ਪੰਜਾਬ ਦਾ ਨਾਮੀ ਕਲਾਕਾਰ ਗੁਰਬਤ ਭਰੀ ਜਿੰਦਗੀ ਕਰ ਰਿਹਾ ਬਤੀਤ, ਲੋਕਾਂ ਦੇ ਘਰਾਂ 'ਚ ਰੰਗ ਰੋਗਨ ਕਰਕੇ ਕਰ ਰਿਹਾ ਗੁਜ਼ਾਰਾ

author img

By

Published : Sep 25, 2022, 5:30 PM IST

Updated : Sep 25, 2022, 5:55 PM IST

Singer Anil Vyas of Jalandhar

ਕਰਤਾਰਪੁਰ ਸ਼ਹਿਰ ਦਾ ਰਹਿਣ ਵਾਲਾ ਅਨਿਲ ਵਿਆਸ (Anil Vyas) ਜਿਸ ਨੂੰ ਲੋਕ ਪੰਜਾਬ ਦੇ ਮਲਿਕ ਗਾਇਕ ਦੇ ਰੂਪ ਵਿੱਚ ਜਾਣਦੇ ਸੀ, ਪਰ ਉਹ ਹੁਣ ਗੁਮਨਾਮੀ ਦੀ ਜਿੰਦਗੀ ਬਤੀਤ ਕਰ ਰਿਹਾ ਹੈ। ਹੁਣ ਨਾਮਵਰ ਗਾਇਕ ਅਨਿਲ ਵਿਆਸ ਨੂੰ ਲੋਕਾਂ ਦੇ ਘਰਾਂ ਵਿੱਚ ਜਾ ਕੇ ਦਿਹਾੜੀਆਂ ਕਰ ਰਿਹਾ ਹੈ। ਘਰ ਦਾ ਗੁਜ਼ਾਰਾ ਕਰਨ ਲਈ ਉਸਦੀ ਪਤਨੀ ਨੂੰ ਸਿਲਾਈ ਦੀ ਕੰਮ ਕਰਨਾ ਪੈ ਰਿਹਾ ਹੈ। ਉਸ ਨੇ ਕੂੜੇ ਵਿੱਚੋ ਬੋਤਲਾਂ ਇਰੱਠੀਆਂ ਕਰਕੇ ਵੀ ਆਪਣਾ ਗੁਜ਼ਾਰਾ ਚਲਾਇਆ ਹੈ।

ਜਲੰਧਰ: ਕਰਤਾਰਪੁਰ ਸ਼ਹਿਰ ਦਾ ਰਹਿਣ ਵਾਲਾ ਅਨਿਲ ਵਿਆਸ (Singer Anil Vyas ) ਜਿਸ ਨੂੰ ਲੋਕ ਪੰਜਾਬ ਦੇ ਮਲਿਕ ਗਾਇਕ ਦੇ ਰੂਪ ਵਿੱਚ ਜਾਣਦੇ ਸੀ। ਉਸ ਵੇਲੇ ਦਾ ਕੋਈ ਅਜਿਹਾ ਨਹੀਂ ਸੀ। ਜਿਸ ਨਾਲ ਅਨਿਲ ਵਿਆਸ (Singer Anil Vyas) ਨੇ ਪਰਫੌਰਮ ਨਾ ਕੀਤਾ ਹੋਵੇ। ਇਹ ਹੀ ਨਹੀਂ ਕਈ ਨਿੱਜੀ ਚੈਨਲਾਂ ਦੇ ਰੀਐਲਿਟੀ ਸ਼ੋਅਜ਼ ਵਿੱਚ ਵੀ ਅਨਿਲ ਵਿਆਸ ਨੇ ਨਾ ਸਿਰਫ਼ ਪਰਫੌਰਮ ਕੀਤਾ ਬਲਕਿ ਕਈ ਰਿਐਲਿਟੀ ਸ਼ੋਅਜ਼ ਦੇ ਫਾਈਨਲ ਤੱਕ ਵੀ ਪਹੁੰਚੇ।

Singer Anil Vyas of Jalandhar

ਅਨਿਲ ਵਿਆਸ ਜੋ ਕਿਸੇ ਸਮੇਂ ਸਿਰਫ਼ ਕਰਤਾਰਪੁਰ ਨਗਰ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਇੱਕ ਜਾਣਿਆ ਪਛਾਣਿਆ ਨਾਮ ਸੀ।ਇਹ ਹੀ ਨਹੀਂ ਇੰਟਰਨੈੱਟ ਤੇ ਉਸ ਦਾ ਨਾਮ ਲਿਖਣ ਉਤੇ ਉਸ ਦੇ ਕਈ ਸ਼ੋਅ ਅਤੇ ਗਾਣੇ ਸਾਹਮਣੇ ਆ ਜਾਂਦੇ ਹਨ। ਇਸ ਤੋਂ ਸਾਫ ਹੁੰਦਾ ਹੈ ਕਿ ਅਨਿਲ ਦੇ ਸਿਤਾਰੇ ਉਸ ਵੇਲੇ ਕਿੰਨੇ ਬੁਲੰਦ ਸੀ।

Singer Anil Vyas of Jalandhar

ਨਜ਼ਦੀਕੀਆਂ ਦੇ ਧੋਖੇ ਅਤੇ ਕੋਰੋਨਾ ਦੀ ਮਾਰ ਨੇ ਉਨ੍ਹਾਂ ਨੂੰ ਬਣਾਇਆ ਗੁਮਨਾਮ: ਅਨਿਲ ਦੱਸਦਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਨਾਮੀ ਗਾਇਕਾਂ ਨਾਲ ਉਸ ਨੇ ਨਾ ਸਿਰਫ਼ ਸਟੇਜਾਂ 'ਤੇ ਬਲਕਿ ਕਈ ਚੈਨਲਾਂ ਵਿਚ ਵੀ ਪਰਫਾਰਮ ਕੀਤਾ। ਉਸ ਵੇਲੇ ਬਹੁਤ ਸਾਰੇ ਲੋਕ ਸੀ ਜੋ ਨਹੀਂ ਚਾਹੁੰਦੇ ਸੀ ਕਿ ਉਹ ਆਪਣੀ ਗਾਇਕੀ ਵਿੱਚ ਅੱਗੇ ਵਧ ਸਕੇ। ਕੋਰੋਨਾ ਸਮੇਂ ਉਸ ਦਾ ਸਾਰਾ ਕੰਮ ਬੰਦ ਹੋ ਗਿਆ। ਇਸ ਦੌਰਾਨ ਸ਼ੁਰੂ ਹੋਇਆ ਅਨਿਲ ਦਾ ਗੁੰਮਨਾਮੀ ਦਾ ਸਿਲਸਿਲਾ ਉਸ ਦੇ ਮੁਤਾਬਕ ਜਦੋਂ ਦਿਨ ਮਾੜੇ ਆਏ ਤਾਂ ਸਾਰਿਆਂ ਨੇ ਸਾਥ ਛੱਡ ਦਿੱਤਾ।


ਪੰਜਾਬ ਦਾ ਇਹ ਨਾਮੀ ਗਾਇਕ ਲੋਕਾਂ ਦੇ ਘਰਾਂ ਵਿੱਚ ਕਰਦਾ ਹੈ ਕੰਮ: ਅਨਿਲ ਦੱਸਦਾ ਹੈ ਕਿ ਜਦ ਗਾਇਕੀ ਦਾ ਕੰਮ ਠੰਢਾ ਪੈ ਗਿਆ ਅਤੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਉਸ ਵੇਲੇ ਉਸ ਨੇ ਆਪਣੇ ਕਿਸੇ ਨਜ਼ਦੀਕੀ ਨੂੰ ਕੰਮ ਦਵਾਉਣ ਲਈ ਕਿਹਾ ਫਿਰ ਹੌਲੀ ਹੌਲੀ ਉਸ ਨੇ ਘਰਾਂ ਵਿੱਚ ਰੰਗ ਰੋਗਨ ਦੇ ਕੰਮ ਦੀ ਸ਼ੁਰੂਆਤ ਕੀਤੀ। ਅੱਜ ਹਾਲਾਤ ਇਹ ਹਨ ਕਿ ਇਸ ਕੰਮ ਵਿੱਚ ਵੀ ਸਾਥੀ ਨਾ ਮਿਲਣ ਕਾਰਨ ਉਸ ਨੂੰ ਕਈ ਵਾਰ ਵਹਿਲਾ ਬੈਠਣਾ ਪੈਂਦਾ ਹੈ।

ਅਨਿਲ ਵਿਆਸ ਮੁਤਾਬਕ ਅੱਜਕੱਲ੍ਹ ਸ਼ਰਾਧਾਂ ਦੇ ਚੱਲਦੇ ਕੰਮ ਬਿਲਕੁਲ ਬੰਦ ਹੈ ਜਿਸ ਕਰਕੇ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਹੋ ਰਿਹਾ ਹੈ। ਉਸ ਦੇ ਮੁਤਾਬਕ ਇਕ ਸਮਾਂ ਅਜਿਹਾ ਆ ਗਿਆ ਸੀ ਜੇ ਉਸ ਨੇ ਕੂੜੇ ਦੇ ਢੇਰਾਂ ਤੋਂ ਲੋੜ ਵਾਲੀਆਂ ਵਸਤੂਆਂ ਇਕੱਠੀਆਂ ਕਰ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਅਨਿਲ ਆਪਣੇ ਨਾਲ ਘਟੀ ਇਕ ਘਟਨਾ ਬਾਰੇ ਦੱਸਦੇ ਹੋਏ ਕਹਿੰਦਾ ਹੈ ਕਿ ਇੱਕ ਵਾਰ ਜਦੋਂ ਉਹ ਕੂੜੇ ਦੇ ਢੇਰ ਤੋਂ ਬੋਤਲਾਂ ਇਕੱਠੀਆਂ ਕਰ ਰਿਹਾ ਸੀ ਉਹ ਅਚਾਨਕ ਫਲੈਸ ਦੇ ਉੱਪਰ ਲੱਗੀ ਹੋਈ ਉਸ ਨੇ ਆਪਣੀ ਫੋਟੋ ਦੇਖੀ। ਅਨਿਲ ਦੇ ਮੁਤਾਬਕ ਇਸ ਘਟਨਾ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ।

ਘਰ ਦੇ ਗੁਜ਼ਾਰੇ ਲਈ ਪਤਨੀ ਕਰਦੀ ਹੈ ਸਲਾਈ ਦਾ ਕੰਮ: ਪੰਜਾਬ ਦਾ ਇਕ ਕਲਾਕਾਰ ਜਿਸ ਦੇ ਘਰ ਕਦੀ ਵੱਡੇ-ਵੱਡੇ ਸਿਤਾਰੇ ਆਉਂਦੇ ਜਾਂਦੇ ਰੁਕਦੇ ਸੀ ਅੱਜ ਉਸ ਘਰ ਦੇ ਹਾਲਾਤ ਇਹ ਹਨ ਕਿ ਇਸ ਕਲਾਕਾਰ ਦੀ ਪਤਨੀ ਨੂੰ ਲੋਕਾਂ ਦੇ ਸੂਟ ਸੀ ਕਿ ਆਪਣੇ ਘਰ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ। ਉਸ ਦੀ ਪਤਨੀ ਕੋਲ ਜੋ ਮਹਿਲਾਵਾਂ ਆਪਣੇ ਸੂਟ ਸੀਨ ਲਈ ਦੇ ਜਾਂਦੀਆਂ ਹਨ ਉਨ੍ਹਾਂ ਕੋਲੋਂ ਮਿਲਣ ਵਾਲੇ ਪੈਸੇ ਨਾਲ ਹੀ ਘਰ ਦਾ ਗੁਜ਼ਾਰਾ ਹੁੰਦਾ ਹੈ ਕਿਉਂਕਿ ਅਨਿਲ ਕੋਈ ਪਤਾ ਨਹੀਂ ਹੁੰਦਾ ਕਿ ਉਸ ਨੂੰ ਮਹੀਨੇ ਵਿੱਚ ਕਿੰਨੇ ਦਿਨ ਰੰਗ ਰੋਗਨ ਦਾ ਕੰਮ ਮਿਲੇਗਾ। ਕਿੰਨੇ ਦਿਨ ਵਿਹਲਾ ਬੈਠਣਾ ਪਵੇਗਾ।



ਕਲਾਕਾਰ ਅੱਜ ਵੀ ਲਗਾਉਦਾ ਹੈ ਉੱਚੇ ਸੁਰ: ਅਨਿਲ ਅੱਜ ਵੀ ਆਪਣੇ ਘਰ ਬੈਠ ਕੇ ਆਪਣੇ ਭਰਾ ਦੇ ਨਾਲ ਗਾਇਕੀ ਦੇ ਸੁਰ ਲਗਾਉਂਦਾ ਹੋਇਆ ਨਜ਼ਰ ਆਉਂਦਾ ਹੈ। ਉਸ ਦੇ ਮੁਤਾਬਕ ਉਸ ਦਾ ਭਰਾ ਵੀ ਇਕ ਟੀਵੀ ਚੈਨਲ ਦੇ ਰਿਐਲਿਟੀ ਸ਼ੋਅ ਵਿੱਚ ਫਾਈਨਲ ਤੱਕ ਪਹੁੰਚ ਚੁੱਕਿਆ ਹੈ ਪਰ ਅੱਜ ਇਹ ਦੋਨੇਂ ਕਲਾਕਾਰ ਗੁੰਮਨਾਮੀ ਦੀ ਜ਼ਿੰਦਗੀ ਜੀ ਰਹੇ ਹਨ।

ਇਹ ਵੀ ਪੜ੍ਹੋ:- ਆਪ ਆਗੂ ਨੇ ਚਲਾਈਆਂ ਗੋਲੀਆਂ, ਵੀਡੀਓ ਵਾਇਰਲ

Last Updated :Sep 25, 2022, 5:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.