Robbery of Crores In Ludhiana: ਲੁਧਿਆਣਾ ਦੇ ਮਸ਼ਹੂਰ ਡਾਕਟਰ ਜੋੜੇ ਨੂੰ ਬੰਧਕ ਬਣਾ 3 ਕਰੋੜ 51 ਲੱਖ ਰੁਪਏ ਦੀ ਲੁੱਟ
Published: Sep 19, 2023, 7:37 PM

Robbery of Crores In Ludhiana: ਲੁਧਿਆਣਾ ਦੇ ਮਸ਼ਹੂਰ ਡਾਕਟਰ ਜੋੜੇ ਨੂੰ ਬੰਧਕ ਬਣਾ 3 ਕਰੋੜ 51 ਲੱਖ ਰੁਪਏ ਦੀ ਲੁੱਟ
Published: Sep 19, 2023, 7:37 PM
ਲੁਧਿਆਣਾ ਦੇ ਮਸ਼ਹੂਰ ਡਾਕਟਰ ਅਤੇ ਉਸਦੀ ਪਤਨੀ ਨੂੰ ਬੰਧਕ ਬਣਾ (Robbery of Crores In Ludhiana) ਕੇ 3 ਕਰੋੜ 51 ਲੱਖ ਦੀ ਲੁੱਟ ਕੀਤੀ ਗਈ ਹੈ। ਪੁਲਿਸ ਨੇ ਇਹ ਮਾਮਲਾ ਸੁਲਝਾ ਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਲੁਧਿਆਣਾ : ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਦੁੱਗਰੀ ਇਲਾਕੇ ਵਿੱਚ ਹੋਈ ਕਰੋੜਾਂ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਦੁੱਗਰੀ ਦੇ ਮਸ਼ਹੂਰ ਡਾਕਟਰ ਦੇ ਘਰ ਇਹ ਲੁੱਟ (Robbery of Crores In Ludhiana) ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ 3 ਕਰੋੜ 51 ਲੱਖ ਰੁਪਏ ਦੀ ਰਕਮ ਨਾਲ ਕਾਬੂ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਇਹ ਰਕਮ ਬਰਾਮਦ ਕਰਨ ਵਾਲੀ ਟੀਮ ਨੂੰ 5 ਲੱਖ ਰੁਪਏ ਇਨਾਮ ਅਤੇ ਡੀਜੀਪੀ ਡਿਸਕ ਦੇਣ ਦਾ ਵੀ ਐਲਾਨ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ 25 ਲੱਖ ਦੀ ਲੁੱਟ ਲਿਖਵਾਈ ਗਈ ਸੀ ਜਦੋਂਕਿ ਬਰਾਮਦੀ ਕਿਤੇ ਜ਼ਿਆਦਾ ਹੈ।
ਮੁਲਜ਼ਮਾਂ ਖਿਲਾਫ ਪਹਿਲਾਂ ਵੀ ਮਾਮਲੇ : ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਫੇਆਰਬੇ ਹੋਟਲ ਤੋਂ ਮੁਲਜ਼ਮ ਕਾਬੂ ਕੀਤਾ ਗਿਆ ਹੈ। 14 ਤੋਂ 15 ਸਤੰਬਰ ਦੀ ਰਾਤ ਨੂੰ ਇਹ ਵਾਰਦਾਤ ਹੋਈ ਸੀ। ਲਗਭਗ 1 ਘੰਟੇ ਤੱਕ ਦੋਵਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਕਰੋੜਾਂ ਦੀ ਨਗਦੀਂ ਅਤੇ ਗਹਿਣੇ ਲੁੱਟ ਲਏ ਸਨ। ਮੁਲਜ਼ਮ ਹਰਵਿੰਦਰ ਸਿੰਘ ਦੁੱਗਰੀ ਉੱਤੇ ਚਾਰ ਮਾਮਲੇ ਦਰਜ ਹਨ। ਪਵਨੀਤ ਸਿੰਘ ਉੱਤੇ ਵੀ 4 ਮਾਮਲੇ ਹਨ ਜਦੋਂਕਿ ਗੁਰਵਿੰਦਰ ਸਿੰਘ ਲੁਧਿਆਣਾ ਸੁਆ ਰੋਡ ਉੱਤੇ ਵੀ 420 ਆਦਿ ਕੇਸ ਦਰਜ ਹਨ। ਇਸ ਵਾਰਦਾਤ ਵਿੱਚ ਜਗਪ੍ਰੀਤ ਸਿੰਘ, ਸਾਹਿਲ ਪ੍ਰੀਤ ਵੀ ਸ਼ਾਮਿਲ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਡਾਕਟਰ ਕਈ ਦੇਸ਼ਾਂ ਵਿੱਚ ਮੈਡੀਕਲ ਲਈ ਪ੍ਰਮਾਣਿਤ ਸੀ। ਮੁਲਜ਼ਮਾਂ ਨੂੰ ਇਸ ਬਾਰੇ ਪਤਾ ਸੀ ਕਿ ਇਨ੍ਹਾਂ ਕੋਲ ਕੈਸ਼ ਹੁੰਦਾ ਹੈ।
- Rural Development Fund: ਪੰਜਾਬ ਨੇ ਕੇਂਦਰ ਨੂੰ ਛੇਵੀਂ ਵਾਰ ਯਾਦ ਦਿਵਾਇਆ RDF, ਸੀਐਮਓ ਨੇ ਕੇਂਦਰ ਨੂੰ ਲਿਖੀ ਮੁੜ ਤੋਂ ਚਿੱਠੀ
- India Canada Relation: ਭਾਰਤ ਕੈਨੇਡਾ ਸਬੰਧ ਵਿਗੜੇ ਤਾਂ ਸਭ ਤੋਂ ਵੱਧ ਪੰਜਾਬੀਆਂ ਨੂੰ ਪਏਗੀ ਮਾਰ, ਨੌਕਰੀ ਤੇ ਵਪਾਰ ਦੇ ਨਾਲ ਵਿਦਿਆਰਥੀਆਂ ਨੂੰ ਆ ਸਕਦੀਆਂ ਵੱਡੀਆਂ ਮੁਸ਼ਕਿਲਾਂ
- Anantnag Encounter: ਅਨੰਤਨਾਗ ਅੱਤਵਾਦੀ ਹਮਲੇ ਵਿੱਚ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ, ਪਿੰਡ ਸਮਾਣਾ 'ਚ ਸੋਗ ਦੀ ਲਹਿਰ
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਨੂੰ 25 ਲੱਖ ਰੁਪਏ ਅਤੇ ਗਹਿਣੇ ਲੁੱਟਣ ਦੀ ਰਿਪੋਰਟ ਕੀਤੀ ਗਈ ਸੀ ਪਰ ਅਸੀਂ ਮਾਮਲੇ ਵਿੱਚ 3 ਕਰੋੜ 51 ਲੱਖ ਰੁਪਏ ਬਰਾਮਦ ਕਰ ਲਏ ਹਨ। ਉਨ੍ਹਾ ਕਿਹਾ ਕਿ ਡਾਕਟਰ ਪਰਿਵਾਰ ਨੇ ਇਨਕਮ ਟੈਕਸ ਦੇ ਡਰ ਕਰਕੇ 25 ਲੱਖ ਦੀ ਡਕੈਤੀ ਦੀ ਸ਼ਿਕਾਇਤ ਕੀਤੀ ਗਈ ਸੀ। ਜਦੋਂ ਪੁਲਿਸ ਨੇ ਕੇਸ ਟਰੈਕ ਕੀਤਾ ਤਾਂ 3 ਕਰੋੜ 51 ਲੱਖ ਰੁਪਏ ਬਰਾਮਦ ਕੀਤੇ ਗਏ। ਉਨ੍ਹਾ ਕਿਹਾ ਕੇ ਸਾਨੂੰ ਲਗਦਾ ਹੈ ਕਿ ਹਾਲੇ ਹੋਰ ਵੀ ਰਿਕਵਰੀ ਹੋ ਸਕਦੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਾਲੇ ਹੋਰ ਵੀ ਗ੍ਰਿਫਤਾਰੀਆਂ ਹੋਣੀਆਂ ਹਨ।
