ਦੁਸਹਿਰੇ ਵਾਲੇ ਦਿਨ ਇਸ ਹਲਕੇ 'ਚ ਹੁੰਦੀ ਹੈ ਰਾਵਣ ਦੀ ਪੂਜਾ, ਜਾਣੋ 150 ਸਾਲ ਪੁਰਾਣਾ ਇਤਿਹਾਸ

author img

By

Published : Oct 3, 2022, 6:58 PM IST

Worship of Ravana in Halka Payal of Ludhiana

ਲੁਧਿਆਣਾ ਦੇ ਹਲਕਾ ਪਾਇਲ ਵਿੱਚ ਇੱਕ ਅਜਿਹਾ ਮੰਦਰ ਹੈ ਜਿੱਥੇ ਦੁਸ਼ਿਹਰੇ ਮੌਕੇ ਰਾਮਲੀਲਾ ਮਨਾਈ ਜਾਂਦੀ ਹੈ ਅਤੇ ਇਸ ਦੇ ਨਾਲ-ਨਾਲ ਰਾਵਣ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਸ ਮੰਦਰ ਦਾ ਇਤਿਹਾਸ 150 ਸਾਲ ਪੁਰਾਣਾ ਹੈ। Worship of Ravana in Ludhiana.Temple of Ravana in Halka Payal of Ludhiana .

ਲੁਧਿਆਣਾ: ਲੁਧਿਆਣਾ ਦੇ ਹਲਕਾ ਪਾਇਲ ਦੇ ਵਿੱਚ ਦਸਹਿਰੇ ਵਾਲੇ ਦਿਨ ਪਿਛਲੇ ਕਈ ਸਾਲਾਂ ਤੋਂ ਇਕ ਅਨੋਖੀ ਪ੍ਰਥਾ ਚੱਲ ਰਹੀ ਹੈ। 1834 ਇਸ ਵੀ ਤੋਂ ਹੀ ਇਥੇ ਰਾਮਲੀਲਾ ਮਨਾਈ ਜਾਂਦੀ ਹੈ ਪਰ ਪੂਜਾ ਲੰਕਾ ਪਤੀ ਰਾਵਣ ਦੀ ਕੀਤੀ ਜਾਂਦੀ ਹੈ। ਇੱਥੇ 25 ਫੁੱਟ ਦੀ ਰਾਵਣ ਦੀ ਪ੍ਰਤਿਮਾ ਖਿੱਚ ਦਾ ਕੇਂਦਰ ਬਣੀ ਹੋਈ ਹੈ। Worship of Ravana in Ludhiana. Temple of Ravana in Halka Payal of Ludhiana.

ਦੁਸਹਿਰੇ ਵਾਲੇ ਦਿਨ ਇਸ ਹਲਕੇ 'ਚ ਹੁੰਦੀ ਹੈ ਰਾਵਣ ਦੀ ਪੂਜਾ

ਦੱਸ ਦੇਈਏ ਕਿ ਇਹ ਸੇਵਾ ਦੂਬੇ ਪਰਿਵਾਰ ਕਰਦਾ ਹੈ ਅਤੇ ਉਨ੍ਹਾਂ ਦੀ ਹੁਣ 8ਵੀਂ ਪੀੜ੍ਹੀ ਇਸ ਥਾਂ ਤੇ ਰਾਵਣ ਦੀ ਪੂਜਾ ਕਰਦੀ ਹੈ। ਦੁਸਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਰਾਵਣ ਦੀ ਮੂਰਤੀ ਤੇ ਖੂਨ ਚੜਇਆ ਜਾਂਦਾ ਹੈ ਅਤੇ ਸ਼ਰਾਬ ਵੀ ਚੜਦੀ ਹੈ। ਰਾਵਣ ਦੀ ਪੂਜਾ ਲਈ ਨੇੜੇ-ਤੇੜੇ ਦੇ ਕਈ ਪਿੰਡਾਂ ਦੇ ਲੋਕ ਆਉਂਦੇ ਹਨ ਅਤੇ ਸਵੇਰੇ ਤੋਂ ਹੀ ਪੂਜਾ ਸ਼ੁਰੂ ਹੋ ਜਾਂਦੀ ਹੈ ਅਤੇ ਲੋਕਾਂ ਦਾ ਤਾਂਤਾ ਲੱਗ ਜਾਂਦਾ ਹੈ। ਰਾਵਣ ਦੀ ਪ੍ਰਤਿਮਾ ਕਈ ਵਾਰ ਕੁਝ ਕੱਟੜਪੰਥੀਆਂ ਨੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਕਿਹਾ ਜਾਂਦਾ ਹੈ ਕੇ ਜਿਸ ਨੇ ਵੀ ਇਸ ਪ੍ਰਤਿਮਾ ਨੂੰ ਤੋੜਿਆ ਉਸ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਕਰਕੇ ਹੁਣ ਇਸ ਦੀ ਹਰ ਕੋਈ ਪੂਜਾ ਕਰਦਾ ਹੈ ਅਤੇ ਕਿਹਾ ਜਾਂਦਾ ਹੈ ਕੇ ਇਥੇ ਪੂਜਾ ਕਰਨ ਨਾਲ ਸੰਤਾਨ ਦਾ ਸੁੱਖ ਪ੍ਰਾਪਤ ਹੁੰਦਾ ਹੈ।

ਦੁਸਹਿਰੇ ਵਾਲੇ ਦਿਨ ਇਸ ਹਲਕੇ 'ਚ ਹੁੰਦੀ ਹੈ ਰਾਵਣ ਦੀ ਪੂਜਾ

ਮੰਦਿਰ ਦਾ ਇਤਿਹਾਸ: ਰਾਵਣ ਦੀ ਪ੍ਰਤਿਮਾ ਦੇ ਨਾਲ ਬਣੇ ਰਾਮ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਹੈ ਮੰਦਰ ਦਾ ਨਾਂਅ ਉੱਡਦੁ 'ਚ ਲਿਖਿਆ ਹੋਇਆ ਹੈ ਅਤੇ ਦੂਬੇ ਪਰਿਵਾਰ ਜਿਸ ਦੀ ਹੁਣ 8ਵੀਂ ਪੀੜ੍ਹੀ ਇਥੇ ਸੇਵਾ ਕਰਦੀ ਹੈ ਉਨ੍ਹਾਂ ਦੇ ਪੁਰਖਿਆਂ ਨੇ 1834 ਚ ਇਸ ਦੀ ਸਥਾਪਨਾ ਕੀਤੀ ਸੀ, ਕਿਹਾ ਜਾਂਦਾ ਹੈ ਕੇ ਦੂਬੇ ਪਰਿਵਾਰ ਦੇ ਹਕੀਮ ਬੀਰਬਲ ਦਾਸ 150 ਸਾਲ ਪਹਿਲਾਂ ਹਕੀਮ ਬੇਓਲਾਦ ਸਨ ਅਤੇ ਇਸ ਤੋਂ ਪ੍ਰੇਸ਼ਾਨ ਹੋ ਕੇ ਬੀਰਬਲ ਦਾਸ ਨੇ ਆਪਣਾ ਗਰਸਤ ਜੀਵਨ ਤਿਆਗ ਦਿੱਤਾ ਸੀ ਪਰ ਇੱਕ ਦਿਨ ਉਨ੍ਹਾਂ ਨੂੰ ਰਸਤੇ ਵਿੱਚ ਕੋਈ ਪਹੁੰਚਿਆ ਹੋਇਆ ਮੁਨੀ ਮਿਲਿਆ। ਜਿਸ ਨੇ ਮੰਦਰ ਬਣਾਉਣਾ ਅਤੇ ਰਾਵਣ ਦੀ ਪੂਜਾ ਕਰਨ ਲਈ ਕਿਹਾ ਅਤੇ ਫਿਰ ਹਕੀਮ ਦੂਬੇ ਨੂੰ 4 ਸੰਤਾਨਾਂ ਦੀ ਪ੍ਰਾਪਤੀ ਹੋਈ, ਜਿਸ ਤੋਂ ਬਾਅਦ ਇੱਥੇ ਮਾਨਤਾ ਹੋ ਗਈ ਅਤੇ ਸਾਰੇ ਹੀ ਇਸ ਨੂੰ ਹੁਣ ਮੰਨਦੇ ਹਨ।

Worship of Ravana in Halka Payal of Ludhiana
ਦੁਸਹਿਰੇ ਵਾਲੇ ਦਿਨ ਇਸ ਹਲਕੇ 'ਚ ਹੁੰਦੀ ਹੈ ਰਾਵਣ ਦੀ ਪੂਜਾ

ਕਿਵੇਂ ਹੁੰਦੀ ਪੂਜਾ: ਦੁਸਹਿਰੇ ਵਾਲੇ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ, ਰਾਵਣ ਦੀ ਪ੍ਰੀਤਮਾ 25 ਫੁੱਟ ਦੀ ਬਣੀ ਹੋਈ ਹੈ। ਇਸ ਜਗਾ 'ਤੇ ਸਵੇਰ ਤੋਂ ਹੀ ਰਾਵਣ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਲੋਕ ਇੱਥੇ ਸ਼ਰਾਬ ਵੀ ਚੜਾਉਂਦੇ ਹਨ ਅਤੇ ਨਾਲ ਹੀ ਬੱਕਰੇ ਦੇ ਕੰਨ ਤੇ ਕਟ ਲਗਾ ਕੇ ਖੂਨ ਦੇ ਧਾਰੀ ਨਾਲ ਰਾਵਣ ਨੂੰ ਖੂਨ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਇਸ ਦੇ ਹੇਠਾਂ ਅਗਨੀ ਭੇਟ ਕੀਤੀ ਜਾਂਦੀ ਹੈ ਪਰ ਮੂਰਤੀ ਸੀਮੇਂਟ ਦੀ ਪੱਕ਼ੀ ਹੈ ਇਸ ਕਰਕੇ ਇਸ ਨੂੰ ਅਗਨੀ ਸਿਰਫ ਰਸਮ ਦੇ ਤੌਰ ਤੇ ਦਿੱਤੀ ਜਾਂਦੀ ਹੈ। ਦੁਸਹਿਰੇ ਵਾਲੇ ਦਿਨ ਖੁਦ ਦੂਬੇ ਪਰਿਵਾਰ ਇਸ ਦੀ ਪੂਜਾ ਕਰਦਾ ਹੈ।

Worship of Ravana in Halka Payal of Ludhiana
ਦੁਸਹਿਰੇ ਵਾਲੇ ਦਿਨ ਇਸ ਹਲਕੇ 'ਚ ਹੁੰਦੀ ਹੈ ਰਾਵਣ ਦੀ ਪੂਜਾ

ਮੂਰਤੀ ਤੋੜਨ ਦੀ ਕੋਸ਼ਿਸ਼: ਰਾਮ ਮੰਦਰ ਦੇ ਪ੍ਰਬੰਧਕ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਕੁਝ ਕੱਟੜਪੰਥੀਆਂ ਵੱਲੋਂ ਇਸ ਰਾਵਣ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਜਿਸ ਨੇ ਇਹ ਕੰਮ ਕੀਤਾ ਉਸ ਦੇ ਪਰਿਵਾਰ ਦਾ ਵੱਡਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਉਸ ਨੇ ਭੁੱਲ ਬਖਸ਼ਾਈ ਅਤੇ ਇਸ ਰਾਵਣ ਦੀ ਮੂਰਤੀ ਦੀ ਮੁੜ ਉਸਾਰੀ ਕਰਵਾਈ। ਜਿਸ ਤੋਂ ਬਾਅਦ ਇਸ ਦੀ ਮੰਨਤਾ ਹੋਰ ਵੀ ਵਧ ਗਈ ਅਤੇ ਲੋਕ ਹੋਰ ਵੀ ਵੱਧ ਇਸ ਨੂੰ ਪੁੱਜਣੇ ਸ਼ੁਰੂ ਹੋ ਗਏ ਦੂਬੇ ਪਰਿਵਾਰ ਵੀ ਇਸੇ ਕਰਕੇ ਇਸ ਸੇਵਾ ਨੂੰ ਛੱਡ ਨਹੀਂ ਰਿਹਾ ਹੈ।

Worship of Ravana in Halka Payal of Ludhiana
ਦੁਸਹਿਰੇ ਵਾਲੇ ਦਿਨ ਇਸ ਹਲਕੇ 'ਚ ਹੁੰਦੀ ਹੈ ਰਾਵਣ ਦੀ ਪੂਜਾ

ਕਈ ਸਾਲਾਂ ਤੋਂ ਚੱਲ ਰਹੀ ਪ੍ਰਥਾ: ਲੁਧਿਆਣਾ ਦੇ ਹਲਕਾ ਪਾਇਲ 'ਚ ਇਹ ਪ੍ਰਥਾ ਸਾਲਾਂ ਤੋਂ ਚੱਲ ਰਹੀ ਹੈ, 1834 ਵਿੱਚ ਮੰਦਿਰ ਦੀ ਸਥਾਪਨਾ ਹੋਈ ਸੀ। ਜਿਸ ਤੋਂ ਬਾਅਦ ਲਗਾਤਾਰ ਇੱਥੇ ਦੂਬੇ ਪਰਿਵਾਰ ਰਾਵਣ ਦੀ ਪੂਜਾ ਕਰਦਾ ਹੈ ਨਾਲ ਹੀ ਰਾਮ ਮੰਦਰ ਵੀ ਹੀ ਜਿੱਥੇ ਰਾਮ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਸ ਪ੍ਰਥਾ ਨੂੰ ਲਗਾਤਾਰ ਜਾਰੀ ਰੱਖਿਆ ਗਿਆ ਹੈ, ਜਿਆਦਾਤਰ ਲੋਕ ਜਿੰਨਾ ਨੂੰ ਸੰਤਾਨ ਨਹੀਂ ਹੁੰਦੀ ਉਹ ਪਰਿਵਾਰ ਇੱਥੇ ਆ ਕੇ ਪੂਜਾ ਕਰਦੇ ਹਨ।

ਇਹ ਵੀ ਪੜ੍ਹੋ: ਤਰਨਤਾਰਨ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਰੇਲ ਚੱਕਾ ਜਾਮ, ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.