ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕੀਤੇ ਇਹ ਐਲਾਨ !

author img

By

Published : Sep 23, 2021, 7:50 PM IST

ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕੀਤੇ ਇਹ ਐਲਾਨ !

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਵੱਲੋਂ ਅੱਜ ਇੰਦਰ ਕੁਮਾਰ ਗੁਜ਼ਰਾਲ (Inder Kumar Gujral) ਪੰਜਾਬ ਤਕਨੀਕੀ ਯੂਨੀਵਰਸਿਟੀ (Punjab Technical University) ਵਿਖੇ ਕਰਵਾਏ ਗਏ ਸੂਬਾ ਪੱਧਰੀ ਰੋਜ਼ਗਾਰ ਮੇਲੇ (Employment fair) ਦੌਰਾਨ ਸੰਬੋਧਨ ਕਰਦਿਆਂ ਦੁਆਬਾ ਖੇਤਰ ਦੇ ਵਿਕਾਸ ਲਈ ਅਤੇ ਵਿਸ਼ੇਸ਼ ਕਰਕੇ ਉੱਚੇਰੀ ਸਿੱਖਿਆ ਲਈ ਅਹਿਮ ਐਲਾਨ ਕੀਤੇ।

ਕਪੂਰਥਲਾ: ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਵੱਲੋਂ ਅੱਜ ਇੰਦਰ ਕੁਮਾਰ ਗੁਜ਼ਰਾਲ (Inder Kumar Gujral) ਪੰਜਾਬ ਤਕਨੀਕੀ ਯੂਨੀਵਰਸਿਟੀ (Punjab Technical University) ਵਿਖੇ ਕਰਵਾਏ ਗਏ ਸੂਬਾ ਪੱਧਰੀ ਰੋਜ਼ਗਾਰ ਮੇਲੇ (Employment fair) ਦੌਰਾਨ ਸੰਬੋਧਨ ਕਰਦਿਆਂ ਦੁਆਬਾ ਖੇਤਰ ਦੇ ਵਿਕਾਸ ਲਈ ਅਤੇ ਵਿਸ਼ੇਸ਼ ਕਰਕੇ ਉੱਚੇਰੀ ਸਿੱਖਿਆ ਲਈ ਅਹਿਮ ਐਲਾਨ ਕੀਤੇ।

ਉਨਾਂ ਕਪੂਰਥਲਾ (Kapurthala) ਵਿਖੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (Indian Institute of Management) ਦੇ ਸਹਿਯੋਗ ਨਾਲ ਮੈਨੇਜਮੈਟ ਕਾਲਜ ਸਥਾਪਿਤ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਮੈਡੀਕਲ ਕਾਲਜ ਕਪੂਰਥਲਾ (Medical College Kapurthala) ਦਾ ਨੀਂਹ ਪੱਥਰ ਜਲਦ ਹੀ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਇਸਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਆਈ.ਟੀ.ਆਈ (I.T.I.) ਦੀ ਸਥਾਪਨਾ ਅਤੇ ਭੁਲੱਥ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਆਈ.ਟੀ.ਆਈ (I.T.I.)ਦੀ ਸਥਾਪਨਾ ਦਾ ਐਲਾਨ ਕੀਤਾ।

ਉਨ੍ਹਾਂ ਕਪੂਰਥਲਾ (Kapurthala) ਸ਼ਹਿਰ ਨੂੰ ਵਿਸ਼ੇਸ਼ ਤੌਰ 'ਤੇ 10 ਕਰੋੜ ਰੁਪਏ ਵਿਕਾਸ ਕਾਰਜ਼ਾਂ ਲਈ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਹਾਈ ਟੈਂਸ਼ਨ ਤਾਰਾਂ (High tension wires) ਹਟਾਉਣ ਲਈ ਵੀ 4 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਹੁਣ ਚੌਥਾ ਦਰਜਾ ਕਰਮਚਾਰੀਆਂ ਦੀ ਭਰਤੀ ਰੈਗੁਲਰ ਹੋਵੇਗੀ ਅਤੇ ਉਨਾਂ ਨੂੰ ਠੇਕੇ ਤੇ ਨਹੀਂ ਰੱਖਿਆ ਜਾਵੇਗਾ।

ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸਦੇ ਖਾਤਮੇ ਲਈ ਮੋਹਰੀ ਤੌਰ 'ਤੇ ਭੂਮਿਕਾ ਨਿਭਾਉਣ।

ਇਸ ਮੌਕੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਪੰਜਾਬ ਤਕਨੀਕੀ ਯੂਨੀਵਰਸਿਟੀ (Punjab Technical University) ਵਿਖੇ ਸਮਾਗਮ ਦੌਰਾਨ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਮੌਕੇ ਖ਼ੁਦ ਸਟੇਜ ਉੱਪਰ ਭੰਗੜੇ ਵਾਲੇ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਲੋਕ ਨਾਚ ਵਿੱਚ ਹਿੱਸਾ ਵੀ ਲਿਆ ਤੇ ਸਟੇਜ ਤੇ ਉਨ੍ਹਾਂ ਨਾਲ ਖ਼ੁਦ ਭੰਗੜਾ ਪਾਇਆ।

ਇਹ ਵੀ ਪੜ੍ਹੋ: ਪੰਜਾਬ 'ਚ ਸੀਐਮ ਬਣਨ ਤੋਂ ਬਾਅਦ ਚੰਨੀ ਦਾ ਦਿੱਲੀ ਦੌਰਾ, ਕੈਬਨਿਟ ਵਿਸਥਾਰ ਉਤੇ ਚਰਚਾ ਸੰਭਵ

ETV Bharat Logo

Copyright © 2024 Ushodaya Enterprises Pvt. Ltd., All Rights Reserved.