Road accident: ਧਾਗਾ ਫੈਕਟਰੀ ਦੀ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, 15 ਸਵਾਰੀਆਂ ਜ਼ਖ਼ਮੀ
Published: May 25, 2023, 9:26 AM


Road accident: ਧਾਗਾ ਫੈਕਟਰੀ ਦੀ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, 15 ਸਵਾਰੀਆਂ ਜ਼ਖ਼ਮੀ
Published: May 25, 2023, 9:26 AM
ਖੰਨਾ ਦੀ ਇੱਕ ਧਾਗਾ ਫੈਕਟਰੀ ਦੀ ਬੱਸ ਨੂੰ ਤੇਜ਼ ਰਫਤਾਰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਫੈਕਟਰੀ ਦੇ ਕਾਮੇ ਜ਼ਖਮੀ ਹੋ ਗਏ। ਰਾਹਗੀਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਹੈ।
ਖੰਨਾ : ਖੰਨਾ ਵਿਖੇ ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ ਹੋਈ। ਬੱਸ ਵਿੱਚ 25 ਦੇ ਕਰੀਬ ਔਰਤਾਂ ਸਵਾਰ ਸਨ। ਇਹਨਾਂ ਵਿਚੋਂ ਕਰੀਬ 15 ਔਰਤਾਂ ਦੇ ਸੱਟਾਂ ਲੱਗੀਆਂ। ਇੱਕ ਨੌਜਵਾਨ ਵੀ ਗੰਭੀਰ ਜ਼ਖ਼ਮੀ ਹੋਇਆ। ਸਵਾਰੀਆਂ ਮੁਤਾਬਿਕ ਬੱਸ ਨੂੰ ਪਿੱਛਿਓਂ ਇੱਕ ਟਰੱਕ ਨੇ ਟੱਕਰ ਮਾਰੀ ਸੀ, ਜਿਸ ਕਾਰਨ ਇਹ ਹਾਦਸੇ ਵਾਪਰਿਆ, ਪਰ ਗਨੀਮਤ ਰਹੀ ਕਿ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸਵਾਰੀਆਂ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਬੱਸ ਪੁਲ਼ ਦੇ ਉਪਰ ਸੀ। ਡਰਾਈਵਰ ਨੇ ਮੁਸ਼ਕਲ ਨਾਲ ਬੱਸ ਕੰਟਰੋਲ ਕੀਤੀ। ਇਹ ਪੁਲ ਤੋਂ ਥੱਲੇ ਵੀ ਡਿੱਗ ਸਕਦੀ ਸੀ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਖੰਨਾ ਦਾਖ਼ਲ ਕਰਾਇਆ ਗਿਆ।
ਫੈਕਟਰੀ ਦੀ ਬੱਸ ਨੂੰ ਟਰੱਕ ਨੇ ਪਿੱਛਿਓਂ ਮਾਰੀ ਟੱਕਰ : ਜਾਣਕਾਰੀ ਅਨੁਸਾਰ ਪਾਇਲ ਵਿਖੇ ਧਾਗਾ ਫੈਕਟਰੀ ਚ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਇਹ ਔਰਤਾਂ ਫੈਕਟਰੀ ਦੀ ਬੱਸ ਵਿੱਚ ਜਾ ਰਹੀਆਂ ਸਨ। ਜਿਵੇਂ ਹੀ ਇਹ ਬੱਸ ਖੰਨਾ ਜੀ ਟੀ ਰੋਡ ਉਪਰ ਗੁਰਦੁਆਰਾ ਕਲਗੀਧਰ ਸਾਹਿਬ ਸਾਮਣੇ ਪੁੱਜੀ ਤਾਂ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ। ਟਰੱਕ ਦੀ ਟੱਕਰ ਮਗਰੋਂ ਬੱਸ ਬੇਕਾਬੂ ਹੋ ਗਈ ਸੀ, ਜਿਸਨੂੰ ਡਰਾਈਵਰ ਨੇ ਮੁਸ਼ਕਲ ਨਾਲ ਕੰਟਰੋਲ ਕੀਤਾ। ਇਹ ਬੱਸ ਪੁਲ ਤੋਂ ਥੱਲੇ ਵੀ ਡਿੱਗ ਸਕਦੀ ਸੀ ਜਿਸਦਾ ਬਚਾਅ ਰਿਹਾ। ਰਾਹਗੀਰਾਂ ਨੇ ਜ਼ਖਮੀਆਂ ਨੂੰ ਨੇੜੇ ਹੀ ਸਰਕਾਰੀ ਹਸਪਤਾਲ ਦਾਖਲ ਕਰਾਇਆ।
ਦਾਜ ਦੀ ਬਲੀ ਚੜ੍ਹੀ ਇਕ ਹੋਰ ਮੁਟਿਆਰ, ਪਰਿਵਾਰ ਦਾ ਇਲਜ਼ਾਮ- "ਸਹੁਰਿਆਂ ਨੇ ਕੀਤਾ ਕਤਲ"
ਹਾਦਸੇ ਦੌਰਾਨ ਪੁਲ਼ ਤੋਂ ਹੇਠਾਂ ਡਿੱਗ ਸਕਦੀ ਸੀ ਬੱਸ : ਮੌਕੇ ਉਤੇ ਮੌਜੂਦ ਭੀਮਾ ਸਿੰਘ ਨੇ ਦੱਸਿਆ ਕਿ ਇਹ ਬੱਸ ਲੌਂਗੋਵਾਲ ਧਾਗਾ ਮਿੱਲ ਦੀ ਹੈ, ਜਿਸ ਵਿੱਚ ਜ਼ਿਆਦਾਤਰ ਔਰਤਾਂ ਸਵਾਰ ਸਨ। ਬੱਸ ਨੂੰ ਪਿੱਛਿਓਂ ਆ ਰਹੇ ਇਕ ਟਰੱਕ ਨੇ ਟੱਕਰ ਮਾਰੀ। ਇਸ ਨਾਲ ਔਰਤਾਂ ਦੇ ਜ਼ਿਆਦਾ ਸੱਟਾਂ ਵੱਜੀਆਂ ਸਨ। ਹਾਦਸੇ ਮਗਰੋਂ ਟਰੱਕ ਵਾਲਾ ਫ਼ਰਾਰ ਹੋ ਗਿਆ। ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਅਨੀਤਾ ਨੇ ਕਿਹਾ ਕਿ ਉਹ ਬੱਸ ਵਿੱਚ ਬੈਠੀ ਸੀ ਤਾਂ ਪਿੱਛਿਓਂ ਆ ਰਹੇ ਇਕ ਤੇਜ਼ ਰਫਤਾਰ ਕਿਸੇ ਵਾਹਨ ਨੇ ਟੱਕਰ ਮਾਰੀ। ਉਹਨਾਂ ਨੂੰ ਕੁੱਝ ਪਤਾ ਨਹੀਂ ਲੱਗਿਆ ਤੇ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਸਵਾਰੀਆਂ ਹੇਠਾਂ ਡਿੱਗ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ। ਰਾਹੁਲ ਨੇ ਕਿਹਾ ਕਿ ਹਾਦਸੇ ਦੌਰਾਨ ਉਹਨਾਂ ਦੀ ਬੱਸ ਪੁਲ ਦੇ ਉਪਰ ਜਾ ਰਹੀ ਸੀ, ਜਿਸਨੂੰ ਡਰਾਈਵਰ ਨੇ ਕੰਟਰੋਲ ਕਰ ਲਿਆ। ਜੇਕਰ ਬੱਸ ਪੁਲ ਥੱਲੇ ਡਿੱਗ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ।
