ਲਖੀਮਪੁਰ ਖੀਰੀ ਮਾਮਲਾ: ਰਾਏਕੋਟ 'ਚ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਦਿੱਤੀ ਸਰਧਾਂਜਲੀ

author img

By

Published : Oct 12, 2021, 10:15 PM IST

ਲਖੀਮਪੁਰ ਖੀਰੀ ਮਾਮਲਾ: ਰਾਏਕੋਟ 'ਚ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਦਿੱਤੀ ਸਰਧਾਂਜਲੀ

ਸਯੁੰਕਤ ਕਿਸਾਨ ਮੋਰਚਾ (United Farmers Front) ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਲਖੀਮਪੁਰ ਖੀਰੀ (Lakhimpur Khiri) ਵਿਖੇ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ (BJP's Union Home Minister) ਦੇ ਸਿਰਫਿਰੇ ਲੜਕੇ ਵੱਲੋਂ ਗੱਡੀਆਂ ਨਾਲ ਬੁਰੀ ਤਰ੍ਹਾਂ ਕੁਚਲ ਕੇ ਸ਼ਹੀਦ ਕੀਤੇ ਚਾਰ ਕਿਸਾਨਾਂ 'ਤੇ ਇੱਕ ਪੱਤਰਕਾਰ (Journalist) ਦੀ ਅੰਤਿਮ ਅਰਦਾਸ ਲਈ ਕੈਂਡਲ ਮਾਰਚ (Candle March) ਕੱਢ ਕੇ ਸਰਧਾਂਜਲੀ ਦਿੱਤੀ ਗਈ।

ਲੁਧਿਆਣਾ: ਸਯੁੰਕਤ ਕਿਸਾਨ ਮੋਰਚਾ (United Farmers Front) ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਲਖੀਮਪੁਰ ਖੀਰੀ (Lakhimpur Khiri) ਵਿਖੇ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ (BJP's Union Home Minister) ਦੇ ਸਿਰਫਿਰੇ ਲੜਕੇ ਵੱਲੋਂ ਗੱਡੀਆਂ ਨਾਲ ਬੁਰੀ ਤਰ੍ਹਾਂ ਕੁਚਲ ਕੇ ਸ਼ਹੀਦ ਕੀਤੇ ਚਾਰ ਕਿਸਾਨਾਂ 'ਤੇ ਇੱਕ ਪੱਤਰਕਾਰ (Journalist) ਦੀ ਅੰਤਿਮ ਅਰਦਾਸ ਲਈ ਕੈਂਡਲ ਮਾਰਚ (Candle March) ਕੱਢ ਕੇ ਸਰਧਾਂਜਲੀ ਦਿੱਤੀ ਗਈ।

ਕੈਂਡਲ ਮਾਰਚ (Candle March) ਕੱਢਣ ਸਬੰਧੀ ਦਿੱਤੇ ਸੱਦੇ ਤਹਿਤ ਰਾਏਕੋਟ ਸ਼ਹਿਰ ਵਿੱਚ ਵੱਡੀ ਗਿਣਤੀ 'ਚ ਸੀਟੂ ਵਰਕਰਾਂ (In situ workers) ਨੇ ਸੂਬਾ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਕੈਂਡਲ ਮਾਰਚ (Candle March) ਕੱਢਿਆ।

ਕੈਂਡਲ ਮਾਰਚ ਕਰਦੇ ਲੋਕ
ਕੈਂਡਲ ਮਾਰਚ ਕਰਦੇ ਲੋਕ

ਦਲਜੀਤ ਗੋਰਾ ਨੇ ਦੱਸਿਆ ਕਿ ਇਹ ਕੈਂਡਲ ਮਾਰਚ (Candle March) ਸ਼ਹਿਰ ਦੇ ਪ੍ਰਮੁੱਖ ਤਲਵੰਡੀ ਗੇਟ ਚੌਂਕ ਤੋਂ ਸ਼ੁਰੂ ਹੋਇਆ ਅਤੇ ਤਲਵੰਡੀ ਬਜ਼ਾਰ ਵਿਚੋਂ ਹੁੰਦਾ ਹੋਇਆ ਬੱਲਬ ਮਾਰਕੀਟ ਰਾਹੀਂ ਵਾਪਿਸ ਤਲਵੰਡੀ ਗੇਟ 'ਤੇ ਆ ਕੇ ਸਮਾਪਤ ਹੋਇਆ।

ਕੈਂਡਲ ਮਾਰਚ ਕਰਦੇ ਲੋਕ
ਕੈਂਡਲ ਮਾਰਚ ਕਰਦੇ ਲੋਕ

ਇਸ ਮੌਕੇ ਸੀਟੂ ਵਰਕਰਾਂ (In situ workers) ਵੱਲੋਂ ਭਾਜਪਾ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਦਲਜੀਤ ਕੁਮਾਰ ਗੋਰਾ (Comrade Daljit Kumar Gora) ਨੇ ਕਿਹਾ ਕਿ ਲਖੀਮਪੁਰ ਖੀਰੀ (Lakhimpur Khiri) ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਹੈ।

ਲਖੀਮਪੁਰ ਖੀਰੀ ਮਾਮਲਾ: ਰਾਏਕੋਟ 'ਚ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਦਿੱਤੀ ਸਰਧਾਂਜਲੀ

ਇਹ ਵੀ ਪੜ੍ਹੋ: ਟਰਾਂਸਪੋਰਟ ਮੰਤਰੀ ਦਾ ਫਿਰ ਤੋਂ ਵੱਡਾ ਐਕਸ਼ਨ, 10 ਬੱਸਾਂ ਹੋਰ ਜ਼ਬਤ

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ (Modi government at the center) ਜੋ ਵਾਅਦੇ ਕਰਕੇ ਸੱਤਾ 'ਤੇ ਕਾਬਜ਼ ਹੋਈ ਸੀ, ਉਨ੍ਹਾਂ ਨੂੰ ਪੂਰਾ ਕਰਨ ਦੀ ਬਜਾਏ ਪ੍ਰਦਰਸ਼ਨਕਾਰੀਆਂ ਨੂੰ ਕੁਚਲਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਬਹੁਤ ਸਾਰੇ ਸੰਘਰਸ਼ ਲੜੇ ਗਏ ਹਨ ਪਰ ਕਦੇ ਲੋਕਾਂ ਨੂੰ ਗੱਡੀਆਂ ਨਾਲ ਕੁਚਲਿਆ ਨਹੀਂ ਗਿਆ।

ਅਜਿਹਾ ਕਰਕੇ ਬੀਜੇਪੀ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ, ਜਿਸ ਨਾਲ ਮੋਦੀ ਦਾ ਰਾਜ ਦੁਨੀਆਂ ਵਿੱਚ ਇੱਕ ਭਿਆਨਕ ਰਾਜ ਗਿਣਿਆ ਜਾਵੇਗਾ। ਉਨ੍ਹਾਂ ਲਖੀਮਪੁਰ ਖੀਰੀ (Lakhimpur Khiri) ਵਿਖੇ ਕਿਸਾਨਾਂ ਨੂੰ ਕਤਲ ਕਰਨ ਵਾਲੇ ਕਾਤਲਾਂ ਨੂੰ ਸਖ਼ਤ ਸਜਾਵਾਂ ਦਿੱਤੇ ਜਾਣ ਦੀ ਮੰਗ ਕੀਤੀ। ਜਿਸ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਚੰਨੀ ਦੇ ਘਰ ਬਾਹਰ ਚੱਲੇ ਇੱਟਾਂ-ਰੋੜੇ, ਡੀ.ਐਸ.ਪੀ ਸਮੇਤ ਕਈ ਪੁਲਿਸ ਮੁਲਾਜ਼ਮ ਜਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.