫਾਸ਼ ਕਰਦਿਆ ਗੈਂਗਸਟਰ ਅਰਸ਼ ਡੱਲਾ ਦੇ ਚਾਰ ਸਾਥੀ 30 ਬੋਰ ਪਿਸਟਲ, 01 ਮੈਗਜੀਨ, 03 ਕਾਰਤੂਸਾਂ ਸਮੇਤ ਕਾਬੂ ਕੀਤੇ ਹਨ। ਮੁਲਜ਼ਮਾਂ ਪਾਸੋਂ 03 ਲੱਖ ਰੁਪਏ ਫਿਰੋਤੀ ਦੀ ਰਕਮ ਅਤੇ ਕਾਰ ਵੀ ਬਰਾਮਦ ਕੀਤੀ ਗਈ ਹੈ।

ਗੈਂਗਸਟਰ ਅਰਸ਼ ਡੱਲਾ ਅਤੇ ਪੀਤਾ ਮਨੀਲਾ ਵਿਦੇਸ਼ ਤੋਂ ਚਲਾ ਰਹੇ ਗਿਰੋਹ: ਮੋਗਾ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਫਿਰੋਜ਼ਪੁਰ ਕਿਰਨਦੀਪ ਕੌਰ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਮਾੜੇ ਅਨਸਰਾਂ ਵੱਲੋਂ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ ਕਲੋਨੀ, ਜੀਰਾ ਜਿਸ ਦਾ ਤਲਵੰਡੀ ਭਾਈ ਵਿਖੇ ਮੈਡੀਕਲ ਸਟੋਰ ਹੈ, ਪਾਸੋਂ 4 ਲੱਖ 20 ਹਜਾਰ ਰੁਪਏ ਫਿਰੋਤੀ ਹਾਸਲ ਕੀਤੀ ਸੀ। ਸੀਨੀਅਰ ਕਪਤਾਨ ਪੁਲਿਸ ਮੋਗਾ ਅਤੇ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਵੱਲੋਂ ਵਿਰੋਤੀ ਹਾਸਲ ਕਰਨ ਵਾਲੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਸਾਂਝੇ ਤੌਰ 'ਤੇ ਮੁਹਿੰਮ ਚਲਾਈ ਗਈ ਸੀ।

ਗੈਂਗਸਟਰ ਅਰਸ਼ ਡੱਲਾ ਗਿਰੋਹ ਦੇ 4 ਸਾਥੀ ਗ੍ਰਿਫ਼ਤਾਰ

ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਮੁੱਖਬਰੀ ਨੇ ਇਤਲਾਹ ਦਿੱਤੀ ਕਿ ਕੈਟਾਗਿਰੀ ਏ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਮਨਪ੍ਰੀਤ ਸਿੰਘ ਉਰਫ ਪੀਤਾ ਵਾਸੀ ਬੂਈਆਂ ਵਾਲਾ ਜਿਲ੍ਹਾ ਫਿਰੋਜਪੁਰ ਹਾਲ ਵਾਸੀ ਮਨੀਲਾ ਤੇ ਬਲਵਿੰਦਰ ਸਿੰਘ, ਗੁਰਜੰਟ ਸਿੰਘ, ਗੁਰਲਾਲ ਸਿੰਘ ਅਤੇ ਕਮਰਦੀਪ ਸਿੰਘ ਨਾਲ ਮਿਲਕੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਗੈਂਗਸਟਰ ਅਰਸ਼ ਡੱਲਾ ਅਤੇ ਮਨਪ੍ਰੀਤ ਸਿੰਘ ਉਰਫ ਪੀਤਾ ਮਨੀਲਾ ਵਿਦੇਸ਼ ਵਿੱਚ ਬੈਠ ਕੇ ਵਾਟਸਐਪ ਕਾਲਾਂ ਕਰਕੇ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੋਤੀਆਂ ਵਸੂਲਦੇ ਹਨ ਤੇ ਜਿਹੜੇ ਲੋਕ ਫਿਰੋਤੀ ਦੇਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਲੋਕਾਂ ਉੱਤੇ ਇਹ ਆਪਣੇ ਸਾਥੀਆਂ ਉਕਤ ਬਲਵਿੰਦਰ ਸਿੰਘ ਉਰਫ ਲੱਭਾ, ਗੁਰਜੰਟ ਸਿੰਘ, ਗੁਰਲਾਲ ਸਿੰਘ ਅਤੇ ਕਮਰਦੀਪ ਸਿੰਘ ਰਾਹੀ ਉਨ੍ਹਾਂ ਦੇ ਘਰਾਂ ਉੱਤੇ ਫਾਇਰਿੰਗ ਕਰਵਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ।


ਪਿਸਟਲ, ਜ਼ਿੰਦਾ ਰੋਂਦ ਤੇ ਮੈਗਜ਼ੀਨ ਵੀ ਬਰਾਮਦ: ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਨੇ ਕੁੱਝ ਦਿਨ ਪਹਿਲਾ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ਼ ਕਲੋਨੀ ਜੀਰਾਂ ਨੂੰ ਡਰਾ ਧਮਕਾ ਕੇ ਉਸ ਤੋਂ ਫਿਰੋਤੀ ਮੰਗੀ ਸੀ ਅਤੇ ਫਿਰੌਤੀ ਦੇ ਪੇਸ਼ੇ ਬਲਵਿੰਦਰ ਸਿੰਘ ਉਰਫ ਲੱਭਾ, ਗੁਰਜੰਟ ਸਿੰਘ, ਗੁਰਲਾਲ ਸਿੰਘ ਅਤੇ ਕਮਰਦੀਪ ਸਿੰਘ ਰਾਹੀਂ ਵਸੂਲ ਕੀਤੇ ਹਨ। ਮੁਖਬਰੀ ਨੇ ਇਹ ਵੀ ਦੱਸਿਆ ਕਿ ਇਹ ਚਾਰੇ ਜਾਣੇ ਇਸ ਸਮੇਂ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਮਨਪ੍ਰੀਤ ਸਿੰਘ ਉਰਫ ਪੀਤਾ ਨੂੰ ਵਿਖੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਅਤੇ ਇਨ੍ਹਾਂ ਪਾਸੋ ZEN ਨੰਬਰੀ PB-10-AM-8590 ਕਾਰ ਦੀ ਤਲਾਸ਼ੀ ਦੌਰਾਨ ਬਲਵਿੰਦਰ ਸਿੰਘ ਉਰਫ ਲੱਭ ਪਾਸੇ ਇੱਕ ਪਿਸਟਲ 30 ਬੋਰ, 1 ਮੈਗਜੀਨ 3 ਰੋਂਦ ਜਿੰਦਾਂ ਬਰਾਮਦ ਹੋਏ।


ਸਾਰੇ ਮੁਲਜ਼ਮਾਂ ਖਿਲਾਫ ਮੁਕੱਦਮਾਂ ਨੰਬਰ 124 ਮਿਤੀ 05.12.2022 ਅ/ਧ 386/412 ਭ:ਦ, 25 ( (7) ਅਸਲਾ ਐਕਟ ਥਾਣਾ ਮੋਹਿਣਾ ਦਰਜ ਰਜਿਸਟਰ ਕੀਤਾ ਗਿਆ ਅਤੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਪੁਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਮਨਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਨੈਬ ਸਿੰਘ ਵਾਸੀ ਬੂਈਆ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਮਨੀਲਾ ਦੇ ਕਹਿਣ ਉੱਤੇ ਆਪਸ ਵਿੱਚ ਮਿਲ ਕੇ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਆਸ ਕਲੋਨੀ ਜੀਰਾ ਨੂੰ ਡਰਾ ਧਮਕਾ ਕੇ ਉਸ ਤੋਂ 14 ਲੱਖ 20 ਹਜਾਰ ਰੁਪਏ ਫਿਰੋਤੀ ਹਾਸਲ ਕੀਤੀ ਸੀ।


ਹਾਸਲ ਕੀਤਾ ਜਾਵੇਗਾ ਰਿਮਾਂਡ: ਇਸ ਸਬੰਧੀ ਮੁਕੱਦਮਾ ਨੰਬਰ 138 ਮਿਤੀ 15.12.2022 ਅ/ਧ 386/506 ਭ.ਦ ਥਾਣਾ ਸਿਟੀ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਦਰਜ ਹੈ। ਮੁਲਜ਼ਮਾਂ ਨੇ ਫਿਰੋਤੀ ਦੀ ਰਕਮ ਮੁਲਜ਼ਮ ਕਮਰਦੀਪ ਸਿੰਘ ਦੇ ਘਰ ਬਰਨਾਲਾ ਵਿਖੇ ਲੁਕਾ-ਛੁਪਾ ਕੇ ਰੱਖੀ ਸੀ, ਜੋ ਕਿ ਮੁਲਜ਼ਮ ਕਮਰਦੀਪ ਸਿੰਘ ਦੀ ਨਿਸ਼ਾਨਦੇਹੀ ਉੱਤੇ ਉਸ ਦੇ ਘਰੋਂ ਫਿਰੌਤੀ ਦੇ 03 ਲੱਖ ਰੁਪਏ ਬਰਾਮਦ ਕੀਤੇ ਗਏ ਹਨ ਅਤੇ ਗ੍ਰਿਫਤਾਰ ਮੁਲਜਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁਛਗਿੱਛ ਕੀਤੀ ਜਾਵੇਗੀ। ਮੁਲਜ਼ਮਾਂ ਪਾਸੋਂ ਪੁਛਗਿੱਛ ਦੌਰਾਨ ਉਨ੍ਹਾਂ ਵਲੋਂ ਪਹਿਲਾਂ ਕੀਤੀਆਂ ਵਾਰਦਾਤਾਂ ਅਤੇ ਭਵਿੱਖ ਵਿਚ ਜਿਹੜੀਆਂ ਵਾਰਦਾਤਾਂ ਕਰਨੀਆ ਸਨ, ਇਸ ਸਬੰਧੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।




ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲੀ

Last Updated :Dec 7, 2022, 8:18 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.