ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਧੀ ਦੇ ਪ੍ਰੇਮੀ ਦਾ ਕਤਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

author img

By

Published : Sep 23, 2022, 12:10 PM IST

Mother killed her daughters lover along with her lover, the police arrested her

ਮਨਸਾ ਵਿੱਚ ਮਾਂ ਉੱਤੋੇ ਆਪਣੀ ਹੀ ਧੀ ਦੇ ਪ੍ਰੇਮੀ ਨੂੰ ਕਤਲ ਕਰਨ ਦੇ ਇਲਜ਼ਾਮ (Mother accused of murdering daughter's lover) ਲੱਗੇ ਹਨ। ਪੁਲਿਸ ਮੁਤਾਬਿਕ ਮੁਲਜ਼ਮ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਧੀ ਦੇ ਪ੍ਰੇਮੀ ਦਾ ਕਤਲ ਕੀਤਾ ਹੈ। ਪੁਲਿਸ ਨੇ ਮੁਲਜ਼ਮ ਮਾਂ ਸਮੇਤ ਪ੍ਰੇਮੀ ਅਤੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਾਨਸਾ: ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ (A case that puts humanity to shame ) ਸਾਹਮਣੇ ਆਇਆ ਹੈ। ਪੁਲਿਸ ਮੁਤਾਬਿਕ ਮਾਨਸਾ ਦੇ ਪਿੰਡ ਬੋੜਾਵਾਲ ਦੇ 20 ਸਾਲਾ ਨੌਜਵਾਨ ਦੇ ਪਿੰਡ ਦੀ ਹੀ ਲੜਕੀ ਨਾਲ ਪ੍ਰੇਮ ਸੰਬੰਧ ਸਨ ਅਤੇ ਪ੍ਰੇਮ ਸੰਬੰਧਾਂ ਨੂੰ ਖਤਮ ਕਰਵਾਉਣ ਲਈ ਲੜਕੀ ਦੀ ਮਾਂ ਨੇ ਆਪਣੇ ਪ੍ਰੇਮੀ ਅਤੇ ਉਸਦੇ ਸਾਥੀ ਨਾਲ ਮਿਲਕੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ (The youth was killed with a sharp weapon) ਕਤਲ ਕਰ ਦਿੱਤਾ।

ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਧੀ ਦੇ ਪ੍ਰੇਮੀ ਦਾ ਕਤਲ,ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮਾਨਸਾ ਦੇ ਐਸ.ਪੀ. (ਡੀ) ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ 21 ਸਤੰਬਰ 2022 ਨੂੰ ਪਿੰਡ ਗੁਰਨੇ ਕਲਾਂ ਵਿਖੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਦੀ ਪਹਿਚਾਣ ਰਹਿਮਾਨ ਖਾਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਹਿਮਾਨ ਖਾਨ ਦੀ ਮਾਤਾ ਦੇ ਬਿਆਨਾਂ ਉੱਤੇ 3 ਦੋਸ਼ੀਆਂ ਅਮਨਦੀਪ ਕੌਰ, ਜੀਵਨ ਸਿੰਘ ਅਤੇ ਬਲਕਰਨ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜੀਵਨ ਸਿੰਘ ਅਤੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ (Amandeep Kaur was arrested) ਹੈ ਅਤੇ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰਹਿਮਾਨ ਖਾਨ ਦੇ ਅਮਨਦੀਪ ਕੌਰ ਦੀ ਲੜਕੀ ਨਾਲ ਸਬੰਧ ਸਨ ਅਤੇ ਅਮਨਦੀਪ ਕੌਰ ਦੇ ਜੀਵਨ ਸਿੰਘ ਨਾਲ ਸਬੰਧ ਸਨ। ਅਮਨਦੀਪ ਕੌਰ ਨੇ ਜੀਵਨ ਸਿੰਘ ਨਾਲ ਮਿਲ ਕੇ ਰਹਿਮਾਨ ਖਾਨ ਨੂੰ ਮਾਰਨ ਅਤੇ ਕਤਲ ਦਾ ਇਲਜ਼ਾਮ ਆਪਣੇ ਘਰਵਾਲੇ ਕ੍ਰਿਸ਼ਨ ਸਿੰਘ ਦੇ ਸਿਰ ਲਗਾਉਣ ਦੀ ਸਾਜ਼ਿਸ਼ ਰਚੀ। ਉਨ੍ਹਾਂ ਇਹ ਵੀ ਕਿਹਾ ਕਿ ਜੀਵਨ ਸਿੰਘ ਨੇ ਕ੍ਰਿਸ਼ਨ ਸਿੰਘ ਦੇ ਮੋਬਾਈਲ ਫੋਨ ਤੋਂ ਰਹਿਮਾਨ ਖਾਨ ਨੂੰ ਫੋਨ ਕਰਕੇ ਮੌਕੇ ਉੱਤੇ ਬੁਲਾਇਆ ਅਤੇ ਉਸਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: DCP ਨੂੰ ਆਪ ਵਿਧਾਇਕ ਦੀ ਨਾਰਾਜ਼ਗੀ ਪਈ ਮਹਿੰਗੀ, ਸਹਿਮਤੀ ਤੋਂ ਬਾਅਦ ਵੀ ਹੋਇਆ ਤਬਾਦਲਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.