Ludhiana Young Singer Harleen Kaur : ਗਾਇਕੀ 'ਚ ਹਰਲੀਨ ਪੁੱਟ ਰਹੀ ਨਿੱਤ ਨਵੀਆਂ ਪੁਲਾਂਘਾ, ਮਾਂ ਨੂੰ ਆਪਣਾ ਸੁਪਨਾ ਦਿਸ ਰਿਹਾ ਸੱਚ ਹੁੰਦਾ, ਪੜ੍ਹੋ ਇਸ ਮਿਹਨਤੀ ਕੁੜੀ ਦੀ ਕਹਾਣੀ...
Published: May 23, 2023, 5:30 PM


Ludhiana Young Singer Harleen Kaur : ਗਾਇਕੀ 'ਚ ਹਰਲੀਨ ਪੁੱਟ ਰਹੀ ਨਿੱਤ ਨਵੀਆਂ ਪੁਲਾਂਘਾ, ਮਾਂ ਨੂੰ ਆਪਣਾ ਸੁਪਨਾ ਦਿਸ ਰਿਹਾ ਸੱਚ ਹੁੰਦਾ, ਪੜ੍ਹੋ ਇਸ ਮਿਹਨਤੀ ਕੁੜੀ ਦੀ ਕਹਾਣੀ...
Published: May 23, 2023, 5:30 PM
ਲੁਧਿਆਣਾ ਦੀ ਹਰਲੀਨ ਕੌਰ ਆਪਣੀ ਮਾਂ ਦਾ ਸੁਪਨਾ ਪੂਰਾ ਕਰਨ ਲਈ ਗਾਇਕੀ ਦੇ ਖੇਤਰ ਦੇ ਵਿੱਚ ਨਾਮਣਾ ਖੱਟ ਰਹੀ ਹੈ। ਹਰਲੀਨ ਕਈ ਗਾਇਕੀ ਦੇ ਮੁਕਾਬਲਿਆਂ ਲਈ ਕਰਵਾਏ ਗਏ ਸ਼ੋਆਂ ਦਾ ਹਿੱਸਾ ਬਣ ਚੁੱਕੀ ਹੈ।
ਲੁਧਿਆਣਾ: ਲੁਧਿਆਣਾ ਦੀ ਹਰਲੀਨ ਕੌਰ ਇੰਨੀ ਦਿਨੀਂ ਆਪਣੀ ਗਾਇਕੀ ਕਰਕੇ ਚਰਚਾ ਵਿਚ ਹੈ। ਉਹ ਲੁਧਿਆਣਾ ਦੇ ਡੀਏਵੀ ਪਬਲਿਕ ਸਕੂਲ ਬੀਆਰਐਸ ਨਗਰ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਉਸਦੀ ਮਾਤਾ ਮਨਜੀਤ ਨੂੰ ਗਾਇਕੀ ਦਾ ਕਾਫੀ ਸ਼ੌਂਕ ਸੀ, ਜਿਸ ਤੋਂ ਬਾਅਦ ਖੁਦ ਤਾਂ ਪਰਿਵਾਰਕ ਰੁਝੇਵਿਆਂ ਕਰਕੇ ਗਾਇਕੀ ਦੇ ਖੇਤਰ ਵਿੱਚ ਨਹੀਂ ਆ ਸਕੀ ਪਰ ਉਸਨੇ ਆਪਣੀ ਬੇਟੀ ਨੂੰ ਜ਼ਰੂਰ ਗਾਇਕੀ ਦੇ ਖੇਤਰ ਦੇ ਵਿਚ ਉਤਾਰ ਕੇ ਉਸ ਵਿਚ ਬੁਲੰਦੀਆਂ ਤੇ ਪਹੁੰਚਾਇਆ ਹੈ। ਹਰਲੀਨ ਹੁਣ ਤੱਕ ਕਈ ਸਿੰਗਿੰਗ ਸ਼ੋਅ ਦੇ ਵਿੱਚ ਹਿੱਸਾ ਲੈ ਚੁੱਕੀ ਹੈ। ਸਕੂਲ ਪੱਧਰ ਦੇ ਵੀ ਕਈ ਗਾਇਕੀ ਦੇ ਮੁਕਾਬਲਿਆਂ ਦੇ ਵਿਚ ਉਹ ਪਹਿਲਾ ਇਨਾਮ ਹਾਸਲ ਕਰ ਚੁੱਕੀ ਹੈ। ਉਸਦੇ ਘਰ ਉਸ ਦੀ ਗਾਇਕੀ ਕੇ ਜਿੱਤੇ ਹੋਏ ਸਨਮਾਨਾਂ ਦਾ ਢੇਰ ਲੱਗਾ ਹੋਇਆ ਹੈ।
ਸਿੱਖ ਰਹੀ ਹੈ ਗਾਇਕੀ ਦੇ ਗੁਰ : ਹਰਲੀਨ ਨੇ ਗਾਇਕੀ ਦੀ ਸ਼ੁਰੂਆਤ ਆਪਣੀ ਮਾਂ ਲਈ ਕੀਤੀ ਸੀ, ਉਸਦੀ ਮਾਤਾ ਨੂੰ ਸ਼ੁਰੂ ਤੋਂ ਹੀ ਗਾਉਣ ਦਾ ਕਾਫੀ ਸ਼ੌਂਕ ਸੀ, ਜਿਸ ਤੋਂ ਬਾਅਦ ਉਸ ਨੇ ਹਰਲੀਨ ਨੂੰ ਗਾਇਕੀ ਸਿਖਾਉਣੀ ਸ਼ੁਰੂ ਕੀਤੀ ਅਤੇ ਉਸਨੂੰ ਪ੍ਰੋਫੈਸ਼ਨਲ ਗਾਇਕ ਦੇ ਕੋਲ ਤਕਨੀਕੀ ਜਾਣਕਾਰੀ ਲਈ ਭੇਜਿਆ ਜਿਸ ਤੋਂ ਬਾਅਦ ਹਰਲੀਨ ਨਾ ਸਿਰਫ ਗਾਇਕੀ ਦੇ ਖੇਤਰ ਵਿੱਚ ਨਾਮਣਾ ਖੱਟ ਰਹੀ ਹੈ ਸਗੋਂ ਪੜ੍ਹਾਈ ਦੇ ਵਿੱਚ ਵੀ ਜ਼ਰੂਰੀ ਹੈ। ਆਪਣੀ ਮਾਤਾ ਦਾ ਸੁਪਨਾ ਪੂਰਾ ਕਰਨ ਲਈ ਉਹ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ। ਹਰਲੀਨ ਦੀ ਅਵਾਜ਼ ਵਿੱਚ ਇੱਕ ਵੱਖਰਾ ਹੀ ਜਾਦੂ ਜਿਸ ਨੂੰ ਸੁਣ ਕੇ ਲੋਕ ਉਸ ਦੀ ਗਾਇਕੀ ਦੀ ਸ਼ਲਾਘਾ ਕਰਦੇ ਹਨ।
ਹਰਲੀਨ ਆਪਣੀ ਮਾਤਾ ਦੇ ਨਾਲ ਘਰ ਦੇ ਕੰਮ ਵੀ ਕਰਦੀ ਹੈ ਅਤੇ ਪੜ੍ਹਾਈ ਵੀ ਕਰਦੀ ਹੈ ਅਤੇ ਨਾਲ ਹੀ ਸਵੇਰੇ-ਸ਼ਾਮ ਰੀਆਜ਼ ਕਰਕੇ ਸੰਗੀਤ ਦੀ ਸਿਖਲਾਈ ਲੈ ਰਹੀ ਹੈ। ਹੁਣ ਉਹ ਗਾਇਕੀ ਦੇ ਵਿੱਚ ਹੱਥ ਅਜ਼ਮਾ ਰਹੀ ਹੈ। ਉਸਨੇ ਕਈ ਲਾਈਵ ਸ਼ੋਅ ਵੀ ਕੀਤੇ ਹਨ, ਉਸਦੀ ਗਾਇਕੀ ਦੇ ਲੁਧਿਆਣਾ ਹੀ ਨਹੀਂ ਸਗੋਂ ਪੰਜਾਬ ਦੇ ਵਿਚ ਵੀ ਕਾਫੀ ਮੁਰੀਦ ਹਨ। ਹਰਲੀਨ ਨੇ ਦੱਸਿਆ ਕਿ ਉਸ ਦੀ ਮਾਤਾ ਦਾ ਉਸ ਦੇ ਗਾਇਕ ਬਣਨ ਦੇ ਵਿੱਚ ਸਭ ਤੋਂ ਵੱਡਾ ਹੱਥ ਹੈ ਕਿਉਂਕਿ ਉਸਦੀ ਮਾਤਾ ਨੂੰ ਗਾਉਣ ਦਾ ਸ਼ੌਕ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਗਾਉਣ ਵੱਲ ਲਗਾਇਆ ਉਸ ਨੂੰ ਸਾਰੀ ਸਿਖਲਾਈ ਦਿੱਤੀ। ਉਸ ਨੂੰ ਚੰਗੇ ਗਾਇਕ ਦੇ ਕੋਲ ਭੇਜਿਆ ਤਾਂ ਕਿ ਉਹ ਪ੍ਰੋਫੈਸ਼ਨਲ ਸਿੰਗਰ ਬਣ ਸਕੇ ਅਤੇ ਹੁਣ ਉਹ ਸੰਗੀਤ ਦੇ ਖੇਤਰ ਦੇ ਵਿੱਚ ਕਾਫੀ ਅੱਗੇ ਵਧ ਗਈ ਹੈ।
