ਜਾਣੋ, ਗੁਰਦੁਆਰਾ ਸੂਲੀਸਰ ਸਾਹਿਬ ਦਾ ਇਤਿਹਾਸ

author img

By

Published : Jan 3, 2023, 7:19 AM IST

History of Gurdwara Sri Sulisar Sahib In District Mansa

ਮਾਨਸਾ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਸੂਲੀਸਰ ਸਾਹਿਬ (Gurudwara Sulisar Sahib Patsahi 9) ਦੇ ਦਰਸ਼ਨਾ ਦੇ ਲਈ ਦਸਵੀਂ, ਮੱਸਿਆ ਤੇ ਹੋਰ ਧਾਰਮਿਕ ਸਮਾਗਮਾਂ ਦੌਰਾਨ ਇਸ ਅਸਥਾਨ ਉੱਤੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਆਉ ਜਾਣਦੇ ਹਾਂ ਅੱਜ ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਦਾ ਇਤਿਹਾਸ... (History of Gurdwara Sri Sulisar Sahib)

ਗੁਰਦੁਆਰਾ ਸੂਲੀਸਰ ਸਾਹਿਬ ਦਾ ਇਤਿਹਾਸ

ਗੁਰੂ ਤੇਗ ਬਹਾਦਰ ਸਿਮਰਐ ਘਰ ਨਉਨਿਧਿ ਆਵੇ ਧਾਇ॥

ਮਾਨਸਾ: ਜ਼ਿਲ੍ਹਾ ਮਾਨਸਾ ਦੇ ਇਕ ਪਿੰਡ ਕੋਟ ਧਰਮੂੰ ਤੋਂ ਕਿਲੋ ਮੀਟਰ ਦੀ ਦੂਰੀ ਤੇ ਅਤੇ ਰੇਲਵੇ ਸਟੇਸ਼ਨ ਮਾਨਸਾ ਤੋਂ 10 ਕਿਲੋਮੀਟਰ ਦੇ ਫ਼ਾਸਲੇ ਤੇ ਮਾਨਸਾ ਸਿਰਸਾ ਰੋਡ ਤੇ ਸੜਕ ਦੇ ਨਜ਼ਦੀਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ (History of Gurdwara Sri Sulisar Sahib) ਹੈ। ਪਹਿਲਾਂ ਇਹ ਗੁਰਦੁਆਰਾ ਪਟਿਆਲਾ ਰਿਆਸਤ ਦੀ ਬਰਨਾਲਾ ਆਮਦ ਮਾਨਸਾ ਤਹਿਸੀਲ ਵਿੱਚ ਪੈਦਾ ਸੀ ਪਟਿਆਲਾ ਰਿਆਸਤ ਵੱਲੋਂ ਇਸ ਸਥਾਨ ਦੇ ਨਾਮ ਤੇ ਸੈਕੜੇ ਏਕੜ ਘੁਮਾਉ ਜਮੀਨ ਮੁਆਫ ਹੈ।

ਇਹ ਵੀ ਪੜੋ: CM ਮਾਨ ਦੀ ਰਿਹਾਇਸ਼ ਤੋਂ ਕੁਝ ਦੂਰੀ 'ਤੇ ਮਿਲਿਆ ਬੰਬ, ਪੁਲਿਸ ਨੇ ਇਲਾਕਾ ਕੀਤਾ ਸੀਲ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਮਦਮਾ ਸਾਹਿਬ ਦੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਵਹਿਮਾਂ-ਭਰਮਾਂ ਫੋਕਟ ਰਸਮਾਂ ਰੀਤਾਂ ਤੋਂ ਮੁਕਤ ਕਰਨ ਅਤੇ ਸਮਾਜ ਸੁਧਾਰ ਅਤੇ ਲੋਕ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕਰਨ ਅਤੇ ਸੇਵਾ ਦੇ ਖੇਤਰ ਵਿਚ ਉਹਨਾਂ ਦੀ ਯਥਾ ਯੋਗ ਸਹਾਇਤਾ ਕਰਨ ਦੇ ਵਿਚਾਰ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾਏ ਮਾਲਵਾ ਖੇਤਰ ਨੂੰ ਤਾਰਦੇ ਹੋਏ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਥੋਂ ਮੋੜ੍ਹ ਜੋਗਾ ਖੀਵਾ ਭਿੱਖੀ ਖਿਆਲਾ ਮੌੜ ਅਤੇ ਖਾਨੇਵਾਲ ਆਦਿ ਪਿੰਡਾਂ ਦੇ ਰਸਤੇ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ ਸਨ।

ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦੇ ਵਰ ਬਖ਼ਸ਼ ਕੇ ਏਥੇ ਗੁਰੂਸਰ ਸਰੋਵਰ ਦੀ ਖੁਦਾਈ ਦਾ ਕਾਰਜ ਆਰੰਭ ਕਰਵਾਇਆ। ਦਮਦਮਾ ਸਾਹਿਬ ਤੋਂ ਗੁਰੂ ਸਾਹਿਬ ਇਸ ਅਸਥਾਨ ਤੇ ਪੁੱਜੇ ਰਹਿਣ ਬਸੇਰੇ ਲਈ ਗੁਰੂ ਜੀ ਨੇ ਇਥੇ ਡੇਰਾ ਕੀਤਾ। ਰਾਤ ਸਮੇਂ ਕਿਸੇ ਚੋਰ ਨੂੰ ਗੁਰੂ ਜੀ ਦਾ ਕੀਮਤੀ ਘੋੜਾ ਚੋਰੀ ਕਰ ਲਿਆ, ਰਾਤ ਦੇ ਹਨੇਰੇ ਵਿੱਚ ਇੱਕ ਕੋਹ ਲਹਿੰਦੇ ਵੱਲ ਜਾ ਕੇ ਚੋਰ ਨੂੰ ਚੌਂਦੀ ਲੱਗ ਗਈ ਤੇ ਉਸਨੂੰ ਦਿਸ਼ਾ ਭਰਮਣ ਹੋ ਗਿਆ। ਉਹ ਘੋੜੇ ਸਮੇਤ ਉਥੇ ਬੈਠ ਗਿਆ। ਸੇਵਾਦਾਰਾਂ ਨੇ ਦਿਨ ਚੜ੍ਹੇ ਉਸਨੂੰ ਫ਼ੜ ਲਿਆ ਤੇ ਗੁਰੂ ਸਾਹਿਬ ਦੇ ਹਜ਼ੂਰ ਪੇਸ਼ ਕੀਤਾ ਹੈ। ਆਪਣੇ ਇਸ ਕੁਕਰਮ ਦੀ ਸਜ਼ਾ ਭੁਗਤਣ ਵਜੋਂ ਉਸ ਨੇ ਇਥੇ ਜੰਡ ਦੇ ਦਰੱਖਤ ਦੇ ਸੁੱਕੇ ਟਾਹਣੇ ਉੱਪਰ ਪੇਟ ਭਾਰ ਡਿੱਗਕੇ ਆਪਣੇ ਜੀਵਨ ਦਾ ਅੰਤ ਕਰ ਲਿਆ। ਇਸ ਕਰਕੇ ਇਸ ਗੁਰੂ ਸਥਾਨ ਦਾ ਨਾਮ ਸੂਲੀਸਰ ਸਾਹਿਬ (Gurudwara Sulisar Sahib Patsahi 9) ਪ੍ਰਸਿੱਧ ਹੋਇਆ ਤੇ ਇੱਥੇ ਭਾਰੀ ਮੇਲਾ ਲੱਗਦਾ ਹੈ।

ਇਹ ਵੀ ਪੜੋ: Daily Love Rashifal: ਦੋਸਤਾਂ ਅਤੇ ਲਵ ਪਾਰਟਨਰਾਂ ਦੇ ਨਾਲ ਬੀਤੇਗਾ ਇਨ੍ਹਾਂ ਰਾਸ਼ੀਆਂ ਦਾ ਦਿਨ

ETV Bharat Logo

Copyright © 2024 Ushodaya Enterprises Pvt. Ltd., All Rights Reserved.