ਡੈਂਟਲ ਕਾਲਜ ਦੇ ਹੋਸਟਲ ਦੀ ਪਾਣੀ ਵਾਲੀ ਟੈਂਕੀ ਚੋਂ ਮਿਲੀ ਲਾਸ਼, ਵਿਦਿਆਰਥੀਆਂ ਨੇ ਲਾਏ ਕਾਲਜ ਪ੍ਰਬੰਧਕਾਂ 'ਤੇ ਇਹ ਦੋਸ਼

author img

By

Published : Sep 25, 2022, 10:13 AM IST

Updated : Sep 25, 2022, 11:14 AM IST

Dead Body Found of Assistant Warden, Baba Jaswant Singh Dental Collage Ludhiana

ਲੁਧਿਆਣਾ ਦੇ ਇਕ ਡੈਂਟਲ ਕਾਲਜ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ, ਕਾਲਜ ਦੇ ਮੁੰਡਿਆਂ ਦੇ ਹੋਸਟਲ ਦੀ ਪਾਣੀ ਵਾਲੀ ਟੈਂਕੀ ਚੋਂ ਇਕ ਲਾਸ਼ ਬਰਾਮਦ ਹੋਈ। ਵਿਦਿਆਰਥੀਆਂ ਨੇ ਇਸ ਮਾਮਲੇ ਨੂੰ ਲੈ ਕੇ ਕਾਲਜ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਉੱਤੇ ਸਵਾਲ ਖੜੇ ਕੀਤੇ ਅਤੇ ਸੋਸ਼ਲ ਮੀਡੀਆਂ ਉੱਤੇ ਪੋਸਟ ਪਾ ਕੇ ਗੰਭੀਰ ਦੋਸ਼ (Dental Collage Ludhiana Crime News) ਵੀ ਲਾਏ।

ਲੁਧਿਆਣਾ: ਸ਼ਹਿਰ ਦੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਦੇ ਮੁੰਡਿਆਂ ਦੇ ਹੋਸਟਲ ਵਿੱਚੋਂ ਬੀਰ ਸਿੰਘ ਦੀ ਲਾਸ਼ ਪਾਣੀ ਦੀ ਟੈਂਕੀ ਚੋਂ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਕਾਲਜ ਵਿੱਚ ਸਹਿਮ ਦਾ ਮਾਹੌਲ ਹੈ। ਮ੍ਰਿਤਕ ਦੀ ਲਾਸ਼ ਨੂੰ ਲੁਧਿਆਣਾ ਦੇ ਅਕਾਈ ਹਸਪਤਾਲ ਵਿੱਚ ਲਿਜਾਇਆ ਗਿਆ।

ਡੈਂਟਲ ਕਾਲਜ ਦੇ ਹੋਸਟਲ ਦੀ ਪਾਣੀ ਵਾਲੀ ਟੈਂਕੀ ਚੋਂ ਮਿਲੀ ਲਾਸ਼, ਵਿਦਿਆਰਥੀਆਂ ਨੇ ਲਾਏ ਕਾਲਜ ਪ੍ਰਬੰਧਕਾਂ 'ਤੇ ਇਹ ਦੋਸ਼
Dead Body Found of Assistant Warden, Baba Jaswant Singh Dental Collage Ludhiana
ਡੈਂਟਲ ਕਾਲਜ ਦੇ ਹੋਸਟਲ ਦੀ ਪਾਣੀ ਵਾਲੀ ਟੈਂਕੀ ਚੋਂ ਮਿਲੀ ਲਾਸ਼, ਵਿਦਿਆਰਥੀਆਂ ਨੇ ਲਾਏ ਕਾਲਜ ਪ੍ਰਬੰਧਕਾਂ 'ਤੇ ਇਹ ਦੋਸ਼

ਮ੍ਰਿਤਕ ਬੀਰ ਸਿੰਘ ਪਹਿਲਾਂ ਕਾਲਜ ਵਿੱਚ ਲਾਇਬ੍ਰੇਰੀਅਨ ਸੀ ਜਿਸ ਤੋਂ ਬਾਅਦ ਉਸ ਨੂੰ ਮੁੰਡਿਆਂ ਦੇ ਹੋਸਟਲ ਦਾ ਅਸਿਸਟੈਂਟ ਵਾਰਡਨ ਬਣਾ ਦਿੱਤਾ। ਸ਼ਨੀਵਾਰ ਨੂੰ ਰਾਤ ਮੁੰਡਿਆਂ ਦੇ ਹੋਸਟਲ ਦੀ ਚੌਥੀ ਮੰਜਿਲ 'ਤੇ ਬਣੀ ਪਾਣੀ ਦੀ ਟੈਂਕੀ ਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ।

Dead Body Found of Assistant Warden, Baba Jaswant Singh Dental Collage Ludhiana
ਡੈਂਟਲ ਕਾਲਜ ਦੇ ਹੋਸਟਲ ਦੀ ਪਾਣੀ ਵਾਲੀ ਟੈਂਕੀ ਚੋਂ ਮਿਲੀ ਲਾਸ਼, ਵਿਦਿਆਰਥੀਆਂ ਨੇ ਲਾਏ ਕਾਲਜ ਪ੍ਰਬੰਧਕਾਂ 'ਤੇ ਇਹ ਦੋਸ਼

ਇਸ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ। ਕਾਲਜ ਦੇ ਬਾਕੀ ਕਰਮਚਾਰੀਆਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਇਥੇ ਹੀ ਨੌਕਰੀ ਕਰਦਾ ਸੀ। ਉਧਰ ਬੀਰ ਸਿੰਘ ਵਲੋਂ ਖੁਦਕੁਸ਼ੀ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਪਰ ਕੁਝ ਕਾਲਜ ਦੇ ਹੀ ਵਿਦਿਆਰਥੀਆਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਸ ਨੂੰ ਖੁਦਕੁਸ਼ੀ ਦੀ ਥਾਂ ਕਾਲਜ ਪ੍ਰਸਾਸ਼ਨ ਵਲੋਂ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਸਬੰਧੀ ਲਿਖਿਆ ਗਿਆ ਹੈ।

Dead Body Found of Assistant Warden, Baba Jaswant Singh Dental Collage Ludhiana
ਡੈਂਟਲ ਕਾਲਜ ਦੇ ਹੋਸਟਲ ਦੀ ਪਾਣੀ ਵਾਲੀ ਟੈਂਕੀ ਚੋਂ ਮਿਲੀ ਲਾਸ਼, ਵਿਦਿਆਰਥੀਆਂ ਨੇ ਲਾਏ ਕਾਲਜ ਪ੍ਰਬੰਧਕਾਂ 'ਤੇ ਇਹ ਦੋਸ਼

ਉਨ੍ਹਾਂ ਨੇ ਲਿਖਿਆ ਕੇ ਬੀਰ ਸਿੰਘ ਨੂੰ ਕਾਲਜ ਤੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿਉਂਕਿ ਪਹਿਲਾਂ ਓਹ ਲਾਇਬ੍ਰੇਰੀਅਨ ਸੀ ਜਿਸ ਤੋਂ ਬਾਅਦ ਉਸ ਨੂੰ ਬੁਆਏਜ਼ ਹੋਸਟਲ ਦਾ ਅਸਿਸਟੈਂਟ ਵਾਰਡਨ ਬਣਾ ਦਿੱਤਾ। ਫਿਰ ਉਸ ਨੂੰ ਓਥੋਂ ਵੀ ਕੰਮ ਨਾ ਕਰਨ ਦਾ ਹਵਾਲਾ ਦੇਕੇ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਵਿੱਚ ਕਾਲਜ ਪ੍ਰਸ਼ਾਸਨ ਅਤੇ ਹੋਰ ਪ੍ਰਬੰਧਕ ਵੀ ਸ਼ਾਮਿਲ ਹਨ। ਅਜਿਹੇ ਦੋਸ਼ ਕਾਲਜ ਦੇ ਹੀ ਵਿਦਿਆਰਥੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਾਏ ਗਏ ਹਨ। ਉਧਰ ਮੌਕੇ 'ਤੇ ਪੁੱਜੀ ਪੁਲਿਸ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਸਿਰਫ ਇਹੀ ਕਿਹਾ ਉਹ ਅਜੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਇਸ ਅਕਾਲੀ ਦਲ ਆਗੂ ਨੇ AAP 'ਤੇ ਕੱਢੀ ਭੜਾਸ, ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ

Last Updated :Sep 25, 2022, 11:14 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.