Mansa News: ਪੁਲਿਸ ਮੁਲਾਜ਼ਮ ਤੋਂ ਪਿਸਤੌਲ ਖੋਹ ਕੇ ਹੋਏ ਸਨ ਫਰਾਰ,ਔਰਤਾਂ ਸਣੇ ਕਾਬੂ

author img

By

Published : Jan 26, 2023, 2:36 PM IST

Mansa police arrested after snatching the pistol from the policeman

ਬਠਿੰਡਾ ਦੇ ਪੁਲਿਸ ਮੁਲਾਜ਼ਮ ਤੋਂ ਪਿਸਟਲ ਖੋਹ ਕੇ ਫਰਾਰ ਹੋਏ ਵਿਅਕਤੀਆਂ ਨੂੰ ਮਾਨਸਾ ਪੁਲਿਸ ਨੇ ਪਿਸਟਲ ਤੇ 9 ਜਿੰਦਾ ਕਾਰਤੂਸ ਅਤੇ ਗੱਡੀ ਸਣੇ ਗਿਰਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਅਕਤੀ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਹਨ।

ਪੁਲਿਸ ਮੁਲਾਜ਼ਮ ਤੋਂ ਪਿਸਤੌਲ ਖੋਹ ਕੇ ਹੋਏ ਸਨ ਫਰਾਰ, ਮਾਨਸਾ ਪੁਲਿਸ ਨੇ ਮਹਿਲਾਵਾਂ ਸਣੇ ਇੰਝ ਕੀਤੇ ਕਾਬੂ

ਮਾਨਸਾ : 26 ਜਨਵਰੀ ਦੇ ਮੱਦੇਨਜ਼ਰ ਜਗ੍ਹਾ ਜਗ੍ਹਾ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਮਾਨਸਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦਰਅਸਲ ਮਾਨਸਾ ਪੁਲਿਸ ਨੇ ਨਾਕੇਬੰਦੀ ਦੌਰਾਨ ਕੁਝ ਦੋ ਮਹਿਲਾਵਾਂ ਸਣੇ 5 ਨੂੰ ਕਾਬੂ ਕੀਤਾ ਹੈ । ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਮਾਨਸਾ ਦੇ ਐਸ ਪੀ ਡੀ ਬਾਲ ਕਿ੍ਸ਼ਨ ਸਿੰਗਲਾ ਨੇ ਦੱਸਿਆ ਕਿ ਸਰਦੂਲਗੜ੍ਹ ਪੁਲਿਸ ਨੇ ਪਿੰਡ ਕਾਹਨੇਵਾਲ ਟੀ ਪੁਆਇੰਟ 'ਤੇ ਨਾਕੇਬੰਦੀ ਕੀਤੀ ਹੋਈ ਸੀ। ਜਿੱਥੋ ਸਵਿਫਟ ਗੱਡੀ ਨੰਬਰ HR 51 BC 9273 ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ। ਜਿਸ ਦੌਰਾਨ 80 ਹਜਾਰ ਨਗਦੀ ਪਿਸਤੌਲ ਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਜਿੰਨਾਂ ਕੋਲੋਂ ਬਰਾਮਦਗੀ ਹੋਈ। ਦੋ ਔਰਤਾਂ ਸਮੇਤ ਪੰਜ ਵਿਅਕਤੀ ਸਨ ਜਿੰਨਾ ਨੂੰ ਗਿ੍ਫ਼ਤਾਰ ਕੀਤਾ ਹੈ।

ਅਸਲਾ ਐਕਟ ਦੇ ਅਧੀਨ ਮਾਮਲਾ ਦਰਜ: ਜਾਂਚ ਅਧਿਕਾਰੀ ਐਸ ਪੀ ਡੀ ਨੇ ਦੱਸਿਆ ਕਿ ਇਹਨਾਂ ਪੰਜਾ ਦੇ ਖਿਲਾਫ਼ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਦੌਰਾਨ ਮਾਮਲੇ ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਲੋਕਾਂ ਨੇ ਹੀ ਕੁਝ ਦਿਨ ਪਹਿਲਾਂ ਬਠਿੰਡਾ ਪੁਲਿਸ ਮੁਲਾਜਮ ਤੋਂ ਇਹ ਪਿਸਟਲ ਖੋਹੀ ਸੀ । ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਪੰਜਾ ਨੂੰ ਹੀ ਹਿਰਾਸਤ ਵਿਚ ਲੈਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਵੱਖ ਵੱਖ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਜਾ ਰਹੇ ਹਨ| ਪਤਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਵਿਅਕਤੀਆਂ ਦਾ ਹੋਰ ਕਿੰਨਾ ਮਾਮਲਿਆਂ ਵਿਚ ਨਾਮ ਦਰਜ ਹੈ ਤੇ ਇਸ ਤੋਂ ਪਹਿਲਾਂ ਇਹ ਕਿੰਨਾ ਮਾਮਲਿਆਂ ਵਿਚ ਸ਼ਾਮਿਲ ਸਨ। ਇਸ ਦੇ ਨਾਲ ਹੀ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਜੋ ਸਮਾਂ ਇਹਨਾਂ ਕੋਲੋਂ ਬਰਾਮਦ ਹੋਇਆ ਹੈ, ਉਹ ਕਿਥੋਂ ਆਇਆ । ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : CM Mann Security On Republic Day : ਸੀਐਮ ਮਾਨ ਅੱਜ ਬਠਿੰਡਾ 'ਚ ਫਹਿਰਾਉਣਗੇ ਤਿਰੰਗਾ, ਬਠਿੰਡਾ ਜੇਲ੍ਹ ਸੁਪਰੀਡੈਂਟ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲਿਖਿਆ ਗਿਆ ਪੱਤਰ

ਫੜ੍ਹੇ ਗਏ ਮੁਲਜ਼ਮਾਂ ਨੇ ਖੁਦ ਨੂੰ ਦੱਸਿਆ ਬੇਕਸੂਰ : ਦੂਜੇ ਪਾਸੇ ਸਰਦੂਲਗੜ੍ਹ ਪੁਲਿਸ ਵੱਲੋ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਬਠਿੰਡਾ ਵਿੱਚ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੇ ਪਿੱਛੋ ਗੱਡੀ ਮਾਰੀ ਅਤੇ ਗੋਲੀ ਚਲਾਉਣ ਦੀ ਧਮਕੀ ਦੇ ਰਿਹਾ ਸੀ ਤਾਂ ਉਨ੍ਹਾਂ ਨੇ ਪਿਸਟਲ ਖੋਹ ਲਈ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪੁਲਿਸ ਮੁਲਜਾਮ ਹੈ ਤਾਂ ਉਨ੍ਹਾਂ ਨੇ 112 ਨੰਬਰ ਤੇ ਕਾਲ ਕਰਕੇ ਪਿਸਟਲ ਜਮਾ ਕਰਵਾਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.