ਸੁਨਿਆਰੇ ਦੀ ਦੁਕਾਨ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਅਤੇ ਪੈਸੇ ਚੋਰੀ, ਦੇਖੋ CCTV

author img

By

Published : Jan 22, 2023, 12:16 PM IST

Theft of lakhs in a goldsmith's shop in Ludhiana

ਲੁਧਿਆਣਾ ਵਿੱਚ ਇਕ ਸੁਨਿਆਰੇ ਦੀ ਦੁਕਾਨ ਵਿੱਚ ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਇਕ ਚੋਰ ਸੋਨੇ ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਕੈਸ਼ ਲੈ ਗਿਆ ਹੈ। ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਪੁਲਿਸ ਵਲੋਂ ਇਸ ਘਟਨਾ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਲੁਧਿਆਣਾ ਵਿੱਚ ਸੁਨਿਆਰੇ ਦੀ ਦੁਕਾਨ ਵਿੱਚੋਂ ਲੱਖਾਂ ਰੁਪਏ ਦਾ ਸੋਨਾ ਚਾਂਦੀ ਚੋਰੀ

ਲੁਧਿਆਣਾ: ਲੁਧਿਆਣਾ ਦੇ ਤਾਜਪੁਰ ਰੋਡ ਉੱਤੇ ਸਥਿਤ ਇਕ ਸੁਨਿਆਰੇ ਦੀ ਦੁਕਾਨ ਵਿੱਚ ਚੋਰਾਂ ਵਲੋਂ ਸੰਨ੍ਹ ਲਾ ਕੇ ਲੱਖਾਂ ਰੁਪਏ ਦਾ ਸੋਨੇ ਚਾਂਦੀ ਦਾ ਸਮਾਨ ਅਤੇ ਨਗਦੀ ਚੋਰੀ ਕਰ ਲਈ ਗਈ ਹੈ। ਇਸ ਘਟਨਾ ਦਾ ਪਤਾ ਸਵੇੇਰੇ ਲੱਗਿਆ ਹੈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੁਕਾਨ ਮਾਲਿਕ ਅਨੁਸਾਰ ਦੁਕਾਨ ਵਿਚੋਂ 20 ਕਿਲੋ ਦੇ ਕਰੀਬ ਚਾਂਦੀ, ਕਈ ਤੋਲੇ ਸੋਨਾ ਅਤੇ 1 ਲੱਖ ਰੁਪਏ ਕੈਸ਼ ਚੋਰੀ ਹੋਇਆ ਹੈ।

ਕੈਮਰੇ ਚ ਕੈਦ ਤਸਵੀਰਾਂ: ਇਸ ਪੂਰੀ ਵਾਰਦਾਤ ਦੀਆਂ ਤਸਵੀਰਾਂ ਦੁਕਾਨ ਵਿਚ ਲੱਗੇ ਕੈਮਰਿਆਂ ਵਿੱਚ ਕੈਦ ਵੀ ਹੋ ਗਈਆਂ ਹਨ, ਜਿਸ ਵਿਚ ਵੇਖਿਆ ਜਾ ਸਕਦਾ ਹੈ ਇਕੱਲਾ ਇਕ ਹੀ ਚੋਰ ਕਿਸ ਤਰ੍ਹਾਂ ਪੂਰੀ ਰਾਤ ਇਕ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਪੂਰੀ ਤਸੱਲੀ ਨਾਲ ਦੁਕਾਨ ਵਿਚ ਚੋਰੀ ਕਰਦਾ ਰਿਹਾ ਅਤੇ ਉਸਦੇ ਹੱਥ ਵਿੱਚ ਟੋਰਚ ਹੈ ਅਤੇ 4 ਘੰਟੇ ਤੱਕ ਉਹ ਬਿਨਾਂ ਕਿਸੇ ਦੇ ਡਰ ਤੋਂ ਇਸ ਘਟਨਾ ਨੂੰ ਅੰਜਾਮ ਦਿੰਦਾ ਰਿਹਾ।

ਇਹ ਵੀ ਪੜ੍ਹੋ: ਨੇਕ ਉਪਰਾਲਾ, ਝੁੱਗੀਆਂ-ਝੌਂਪੜੀਆਂ ਦੇ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾ ਰਹੀ ਹੈ ਹਰਪ੍ਰੀਤ ਕੌਰ



ਕਟਰ ਦੀ ਵਰਤੋਂ: ਦੁਕਾਨ ਦਾ ਮਾਲਿਕ ਜਸਵਿੰਦਰ ਲੁਧਿਆਣਾ ਦੇ ਸਿਵਿਲ ਲਾਇੰਸ ਦਾ ਰਹਿਣ ਵਾਲਾ ਹੈ। ਉਸਨੇ ਦੱਸਿਆ ਕਿ ਉਸਨੇ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ। ਉਨ੍ਹਾ ਕਿਹਾ ਕਿ ਪਹਿਲਾਂ ਇਕ ਲੋਹੇ ਦਾ ਸ਼ਟਰ ਹੈ ਅਤੇ ਇਸ ਤੋਂ ਬਾਅਦ ਫਿਰ ਮਜ਼ਬੂਤ ਸ਼ੀਸ਼ੇ ਦਾ ਦਰਵਾਜ਼ਾ ਅਤੇ ਫਿਰ ਉਸ ਤੋਂ ਬਾਅਦ ਇਕ ਹੋਰ ਲੋਹੇ ਦਾ ਸ਼ਟਰ ਹੈ ਪਰ ਕਟਰ ਦੀ ਮਦਦ ਨਾਲ ਓਹ ਆਸਾਨੀ ਨਾਲ ਦੁਕਾਨ ਨੂੰ ਸੰਨ੍ਹ ਲਾ ਕੇ ਚਲਾ ਗਿਆ। ਉਨ੍ਹਾ ਕਿਹਾ ਕਿ ਹਾਲੇ ਅਸੀਂ ਵੀ ਮੋਟਾ-ਮੋਟਾ ਨੁਕਸਾਨ ਦਾ ਅੰਦਾਜਾ ਲਾਇਆ ਹੈ। ਉਨ੍ਹਾ ਕਿਹਾ ਕਿ ਚਾਂਦੀ ਜ਼ਿਆਦਾਤਰ ਬਾਹਰ ਪਈ ਸੀ। ਇਸ ਕਰਕੇ ਉਹ ਜ਼ਿਆਦਾ ਚਾਂਦੀ ਲੈਕੇ ਗਿਆ ਹੈ। ਹਾਲਾਂਕਿ 15 ਤੋਲੇ ਸੋਨਾ ਵੀ ਚੋਰੀ ਹੋਇਆ ਹੈ।



4 ਘੰਟੇ ਦੁਕਾਨ ਚ ਰਿਹਾ ਚੋਰ: ਇਥੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਚੋਰ ਚਾਰ ਘੰਟੇ ਤੱਕ ਦੁਕਾਨ ਵਿਚ ਹੀ ਘੁੰਮਦਾ ਰਿਹਾ, ਵੱਖ-ਵੱਖ ਕੈਮਰਿਆਂ ਤੋਂ ਉਸ ਦੀ ਟਾਈਮਿੰਗ ਅਤੇ ਉਸ ਦੇ ਘੁੰਮਣ ਬਾਰੇ ਵੀ ਸਾਰੀ ਘਟਨਾ ਪਤਾ ਲੱਗਦੀ ਹੈ ਕਿ ਕਿਸ ਤਰ੍ਹਾਂ ਉਹ 1 ਵਜੇ ਦੇ ਕਰੀਬ ਦੁਕਾਨ ਵਿੱਚ ਵੜਦਾ ਹੈ ਅਤੇ ਪੰਜ ਵਜੇ ਵਾਪਸ ਜਾਂਦਾ ਹੈ। ਹਾਲਾਂਕਿ ਦੁਕਾਨਦਾਰ ਨੇ ਕਿਸੇ ਉੱਤੇ ਸ਼ੱਕ ਤੋਂ ਇਨਕਾਰ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.