MLA Gurpreet Banawali in dispute: ਲੜਕੀ ਨੇ ਵਿਧਾਇਕ ਉੱਤੇ ਲਗਾਏ ਇਲਜ਼ਾਮ, ਕਿਹਾ- ਆਪਣੇ ਚਹੇਤੇ ਨੂੰ ਦਿੱਤੀ ਨੌਕਰੀ

author img

By

Published : Jan 25, 2023, 5:36 PM IST

MLA Gurpreet Banawali in dispute

ਸਰਦੂਲਗੜ੍ਹ ਦੇ ਵਿਧਾਇਕ ਉਤੇ ਪਿੰਡ ਫੱਤਾ ਦੀ ਲੜਕੀ ਨੇ ਨੌਕਰੀ ਖੋਹਣ ਦੇ ਇਲਜ਼ਾਮ ਲਗਾਏ ਹਨ। ਲੜਕੀ ਦੀ ਕਹਿਣਾ ਹੈ ਕਿ ਵਿਧਾਇਕ ਨੇ ਉਸ ਦੀ ਨੌਕਰੀ ਆਪਣੇ ਚਹੇਤੇ ਨੂੰ ਦੇ ਦਿੱਤੀ ਹੈ। ਜਿਸ ਦੀ ਸ਼ਿਕਾਇਤ ਉਸ ਨੇ ਮੁੱਖ ਮੰਤਰੀ ਨੂੰ ਵੀ ਕੀਤੀ ਹੈ। ਜਿਸ ਤੋਂ ਬਾਅਦ ਵੀ ਇਸ ਮਸਲੇ ਜਾ ਕੋਈ ਹੱਲ ਨਹੀਂ ਹੋ ਸਕਿਆ। ਵਿਧਾਇਕ ਗੁਰਪ੍ਰੀਤ ਬਣਾਵਾਲੀ ਨੇ ਇਲਜ਼ਾਮਾਂ ਨੂੰ ਝੂਠ ਦੱਸਿਆ ਹੈ।

ਲੜਕੀ ਨੇ ਵਿਧਾਇਕ ਉੱਤੇ ਲਗਾਏ ਇਲਜ਼ਾਮ, ਕਿਹਾ- ਆਪਣੇ ਚਹੇਤੇ ਨੂੰ ਦਿੱਤੀ ਨੌਕਰੀ

ਮਾਨਸਾ: ਹਲਕਾ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ ਦੀ ਲੜਕੀ ਗੁਰਪ੍ਰੀਤ ਕੌਰ ਨੇ ਹਲਕੇ ਦੇ ਵਿਧਾਇਕ ਉਤੇ ਉਸ ਦੀ ਨੌਕਰੀ ਖੋਹਣ ਦੇ ਇਲਜ਼ਾਮ ਲਗਾਏ ਹਨ। ਲੜਕੀ ਦਾ ਕਹਿਣਾ ਹੈ ਕਿ ਵਿਧਾਇਕ ਨੇ ਉਸ ਦੀ ਜਗ੍ਹਾਂ ਉਤੇ ਆਪਣੇ ਚਹੇਤੇ ਨੂੰ ਰੱਖਿਆ ਹੈ। ਲੜਕੀ ਨੇ ਕਿਹਾ ਕਿ ਸਹਿਕਾਰੀ ਸੁਸਾਇਟੀ ਵਿੱਚ ਨੌਕਰੀ ਲਈ ਉਹ ਮੈਰਿਟ ਦੇ ਅਧਾਰ ਉਤੇ ਸਿਲੈਕਟ ਹੋਈ ਸੀ ਪਰ ਵਿਧਾਇਕ ਉਸ ਜਗ੍ਹਾਂ ਉਤੇ ਕਿਸੇ ਲੜਕੇ ਨੂੰ ਰੱਖਣ ਦੀ ਗੱਲ ਕਹਿ ਰਿਹਾ ਹੈ।

ਸਿਲੈਕਸ਼ਨ ਤੋਂ ਬਾਅਦ ਨਹੀਂ ਮਿਲੀ ਨੌਕਰੀ : ਪੀੜਤ ਲੜਕੀ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਵਿੱਚ ਬਿਜਨੈਸ ਕਾਰਸਪਡੈਟ ਦੀਆਂ ਸਹਿਕਾਰੀ ਸੁਸਾਇਟੀਆ ਵਿੱਚ 19 ਪੋਸਟਾਂ ਆਈਆ ਸਨ। ਉਸ ਨੇ ਅਪਲਾਈ ਵੀ ਕੀਤਾ। ਜਿਸ ਤੋ ਬਾਅਦ ਉਸਦੀ ਮੈਰਿਟ ਦੇ ਆਧਾਰ 'ਤੇ ਸਿਲੈਕਸ਼ਨ ਹੋ ਗਈ। ਉਸ ਤੋ ਬਾਅਦ ਸੁਸਾਇਟੀ ਦੇ ਪ੍ਰਧਾਨ 'ਤੇ ਏਆਰ ਦੀ ਹਾਜ਼ਰੀ ਵਿੱਚ ਇੰਟਰਵਿਊ ਹੋਇਆ। ਇਸ ਵਿੱਚ ਉਸ ਨੂੰ ਨੌਕਰੀ ਦੇ ਲਈ ਯੋਗ ਪਾਇਆ ਗਿਆ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵੱਲੋ ਆਪਣੇ ਚਹੇਤੇ ਨੂੰ ਰੱਖ ਲਿਆ ਹੈ।

ਲੜਕੀ ਨੇ ਵਿਧਾਇਕ ਉਤੇ ਲਗਾਏ ਇਲਜ਼ਾਮ: ਲੜਕੀ ਨੇ ਇਲਜ਼ਾਮ ਲਗਾਉਦੇ ਹੋਏ ਕਿਹਾ ਕਿ ਉਸ ਨੂੰ ਹੋਰ ਕਿਤੇ ਨੌਕਰੀ ਦੇਣ ਦਾ ਝਾਂਸਾ ਦਿੱਤਾ ਗਿਆ ਹੈ। ਵਿਧਾਇਕ ਦੇ ਪੀਏ ਵੱਲੋ ਵਟਸਅਪ ਜਰੀਏ ਕਿਸੇ ਹੋਰ ਪਿੰਡ ਦੀ ਸੁਸਾਇਟੀ ਵਿੱਚ ਪੋਸਟਾ ਦਾ ਇਸ਼ਤਿਹਾਰ ਭੇਜਿਆ ਗਿਆ ਹੈ। ਪੀੜਤ ਲੜਕੀ ਨੇ ਵਿਧਾਇਕ ਉਤੇ ਬਦਸਲੂਕੀ ਕਰਨ ਦੇ ਇਲਜਾਮ ਵੀ ਲਗਾਏ ਹਨ। ਲੜਕੀ ਗੁਰਪ੍ਰੀਤ ਕੌਰ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਵੀ ਕੀਤੀ ਹੈ।

ਮੁੱਖ ਮੰਤਰੀ ਨੂੰ ਵੀ ਕੀਤੀ ਸ਼ਿਕਾਇਤ: ਇਸ ਤੋਂ ਪਹਿਲਾ ਪੀੜਤ ਲੜਕੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਮਿਲਕੇ ਵਿਧਾਇਕ ਦੀ ਸ਼ਿਕਾਇਤ ਕਰ ਇਨਸਾਫ਼ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਵੀਡੀਓ ਪਾ ਕੇ ਕਿਹਾ ਸੀ ਕਿ ਸਾਰੇ ਫੈਸਲੇ ਮੈਰਿਟ ਦੇ ਅਧਾਰ ਉਤੇ ਹੋਣਗੇ। ਵਿਧਾਇਕਾਂ ਦੀ ਸ਼ਿਫਾਰਿਸ਼ ਨਹੀ ਚੱਲੇਗੀ। ਲੜਕੀ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਨ੍ਹਾ ਵਿਧਾਇਕ ਦੇ ਦਫ਼ਤਰ ਜਾ ਕੇ ਵਿਧਾਇਕ ਨਾਲ ਗੱਲ ਕੀਤੀ। ਵਿਧਾਇਕ ਬਦਸਲੂਕੀ ਨਾਲ ਪੇਸ਼ ਆਏ 'ਤੇ ਕਹਿਣ ਲੱਗੇ ਕਿ ਮੈਂ ਜੁਬਾਨ ਦੇ ਚੁੱਕਾ ਹਾਂ। ਉਸ ਜਗ੍ਹਾ ਤਾਂ ਹੁਣ ਉਹ ਮੰਡਾ ਹੀ ਲੱਗੇਗਾ।ਤ ਹਾਨੂੰ ਕਿਸੇ ਹੋਰ ਜਗ੍ਹਾ ਨੌਕਰੀ ਦੇ ਦਿੰਦੇ ਹਾਂ ਜਿਸ ਤੋਂ ਬਾਅਦ ਲੜਕੀ ਨੇ ਮਨ੍ਹਾਂ ਕਰ ਦਿੱਤਾ।

ਵਿਧਾਇਕ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ: ਉਧਰ ਵਿਧਾਇਕ ਗੁਰਪ੍ਰੀਤ ਬਣਾਵਾਲੀ ਨੇ ਕਿਹਾ ਕਿ ਇਹ ਜਿਹੜੀ ਜੌਬ ਸੀ। ਇਸ ਬਾਰੇ ਉਨ੍ਹਾ ਨੂੰ ਕੱਲ ਪਤਾ ਲੱਗਾ ਹੈ। ਇਸ ਲਈ ਕਮੇਟੀ ਬਣੀ ਹੋਈ ਹੈ ਜਿਸ ਵਿੱਚ ਡੀਆਰ ਤੇ ਡੀਐਮ ਕਮੇਟੀ ਦੇ ਵਿੱਚ ਹਨ। ਕੁਝ ਹੋਰ ਨੁਮਾਇਦੇ ਵੀ ਹਨ ਤੇ ਮੇਰਾ ਇਸ ਵਿੱਚ ਕੋਈ ਰੋਲ ਨਹੀ ਹੈ। ਸੁਸਾਇਟੀ ਦੇ ਮੈਂਬਰ ਹਨ ਤੇ ਜਿਹੜੇ ਵੀ ਡੀਆਰ ਤੇ ਡੀਐਮ ਨੇ ਸਿਲੈਕਸ਼ਨ ਕੀਤੀ ਹੈ ਇਹ ਤਾਂ ਉਹ ਦੱਸ ਸਕਦੇ ਹਨ ਜੇ ਮੈਂ ਉਨ੍ਹਾਂ ਦੀ ਕੋਈ ਮੱਦਦ ਕਰ ਸਕਦਾ ਹਾਂ ਤਾ ਮੈਨੂੰ ਦੱਸਣ। ਅਸੀਂ ਮੀਡੀਆ ਵਿੱਚ ਜਾਣ ਦੀ ਬਿਜਾਏ ਮੇਰੇ ਕੋਲ ਆਉਣ ਮੈਂ ਮੱਦਦ ਲਈ ਤਿਆਰ ਹਾਂ। ਵਟਸਅਪ ਦੇ ਸਕਰੀਨ ਸਾਟ 'ਤੇ ਬੋਲਦੇ ਕਿਹਾ ਕਿ ਸਾਡੇ ਕੋਲ ਗਰੁੱਪ ਬਣੇ ਹਨ ਤੇ ਜਦੋਂ ਕੋਈ ਜਾਬ ਆਉਂਦੀ ਹੈ ਤਾਂ ਨੌਜਵਾਨਾਂ ਕੋਲ ਭੇਜਦੇ ਹਾਂ।

ਇਹ ਵੀ ਪੜ੍ਹੋ:- Clash between relatives: ਡੀਜੇ ਉੱਤੇ ਭੰਗੜਾ ਪਾਉਣ ਨੂੰ ਲੈਕੇ ਜ਼ਬਰਦਸਤ ਝੜਪ, ਚੱਲੀਆਂ ਗੋਲੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.