ਪੰਜਾਬ 'ਚ ਭਾਰਤ ਜੋੜੋ ਯਾਤਰਾ ਦਾ ਆਖਰੀ ਦਿਨ: ਪਠਾਨਕੋਟ ਤੋਂ ਕਠੂਆ ਪਹੁੰਚੇ ਰਾਹੁਲ ਗਾਂਧੀ, ਹੁਣ ਕਸ਼ਮੀਰ 'ਚ ਹੋਵੇਗੀ ਯਾਤਰਾ, ਇੱਥੇ ਸਮਾਪਤ

author img

By

Published : Jan 19, 2023, 8:32 AM IST

Updated : Jan 19, 2023, 10:38 PM IST

Last day of Bharat Jodo Yatra in Punjab live update

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿੱਚ ਅੱਜ ਆਖਰੀ ਦਿਨ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਤੋਂ ਜੰਮੂ-ਕਸ਼ਮੀਰ ਪਹੁੰਚ ਗਈ ਹੈ। ਵੀਰਵਾਰ ਨੂੰ ਉਨ੍ਹਾਂ ਨੇ ਪਠਾਨਕੋਟ 'ਚ ਜਨ ਸਭਾ ਕੀਤੀ। ਜਿਸ ਤੋਂ ਬਾਅਦ ਉਹ ਫ਼ਿਰੋਜ਼ਪੁਰ ਕਲਾਂ ਤੋਂ ਲਖਨਪੁਰ ਹੁੰਦੇ ਹੋਏ ਕਠੂਆ ਵਿੱਚ ਦਾਖ਼ਲ ਹੋਏ। ਹੁਣ ਕੱਲ੍ਹ ਜੰਮੂ-ਕਸ਼ਮੀਰ ਵਿੱਚ ਪੈਦਲ ਯਾਤਰਾ ਹੋਵੇਗੀ।

ਚੰਡੀਗੜ੍ਹ: ਪੰਜਾਬ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਆਖਰੀ ਦਿਨ ਪਠਾਨਕੋਟ 'ਚ ਜਨ ਸਭਾ ਹੋਈ। ਜਿਸ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਤੋਂ ਜੰਮੂ-ਕਸ਼ਮੀਰ ਪਹੁੰਚ ਗਈ ਹੈ। ਵੀਰਵਾਰ ਨੂੰ ਉਨ੍ਹਾਂ ਨੇ ਪਠਾਨਕੋਟ 'ਚ ਜਨ ਸਭਾ ਕੀਤੀ। ਜਿਸ ਤੋਂ ਬਾਅਦ ਉਹ ਫ਼ਿਰੋਜ਼ਪੁਰ ਕਲਾਂ ਤੋਂ ਲਖਨਪੁਰ ਹੁੰਦੇ ਹੋਏ ਕਠੂਆ ਵਿੱਚ ਦਾਖ਼ਲ ਹੋਏ। ਹੁਣ ਕੱਲ੍ਹ ਜੰਮੂ-ਕਸ਼ਮੀਰ ਵਿੱਚ ਪੈਦਲ ਯਾਤਰਾ ਹੋਵੇਗੀ। ਪੰਜਾਬ-ਜੰਮੂ ਕਸ਼ਮੀਰ ਸਰਹੱਦ 'ਤੇ ਝੰਡਾ ਵਟਾਂਦਰਾ ਸਮਾਗਮ ਹੋਇਆ। ਇੱਥੇ ਰਾਹੁਲ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਦੀ ਯਾਤਰਾ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ।

ਜੰਮੂ-ਕਸ਼ਮੀਰ 'ਚ ਇਹ ਯਾਤਰਾ ਰੱਖ ਜ਼ਫਰ ਤੱਕ ਜਾਵੇਗੀ। ਜੰਮੂ-ਕਸ਼ਮੀਰ 'ਭਾਰਤ ਜੋੜੋ ਯਾਤਰਾ' ਦਾ ਆਖਰੀ ਪੜਾਅ ਹੈ ਅਤੇ ਇਹ ਮਹਾਤਮਾ ਗਾਂਧੀ ਦੀ ਬਰਸੀ 'ਤੇ 30 ਜਨਵਰੀ ਨੂੰ ਸਮਾਪਤ ਹੋਵੇਗੀ।

ਪੰਜਾਬ ਵਿੱਚ ਸੀ ਅੱਜ ਆਖਰੀ ਦਿਨ ਪਠਾਨਕੋਟ ਵਿੱਚ ਹੋਈ ਜਨ ਸਭਾ: ਪੰਜਾਬ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਆਖਰੀ ਦਿਨ ਪਠਾਨਕੋਟ 'ਚ ਜਨ ਸਭਾ ਹੋਈ। ਜਿਸ 'ਚ ਰਾਹੁਲ ਗਾਂਧੀ ਦੇ ਨਾਲ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਵੀ ਪਹੁੰਚੇ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਜੋ 3 ਕਾਲੇ ਕਾਨੂੰਨਾਂ ਰਾਹੀਂ ਕਿਸਾਨਾਂ ਨਾਲ ਹੋਇਆ, ਉਹੀ ਅਗਨੀਵੀਰ ਯੋਜਨਾ ਰਾਹੀਂ ਜਵਾਨਾਂ ਨਾਲ ਕੀਤਾ ਗਿਆ ਹੈ।

'ਪੰਜਾਬ ਵਿੱਚ ਹਿੰਸਾ, ਨਫਰਤ ਅਤੇ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ': ਪਠਾਨਕੋਟ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨਾ ਕਿਹਾ ਕਿ- ਇਕ ਧਰਮ ਨੂੰ ਦੂਜੇ ਨਾਲ ਲੜਾਇਆ ਜਾ ਰਿਹਾ ਹੈ। ਪੰਜਾਬ ਵਿੱਚ ਹਿੰਸਾ, ਨਫਰਤ ਅਤੇ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਜਾਤ, ਧਰਮ ਅਤੇ ਭਾਸ਼ਾ ਦੇ ਨਾਂਅ ਤੇ ਵੰਡਿਆ ਜਾ ਰਿਹਾ ਹੈ। ਡਰ ਨੂੰ ਨਫ਼ਰਤ ਵਿੱਚ ਬਦਲਿਆ ਜਾ ਸਕਦਾ ਹੈ। ਪਹਿਲਾਂ ਡਰਾਇਆ ਜਾਂਦਾ ਹੈ ਤੇ ਉਸਨੂੰ ਨਫ਼ਰਤ ਵਿੱਚ ਬਦਲ ਦਿੱਤਾ ਜਾਂਦਾ ਹੈ। ਬੀਜੇਪੀ ਦੀਆਂ ਨੀਤੀਆਂ ਡਰ ਪੈਦਾ ਕਰਨ ਵਾਲੀਆਂ ਹਨ। ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਵਿੱਚ ਡਰ ਹੀ ਪੈਦਾ ਕੀਤਾ ਗਿਆ ਸੀ ਨੋਟਬੰਦੀ ਅਤੇ ਜੀਐਸਟੀ ਨਾਲ ਕਾਰੋਬਾਰੀਆਂ ਵਿੱਚ ਡਰ ਵਧਾਇਆ ਗਿਆ।

'ਪੰਜਾਬ ’ਚ ਨਹੀਂ ਚੱਲ ਸਕਦਾ ਦਿੱਲੀ ਵਾਲਾ ਸਾਗ ਤੇ ਪਰੌਂਠਾ': ਪੰਜਾਬ ’ਚ ਦਿੱਲੀ ਵਾਲਾ ਪਰੌੱਠਾ ਤੇ ਦਿੱਲੀ ਵਾਲਾ ਸਾਗ ਨਹੀਂ ਚੱਲ ਸਕਦਾ। ਪੰਜਾਬ ’ਚ ਸਿਰਫ ਪੰਜਾਬ ਵਾਲਾ ਸਾਗ ਤੇ ਪਰੌਂਠਾ ਹੀ ਚੱਲ ਸਕਦਾ ਹੈ। ਪੰਜਾਬ ਗੁਰੂਆਂ ਦੇ ਦਿਖਾਏ ਰਾਹ ਤੇ ਚੱਲਦਾ ਹੈ। ਪੰਜਾਬ ਉੱਤੇ ਕੋਈ ਚੀਜ਼ ਥੋਪੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਉਹਨ੍ਹਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਵੀ ਸਾਫ ਤੌਰ ’ਤੇ ਕਿਹਾ ਸੀ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਵਾਲੀ ਸਰਕਾਰ ਵਾਂਗ ਨਾ ਚਲਾਉਣ।

'ਭਾਜਪਾ ਨੇ ਚੋਰੀ ਕੀਤੀ 6 ਰਾਜਾਂ ਵਿੱਚ ਕਾਂਗਰਸ ਦੀ ਸਰਕਾਰ': ਰੈਲੀ ਵਿੱਚ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਸਮੇਤ 6 ਸਰਕਾਰਾਂ ਨੇ ਚੋਰੀਆਂ ਕੀਤੀਆਂ ਹਨ। ਮੈਂ ਉਨ੍ਹਾਂ ਨੂੰ ਚੋਰ ਕਹਾਂ ਜਾਂ ਕੀ ਕਹਾਂ? ਕਿਸੇ ਨੂੰ ਪੈਸਾ, ਲਾਲਚ ਜਾਂ ਇਨਕਮ ਟੈਕਸ ਸਮੇਤ ਹਰ ਚੀਜ਼ ਦਾ ਡਰ ਦਿਖਾ ਕੇ ਬਹੁਮਤ ਬਣਾ ਲੈਂਦੇ ਹਨ। ਉਹ ਭਵਿੱਖ ਵਿੱਚ ਵੀ ਅਜਿਹਾ ਹੀ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਦੌਰੇ ਤੋਂ ਭਾਜਪਾ ਘਬਰਾ ਗਈ ਹੈ। ਉਹ ਦੇਸ਼ ਦੀ ਬਿਹਤਰੀ ਲਈ ਕੋਈ ਕੰਮ ਨਹੀਂ ਕਰਦੇ, ਉਨ੍ਹਾਂ ਦਾ ਧਿਆਨ ਸਿਰਫ ਚੋਣਾਂ ਜਿੱਤਣ 'ਤੇ ਹੈ। ਉਹ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਨਹੀਂ ਕਰਦੇ। ਉਹ ਜਿੱਥੇ ਵੀ ਜਾਣਗੇ, ਚੋਣਾਂ ਦੀ ਗੱਲ ਕਰਨਗੇ। ਜਦੋਂ ਅਸੀਂ ਜਨਤਾ ਦੇ ਸਵਾਲਾਂ ਨੂੰ ਲੈ ਕੇ ਸੰਸਦ ਵਿਚ ਖੜ੍ਹੇ ਹੁੰਦੇ ਹਾਂ ਤਾਂ ਉਹ ਚਰਚਾ ਲਈ ਤਿਆਰ ਨਹੀਂ ਹੁੰਦੇ। ਉਹ ਬਹਾਨੇ ਬਣਾ ਕੇ ਸਦਨ ਨੂੰ ਮੁਲਤਵੀ ਕਰ ਦਿੰਦੇ ਹਨ। ਬਾਅਦ ਵਿੱਚ ਉਹ ਕਹਿੰਦੇ ਹਨ ਕਿ ਉਹ ਤਿਆਰ ਸਨ ਪਰ ਕਾਂਗਰਸ ਸਮੱਸਿਆਵਾਂ ਪੈਦਾ ਕਰਦੀ ਹੈ।

'ਇਸ ਯਾਤਰਾ 'ਤੇ ਟਿਕੀਆਂ ਪੂਰੇ ਦੇਸ਼ ਦੀਆਂ ਨਜ਼ਰਾਂ': ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਕਿਹਾ ਕਿ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਯਾਤਰਾ 'ਤੇ ਟਿਕੀਆਂ ਹੋਈਆਂ ਹਨ। ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਪਿਆਰ ਅਤੇ ਭਾਈਚਾਰਾ ਯਕੀਨੀ ਬਣਾਉਣਾ ਇੱਕ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਦੇ ਨੇਤਾ ਬਣ ਗਏ ਹਨ। ਰਾਜਸਥਾਨ ਵਿੱਚ ਵੀ ਯਾਤਰਾ ਨੂੰ ਭਾਰੀ ਸਮਰਥਨ ਮਿਲਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਹਮਣੇ ਵੱਡੀ ਚੁਣੌਤੀ ਹੈ। ਲੋਕਤੰਤਰ ਖਤਰੇ ਵਿੱਚ ਹੈ। ਸੰਵਿਧਾਨ ਨੂੰ ਤੋੜਿਆ ਜਾ ਰਿਹਾ ਹੈ। ਅਸੀਂ ਸਾਰੇ ਇਸ ਨੂੰ ਰੋਕਣ ਦੇ ਯੋਗ ਹੋਵਾਂਗੇ।

'ਰਾਹੁਲ ਗਾਂਧੀ ਕ੍ਰਾਂਤੀਕਾਰੀ ਨੇਤਾ': ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਕ੍ਰਾਂਤੀਕਾਰੀ ਨੇਤਾ ਹਨ। ਉਹ ਸਭ ਨਾਲ ਪਿਆਰ ਕਰਦੇ ਹਨ। ਉਹ ਸੰਤ ਦਾ ਰੂਪ ਦੇ ਮਾਲਕ ਹਨ। ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਇਸ ਯਾਤਰਾ ਨੂੰ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਦਾ ਵੀ ਜ਼ਿਕਰ ਕੀਤਾ।

ਦੱਸ ਦਈਏ ਕਿ ਇਹ ਯਾਤਰਾ ਬੀਤੇ ਦਿਨ ਯਾਨੀ 18 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਈ ਸੀ ਤੇ ਮੁੜ ਹੁਸ਼ਿਆਰਪੁਰ ਪਹੁੰਚੀ ਜਿੱਥੇ ਰਾਤ ਇਹ ਯਾਤਰਾ ਹਲਕਾ ਮੁਕੇਰੀਆ ਦੇ ਪਿੰਡ ਮੁਸ਼ਾਪੁਰ ਵਿੱਚ ਰੁਕੀ ਸੀ।

ਇਹ ਵੀ ਪੜੋ: ਪੰਜਾਬ ਦੇ 108 ਐਂਬੂਲੈਂਸ ਚਾਲਕ ਦੀ ਹੜਤਾਲ ਹੋਈ ਖ਼ਤਮ, ਸਿਹਤ ਮੰਤਰੀ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ


ਪਠਾਨਕੋਟ ਵਿੱਚ ਵੱਡੀ ਰੈਲੀ: ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਹੈ ਤੇ ਯਾਤਰਾ ਦੇ ਆਖਰੀ ਦਿਨ ਕਾਂਗਰਸ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਰਾਹੁਲ ਗਾਂਧੀ ਵੱਲੋਂ ਪਠਾਨਕੋਟ ਦੇ ਸਰਨਾ ਵਿੱਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਰੈਲੀ ਤੋਂ ਬਾਅਦ ਸਰਨਾ ਤੋਂ ਸੁਜਾਨਪੁਰ ਤਕ ਪੈਦਲ ਮਾਰਚ ਚੱਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਨੇਤਾ ਤੇ ਹਲਕਾ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਹਲਕਾ ਪਠਾਨਕੋਟ ਤੋਂ ਸਾਬਕਾ ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਕੰਮਿਆਕੁਮਾਰੀ ਤੋਂ ਚੱਲਣ ਵਾਲੀ ਇਹ ਪਹਿਲੀ ਇੰਨੀ ਲੰਮੀ ਪੈਦਲ ਯਾਤਰਾ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਅੱਜ ਬੇਰੁਜ਼ਗਾਰੀ ਤੇ ਮਹਿੰਗਾਈ ਆਪਣ ਉੱਚ ਸੀਮਾ ਉੱਤੇ ਹੈ, ਇਸ ਲਈ ਬਦਲਾਅ ਦੀ ਬਹੁਤ ਲੋੜ ਹੈ ਤੇ ਲੋਕ 2024 ਵਿੱਚ ਬਦਲਾਅ ਲੈ ਕੇ ਆਉਣਗੇ।

ਜੰਮੂ ਵਿੱਚ ਦਾਖਲ ਹੋਵੇਗੀ ਯਾਤਰਾ: ਭਾਰਤ ਜੋੜੋ ਯਾਤਰਾ ਦੀ ਅੱਜ ਸ਼ਾਮ ਨੂੰ ਜੰਮੂ ਵਿੱਚ ਐਂਟਰੀ ਹੋਵੇਗੀ। ਦੱਸ ਦਈਏ ਕਿ ਸ਼ਾਮ ਵੇਲੇ ਲਖਨਪੁਰ ਸਰਹੱਦ ਦੇ ਰਸਤੇ ਇਸ ਯਾਤਰਾ ਜੰਮੂ ਵਿੱਚ ਐਂਟਰੀ ਕਰ ਜਾਵੇਗੀ। ਦੱਸ ਦਈਏ ਕਿ ਲਖਨਪੁਰ ਸਰਹੱਦ ਉੱਤੇ ਹੀ ਫਲੈਸ ਹੈਡਓਵਰ ਸਰਮਨੀ ਵੀ ਕੀਤੀ ਜਾਵੇਗੀ।

ਹੁਣ ਤੱਕ ਪੰਜਾਬ ਵਿੱਚ ਭਾਰਤ ਜੋੜੋ ਦਾ ਪੈਦਲ ਸਫ਼ਰ:

  • ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਸ਼ੰਭੂ ਬਾਰਡਰ ਤੋਂ ਦਾਖਲ ਹੋਈ ਸੀ।
  • ਉਸ ਤੋਂ ਬਾਅਦ 11 ਜਨਵਰੀ ਨੂੰ ਯਾਤਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਤੇ ਖੰਨਾ ਦੇ ਨੇੜੇ ਪਹੁੰਚ ਕੇ ਯਾਤਰਾ ਖ਼ਤਮ ਹੋਈ।
  • ਫਿਰ 12 ਜਨਵਰੀ ਨੂੰ ਇਹ ਯਾਤਰਾ ਮੁੜ ਸ਼ੁਰੂ ਹੋਈ ਅਤੇ ਪਾਇਲ ਤੋਂ ਸਾਹਨੇਵਾਲ ਹੁੰਦੇ ਹੋਏ ਲਾਡੋਵਾਲ ਪਹੁੰਚਣ ਦੀ ਥਾਂ ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਹੀ ਖ਼ਤਮ ਹੋ ਗਈ। ਜਿੱਥੇ ਰਾਹੁਲ ਗਾਂਧੀ ਵੱਲੋਂ ਸਟੇਜ ਤੋਂ ਸੰਬੋਧਨ ਕੀਤਾ ਗਿਆ।
  • 13 ਜਨਵਰੀ ਵਾਲੇ ਦਿਨ ਲੋਹੜੀ ਦੀ ਛੁੱਟੀ ਰਹੀ।
  • 14 ਜਨਵਰੀ ਨੂੰ ਇਹ ਯਾਤਰਾ ਮੁੜ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋਈ ਅਤੇ ਫਗਵਾੜਾ ਹੁੰਦੇ ਹੋਏ ਜਲੰਧਰ ਪਹੁੰਚੀ। ਪਰ, ਰਾਹ ਵਿੱਚ ਜਲੰਧਰ ਤੋਂ ਸਾਂਸਦ ਸੰਤੋਖ ਚੌਧਰੀ ਦਾ ਰਾਹੁਲ ਗਾਂਧੀ ਨਾਲ ਯਾਤਰਾ ਵਿੱਚ ਪੈਦਲ ਚੱਲਦੇ ਸਮੇਂ ਦੇਹਾਂਤ ਹੋ ਗਿਆ। ਇਸ ਤੋਂ ਹਾਅਦ 24 ਘੰਟਿਆ ਲਈ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ।
  • ਐਤਵਾਰ 15 ਜਨਵਰੀ ਨੂੰ ਦੁਪਹਿਰ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਹੋਈ। 16 ਜਨਵਰੀ ਨੂੰ ਜਲੰਧਰ ਤੋਂ ਚੱਲਦੇ ਹੋਏ ਹੁਸ਼ਿਆਰਪੁਰ ਪਹੁੰਚੀ।
  • 17 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਟਾਂਡਾ, ਦਸੂਹਾ ਤੋਂ ਹੁੰਦੇ ਹੋਏ ਮੁਕੇਰੀਆ ਪਹੁੰਚੀ।
  • 18 ਜਨਵਰੀ ਨੂੰ ਯਾਤਰਾ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਈ ਮੁੜ ਹੁਸ਼ਿਆਰਪੁਰ ਪਹੁੰਚੀ ਜਿੱਥੇ ਰਾਤ ਇਹ ਯਾਤਰਾ ਹਲਕਾ ਮੁਕੇਰੀਆ ਦੇ ਪਿੰਡ ਮੁਸ਼ਾਪੁਰ ਵਿੱਚ ਰੁਕੀ ਸੀ।
  • ਅੱਜ ਸ਼ਾਮ ਨੂੰ ਇਹ ਯਾਤਰਾ ਜੰਮੂ ਕਸ਼ਮੀਰ ਵਿੱਚ ਦਖਾਲ ਹੋਈ।

ਇਹ ਵੀ ਪੜੋ: ਜ਼ੀਰਾ ਸ਼ਰਾਬ ਫੈਕਟਰੀ ਨੂੰ ਤਾਲਾ, ਕੀ ਬਾਕੀ ਸਰਾਬ ਫੈਕਟਰੀਆਂ ’ਤੇ ਵੀ ਹੋਵੇਗੀ ਕਾਰਵਾਈ! ਉੱਠੇ ਕਈ ਸਵਾਲ

Last Updated :Jan 19, 2023, 10:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.