17-year-old youth died in Ludhiana: ਨੌਜਵਾਨ ਦੀ ਭੇਦ-ਭਰੇ ਹਲਾਤਾਂ ਵਿੱਚ ਮੌਤ, ਡਾਕਟਰ ਨੂੰ ਖੁਦਕੁਸ਼ੀ ਦਾ ਸ਼ੱਕ

17-year-old youth died in Ludhiana: ਨੌਜਵਾਨ ਦੀ ਭੇਦ-ਭਰੇ ਹਲਾਤਾਂ ਵਿੱਚ ਮੌਤ, ਡਾਕਟਰ ਨੂੰ ਖੁਦਕੁਸ਼ੀ ਦਾ ਸ਼ੱਕ
ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਇਲਾਕੇ ਵਿੱਚ 17 ਸਾਲਾ ਨੌਜਵਾਨ ਦੀ ਭੇਦ-ਭਰੇ ਹਲਾਤਾਂ ਵਿੱਚ ਮੌਤ ਹੋ ਗਈ। ਨੌਜਵਾਨ ਨਿਖਿਲ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਗਲੇ ਦੇ ਨਿਸ਼ਾਨ ਤੋਂ ਡਾਕਟਰ ਨੂੰ ਖੁਦਕੁਸ਼ੀ ਦਾ ਸ਼ੱਕ ਹੈ। ਨੌਜਵਾਨ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਲੁਧਿਆਣਾ: ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਬਹਾਦਰ ਕੇ ਰੋਡ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਭੇਦ ਭਰੇ ਹਲਾਤਾਂ ਵਿੱਚ ਮਿਲੀ ਹੈ। ਮ੍ਰਿਤਕ ਨੌਜਵਾਨ ਦਾ ਨਾਮ ਨਿਖਿਲ ਹੈ ਅਤੇ ਉਸ ਦੀ ਉਮਰ 17 ਸਾਲ ਹੈ। ਨਿਖਿਲ ਦੇ ਮਾਤਾ ਪਿਤਾ ਦੋਵੇ ਕੰਮ ਉਤੇ ਗਏ ਹੋਏ ਸਨ। ਨਿਖਿਲ ਬਿਮਾਰ ਸੀ ਜਿਸ ਕਾਰਨ ਉਹ ਸਕੂਲ ਨਹੀਂ ਗਿਆ ਸੀ।
ਮਾਂ ਨੇ ਦੱਸਿਆ : ਨਿਖਿਲ ਦੀ ਮਾਤਾ ਨੇ ਦੱਸਿਆ ਕਿ ਉਹ ਬਿਮਾਰ ਹੋਣ ਕਾਰਨ ਸਕੂਲ ਨਹੀਂ ਗਿਆ ਸੀ। ਜਦੋਂ ਆਖਰੀ ਵਾਰ ਨਿਖਿਲ ਨਾਲ ਮਾਂ ਨੇ ਫੋਨ ਉਤੇ ਗੱਲ ਕੀਤੀ ਸੀ ਤਾਂ ਉਸ ਨੂੰ ਦਵਾਈ ਖਾ ਸੌਣ ਲਈ ਕਿਹਾ ਸੀ। ਮ੍ਰਿਤਕ ਨਿਖਿਲ ਦੀ ਮਾਂ ਨੇ ਦੱਸਿਆ ਕਿ ਉਹ ਕਈ ਦਿਨ ਤੋਂ ਸਕੂਲ ਨਹੀਂ ਜਾ ਰਿਹਾ ਸੀ। ਮ੍ਰਿਤਕ ਨਿਖਿਲ ਦੀ ਮਾਂ ਦੱਸਿਆ ਕਿ ਅਸੀਂ ਦੋਵੇ ਮਾਤਾ ਪਿਤਾ ਫੈਕਟਰੀ ਵਿੱਚ ਕੰਮ ਕਰਦੇ ਹਾਂ ਇਸ ਲਈ ਘਰ ਨਹੀਂ ਸੀ। ਮਾਂ ਨੇ ਦੱਸਿਆ ਕਿ ਉਸ ਨੂੰ ਗੁਆਂਢੀ ਦਾ ਫੋਨ ਆਇਆ ਕਿ ਉਹ ਉਸ ਨੂੰ ਹਸਪਤਾਲ ਲੈ ਕੇ ਆਏ ਹਨ। ਨਿਖਿਲ ਹਾਲੇ 17 ਸਾਲ ਦਾ ਸੀ ਅਤੇ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਸੀ। ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਡਾਕਟਰ ਨੂੰ ਖੁਦਕੁਸ਼ੀ ਦਾ ਸ਼ੱਕ: ਉਧਰ ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ ਦੀ ਡਾਕਟਰ ਸ਼ੀਤਲ ਨਾਰੰਗ ਨੇ ਖੁਦਕੁਸ਼ੀ ਦਾ ਸ਼ੱਕ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਗੱਲ੍ਹ ਉੱਤੇ ਰੱਸੀ ਦੇ ਨਿਸ਼ਾਨ ਸਨ। ਜਿਸ ਤੋਂ ਲੱਗਦਾ ਹੈ ਕਿ ਖ਼ੁਦਕੁਸ਼ੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਰ ਖੁਲਾਸੇ ਹੋਣਗੇ। ਫਿਲਹਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ:- Rahul Gandhi on Surgical Strike: ਰਾਹੁਲ ਨੇ ਕਿਹਾ- ਸਰਜੀਕਲ ਸਟ੍ਰਾਈਕ 'ਤੇ ਦਿਗਵਿਜੇ ਦੇ ਬਿਆਨ ਨਾਲ ਮੈਂ ਸਹਿਮਤ ਨਹੀਂ
