CICU ਨੇ ਕਰਵਾਏ 14ਵੇ ਨੈਸ਼ਨਲ ਕਾਇਜ਼ਨ ਮੁਕਾਬਲੇ, 39 ਟੀਮਾਂ ਨੇ ਲਿਆ ਹਿੱਸਾ

CICU ਨੇ ਕਰਵਾਏ 14ਵੇ ਨੈਸ਼ਨਲ ਕਾਇਜ਼ਨ ਮੁਕਾਬਲੇ, 39 ਟੀਮਾਂ ਨੇ ਲਿਆ ਹਿੱਸਾ
CICU ਵੱਲੋਂ 14ਵਾਂ ਨੈਸ਼ਨਲ ਕਾਈਜ਼ਨ ਮੁਕਾਬਲਿਆਂ ਦਾ ਪ੍ਰਬੰਧ ਕਰਵਾਇਆ ਗਿਆ। ਜਿਸ ਵਿਚ 39 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ ਅਤੇ ਇਹਨਾਂ ਪਹਿਲੇ ਦੂਜੇ ਅਤੇ ਤੀਜੇ ਜੇਤੂ ਵੀ ਚੁਣੇ ਗਏ। ਜਿਨ੍ਹਾਂ ਨੂੰ ਸੀ.ਆਈ.ਸੀ.ਯੂ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਵੀ ਕੀਤਾ ਗਿਆ।
ਲੁਧਿਆਣਾ: ਚੈਂਬਰ ਆੱਫ ਇੰਡਸਟਰੀਅਲ ਕਮਰਸ਼ੀਆਲ ਅੰਡਰਟੇਕਿੰਗ ਵੱਲੋਂ 14ਵਾਂ ਨੈਸ਼ਨਲ ਕਾਈਜ਼ਨ ਮੁਕਾਬਲਿਆਂ ਦਾ ਪ੍ਰਬੰਧ ਕਰਵਾਇਆ ਗਿਆ। ਜਿਸ ਵਿਚ 39 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ ਅਤੇ ਇਹਨਾਂ ਪਹਿਲੇ ਦੂਜੇ ਅਤੇ ਤੀਜੇ ਜੇਤੂ ਵੀ ਚੁਣੇ ਗਏ। ਜਿਨ੍ਹਾਂ ਨੂੰ ਸੀ.ਆਈ.ਸੀ.ਯੂ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਵੀ ਕੀਤਾ ਗਿਆ। ਦੱਸ ਦਈਏ ਕਿ CICU ਵੱਲੋਂ ਬੀਤੇ 14 ਸਾਲ ਤੋਂ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਜਦੋਂ ਇਨ੍ਹਾਂ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਬਹੁਤ ਘੱਟ ਟੀਮਾਂ ਹਿੱਸਾ ਲੈਂਦੀਆਂ ਸਨ, ਪਰ ਹੁਣ ਪੰਜਾਬ ਦੇ ਨਾਲ ਬਾਹਰਲੇ ਸੂਬਿਆਂ ਤੋਂ ਵੀ ਵੱਡੀ ਤਦਾਦ ਵਿੱਚ ਟੀਮਾਂ ਆਉਂਦੀਆਂ ਨੇ ਅਤੇ ਇਨ੍ਹਾਂ ਮੁਕਾਬਲਿਆਂ ਦੇ ਵਿਚ ਹਿੱਸਾ ਲੈਂਦੀਆਂ ਹਨ।
ਕੀ ਹੈ ਕਾਈਜ਼ਨ:- ਦਰਅਸਲ ਕਾਈਜ਼ਨ ਇੱਕ ਜਪਾਨੀ ਤਕਨੀਕ ਹੈ। ਜਿਸ ਰਾਹੀਂ ਵਪਾਰ ਨੂੰ ਹੋਰ ਪ੍ਰਫੁਲਿੱਤ ਕਰਨ ਲਈ ਮੌਕੇ ਮਿਲਦੇ ਹਨ। ਹਰ ਕੰਪਨੀ ਦੇ ਵਿੱਚ 1 ਜਾਂ 2 ਕਾਈਜ਼ਨ ਹੁੰਦੇ ਹਨ। ਖਾਸ ਕਰਕੇ ਜਪਾਨੀ ਕੰਪਨੀ ਆਦਿ ਵਿੱਚ ਇਸ ਦੀ ਵਰਤੋਂ ਹੁੰਦੀ ਹੈ। ਜੋ ਛੋਟੇ ਪੱਧਰ ਉੱਤੇ ਕੰਪਨੀ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦੇ ਹਨ। ਜਪਾਨ ਦੀਆਂ ਮਸ਼ਹੂਰ ਕੰਪਨੀਆਂ ਜਿਵੇਂ ਟੋਇਟਾ ਪੈਨਾਸੋਨਿਕ, ਸੋਨੀ ਖਾਦ ਕੰਪਨੀਆਂ ਵਿੱਚ ਇਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਜਪਾਨ ਦੀ ਵਿਚ ਕੰਪਨੀਆਂ ਦਿਨੋ ਦਿਨ ਤਰੱਕੀ ਕਰਦੀਆਂ ਹਨ। ਅੱਜ ਇਸ ਤਕਨੀਕ ਨੂੰ ਸੀ.ਆਈ.ਸੀ.ਯੂ ਵੱਲੋਂ ਭਾਰਤ ਦੇ ਵਿਚ ਵੀ ਲਿਆਂਦਾ ਜਾ ਰਿਹਾ ਹੈ ਤਾਂ ਕਿ ਭਾਰਤੀ ਮੂਲ ਦੀਆਂ ਕੰਪਨੀਆਂ ਨੂੰ ਵੀ ਇਸੇ ਤਰ੍ਹਾਂ ਵਿਕਸਿਤ ਕੀਤਾ ਜਾ ਸਕੇ।
ਨੌਜਵਾਨਾਂ ਨੇ ਲਿਆ ਹਿੱਸਾ:- ਇਸ ਵਾਰ ਇਨ੍ਹਾਂ ਮੁਕਾਬਲਿਆਂ ਦੇ ਵਿਚ ਦੇਸ਼ ਭਰ ਦੇ ਵੱਧ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਹੈ ਅਤੇ ਨੌਜਵਾਨ ਹੀ ਸਾਡੇ ਦੇਸ਼ ਦਾ ਅਤੇ ਸਾਡੀ ਇੰਡਸਟਰੀ ਦਾ ਭਵਿੱਖ ਹਨ। ਚੈਂਬਰ ਆੱਫ ਇੰਡਸਟਰੀਅਲ ਕਮਰਸ਼ੀਆਲ ਅੰਡਰਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਦੱਸਿਆ ਕਿ ਇਸ ਨਾਲ ਇੰਡਸਟਰੀ ਨੂੰ ਵੱਧ ਤੋਂ ਵੱਧ ਬੂਸਟ ਮਿਲੇਗਾ। ਕਿਸੇ ਵੀ ਇੱਕ ਕੰਪਨੀ ਵਪਾਰ ਦੇ ਵਿਚ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਇਸ ਨਾਲ ਦੂਜੀ ਕੰਪਨੀ ਨੇ ਜੋ ਇਸ ਦਾ ਹੱਲ ਲੱਭਿਆ ਹੈ, ਉਸ ਦਾ ਫਾਇਦਾ ਉਸ ਕੰਪਨੀ ਨੂੰ ਵੀ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਭਾਰਤ ਦੇ ਵਿਚ ਇਸ ਤਕਨੀਕ ਨੂੰ ਵਰਤਣ ਦੀ ਬੇਹੱਦ ਲੋੜ ਹੈ, ਕਿਉਂਕਿ ਇੱਕ ਕੰਪਨੀ ਦੇ ਵਿਚ ਇਕ ਜਾਂ ਦੋ ਕਾਇਜ਼ਨ ਜ਼ਰੂਰ ਹੁੰਦੇ ਹਨ।
ਇੰਡਸਟਰੀ ਹੋਵੇਗੀ ਪ੍ਰਫੁੱਲਤ:- ਉਪਕਾਰ ਸਿੰਘ ਆਹੂਜਾ ਨੇ ਵੀ ਦੱਸਿਆ ਕਿ ਇਸ ਤਕਨੀਕ ਦੀ ਵਰਤੋਂ ਦੇ ਨਾਲ ਹੀ ਪ੍ਰਫੁੱਲਿਤ ਹੋਵੇਗੀ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਸਾਡੇ ਦੇਸ਼ ਦੀ ਸਨਅਤ ਘਾਟੇ ਵੱਲ ਜਾਂਦੀ ਜਾ ਰਹੀ ਹੈ। ਜੇਕਰ ਅਸੀਂ ਇਸ ਨੂੰ ਉਪਰ ਲੈ ਕੇ ਆਉਣਾ ਹੈ ਤਾਂ ਸਾਨੂੰ ਗੁਆਂਢੀ ਮੁਲਕਾਂ ਕੋਲੋਂ ਕਾਫੀ ਕੁੱਝ ਸਿੱਖਣਾ ਪਵੇਗਾ। ਜਿਨ੍ਹਾਂ ਵਿੱਚ ਜਪਾਨ ਇੱਕ ਬਹੁਤ ਵੱਡੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਜ਼ਬਾਨ ਦੇ ਵਿਚ ਜੜੀ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਜੇਕਰ ਅਸੀਂ ਅਪਣਾਵਾਂਗੇ ਤਾਂ ਸਾਡੀ ਦੇਸ਼ ਦੀ ਸਨਅਤ ਵੱਧ ਤੋਂ ਵੱਧ ਪ੍ਰਫੁੱਲਿਤ ਹੋਵੇਗੀ। ਉਸ ਕਰਕੇ ਹੀ ਇਨ੍ਹਾਂ ਮੁਕਾਬਲਿਆਂ ਦਾ ਪ੍ਰਬੰਧ ਉਹਨਾਂ ਵੱਲੋਂ ਕਰਵਾਇਆ ਜਾਂਦਾ ਹੈ ਤਾਂ ਕਿ ਸਾਡੀ ਨੌਜਵਾਨ ਕਾਰੋਬਾਰੀ ਇਸ ਤਕਨੀਕ ਨੂੰ ਸਿੱਖ ਕੇ ਆਪਣੀਆਂ ਕੰਪਨੀਆ ਦੇ ਵਿੱਚ ਲਾਗੂ ਕਰਕੇ ਉਨ੍ਹਾਂ ਨੂੰ ਹੋਰ ਉੱਪਰ ਲਿਜਾ ਸਕਣ।
ਇਹ ਵੀ ਪੜੋ:- ਆਖ਼ਿਰਕਾਰ ਜੰਮੂ ਪਹੁੰਚੇ ਰਾਹੁਲ ਗਾਂਧੀ ਨੇ ਪਾ ਹੀ ਲਈ ਜੈਕੇਟ ! ਹੋਣ ਲੱਗੀ ਚਰਚਾ
