ਮਾਮੂਲੀ ਤਕਰਾਰ ਦੌਰਾਨ ਚੱਲੀਆਂ ਗੋਲੀਆਂ, ਇੱਕ ਮੌਤ, ਕਮਜ਼ੋਰ ਦਿਲ ਵਾਲੇ ਨਾ ਦੇਖਣ ਵੀਡੀਓ !

author img

By

Published : Nov 29, 2022, 7:05 AM IST

Updated : Nov 29, 2022, 1:43 PM IST

Gunshots fired in Guru Nanak Pura area Jalandhar

ਜਲੰਧਰ ਦੇ ਸਤਨਾਮ ਨਗਰ ਇਲਾਕੇ ਵਿੱਚ ਮਾਮੂਲੀ ਤਕਰਾਰ ਦੌਰਾਨ ਗੋਲੀਆਂ ਚੱਲ (Gunshots fired in Guru Nanak Pura area Jalandhar) ਗਈਆਂ, ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਇੱਕ ਬਜ਼ੁਰਗ ਮਹਿਲਾ ਜ਼ਖਮੀ ਹੋ ਗਈ ਹੈ।

ਜਲੰਧਰ: ਜ਼ਿਲ੍ਹੇ ਦੇ ਗੁਰੂਨਾਨਕ ਪੂਰਾ ਇਲਾਕੇ ਦੇ ਸਤਨਾਮ ਨਗਰ ਵਿਖੇ ਦੇਰ ਰਾਤ ਗੋਲੀਆਂ ਦੀ ਆਵਾਜ ਨਾਲ ਪੂਰਾ ਇਲਾਕਾ ਗੂੰਜ (Gunshots fired in Guru Nanak Pura area Jalandhar) ਗਿਆ। ਇਸ ਘਟਨਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਬਜ਼ੁਰਗ ਮਹਿਲਾ ਕੁਲਜੀਤ ਕੌਰ ਜਖਮੀ ਹੋ ਗਈ।

ਇਹ ਵੀ ਪੜੋ: ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ

ਮਾਮੂਲੀ ਤਕਰਾਰ ਦੌਰਾਨ ਚੱਲੀਆਂ ਗੋਲੀਆਂ

ਗੋਲੀਆਂ ਚੱਲਣ ਦੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਏ ਸੀ ਪੀ ਨਿਰਮਲ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਉਹਨਾਂ ਨੂੰ ਸੂਚਨਾ ਆਈ ਸੀ ਕਿ ਗੁਰੂਨਾਨਕ ਪੂਰਾ ਵਿਖੇ ਗੋਲ਼ੀਆਂ ਚੱਲਣ ਦੀ ਵਾਰਦਾਤ ਹੋਈ ਹੈ। ਜਿਸਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ ਤਾਂ ਦੇਖਿਆ ਕਿ ਕੁਲਦੀਪ ਸਿੰਘ ਨਾਮ ਦਾ ਇੱਕ ਵਿਅਕਤੀ ਜੋ ਇਲਾਕੇ ਵਿਚ ਇੱਕ ਟੈਕਸੀ ਯੂਨੀਅਨ ਦਾ ਪ੍ਰਧਾਨ ਹੈ ਦੀ ਕੁਛ ਲੋਕਾਂ ਨਾਲ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਬਹਿਸ ਹੋਈ ਸੀ ਜੋ ਲੜਾਈ ਵਿੱਚ ਬਦਲ ਗਈ।

ਮਾਮੂਲੀ ਤਕਰਾਰ ਦੌਰਾਨ ਚੱਲੀਆਂ ਗੋਲੀਆਂ

ਉਹਨਾਂ ਨੇ ਦੱਸਿਆ ਕਿ ਤੈਸ਼ ਵਿੱਚ ਆਏ ਗੁਰਮੀਤ ਨੇ ਆਪਣੇ ਘਰ ਅੰਦਰ ਜਾਕੇ ਆਪਣਾ ਲਾਇਸੈਂਸੀ ਹਥਿਆਰ ਲਿਆ ਕੇ ਗੋਲੀਆਂ ਚਲਾਈਆਂ ਜਿਸ ਦੌਰਾਨ ਇੱਕ ਗੋਲੀ ਰਵਿੰਦਰ ਨਾਮ ਦੇ ਇੱਕ ਨੌਜਵਾਨ ਦੇ ਲੱਗੀ ਜਿਸਦੀ ਮੌਤ ਹੋ ਗਈ ਹੈ, ਜਦਕਿ ਇਸੇ ਘਟਨਾ ਵਿੱਚ ਕੁਲਜੀਤ ਕੌਰ ਨਾਮ ਦੀ ਇੱਕ ਮਹਿਲਾ ਜਖਮੀ ਹੋ ਗਈ ਹੈ। ਫਿਲਹਾਲ ਪੁਲਿਸ ਜਖਮੀ ਮਹਿਲਾ ਅਤੇ ਰਵਿੰਦਰ ਦੇ ਘਰਦਿਆਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜੋ: Love Horoscope : ਵੀਕਐਂਡ 'ਤੇ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਦੀ ਜ਼ਿੰਦਗੀ 'ਚ ਆਏਗੀ ਨਵੇਂ ਪਿਆਰ ਦੀ ਦਸਤਕ, ਜਾਣੋ ਤੁਹਾਡੀ ਰਾਸ਼ੀ ਦੀ ਸਥਿਤੀ

Last Updated :Nov 29, 2022, 1:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.