ਲੁਧਿਆਣਾ ਖੰਨਾ ਪੁਲਿਸ ਵੱਲੋਂ 350 ਕੁਇੰਟਲ ਬਾਸਮਤੀ ਚਾਵਲ ਨਾਲ ਭਰੇ ਟਰਾਲੇ ਸਮੇਤ ਫਰਾਰ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਹਨਾਂ ਦੇ ਕਬਜ਼ੇ ਚੋਂ ਚਾਵਲ ਨਾਲ ਭਰੀਆਂ 700 ਬੋਰੀਆਂ ਅਤੇ ਟਰਾਲਾ ਬਰਾਮਦ ਹੋਇਆ ਹੈ। ਘਟਨਾ 1 ਮਈ 2023 ਨੂੰ ਹੋਈ ਸੀ। ਜਿਸ ਸਬੰਧੀ ਥਾਣਾ ਮਾਛੀਵਾੜਾ ਸਾਹਿਬ ਵਿਖੇ 8 ਮਈ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਡੂੰਘਾਈ ਨਾਲ ਜਾਂਚ ਕਰਦੇ ਹੋਏ ਟਰਾਲਾ ਡਰਾਈਵਰ ਨੂੰ ਫੜ੍ਹਨ ਚ ਸਫਲਤਾ ਹਾਸਲ ਕੀਤੀ। ਜੇਕਰ ਪੁਲਿਸ ਕਥਿਤ ਦੋਸ਼ੀਆਂ ਦਾ ਪਿੱਛਾ ਨਾ ਕਰਦੀ ਤਾਂ ਇਹਨਾਂ ਨੇ ਕਰੀਬ 32 ਲੱਖ ਰੁਪਏ ਚਾਵਲ ਖੁਰਦ ਬੁਰਦ ਕਰ ਦੇਣੇ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਡਾ ਪ੍ਰਗਿਆ ਜੈਨ ਕਪਤਾਨ ਪੁਲਿਸ ਆਈ ਦੀ ਅਗਵਾਈ ਹੇਠ ਵਰਿਆਮ ਸਿੰਘ ਉਪ ਕਪਤਾਨ ਪੁਲਿਸ ਸਮਰਾਲਾ ਦੀ ਸੁਪਰਵਿਜ਼ਨ ਅਧੀਨ ਇੰਸਪੈਕਟਰ ਦਵਿੰਦਰ ਪਾਲ ਸਿੰਘ ਮੁੱਖ ਅਫਸਰ ਥਾਣਾ ਮਾਛੀਵਾੜਾ ਸਾਹਿਬ ਨੇ ਉਕਤ ਮੁਕੱਦਮਾ ਵਿੱਚ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਗਬਨ ਕੀਤੇ ਚਾਵਲ ਅਤੇ ਟਰਾਲਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। 8 ਮਈ ਨੂੰ ਨਿਤਨ ਲੂਥੜਾ ਵਾਸੀ ਗੁਰੇ ਕਲੋਨੀ ਮਾਛੀਵਾੜਾ ਸਾਹਿਬ ਦੇ ਬਿਆਨ ਤੇ ਮੁਕੱਦਮਾ ਨੰਬਰ 76 ਆਈਪੀਸੀ ਦੀਆਂ ਧਾਰਾਵਾਂ 420 120ਬੀ 473 411 ਅਧੀਨ ਦਰਜ ਰਜਿਸਟਰ ਕੀਤਾ ਗਿਆ ਸੀ। ਬਾਸਮਤੀ ਚਾਵਲਾਂ ਦੇ ਜਾਅਲੀ ਦਸਤਾਵੇਜ 01 ਮਈ ਨੂੰ ਇੱਕ ਟਰਾਲਾ ਨੰਬਰ HR63D0656 ਜਿਸਨੂੰ ਨਿਊ ਜੰਮੂ ਕਸ਼ਮੀਰ ਮੋਟਰਸ ਰਾਹੀਂ ਹਾਇਰ ਕਰਕੇ ਉਸ ਵਿੱਚ ਬਾਸਮਤੀ ਚਾਵਲ 700 ਥੈਲੇ ਵਜਨ 350 ਕੁਇੰਟਲ ਸ਼ਿਵ ਸ਼ਕਤੀ ਇੰਟਰ ਗਰੋਬ ਐਕਸਪੋਰਟ ਪ੍ਰਾਈਵੇਟ ਲਿਮਟਿਡ ਲਿੰਕ ਰੋਡ ਤਰਵਾੜੀ ਡਿਲਵਰੀ AT NISSING ਕਰਨਾਲ ਹਰਿਆਣਾ ਨੂੰ ਆਪਣੀ ਲਕਸ਼ਮੀ ਰਾਇਸ ਮਿੱਲ ਰਾਹੋਂ ਰੋਡ ਮਾਛੀਵਾੜਾ ਸਾਹਿਬ ਤੋਂ ਭੇਜੇ ਸੀ। ਉਕਤ ਟਰਾਲੇ ਦਾ ਡਰਾਇਵਰ ਪਰਵੀਨ ਕੁਮਾਰਕੰਡਕਟਰ ਨਵੀਨ ਕੁਮਾਰ ਅਤੇ ਇਹਨਾਂ ਨਾਲ ਇੱਕ ਹੋਰ ਨਾਮਾਲੂਮ ਵਿਅਕਤੀ ਮੌਜੂਦ ਸੀ। ਉਕਤ ਵਿਅਕਤੀਆਂ ਵੱਲੋਂ ਆਪਸ ਵਿੱਚ ਸਾਜਬਾਜ ਹੋ ਕੇ ਲਕਸ਼ਮੀ ਰਾਈਸ ਮਿੱਲ ਰਾਹੀਂ ਰੋਡ ਮਾਛੀਵਾੜਾ ਸਾਹਿਬ ਨਾਲ ਧੋਖਾਥੜੀ ਕਰਕੇ ਬਾਸਮਤੀ ਚਾਵਲਾਂ ਦੇ ਜਾਅਲੀ ਦਸਤਾਵੇਜ ਤਿਆਰ ਕਰਕੇ 700 ਥੈਲੇ ਬਾਸਮਤੀ ਚਾਵਲ ਗਬਨ ਕਰ ਦਿੱਤੇ ਸਨ। ਤਫਤੀਸ਼ ਦੇ ਸਬੰਧ ਵਿੱਚ ਜਦੋਂ ਮੁੱਖ ਅਫਸਰ ਥਾਣਾ ਮਾਛੀਵਾੜਾ ਸਾਹਿਬ ਸਮੇਤ ਪੁਲਿਸ ਪਾਰਟੀ ਗੈਰ ਸਟੇਟ ਰਵਾਨਾ ਸੀ ਤਾਂ ਨਿਊ ਜੰਮੂਕਸ਼ਮੀਰ ਮੋਟਰਸ ਦੇ ਮਾਲਕ ਹਰਜਿੰਦਰਜੀਤ ਸਿੰਘ ਉਰਫ ਹੈਪੀ ਨੂੰ ਪੜਤਾਲ ਵਿੱਚ ਸ਼ਾਮਲ ਕੀਤਾ ਗਿਆ ਅਤੇ ਟੈਕਨੀਕਲ ਸੈੱਲ ਦੀ ਮਦਦ ਨਾਲ ਉਕਤ ਟਰਾਲੇ ਦੇ ਡਰਾਇਵਰ ਦਾ ਅਸਲ ਨਾਮ ਸ਼ਰਾਫਤ ਅਲੀ ਉਰਫ ਬਚੀ ਵਾਸੀ ਸਚਿਆ ਜਿਲਾ ਸੋਨੀਪਤ ਹਰਿਆਣਾ ਪਤਾ ਚੱਲਿਆ। ਸ਼ੈਲਰ ਮਾਲਕ ਅਰੁਨ ਕੁਮਾਰ ਨੇ ਦੱਸਿਆ ਸ਼ਰਾਫ਼ਤ ਅਲੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਟਰਾਲਾ ਅਤੇ 700 ਥੈਲੇ ਬਰਾਮਦ ਹੋਏ। ਚਾਵਲਾਂ ਦੀ ਕੁੱਲ ਕੀਮਤ 32 ਲੱਖ ਰੁਪਏ ਹੈ। ਜਾਂਚ ਦੌਰਾਨ ਇਹ ਵੀ ਸਾਮਣੇ ਆਇਆ ਕਿ ਗਬਨ ਦੀ ਸਾਜ਼ਿਸ ਪਹਿਲਾਂ ਹੀ ਰਚੀ ਗਈ ਸੀ। ਟਰਾਲੇ ਉਪਰ ਜਾਅਲੀ ਨੰਬਰ ਲਗਾਇਆ ਹੋਇਆ ਸੀ। ਐਸਐਸਪੀ ਨੇ ਅੱਗੇ ਦੱਸਿਆ ਕਿ ਸ਼ਰਾਫਤ ਅਲੀ ਦੇ ਖਿਲਾਫ ਜਿਲ੍ਹਾ ਸੋਨੀਪਤ ਵਿਖੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਹੈ। ਉਸਦੇ ਖਿਲਾਫ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦਾ ਕੇਸ ਵੀ ਦਰਜ ਹੈ। ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 1 ਜੂਨ ਤੱਕ ਵਧਾਈਸਲਮਾਨ ਖਾਨ ਤੇ ਸਿੱਧੂ ਮੂਸੇਵਾਲਾ ਦਾ ਮੈਨੇਜਰ ਵੀ ਸੀ ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇਂ ਤੇ NIA ਅੱਗੇ ਕੀਤੇ ਬਿਸ਼ਨੋਈ ਨੇ ਹੋਰ ਵੀ ਅਹਿਮ ਖੁਲਾਸੇਅਗਲੇ ਕੁਝ ਦਿਨਾਂ ਲਈ ਪੰਜਾਬ ਤੋਂ ਬਾਹਰ ਰਹਿਣਗੇ ਮੁੱਖ ਮੰਤਰੀ ਮਾਨ 3 ਤੋਂ ਵੱਧ ਸੂਬਿਆਂ ਦਾ ਕਰਨਗੇ ਦੌਰਾ ਕਥਿਤ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਹੀ ਸ਼ੈਲਰ ਮਾਲਕ ਅਰੁਨ ਕੁਮਾਰ ਨੇ ਦੱਸਿਆ ਕਿ ਬਾਸਮਤੀ ਚਾਵਲ ਕਰਨਾਲ ਲਈ ਲੋਡ ਕੀਤਾ ਜਾਣਾ ਸੀ ਤਾਂ 1 ਮਈ ਨੂੰ ਉਹਨਾਂ ਨੇ ਮੰਡੀ ਗੋਬਿੰਦਗੜ੍ਹ ਦੀ ਨਿਊ ਜੰਮੂ ਕਸ਼ਮੀਰ ਮੋਟਰਸ ਤੋਂ ਟਰਾਲਾ ਹਾਇਰ ਕੀਤਾ ਸੀ। ਜਦੋਂ ਟਰਾਲਾ ਕਰਨਾਲ ਨਹੀਂ ਪੁੱਜਾ ਤਾਂ ਉਹਨਾਂ ਨੇ ਜਦੋਂ ਡਰਾਈਵਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਬੰਦ ਆਇਆ।ਉਸੇ ਤੋਂ ਸ਼ੱਕ ਹੋਇਆ ਕਿ ਟਰਾਲਾ ਗਾਇਬ ਹੋ ਗਿਆ ਹੈ। ਉਹ ਕਰੀਬ 15 ਦਿਨਾਂ ਤੋਂ ਪੁਲਸ ਨੂੰ ਨਾਲ ਲੈ ਕੇ ਪਿੱਛਾ ਕਰਦੇ ਰਹੇ। ਪੁਲਸ ਦੇ ਸਹਿਯੋਗ ਨਾਲ ਆਖਰ ਡਰਾਈਵਰ ਨੂੰ ਕਾਬੂ ਕੀਤਾ ਗਿਆ। ਡਰਾਈਵਰ ਨੂੰ ਹਰਿਆਣਾ ਅੰਦਰ ਟਰਾਲਾ ਖਾਲੀ ਕਰਨ ਦਾ ਮੌਕਾ ਨਹੀਂ ਮਿਲਿਆ। ਜਿਸ ਕਰਕੇ ਬਚਾਅ ਰਿਹਾ। ਸ਼ੈਲਰ ਮਾਲਕ ਨੇ ਦੱਸਿਆ ਕਿ ਉਹ ਸੀਸੀਟੀਵੀ ਕੈਮਰਿਆਂ ਦੀ ਲੜੀ ਜੋੜਦੇ ਹੋਏ ਕਥਿਤ ਦੋਸ਼ੀ ਤੱਕ ਪੁੱਜੇ।