ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਜੀ ਦਾ ਇਤਿਹਾਸ

author img

By

Published : Sep 11, 2021, 6:37 PM IST

ਗੁਰਦੁਆਰਾ ਸਾਹਿਬ ਗੁਰੂ ਕਾ ਬਾਗ

ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਬਤੀਤ ਕੀਤੇ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਆਪਣੀ ਭੈਣ ਮਾਤਾ ਨਾਨਕੀ ਅਤੇ ਭਾਈਆ ਜੈ ਰਾਮ ਜੀ ਨਾਲ ਰਹਿੰਦੇ ਸਨ। ਗੁਰੂ ਸਾਹਿਬ ਜੀ ਜਿਥੇ ਆਪਣੀ ਭੈਣ ਤੇ ਭਾਇਆ ਜੀ ਨਾਲ ਰਹਿੰਦੇ ਸਨ। ਸੁਲਤਾਨਪੁਰ ਲੋਧੀ ਵਿਖੇ ਜਿਸ ਸਥਾਨ 'ਤੇ ਗੁਰੂ ਨਾਨਕ ਦੇਵ ਜੀ (Guru Nanak Dev Ji) ਪਰਿਵਾਰ ਸਣੇ ਰਹਿੰਦੇ ਸਨ, ਉਥੇ ਮੌਜੂਦਾ ਸਮੇਂ 'ਚ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ (Gurdwara Sahib Guru ka Bagh) ਸੁਸ਼ੋਭਿਤ ਹੈ। ਆਓ ਜਾਣਦੇ ਹਾਂ ਗੁਰਦੁਆਰਾ ਗੁਰੂ ਕਾ ਬਾਗ ਦਾ ਇਤਿਹਾਸ...

ਕਪੂਰਥਲਾ: ਪੰਜਾਬ ਨੂੰ ਗੁਰੂਆਂ ਤੇ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਇਥੇ ਇੱਕ ਪਵਿੱਤਰ ਸਥਾਨ ਹੈ ਸੁਲਤਾਨਪੁਰ ਲੋਧੀ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਬਤੀਤ ਕੀਤੇ। ਇਥੇ ਗੁਰੂ ਨਾਨਕ ਦੇਵ ਜੀ (Guru Nanak Dev Ji) ਆਪਣੀ ਭੈਣ ਮਾਤਾ ਨਾਨਕੀ ਤੇ ਭਾਈਆ ਜੈ ਰਾਮ ਜੀ ਨਾਲ ਰਹਿੰਦੇ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੂੰ ਉਨ੍ਹਾਂ ਪਿਤਾ ਨੇ ਉਨ੍ਹਾਂ ਦੀ ਭੈਣ ਕੋਲ ਕੰਮ ਕਰਨ ਲਈ ਭੇਜਿਆ ਸੀ, ਇਥੇ ਹੀ ਉਨ੍ਹਾਂ ਦੇ ਭਾਇਆ ਜੈ ਰਾਮ ਜੀ ਨੇ ਉਨ੍ਹਾਂ ਨੂੰ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਨੌਕਰੀ ਲਗਵਾਈ ਸੀ। ਦੌਲਤ ਖਾਨ ਦੇ ਮੋਦੀ ਖਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਬਤੌਰ ਮੋਦੀ ਨੌਕਰੀ ਕੀਤੀ। ਇਥੇ ਹੁਣ ਗੁਰਦੁਆਰਾ ਸ੍ਰੀ ਹੱਟ ਸਾਹਿਬ ਮੌਜੂਦ ਹੈ।

ਗੁਰਦੁਆਰਾ ਸਾਹਿਬ ਗੁਰੂ ਕਾ ਬਾਗ (Gurdwara Sahib Guru ka Bagh)

ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਸੁਲਤਾਨਪੁਰ ਵਿਖੇ, ਪਰਿਵਾਰ ਸਣੇ ਜਿਸ ਘਰ ਵਿੱਚ ਰਹੇ, ਉਸ ਸਥਾਨ ਉੱਤੇ ਮੌਜੂਦਾ ਸਮੇਂ 'ਚ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਸੁਸ਼ੋਭਿਤ ਹੈ। ਇਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਤੇ ਜਗਤ ਮਾਤਾ ਸੁਲੱਖਣੀ ਜੀ ਦਾ ਪੁਰਾਤਨ ਘਰ ਹੈ। ਗੁਰਦੁਆਰਾ ਗੁਰੂ ਕਾ ਬਾਗ ਸਾਹਿਬ (Gurdwara Sahib Guru ka Bagh) ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਸਥਾਨ ਵੀ ਹੈ। ਇਥੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਸਨਾਨ ਕਰਨ ਲਈ ਵੇਈ ਨਦੀ ਵਿਖੇ ਜਾਂਦੇ ਸਨ।

ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਜੀ ਦਾ ਇਤਿਹਾਸ

ਗੁਰੂ ਕਾ ਬਾਗ ਉਹ ਸਥਾਨ ਹੈ, ਜਿਥੋਂ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਸਨਾਨ ਕਰਨ ਲਈ ਵੇਈ ਨਦੀ ਵਿਖੇ ਜਾਂਦੇ ਸਨ। ਇਥੇ ਇੱਕ ਇਤਿਹਾਸਕ ਖੂਹ ਵੀ ਮੌਜੂਦ ਹੈ। ਇਸ ਸਥਾਨ ਤੋਂ ਕੁੱਝ ਹੀ ਦੂਰੀ 'ਤੇ ਗੁਰੂ ਨਾਨਕ ਦੇਵ ਜੀ (Guru Nanak Dev Ji) ਦੀ ਯਾਦ 'ਚ ਗੁਰਦੁਆਰਾ ਬੇਰ ਸਾਹਿਬ ਸੁਸ਼ੋਭਿਤ ਹੈ, ਇਥੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਇਸ਼ਨਾਨ ਉਪਰੰਤ ਨਿੱਤ ਨੇਮ ਕਰਦੇ ਸਨ।

ਸ਼ਰਧਾ ਦਾ ਵੱਡਾ ਕੇਂਦਰ ਸੁਲਤਾਨਪੁਰ ਲੋਧੀ

ਸੁਲਤਾਨਪੁਰ ਲੋਧੀ ਉਹ ਸਥਾਨ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਸਮਾਂ ਬਤੀਤ ਕੀਤਾ ਸੀ। ਇਸ ਸਥਾਨ 'ਤੇ ਹੋਰਨਾਂ ਕਈ ਗੁਰਦੁਆਰੇ ਜਿਵੇਂ ਕਿ ਗੁਰਦੁਆਰਾ ਸ੍ਰੀ ਹੱਟ ਸਾਹਿਬ, ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਆਦਿ ਮੌਜੂਦ ਹਨ ਤੇ ਦੂਰ ਦਰਾਡੇ ਤੋਂ ਸੰਗਤ ਇਥੇ ਦਰਸ਼ਨਾਂ ਲਈ ਆਉਂਦੀ ਹੈ। ਇੱਥੋਂ ਹੀ ਉਨ੍ਹਾਂ ਨੇ ਆਪਣੀਆਂ ਚਾਰ ਉਦਾਸੀਆਂ ਲਈ ਚਾਲੇ ਪਾਏ ਸਨ। ਸਿੱਖ ਕੌਮ ਦੇ ਲਈ ਇਹ ਸਥਾਨ ਆਸਥਾ ਦਾ ਵੱਡਾ ਕੇਂਦਰ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਦਾ ਇਤਿਹਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.