Fire Broke Out In Factory : ਲੁਧਿਆਣਾ ਦੀ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਮਜ਼ਦੂਰ ਬਚਾਏ, ਇਕ ਦੀ ਹਾਲਤ ਗੰਭੀਰ
Published: Mar 14, 2023, 6:50 PM


Fire Broke Out In Factory : ਲੁਧਿਆਣਾ ਦੀ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਮਜ਼ਦੂਰ ਬਚਾਏ, ਇਕ ਦੀ ਹਾਲਤ ਗੰਭੀਰ
Published: Mar 14, 2023, 6:50 PM
ਲੁਧਿਆਣਾ ਦੀ ਹੌਜ਼ਰੀ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਹੈ। ਇਸ ਦੌਰਾਨ 4 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਹੈ। ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਲੁਧਿਆਣਾ : ਲੁਧਿਆਣਾ ਦੇ ਵਿਚ ਅੱਜ ਦੁਪਹਿਰ ਬਾਅਦ ਗਣੇਸ਼ ਹੋਜਰੀ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਅੱਗ ਫੈਕਟਰੀ ਦੀ ਪਹਿਲੀ ਮੰਜ਼ਿਲ ਨੂੰ ਲੱਗੀ ਹੈ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਮਹਿਕਮੇ ਨੂੰ ਸੂਚਿਤ ਕੀਤਾ ਗਿਆ ਅਤੇ ਲਗਭਗ 15 ਮਿੰਟ ਬਾਅਦ ਹੀ ਮੌਕੇ ਤੇ ਫਾਇਰ ਬ੍ਰਿਗੇਡ ਨੇ ਆ ਕੇ ਪਹਿਲਾਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਨਾਲ ਦੀ ਫੈਕਟਰੀ ਵਿਚੋਂ ਪੌੜੀ ਲਗਾ ਕੇ ਅੰਦਰ ਫਸੇ ਹੋਏ 4 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ ਜਦੋਂ ਕਿ ਬਾਕੀ ਫਿਰ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ।
4 ਮਜਦੂਰ ਹੋਏ ਜਖਮੀ: ਫੈਕਟਰੀ ਵਿੱਚ ਅੱਗ ਲੱਗਣ ਦੇ ਕਾਰਨਾਂ ਦੀ ਹਾਲੇ ਜਾਂਚ ਚੱਲ ਰਹੀ ਹੈ, ਅੱਗ ਦੇ ਲਗਭਗ ਕਾਬੂ ਪਾ ਲਿਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਇਕ ਦਰਜਨ ਤੋਂ ਵੱਧ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਅੱਗ ਦੇ ਵਿਚ ਝੁਲਸ ਰੋਗ ਕਰਕੇ ਚਾਰ ਮੁਲਾਜ਼ਮ ਵੀ ਜ਼ਖਮੀ ਹੋ ਗਏ। ਫੈਕਟਰੀ ਦੇ ਮਾਲਕ ਅਰੁਣ ਕੁਮਾਰ ਨੇ ਦੱਸਿਆ ਕਿ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਹਨਾਂ ਕਿਹਾ ਕਿ ਫੈਕਟਰੀ ਦੇ ਅੰਦਰ ਜਿੰਨੇ ਵੀ ਮੌਜੂਦ ਸਨ, ਉਹ ਸਾਰੇ ਬਾਹਰ ਆ ਗਏ ਅਤੇ ਕੁਝ ਨੂੰ ਫਾਇਰਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਬਾਹਰ ਕੱਢਿਆ ਗਿਆ ਹੈ। ਉੱਥੇ ਹੀ ਇਕ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਅੰਦਰ ਫਸ ਗਿਆ ਸੀ ਉਹ ਬਾਹਰ ਆਇਆ ਜਾ ਨਹੀਂ ਆ ਸਕਿਆ ਕੁਝ ਨਹੀਂ ਦੱਸਿਆ ਜਾ ਰਿਹਾ ਹੈ।
ਲੱਖਾਂ ਦਾ ਸਮਾਨ ਸੜਿਆ: ਜਿਸ ਵੇਲੇ ਫੈਕਟਰੀ ਨੂੰ ਅੱਗ ਲੱਗੀ ਉਸ ਵੇਲੇ ਮਜ਼ਦੂਰ ਅੰਦਰ ਕੰਮ ਕਰ ਰਹੇ ਸਨ। ਹੌਜ਼ਰੀ ਦੀ ਫੈਕਟਰੀ ਹੋਣ ਕਰਕੇ ਅੱਗ ਇੰਨ੍ਹੀ ਤੇਜ਼ੀ ਨਾਲ ਫੈਲੀ ਕੇ ਵਰਕਰਾਂ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ, ਜਿਸ ਕਰਕੇ ਫਾਇਰਬ੍ਰਿਗੇਡ ਦੇ ਮੁਲਾਜ਼ਮਾਂ ਨੇ ਆ ਕੇ ਮੌਕੇ ਤੇ ਵਰਕਰਾਂ ਨੂੰ ਬਾਹਰ ਕੱਢਿਆ। ਪਹਿਲੀ ਮੰਜਿਲ ਤੇ ਪਿਆ ਸਮਾਂ ਜ਼ਰੂਰ ਕੱਢ ਕੇ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਇਹ ਵੀ ਪੜ੍ਹੋ : Hungama on Wedding: ਦੂਜਾ ਵਿਆਹ ਕਰਵਾ ਰਿਹਾ ਸੀ ਲਾੜਾ, ਅਨੰਦ ਕਾਰਜਾਂ ਮੌਕੇ ਆ ਗਈ ਪਹਿਲੀ ਘਰਵਾਲੀ, ਲਾੜੇ ਸਣੇ ਪਰਿਵਾਰ ਫਰਾਰ
ਅੱਗ ਤੇ ਪਾਇਆ ਕਾਬੂ: ਅੱਗ ਬੁਝਾਊ ਅਮਲੇ ਦੇ ਜ਼ੋਨਲ ਇੰਚਾਰਜ਼ ਰਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਉਨ੍ਹਾ ਨੂੰ ਅੱਗ ਲੱਗਣ ਬਾਰੇ ਜਾਣਕਾਰੀ ਮਿਲੀ ਤੁਰੰਤ ਫਾਇਰ ਬ੍ਰਿਗੇਡ ਦੀਆਂ ਗਡੀਆਂ ਮੌਕੇ ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗ ਤੇ ਲਗਭਗ ਕਾਬੂ ਪਾ ਹੀ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ ਇਸ ਤੋਂ ਇਲਾਵਾ ਫੈਕਟਰੀ ਦੇ ਵਿਚ ਫਾਇਰ ਸੇਫਟੀ ਦੇ ਇੰਨੇ ਕੁ ਪ੍ਰਬੰਧ ਸਨ ਇਸ ਸਬੰਧੀ ਵੀ ਜਾਂਚ ਕੀਤੀ ਜਾਵੇਗੀ।
