ਗੈਂਗਸਟਰਾਂ ਵੱਲੋਂ ਮੁਲਜ਼ਮ ਨੂੰ ਭਜਾਉਣ ਦੀ ਕੋਸ਼ਿਸ਼ ਨਾਕਾਮ

author img

By

Published : Nov 22, 2021, 10:03 AM IST

ਗੈਂਗਸਟਰਾਂ ਵੱਲੋਂ ਮੁਲਜ਼ਮ ਨੂੰ ਭਜਾਉਣ ਦੀ ਕੋਸ਼ਿਸ਼ ਨਾਕਾਮ

ਮੋਗਾ ਪੁਲਿਸ (Police) ਵੱਲੋਂ ਗੈਂਗਸਟਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।ਗੈਂਗਸਟਰ ਆਪਣੇ ਸਾਥੀ ਨੂੰ ਭਜਾਉਣਾ ਚਾਹੁੰਦੇ ਸਨ ਪਰ ਅਧਿਕਾਰੀ ਵੱਲੋਂ ਗੈਂਗਸਟਰਾਂ (Gangsters) ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।

ਮੋਗਾ: ਪੁਲਿਸ (Police) ਨੇ 15 ਤਾਰੀਖ ਨੂੰ ਦੋ ਵਿਅਕਤੀਆ ਅਮਨਦੀਪ ਸਿੰਘ ਉਰਫ ਜੈਜੀ, ਹਾਕਮ ਸਿੰਘ ਵਾਸੀ ਮੋਗਾ ਅਤੇ ਜਸਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਕੁਲਵੰਤ ਸਿੰਘ ਵਾਸੀ ਫਰੀਦਕੋਟ (Faridkot) ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ। ਜੋ ਕਿ ਗੈਂਗਸਟਰ ਗੋਲਡੀ ਬਰਾੜ (ਹੁਣ ਕੈਨੇਡਾ) ਨਾਲ ਜੁੜੇ ਹੋਏ ਹਨ। ਇਨ੍ਹਾਂ ਕੋਲੋਂ ਇਕ ਮੋਟਰਸਾਈਕਲ ਸਮੇਤ ਇਕ 32 ਬੋਰ ਰਿਵਾਲਵਰ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਗਾ ਅਪਰਾਧੀਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਮੁਖਬਰ ਖਾਸ ਦੀ ਸੂਚਨਾ 'ਤੇ ਸੀਆਈਏ ਮੋਗਾ ਦੀਆਂ ਨੇ ਉਪਰੋਕਤ ਹਥਿਆਰਬੰਦ ਜੋੜੇ ਨੂੰ ਅਦਾਲਤੀ ਕੰਪਲੈਕਸ ਦੇ ਬਾਹਰੋਂ ਕਾਬੂ ਕਰ ਲਿਆ। ਇਸ ਤੋਂ ਪਹਿਲਾ ਹਰਜਿੰਦਰ ਸਿੰਘ ਉਰਫ ਰਾਜੂ ਪੁੱਤਰ ਨਿਰਮਲ ਸਿੰਘ ਵਾਸੀ ਮੋਗਾ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਂਦੇ। ਐਨ.ਡੀ.ਪੀ.ਐਸ (N.D.P.S.)ਕੇਸ ਵਿੱਚ ਹਰਜਿੰਦਰ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ।

32 ਬੋਰ ਰਿਵਾਲਵਰ ਅਤੇ 6 ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ। ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਵਾਸੀ ਫਰੀਦਕੋਟ ਜੋ ਕਿ ਇਸ ਸਮੇਂ ਫਰੀਦਕੋਟ ਜੇਲ ਵਿੱਚ ਬੰਦ ਹੈ। ਸਤਿੰਦਰ ਬਰਾੜ ਉਰਫ ਗੋਲ ਨਿਰਦੇਸ਼ਾਂ 'ਤੇ ਉਨ੍ਹਾਂ ਨੂੰ ਹਰਜਿੰਦਰ ਨੂੰ ਅਦਾਲਤ ਵਿੱਚ ਪੇਸ਼ੀ ਭੁਗਤਣ ਲਈ ਪੁਲਿਸ ਹਿਰਾਸਤ ਵਿੱਚ ਮਦਦ ਕਰਨ ਦਾ ਕੰਮ ਸੌਂਪਿਆ ਸੀ।

ਪੁਲਿਸ ਅਧਿਕਾਰੀ ਨੇੇ ਦੱਸਿਆ ਕਿ ਉਪਰੋਕਤ ਅਮਨਦੀਪ, ਜਸਪ੍ਰੀਤ ਉਰਫ ਉਰਫ ਜੱਸੀ ਅਤੇ ਹਰਜਿੰਦਰ ਖਿਲਾਫ ਮੁਕੱਦਮਾ ਨੰਬਰ 200 ਮਿਤੀ 15.11.2021 ਅਧੀਨ 120 ਬੀ 25 (6), 27 ਅਸਲਾ ਐਕਟ ਥਾਣਾ ਸਿਟੀ ਮੋਗਾ ਦਰਜ ਕੀਤਾ ਗਿਆ ਹੈ। ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦਾ ਪਿਛਲਾ ਅਪਰਾਧਿਕ ਰਿਕਾਰਡ ਹੇਠ ਲਿਖੇ ਅਨੁਸਾਰ ਹੈ।

ਇਹ ਵੀ ਪੜੋ:ਸ਼ਿਵ ਸੈਨਾ ਆਗੂਆਂ ਨੇ ਹਾਈਵੇ ਕੀਤਾ ਜਾਮ, ਇਹ ਹੈ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.