ਬੀਕੇਯੂ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਲਾਇਆ ਕੋਆਪਰੇਟਿਵ ਬੈਂਕ ਦੇ ਬਾਹਰ ਧਰਨਾ

author img

By

Published : Aug 6, 2022, 12:01 PM IST

ਬੀਕੇਯੂ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਲਾਇਆ ਕੋਆਪਰੇਟਿਵ ਬੈਂਕ ਦੇ ਬਾਹਰ ਧਰਨਾ

ਮਾਨਸਾ ਚ ਕਿਸਾਨਾਂ ਨੇ ਕੋਆਪਰੇਟਿਵ ਬੈਂਕ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਬੈਂਕ ’ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ।

ਮਾਨਸਾ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (Bharatiya Kisan Union Sidhupur) ਦੀ ਅਗਵਾਈ ਹੇਠ ਕਿਸਾਨਾਂ ਨੇ ਕੋਆਪਰੇਟਿਵ ਬੈਂਕ (Cooperative Bank) ਵੱਲੋਂ ਸੋਸਾਇਟੀ ਮੈਂਬਰਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਵਾਰਸਾਂ ਦੇ ਬੈਂਕ ਖਾਤੇ ਨਾ ਖੋਲਣ, ਨਵੀਆਂ ਚੈੱਕ ਬੁੱਕਾਂ ਨਾ ਦੇਣ ਖ਼ਿਲਾਫ਼ ਬੈਂਕ ਦੇ ਬਾਹਰ ਧਰਨਾ (Picketing outside the bank) ਲਗਾਕੇ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਬੈਂਕ (bank) ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਬੀਕੇਯੂ ਸਿੱਧੁਪੁਰ ਦੇ ਆਗੂਆਂ (Leaders of BKU Sidhupur) ਕਿਹਾ ਕਿ ਸੰਕੇਤਕ ਤੌਰ ‘ਤੇ ਕੋਆਪਰੇਟਿਵ ਬੈਂਕ ਦਾ ਘਿਰਾਓ (Circle of Cooperative Bank) ਕੀਤਾ ਗਿਆ ਹੈ। ਕਿਉਂਕਿ ਇਸ ਬੈਂਕ (bank) ਵੱਲੋਂ ਕਿਸਾਨਾਂ (Farmers) ਦੇ ਨਵੇਂ ਹੱਦ ਕਰਜ਼ੇ ਨਹੀਂ ਬਣਾਏ ਜਾ ਰਹੇ ਅਤੇ ਜਿਨ੍ਹਾਂ ਕਿਸਾਨਾਂ ਦੀ ਮੌਤ (Death of farmers) ਹੋ ਚੁੱਕੀ ਹੈ, ਉਨ੍ਹਾਂ ਦੇ ਵਾਰਸਾਂ ਦੇ ਨਾਮ ਉੱਪਰ ਖਾਤੇ ਸ਼ਿਫਟ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਕਿਸਾਨਾਂ ਦੀ ਗੱਲ ਨਾ ਹੋਣ ਕਾਰਨ ਕਿਸਾਨ (Farmer) ਪ੍ਰੇਸ਼ਾਨ ਹੋ ਰਹੇ ਹਨ ਅਤੇ ਇਹ ਸਮੱਸਿਆ ਕਈ ਪਿੰਡਾਂ ਵਿੱਚੋਂ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਆਰਡੀਐਕਸ ਬਰਾਮਦ ਮਾਮਲਾ: ਗ੍ਰਿਫਤਾਰ ਸ਼ਮਸ਼ੇਰ ਸਿੰਘ ਦੇ ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ, ਕਿਹਾ...

ਬੀਕੇਯੂ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਲਾਇਆ ਕੋਆਪਰੇਟਿਵ ਬੈਂਕ ਦੇ ਬਾਹਰ ਧਰਨਾ

ਉੱਧਰ ਬੈਂਕ ਦੇ ਮੈਨੇਜਰ ਮਨਜੀਤ ਸਿੰਘ ਨੇ ਕਿਹਾ ਕਿ ਬੈਂਕ (bank) ਕੋਲ ਨਵੇਂ ਖਾਤੇ ਖੋਲ੍ਹਣ ਲਈ ਫ਼ੰਡ ਨਹੀਂ ਹਨ, ਕਿਉਂਕਿ ਬੈਂਕ ਦੀ ਲਿਮਿਟ ਬੰਦ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਹੈ, ਕਿ ਡੈਥ ਕੇਸ ਵਾਲੇ ਖਾਤੇ ਬੈਂਕ (bank) ਵੱਲੋਂ ਖੋਲ੍ਹੇ ਜਾ ਰਹੇ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਬੈਂਕ ਨੂੰ ਫ਼ੰਡ ਜਾਰੀ ਹੋਣ ਤੋਂ ਬਾਅਦ ਹੀ ਨਵੇਂ ਖ਼ਾਤੇ ਖੋਲ੍ਹੇ ਜਾਣਗੇ।


ਇਹ ਵੀ ਪੜ੍ਹੋ: ਮਾਡਰਨ ਜੇਲ੍ਹ ਕਿੱਥੋਂ ਆ ਰਿਹੈ ਨਸ਼ਾ ! ਡੋਪ ਟੈਸਟ ‘ਚ 45 ਫੀਸਦੀ ਕੈਦੀ ਪਾਜ਼ੀਟਿਵ

ETV Bharat Logo

Copyright © 2024 Ushodaya Enterprises Pvt. Ltd., All Rights Reserved.