ASI ਦੀ ਕਾਰ ਥੱਲੇ ਬੰਬ ਲਗਾਉਣ ਵਾਲੇ ਮਾਮਲੇ ਵਿੱਚ 1 ਗ੍ਰਿਫਤਾਰ

author img

By

Published : Sep 28, 2022, 6:01 PM IST

Bomb under ASI car UPDATE NEWS

ਅੰਮ੍ਰਿਤਸਰ ਵਿੱਚ ASI ਦੀ ਕਾਰ ਥੱਲੇ ਆਈਈਡੀ (ਬੰਬ) ਲਗਾਉਣ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਪਨਾਹ ਦੇਣ ਵਾਲੇ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਅੰਮ੍ਰਿਤਸਰ : ਏਐਸਆਈ (ASI) ਦਿਲਬਾਗ ਸਿੰਘ ਦੀ ਗੱਡੀ ਦੇ ਥੱਲੇ ਆਈਈਡੀ (ਬੰਬ) ਪਲਾਂਟ ਕਰਨ ਵਾਲੇ ਮੁੱਖ ਆਰੋਪੀ ਯੁਵਰਾਜ ਸੱਭਰਵਾਲ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।ਜਿਸ ਦੀ ਸ਼ਨਾਖਤ ਵਾਸੀ ਫਗਵਾੜਾ ਅਵੀ ਸੇਠੀ ਦੇ ਰੂਪ 'ਚ ਹੋਈ ਹੈ ਪੁਲਿਸ ਨੇ ਮੁਲਜ਼ਮ ਨੂੰ ਇਕ ਦਿਨ ਦੇ ਰਿਮਾਂਡ ਤੇ ਵੀ ਲਿਆ ਹੈ, ਪੂਰੇ ਮਾਮਲੇ ਨੂੰ ਲੈ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।

ASI ਦੀ ਕਾਰ ਥੱਲੇ ਬੰਬ ਲਗਾਉਣ ਵਾਲੇ ਮਾਮਲੇ ਵਿੱਚ 1 ਗ੍ਰਿਫਤਾਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ਼ ਦੇ ਅਧਿਕਾਰੀ ਬੇਅੰਤ ਜੁਨੇਜਾ ਨੇ ਦੱਸਿਆ ਕਿ ਬੀਤੀ 15 - 16 ਅਗਸਤ ਨੂੰ ਅੰਮ੍ਰਿਤਸਰ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਦੇ ਵਿਚ ਮੋਬਾਇਲ ਦੇ ਨਾਲ ਅਟੈਚ ਕਰ ਕੇ ਆਈਈਡੀ ਲਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਜਿਸ ਦੇ ਵਿਚ ਮੁੱਖ ਮੁਲਜ਼ਮ ਯੁਵਰਾਜ ਸਿੰਘ ਸੀ ਨੂੰ ਪਨਾਹ ਦੇਣ ਵਾਲੇ ਫਗਵਾੜਾ ਵਾਸੀ ਅਵੀ ਸੇਠੀ ਨੂੰ ਗ੍ਰਿਫਤਾਰ ਕੀਤਾ ਹੈ। ਜੋ ਲੁਧਿਆਣਾ ਗਿੱਲ ਰੋਡ ਤੇ ਸਥਿਤ ਬਿਜਲੀ ਘਰ 'ਚ ਬਤੌਰ ਕੱਚਾ ਮੁਲਾਜ਼ਮ ਤੈਨਾਤ ਹੈ।


ਇਸ ਤੋਂ ਪਹਿਲਾਂ ਰੂਪਨਗਰ ਪੁਲਿਸ ਨੇ ਐਸ.ਆਈ ਦਿਲਬਾਗ ਸਿੰਘ ਦੀ ਬੋਲੈਰੋ ਕਾਰ ਹੇਠ ਆਈ.ਈ.ਡੀ ਬੰਬ ਰੱਖਣ ਵਾਲੇ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਦੋ ਭਰਾਵਾਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਜਾ ਮੁਲਜ਼ਮ ਜ਼ਿਲ੍ਹਾ ਜੇਲ੍ਹ 'ਚ ਬੰਦ ਹੈ। ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਗੜਬਾਗਾ ਵਿੱਚ ਪਨਾਹ ਦਿੱਤੀ ਗਈ ਸੀ, ਜਿਸ ਕਾਰਨ ਜ਼ਿਲ੍ਹੇ ਦੇ ਥਾਣਾ ਨੂਰਪੁਰਬੇਦੀ ਵਿੱਚ ਪਿੰਡ ਗੜਬਾਗਾ ਦੇ ਦੋ ਨੌਜਵਾਨਾਂ ਨੂੰ ਬੰਬ ਰੱਖਣ ਵਾਲੇ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।




ਇਹ ਵੀ ਪੜ੍ਹੋ -: ਰਵਨੀਤ ਬਿੱਟੂ ਨੇ ਬਾਦਲ ਪਰਿਵਾਰ 'ਤੇ ਸਾਧਿਆ ਨਿਸ਼ਾਨਾ,ਕਿਹਾ- "ਬਾਦਲ ਪਰਿਵਾਰ ਨੂੰ ਨਹੀਂ ਸੁਰੱਖਿਆ ਦੀ ਲੋੜ"

ETV Bharat Logo

Copyright © 2024 Ushodaya Enterprises Pvt. Ltd., All Rights Reserved.