ਫਾਇਨਾਂਸਰ ਦੀ ਕੁੱਟਮਾਰ ਤੇ ਲੁੱਟ ਮਾਮਲੇ ‘ਚ ਆਇਆ ਨਵਾਂ ਮੋੜ !

author img

By

Published : Oct 13, 2021, 10:14 PM IST

ਫਾਇਨਾਂਸਰ ਦੀ ਕੁੱਟਮਾਰ ਤੇ ਲੁੱਟ ਮਾਮਲੇ ‘ਚ ਆਇਆ ਨਵਾਂ ਮੋੜ !

ਸੁਲਤਾਨਪੁਰ ਲੋਧੀ ਦੇ ਵਿੱਚ ਫਾਇਨਾਂਸਰ ਦੀ ਹੋਈ ਕੁੱਟਮਾਰ ਤੇ ਲੁੱਟ ਦੇ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਵਿੱਚ ਫਾਇਨਾਂਸਰ ਦੀ ਹੋਈ ਕੁੱਟਮਾਰ ਅਤੇ ਲੁੱਟ ਦੇ ਮਾਮਲੇ ਵਿੱਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ 2 ਕਾਰਾਂ ਤੇ ਲੁੱਟ ਦਾ ਮੋਬਾਇਲ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨ੍ਹਾਂ ਵਿੱਚ ਕਰੀਬ 8-9 ਲੋਕਾਂ ਨੇ ਇੱਕ ਫਾਇਨਾਂਸਰ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲੁੱਟ ਤੋਂ 2 ਗੱਡੀਆਂ ਤੇ ਸਵਾਰ ਹੋ ਕੇ ਆਏ ਸਨ। ਇਸ ਦੌਰਾਨ ਲੁਟੇਰਿਆਂ ਨੇ ਫਾਇਨਾਂਸਰ ਦੀ ਕੁੱਟਮਾਰ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਟੇਰੇ ਪੀੜਤ ਤੋਂ ਉਸਦਾ ਮੋਬਾਇਲ, ਨਗਦੀ ਅਤੇ ਉਸਦੀ ਡਾਇਮੰਡ ਦੀ ਰਿੰਗ ਲੁੱਟ ਕੇ ਫਰਾਰ ਹੋ ਗਏ ਸਨ।

ਫਾਇਨਾਂਸਰ ਦੀ ਕੁੱਟਮਾਰ ਤੇ ਲੁੱਟ ਮਾਮਲੇ ‘ਚ ਆਇਆ ਨਵਾਂ ਮੋੜ !

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਸੂਚਨਾ ਪੀੜਤ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪਿਛਲੇ ਕਈ ਦਿਨ੍ਹਾਂ ਤੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਹੱਥ 2 ਮੁਲਜ਼ਮ ਲੱਗੇ ਹਨ ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁੁਲਜ਼ਮਾਂ ਤੋਂ ਦੋ ਕਾਰਾਂ ਅਤੇ ਇੱਕ ਮੋਬਾਇਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸਦੇ ਆਧਾਰ ਤੇ ਹੀ ਬਾਕੀ ਦੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਡੀ ਐਸ ਪੀ ਬੱਲ ਨੇ ਦੱਸਿਆ ਕਿ ਇਹ ਮੁਕੱਦਮਾ ਪੀੜਿਤ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅਦਾਲਤ ਚੁੱਕ ਥਾਣਾ ਸੁਲਤਾਨਪੁਰ ਲੋਧੀ ਦੇ ਬਿਆਨਾਂ ‘ਤੇ ਦਰਜ ਹੋਇਆ ਸੀ , ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਹ ਮਿਤੀ 28.9.2021 ਨੂੰ ਆਪਣੀ ਐਕਟਿਵਾ ਤੇ ਸਵਾਰ ਹੈ ਕਿ ਨਿੱਜੀ ਕੰਮ ਜਾ ਰਿਹਾ ਸੀ , ਕਿ ਰਸਤੇ ਦੇ ਵਿੱਚ ਇੱਕ ਕਾਰ ਆਈ -20 ਆ ਗਈ ਅਤੇ ਜਿਸ ਵਿੱਚੋਂ 2 ਨੌਜਵਾਨ ਜਿਹਨਾਂ ਦੇ ਮੂੰਹ ਬੰਨੇ ਹੋਏ ਸਨ ਕਾਰ ਵਿੱਚੋਂ ਨਿਕਲ ਕਿ ਉਸਦੀ ਕੁੱਟਮਾਰ ਕਰਨ ਲੱਗ ਪਏ , ਜਿਸਤੋ ਉਸਨੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੋਰ ਸਕੋਡਾ ਕਾਰ ਨੰਬਰੀ ਡੀ ਐਲ 6 ਸੀ ਐਮ 2269 ਆਈ, ਜਿਸ ਵਿੱਚੋ ਵੀ 2-3 ਨੌਜਵਾਨ ਮੂੰਹ ਬੰਨ ਕਿ ਡੰਡੇ ਸੋਟੇ ਲੈਕੇ ਬਾਹਰ ਨਿੱਕਲੇ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗੇ। ਤੇ ਉਸਦਾ ਕੀਮਤੀ ਸਮਾਨ ਵੀ ਖੋਹ ਕੇ ਲੈ ਗਏ ਸਨ।

ਇਹ ਵੀ ਪੜ੍ਹੋ : BSF ਨੂੰ ਮਿਲਿਆ ਅਧਿਕਾਰ, ਸਰਕਾਰ ‘ਚ ਤਕਰਾਰ, ਕੈਪਟਨ ਖੜਿਆ ਬਣਕੇ ਦੀਵਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.