ਪੁਰਾਣੇ ਰੇਡੀਓ, ਕੈਸਟਾਂ ਸਾਂਭੀ ਬੈਠਾ ਮਾਨਸਾ ਦਾ ਗੁਰਜੀਤ ਲਾਲਿਆਂਵਾਲੀ

author img

By

Published : Sep 28, 2021, 12:59 PM IST

ਪੁਰਾਣੇ ਰੇਡੀਓ, ਕੈਸਟਾਂ ਸਾਂਭੀ ਬੈਠਾ ਮਾਨਸਾ ਦਾ ਗੁਰਜੀਤ ਲਾਲਿਆਂਵਾਲੀ

ਮਾਨਸਾ ਜ਼ਿਲ੍ਹੇ ਦੇ ਪਿੰਡ ਲਾਲਿਆਂਵਾਲੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਵੱਲੋਂ ਪੁਰਾਣੇ ਸਮੇਂ ਦੌਰਾਨ ਵਰਤੀਆਂ ਜਾਂਦੀਆਂ ਗੀਤਾਂ ਵਾਲੇ ਤਵੇ, ਸਪੀਕਰ, ਰੇਡੀਓ, ਕੈਸਟਾਂ, ਸੰਗੀਤਕ ਸਾਜ ਆਦਿ ਸੰਭਾਲ ਕੇ ਰੱਖੇ ਹੋਏ ਹਨ।

ਮਾਨਸਾ: ਬੀਤੇ ਸਮੇਂ ਦੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਦਾ ਸ਼ੌਕ ਕਿਸੇ ਕਿਸੇ ਨੂੰ ਹੀ ਹੁੰਦਾ ਹੈ ਪਰ ਇਨ੍ਹਾਂ ਸਾਂਭੀਆ ਹੋਈਆਂ ਚੀਜ਼ਾਂ ਨੂੰ ਵੇਖ ਕੇ ਕਿਸੇ ਵੀ ਵਿਅਕਤੀ ਦੇ ਮਨ ਨੂੰ ਬੇਹੱਦ ਖੁਸ਼ੀ ਮਿਲਦੀ ਹੈ। ਅਜਿਹਾ ਹੀ ਮਾਨਸਾ ਦੇ ਰਹਿਣ ਵਾਲੇ ਇੱਕ ਸ਼ਖਸ ਵੱਲੋਂ ਬੀਤੇ ਸਮੇਂ ਦੀਆਂ ਸਪੀਕਰ, ਰੇਡੀਓ, ਕੈਸਟਾਂ, ਸੰਗੀਤਕ ਸਾਜ ਆਦਿ ਸੰਭਾਲ ਕੇ ਰੱਖੇ ਹੋਏ ਹਨ।

ਪੁਰਾਣੇ ਰੇਡੀਓ, ਕੈਸਟਾਂ ਸਾਂਭੀ ਬੈਠਾ ਮਾਨਸਾ ਦਾ ਗੁਰਜੀਤ ਲਾਲਿਆਂਵਾਲੀ

ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਲਾਲਿਆਂਵਾਲੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਵੱਲੋਂ ਪੁਰਾਣੇ ਸਮੇਂ ਦੌਰਾਨ ਵਰਤੀਆਂ ਜਾਂਦੀਆਂ ਗੀਤਾਂ ਵਾਲੇ ਤਵੇ, ਸਪੀਕਰ, ਰੇਡੀਓ, ਕੈਸਟਾਂ, ਸੰਗੀਤਕ ਸਾਜ ਆਦਿ ਸੰਭਾਲ ਕੇ ਰੱਖੇ ਹੋਏ ਹਨ। ਇਨ੍ਹਾਂ ਨੂੰ ਉਹ ਬਹੁਤ ਹੀ ਸਾਂਭ ਕੇ ਰੱਖਿਆ ਹੋਇਆ ਹੈ।

ਸੰਗੀਤ ਅਤੇ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਵਾਲੇ ਗੁਰਜੀਤ ਨੇ ਜਾਣਕਾਰੀ ਦਿੰਦੇ ਹੋਏ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਗੀਤ ਨਾਲ ਬਚਪਨ ਤੋਂ ਮੋਹ ਸੀ ਅਤੇ ਉਨ੍ਹਾਂ ਕੋਲ ਮੁਹੰਮਦ ਸਦੀਕ, ਬੀਬਾ ਰਣਜੀਤ ਕੌਰ, ਕੁਲਦੀਪ ਮਾਣਕ, ਕਰਤਾਰ ਰਮਲਾ, ਹਾਕਮ ਸੂਫੀ, ਸੁਰਿੰਦਰ ਛਿੰਦਾ, ਆਲਮ ਲੁਹਾਰ ਤੋਂ ਇਲਾਵਾ ਹੋਰ ਬਹੁਤ ਸਾਰੇ ਗਾਇਕਾਂ ਦੇ ਪੁਰਾਣੇ ਪੱਥਰ ਦੇ ਤਵੇ ’ਤੇ ਪੁਰਾਣੀਆਂ ਕੈਸਟਾਂ ਸਾਂਭ ਕੇ ਰੱਖੀਆਂ ਹੋਈਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸ ਨੂੰ ਕਿਧਰੇ ਵੀ ਕੋਈ ਪੁਰਾਣਾ ਸੰਗੀਤਕ ਸਮਾਨ ਮਿਲਦਾ ਹੈ ਤਾਂ ਉਹ ਖਰੀਦ ਕੇ ਲੈ ਆਉਂਦਾ ਹੈ।

ਨੌਜਵਾਨ ਪੀੜੀ ਨੂੰ ਸੱਭਿਆਚਾਰ ਨਾਲ ਜੋੜਨਾ ਮਕਸਦ

ਦੱਸ ਦਈਏ ਕਿ ਗੁਰਜੀਤ ਨੇ ਪੁਰਾਣੀਆਂ ਗਾਇਕਾਂ ਦੀਆਂ ਰੀਲਾਂ ਵਾਲੀਆਂ ਕੈਸਟਾਂ ਆਦਿ ਵੱਡੀ ਗਿਣਤੀ 'ਚ ਸਾਂਭ ਰੱਖੀਆਂ ਹਨ। ਉਨ੍ਹਾਂ ਨੇ ਜਿਵੇਂ ਪੁਰਾਣਾ ਐਨਟੀਨਾਂ, ਰੇਡੀਓ, ਪੁਰਾਣੇ ਮਾਡਲ ਦੇ ਵੀ ਸਾਂਭ ਰੱਖੇ ਹਨ। ਗੁਰਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਸ਼ੌਕ ਦੇ ਨਾਲ-ਨਾਲ ਪਰਿਵਾਰਕ ਮੈਂਬਰ ਵੀ ਸੰਗੀਤ ਦੇ ਨਾਲ-ਨਾਲ ਸਾਹਿਤਕ ਖੇਤਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਮਕਸਦ ਸਿਰਫ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੁੜਨ ਲਈ ਤੇ ਇਸ ਤੋਂ ਜਾਣੂ ਕਰਵਾਉਣ ਲਈ ਹੈ।

ਇਹ ਵੀ ਪੜੋ: ਮਾਈਨਿੰਗ ਪਾਲਿਸੀ ਨੂੰ ਲੈ ਕੇ ਸਵਾਲਾਂ ‘ਚ ਘਿਰੀ ਚੰਨੀ ਸਰਕਾਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.