ਪਿੰਡ ਦੀ ਧਰਮਸ਼ਾਲਾ ‘ਤੇ ਪੰਜਾਬ ਸਰਕਾਰ ਦਾ ਨਾਜਾਇਜ਼ ਕਬਜ਼ਾ !

author img

By

Published : Oct 14, 2021, 9:29 AM IST

ਕਾਰ ਤੇ ਟੱਕਰ ਵਿਚਾਲੇ ਟੱਕਰ

ਸ਼ਹੀਦ ਊਧਮ ਸਿੰਘ (Shaheed Udham Singh) ਯਾਦਗਾਰੀ ਧਰਮਸ਼ਾਲਾ ਵਿੱਚ 2017 ਤੋਂ ਸਹਾਇਕ ਰਜਿਸਟਰਾਰ ਸਭਾਵਾਂ ਦਾ ਦਫ਼ਤਰ (Office) ਖੋਲ੍ਹਿਆ ਹੋਇਆ ਹੈ । ਜਿਸ ਨੂੰ ਖਾਲੀ ਕਰਵਾਉਣ ਲਈ ਪਿੰਡ ਵਾਸੀਆ ਵੱਲੋਂ ਧਰਨਾ ਲਗਾਇਆ ਗਿਆ ਹੈ।

ਮਾਨਸਾ: ਸ਼ਹਿਰ ਦੇ ਸਿਨੇਮਾ ਰੋਡ 'ਤੇ ਬਣੀ ਸ਼ਹੀਦ ਊਧਮ ਸਿੰਘ (Shaheed Udham Singh) ਯਾਦਗਾਰੀ ਧਰਮਸ਼ਾਲਾ ਵਿੱਚ 2017 ਤੋਂ ਸਹਾਇਕ ਰਜਿਸਟਰਾਰ ਸਭਾਵਾਂ ਦਾ ਦਫ਼ਤਰ (Office) ਖੋਲ੍ਹਿਆ ਹੋਇਆ ਹੈ । ਜਿਸ ਕਰਕੇ ਸਰਦੂਲਗੜ੍ਹ ਵਾਸੀ ਕਾਫੀ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਕਈ ਵਾਰ ਇਨ੍ਹਾਂ ਅਧਿਕਾਰੀਆਂ ਨੂੰ ਇੱਥੋਂ ਦਫ਼ਤਰ (Office) ਹਟਾਉਣ ਲਈ ਕਹਿ ਚੁੱਕੇ ਹਾਂ, ਪਰ ਇਨ੍ਹਾਂ ਦੇ ਕੰਨ ਉੱਪਰ ਜੂੰ ਨਹੀਂ ਸਰਕੀ। ਜਿਸ ਕਰਕੇ ਸਾਨੂੰ ਮਜ਼ਬੂਰਨ ਧਰਨਾ ਲਾਉਣਾ ਪਿਆ।

ਪਿੰਡ ਵਾਸੀਆ ਕਹਿਣਾ ਹੈ, ਕਿ ਇਹ ਧਰਮਸ਼ਾਲਾ ਪਿੰਡ ਨੇ ਆਪਣੇ ਨਿੱਜੀ ਖਰਚੇ ਉੱਪਰ ਬਣਾਈ ਸੀ ਅਤੇ ਆਪਣੇ ਸਮਾਜਿਕ ਕੰਮਾਂ ਲਈ ਇਸ ਦੀ ਵਰਤੋਂ ਕਰਨ ਲਈ ਇਸ ਦੀ ਉਸਾਰੀ ਕੀਤੀ ਗਈ ਸੀ, ਪਰ ਇਸ ਦੇ ਉਲਟ ਪ੍ਰਸ਼ਾਸਨ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦਫ਼ਤਰ (Office) ਨੂੰ ਚਲਾਉਣ ਲਈ ਧਰਮਸ਼ਾਲਾ ਨੂੰ ਹੀ ਦਫ਼ਤਰ (Office) ਦਾ ਰੂਪ ਦੇ ਦਿੱਤਾ।

ਪਿੰਡ ਦੀ ਧਰਮਸ਼ਾਲਾ ‘ਤੇ ਪੰਜਾਬ ਸਰਕਾਰ ਦਾ ਨਾਜਾਇਜ਼ ਕਬਜ਼ਾ

ਸਿੱਧੇ ਰੂਪ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ (Government) ਕੋਲ ਆਪਣੇ ਦਫ਼ਤਰ ਖੋਲ੍ਹਣ ਲਈ ਵੀ ਜਗ੍ਹਾ ਨਹੀਂ ਹੈ। ਜਿਸ ਕਰਕੇ ਧਰਮਸ਼ਾਲਾ ਜਾਂ ਫਿਰ ਹੋਰ ਸੰਪਤੀ ਨੂੰ ਦਫ਼ਤਰਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (Bharti Kisan Union Ekta Sidhupur) ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਇਹ ਜਗ੍ਹਾ ਲੋਕਾਂ ਨੇ ਆਪਣੇ ਸਮਾਜਿਕ ਕੰਮਾਂ ਲਈ ਬਣਾਈ ਸੀ, ਪਰ ਪੰਜਾਬ ਸਰਕਾਰ (Government of Punjab) ਵੱਲੋਂ ਇੱਥੇ ਦਫ਼ਤਰ ਖੋਲ੍ਹ ਦਿੱਤਾ ਹੈ ਜਿਸ ਨੂੰ ਚੁਕਵਾਉਣ ਲਈ ਧਰਨਾ ਲਗਾਇਆ ਗਿਆ ਹੈ।

ਉਧਰ ਪਿੰਡ ਵਾਸੀਆ ਨੇ ਪੰਜਾਬ ਸਰਕਾਰ (Government of Punjab) ਤੇ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਜਲਦ ਹੀ ਧਰਮਸ਼ਾਲਾਂ ਤੋਂ ਇਹ ਦਫ਼ਤਰ ਨਹੀਂ ਚੁੱਕਿਆ ਗਿਆ, ਤਾਂ ਉਸ ਇਸ ਸਰਕਾਰੀ ਕਬਜ਼ੇ ਤੋਂ ਮੁਕਤ ਹੋਣ ਲਈ ਪੰਜਾਬ ਸਰਕਾਰ ਤੇ ਇਸ ਦਫ਼ਤਰ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਕਰਨਗੇ।

ਦੂਜੇ ਪਾਸੇ ਜਦੋਂ ਇਸ ਸਬੰਧੀ ਮੌਕੇ ‘ਤੇ ਹਾਜ਼ਰ ਸਹਾਇਕ ਰਜਿਸਟਰਾਰ ਗੁਰਜਸਪ੍ਰੀਤ ਸਿੰਘ ਸਰਾਂ ਨੂੰ ਪੁੱਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਮੇਰੇ ਅਫ਼ਸਰ ਮੈਨੂੰ ਕਹਿਣਗੇ, ਮੈਂ ਇਸ ਜਗ੍ਹਾ ਨੂੰ ਖਾਲੀ ਕਰ ਦੇਵਗਾ, ਪਰ ਹਾਲੇ ਤੱਕ ਮੈਨੂੰ ਕੋਈ ਅਜਿਹਾ ਹੁਕਮ ਨਹੀਂ ਆਇਆ ਹੈ।

ਇਹ ਵੀ ਪੜ੍ਹੋ:ਜਲੰਧਰ ‘ਚ ਕੇਜਰੀਵਾਲ ਖਿਲਾਫ਼ ਗਰਜੇ ਕਿਸਾਨ, ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.