ਹੁਸ਼ਿਆਰਪੁਰ ਤੋਂ 20 ਸਾਲ ਦੀ ਲੜਕੀ ਅਗਵਾ, ਮਾਮਲੇ ਦੀ ਜਾਂਚ ਜਾਰੀ

author img

By

Published : Jan 6, 2023, 1:42 PM IST

Updated : Jan 6, 2023, 4:37 PM IST

Kidnapping of Deepika from Mohalla Islamabad

ਹੁਸ਼ਿਆਰਪੁਰ ਦੇ ਮੁਹੱਲਾ ਅਸਲਾਮਾਬਾਦ ਤੋਂ ਬੀਤੀ ਰਾਤ 10 ਵਜੇ 20 ਸਾਲ ਦੀ ਲੜਕੀ ਦੀਪਿਕਾ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਹੀ ਦੀਪਿਕਾ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਬੇਟੀ ਨੂੰ ਘਰ ਦੇ ਗੇਟ ਤੋਂ ਹੀ (Kidnapping of Deepika from Mohalla Islamabad) ਅਗਵਾ ਕੀਤਾ ਗਿਆ।

ਹੁਸ਼ਿਆਰਪੁਰ ਤੋਂ 20 ਸਾਲ ਦੀ ਲੜਕੀ ਅਗਵਾ


ਹੁਸ਼ਿਆਰਪੁਰ: ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਅਸਲਾਮਾਬਾਦ ਤੋਂ ਆਇਆ। ਜਿੱਥੇ ਬੀਤੀ ਰਾਤ ਵੀਰਵਾਰ ਨੂੰ ਰਾਤ 10 ਵਜੇ 20 ਸਾਲ ਦੀ ਲੜਕੀ ਦੀਪਿਕਾ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਤਲਾਅ ਦਿੱਤੀ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲੜਕੀ ਦੇ ਪਿਤਾ ਨੇ ਕਿਹਾ ਲੜਕੀ ਨੂੰ ਅਗਵਾ ਕੀਤਾ:- ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਲੜਕੀ ਦੇ ਪਿਤਾ ਨੇ ਕਿਹਾ ਕਿ ਮੈਂ ਸਾਮ ਨੂੰ ਡਿਊਟੀ ਉੱਤੇ ਸੀ। ਡਿਊਟੀ ਦੌਰਾਨ ਹੀ ਮੇਰੇ ਘਰ ਵਿੱਚੋਂ ਮੈਨੂੰ ਫੋਨ ਆਇਆ। ਜਿਸ ਤੋਂ ਬਾਅਦ ਮੈਂ 9 ਵਜੇ ਘਰ ਆਇਆ ਅਤੇ ਇਸ ਤੋਂ ਪਹਿਲਾ ਇਹ ਘਟਨਾ ਵਾਪਰ ਚੁੱਕੀ ਸੀ। ਲੜਕੀ ਦੇ ਪਿਤਾ ਨੇ ਕਿਹਾ ਮੇਰੀ ਛੋਟੀ ਲੜਕੀ ਨੇ ਕਿਹਾ ਕਿ ਇੱਕ ਲੰਮਾ ਗਿਆਨੀ ਸਰਦਾਰ ਵਿਅਕਤੀ ਆਇਆ ਸੀ, ਜੋ ਕਿ ਸਾਡੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ। ਇਸ ਤੋਂ ਇਲਾਵਾ ਲੜਕੀ ਨੇ ਆਈਲੈਂਟਸ ਵੀ ਕੀਤੀ ਹੋਈ ਹੈ ਅਤੇ ਪੇਪਰ ਦਿੱਤਾ ਹੋਇਆ ਸੀ। ਲੜਕੀ ਦੇ ਪਿਤਾ ਨੇ ਕਿਹਾ ਅਸੀ ਪੁਲਿਸ ਨੂੰ ਤਲਾਅ ਦਿੱਤੀ ਸੀ। ਸਾਡੀ ਕਿਸੇ ਉੱਤੇ ਕੋਈ ਸ਼ੱਕ ਨਹੀਂ ਹੈ।

ਲੜਕੀ ਦੀ ਮਾਤਾ ਨੇ ਦੱਸੀ ਪੂਰੀ ਘਟਨਾ:- ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਲੜਕੀ ਦੀ ਮਾਤਾ ਨੇ ਕਿਹਾ ਸਵਾ ਕੁ 9 ਵਜੇ ਸਾਡੇ ਘਰ ਦਾ ਗੇਟ ਖੜਕਿਆ ਸੀ। ਜਿਸ ਤੋਂ ਬਾਅਦ ਮੈਂ ਆਪਣੀਆਂ ਲੜਕੀਆਂ ਨਾਲ ਗੇਟ ਖੋਲ੍ਹਣ ਜਾ ਰਹੇ ਸੀ। ਪਰ ਮੇਰੀ ਇੱਕ ਲੜਕੀ ਗੇਟ ਖੋਲ੍ਹਣ ਗਈ ਤਾਂ ਮੇਰੀ ਦੂਜੀ ਲੜਕੀ ਪਰਦੇ ਵਿੱਚੋਂ ਦੇਖ ਰਹੀ ਸੀ। ਜਿਸ ਨੇ ਦੱਸਿਆ ਕਿ ਇੱਕ ਗਿਆਨੀ ਸਰਦਾਰ (Kidnapping of Deepika from Mohalla Islamabad) ਲੜਕਾ ਹੈ। ਜਿਸ ਤੋਂ ਮੈਂ ਵੀ ਮੇਰੀ ਲੜਕੀ ਨੂੰ ਦੇਖਣ ਪਿੱਛੇ ਗਈ। ਮੈਂ ਸੋਚਿਆ ਕਿ ਕਿ ਸਾਡੀ ਲੜਕੀ ਸਾਇਦ ਆਪਣੇ ਤਾਏ ਦੇ ਘਰ ਚਲੀ ਗਈ ਹੈ। ਪਰ ਕੁੱਝ ਕੁ ਅੱਗੇ ਮੇਰੀ ਲੜਕੀ ਦੀਆਂ ਚੱਪਲਾਂ ਪਈ ਮਿਲੀਆਂ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ:- ਦੂਜੇ ਪਾਸੇ ਪੁਲਿਸ ਮੁਲਾਜ਼ਮ ਲੋਮੇਸ਼ ਕੁਮਾਰ ਦੇ ਕਹਿਣ ਮੁਤਾਬਕ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਲੜਕੀ ਘਰ ਅੱਗੋਂ ਲਾਪਤਾ ਹੋ ਗਈ ਹੈ। ਜਿਸ ਤੋਂ ਬਾਅਦ ਅਸੀਂ ਮੌਕੇ ਉੱਤੇ ਪੀੜਤ ਪਰਿਵਾਰ ਦੇ ਘਰ ਗਏ ਤਾਂ ਮੌਕੇ ਦਾ ਜ਼ਾਇਜਾ ਲਿਆ। ਪੁਲਿਸ ਮੁਲਾਜ਼ਮ ਲੋਮੇਸ਼ ਕੁਮਾਰ ਨੇ ਕਿਹਾ ਲੜਕੀ ਦੇ ਸਰਟੀਫਿਕੇਟ ਅਤੇ ਹੋਰ ਕਾਗਜ਼ ਵੀ ਘਰ ਤੋਂ ਗਾਇਬ ਹਨ, ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜੋ:- ਸਮਲਿੰਗੀ ਵਿਆਹ ਦੇ ਲਟਕੇ ਮਾਮਲਿਆਂ ਨੂੰ ਹੱਲ ਕਰੇਗੀ ਸੁਪਰੀਮ ਕੋਰਟ ਦੀ ਬੈਂਚ, ਦਿੱਲੀ ਅਤੇ ਕੇਰਲ ਹਾਈਕੋਰਟ ਦੇ ਮਾਮਲੇ ਸੁਪਰੀਮ ਕੋਰਟ ਕੋਲ ਟਰਾਂਸਫਰ

Last Updated :Jan 6, 2023, 4:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.