'ਸਪੈਸ਼ਲ' ਬੱਚਿਆਂ ਦੇ ਹੁਨਰ ਦਾ ਕਮਾਲ, 9 ਮਹੀਨਿਆਂ 'ਚ ਜਿੱਤੇ 9 ਮੈਡਲ

author img

By

Published : Nov 23, 2022, 10:24 AM IST

Updated : Nov 23, 2022, 2:06 PM IST

Darpan Special School in Moga, Children with disabilities

ਮੋਗਾ ਦੀ ਇਕ ਔਰਤ ਮੀਨਾ ਸ਼ਰਮਾ ਨੇ ਦਿਮਾਗੀ ਹਾਲਤ ਨਾ ਠੀਕ ਵਾਲੇ ਅਤੇ ਦਿਵਿਆਂਗ ਬੱਚਿਆਂ ਨੂੰ ਦਰਪਣ ਸਪੈਸ਼ਲ ਸਕੂਲ ਬਣਾ ਕੇ ਸਵੈ-ਮਾਨ ਕਲੱਬ ਰਾਹੀ ਵੱਖ-ਵੱਖ ਹੁਨਰਾਂ ਦੀ ਮੁਹਾਰਤ ਦੇ ਰਹੀ ਹੈ। 9 ਮਹੀਨਿਆਂ ਵਿੱਚ ਇਨ੍ਹਾਂ ਸਪੈਸ਼ਲ ਬੱਚਿਆਂ ਨੇ 9 ਤਗ਼ਮੇ ਜਿੱਤ ਕੇ ਆਪਣੇ ਆਪ ਵਿੱਚ ਇਕ ਮਿਸਾਲ ਕਾਇਮ ਕੀਤੀ ਹੈ।

ਮੋਗਾ: ਦਿਵਿਆਂਗ ਬੱਚੇ ਵੀ ਆਪਣੇ ਆਪ ਵਿੱਚ ਕਿਸੇ ਇਕ ਖਾਸ ਹੁਨਰ ਵਿੱਚ ਮੁਹਾਰਤ ਹਾਸਲ ਕਰਕੇ ਆਪਣਾ ਨਾਮ ਚਮਕਾ ਸਕਦੇ ਹਨ। ਉਨ੍ਹਾਂ ਜ਼ਰੂਰਤ ਹੁੰਦਾ ਹੈ ਕਿਸੇ ਦੇ ਸਾਥ ਦੀ, ਜੋ ਉਨ੍ਹਾਂ ਵਿਚਾਲੇ ਕਿਸੇ ਇਕ ਸਪੈਸ਼ਲ ਹੁਨਰ ਨੂੰ ਪਛਾਣਨ ਦੀ। ਅਜਿਹਾ ਹੀ ਕੁਝ ਕੀਤਾ ਜਾ ਰਿਹਾ ਹੈ ਮੋਗਾ ਦੀ ਔਰਤ ਮੀਨਾ ਸ਼ਰਮਾ। ਮੀਨਾ ਸ਼ਰਮਾ ਵਲੋਂ ਸਪੈਸ਼ਲ ਬੱਚਿਆਂ ਲਈ ਦਰਪਣ ਸਪੈਸ਼ਲ ਸਕੂਲ, ਜੋ ਕਿ ਸਵੈਮਾਨ ਕਲੱਬ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ। ਇਸ ਸਕੂਲ ਵਿੱਚ ਸਪੈਸ਼ਲ ਬੱਚਿਆਂ ਨੂੰ ਉਨ੍ਹਾਂ ਦੇ ਹੁਨਰ (Children with disabilities won medals) ਵਿੱਚ ਹੋਰ ਮੁਹਾਰਤ ਦਿੱਤੀ ਜਾਂਦੀ ਹੈ, ਤਾਂ ਜੋ ਉਹ ਸਪੈਸ਼ਲ ਤੋਂ ਹੋਰ ਖਾਸ ਬਣ ਸਕਣ।

'ਸਪੈਸ਼ਲ' ਬੱਚਿਆਂ ਦੇ ਹੁਨਰ ਦਾ ਕਮਾਲ, 9 ਮਹੀਨਿਆਂ 'ਚ ਜਿੱਤੇ 9 ਮੈਡਲ

9 ਮਹੀਨਿਆਂ ਵਿੱਚ 9 ਤਗ਼ਮੇ ਜਿੱਤੇ: ਮੈਡਮ ਸ਼ਰਮਾ ਨੇ ਇੰਨੀ ਲਗਨ ਨਾਲ ਇਨ੍ਹਾਂ ਬੱਚਿਆਂ ਨੂੰ ਸਿੱਖਲਾਈ ਦਿੱਤੀ ਹੈ ਕਿ ਬੱਚਿਆਂ ਨੇ 9 ਮਹੀਨਿਆ ਵਿੱਚ 9 ਤਗ਼ਮੇ ਹਾਸਲ ਕਰ ਲਏ ਹਨ। ਇਨ੍ਹਾਂ ਤਗ਼ਮਿਆਂ ਵਿੱਚ ਜ਼ਿਆਦਾ ਸੋਨੇ ਦੇ ਤਗ਼ਮੇ ਹਨ ਤੇ ਕੁਝ ਬ੍ਰਾਂਜ਼। ਤਗ਼ਮੇ ਸਕੂਲ ਦੀ ਝੋਲੀ ਪਾ ਕੇ ਜਿੱਥੇ ਬੱਚਿਆਂ ਮਨੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ, ਉੱਥੇ ਹੀ, ਇਨ੍ਹਾਂ ਸਪੈਸ਼ਲ ਬੱਚਿਆਂ ਨੇ ਆਪਣੇ ਮਾਂਪਿਓ ਨੂੰ ਵੀ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਉਨ੍ਹਾਂ ਉੱਤੇ ਬੋਝ ਨਹੀਂ ਹਨ।

ਸਰਕਾਰ ਵੱਲੋਂ ਨਹੀਂ ਕੋਈ ਸਹਾਰਾ: ਮੈਡਮ ਸ਼ਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ। ਜੇਕਰ, ਸਰਕਾਰ ਵੀ ਇਨ੍ਹਾਂ ਸਪੈਸ਼ਲ ਬੱਚਿਆਂ ਲਈ ਕੁਝ ਹੱਥ ਅੱਗੇ ਵਧਾਵੇ ਤਾਂ ਇਨ੍ਹਾਂ ਹੋਰ ਵੀ ਵੱਧ ਸਹੂਲਤਾਂ ਮਿਲ ਸਕਦੀਆਂ ਹਨ ਅਤੇ ਬੱਚੇ ਆਪਣੇ ਹੁਨਰ ਵਿੱਚ ਹੋਰ ਵੀ ਵਧੀਆਂ ਪਰਫਾਰਮੈਂਸ ਕਰ ਕੇ ਵਿਖਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਅਸੀਂਣ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜੋ ਪਰਿਵਾਰ ਫੀਸ ਨਹੀਂ ਭਰ ਸਕਦੇ, ਉਨ੍ਹਾਂ ਕੋਲੋਂ ਬਿਨਾਂ ਫੀਸ ਲਏ ਬੱਚੇ ਇਸ ਸਕੂਲ ਵਿੱਚ ਦਾਖ਼ਲ ਕੀਤੇ ਜਾਂਦੇ ਹਨ। ਪਰ, ਸਰਕਾਰ ਨੂੰ ਵੀ ਜ਼ਰੂਰ ਇਹੋ ਜਿਹੇ ਸਕੂਲ ਤੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ।





ਇਹ ਵੀ ਪੜ੍ਹੋ: ਡੇਂਗੂ ਬੁਖ਼ਾਰ ਤੋਂ ਜਲਦੀ ਉਠਣ ਲਈ ਖਾਓ ਇਹ ਸੁਪਰ ਫ਼ਲ



Last Updated :Nov 23, 2022, 2:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.