ਨਿੱਜੀ ਸਕੂਲਾਂ ਨੂੰ ਟੱਕਰ ਦੇਵੇਗਾ ਗੜ੍ਹਸ਼ੰਕਰ ਦਾ ਇਹ ਸਕੂਲ, NRI ਬਦਲਣਗੇ ਮੂੰਹ ਮੁਹਾਂਦਰਾ
Updated on: Jan 19, 2023, 4:12 PM IST

ਨਿੱਜੀ ਸਕੂਲਾਂ ਨੂੰ ਟੱਕਰ ਦੇਵੇਗਾ ਗੜ੍ਹਸ਼ੰਕਰ ਦਾ ਇਹ ਸਕੂਲ, NRI ਬਦਲਣਗੇ ਮੂੰਹ ਮੁਹਾਂਦਰਾ
Updated on: Jan 19, 2023, 4:12 PM IST
ਅੱਜ ਤੁਹਾਨੂੰ ਗੜ੍ਹਸ਼ੰਕਰ ਵਿੱਚ ਮੌਜੂਦ ਉਸ ਸਰਕਾਰੀ ਸਕੂਲ ਬਾਰੇ ਦਸਾਂਗੇ ਜਿਸ ਦੀ ਨੁਹਾਰ ਸਰਕਾਰ ਵੱਲੋਂ ਬਦਲੀ ਜਾਵੇਗੀ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਸਕੂਲ ਪ੍ਰਿੰਸੀਪਲ ਮੁਤਾਬਕ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਜ਼ਰੂਰ ਇਸ ਦੀ ਕਾਇਆ ਪਲਟਣ ਵਿੱਚ ਲੱਗੇ ਹੋਏ ਹਨ। ਪੜ੍ਹੋ ਪੂਰੀ ਖ਼ਬਰ।
ਗੜ੍ਹਸ਼ੰਕਰ: ਪੰਜਾਬ ਦੇ ਲੋਕ ਜਦੋਂ ਤੋਂ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਗਏ ਹਨ, ਉਹ ਆਪਣੀ ਜਨਮਭੂਮੀ ਨਾਲ ਰਿਸ਼ਤਿਆਂ ਨੂੰ ਹੋਰ ਗੂੜਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਵਿਦੇਸ਼ਾਂ ਵਿੱਚ ਗਏ ਐਨਆਰਆਈ ਭਰਾ ਫ਼ਿਰ ਚਾਹੇ ਪਿੰਡਾਂ ਦੀ ਤਰੱਕੀ ਦੀ ਗੱਲ ਹੋਵੇ, ਜਾਂ ਸਕੂਲਾਂ ਦੀ ਨੁਹਾਰ ਬਦਲਣ ਦੀ ਗੱਲ ਹੋਵੇ, ਉਨ੍ਹਾਂ ਵਿੱਚ ਅਪਣਾ ਯੋਗਦਾਨ ਪਾ ਰਹੇ ਹਨ।
NRI ਵੀਰਾਂ ਬਦਲਣਗੇ ਸਕੂਲ ਦੀ ਨੁਹਾਰ: ਗੜ੍ਹਸ਼ੰਕਰ ਦੇ ਅਧੀਨ ਆਉਂਦੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੱਦੀ ਸੂਰਾ ਸਿੰਘ ਦੀ ਗੱਲ ਕਰੀਏ, ਤਾਂ NRI ਵੀਰਾਂ ਨੇ ਸਕੂਲ ਦੀ ਨੁਹਾਰ ਬਦਲਣ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ। ਇਸੇ ਕੜੀ ਤਹਿਤ ਐਨਆਰਆਈ ਭਰਾਵਾਂ ਵਲੋਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਕੂਲ ਲਈ 25 ਲੱਖ ਰੁਪਏ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਜਿਸ ਵਿਚੋਂ 10 ਲੱਖ ਰੁਪਏ ਸਕੂਲ ਅਤੇ 15 ਲੱਖ ਰੁਪਏ ਖੇਡ ਮੈਦਾਨ ਲਈ ਖ਼ਰਚ ਕੀਤੇ ਜਾਣਗੇ।
ਖੇਡ ਮੈਦਾਨ ਦੀ ਬਦਲੀ ਜਾਵੇਗੀ ਦਿੱਖ: ਖੇਡ ਮੈਦਾਨ ਵਿੱਚ ਪ੍ਰੈਕਟਿਸ ਗਰਾਉਂਡ, ਪਾਣੀ ਵਾਲੇ ਫੁਆਰੇ, ਗਰਾਉਂਡ ਦੇ ਆਲੇ ਦੁਆਲੇ ਟਰੈਕ ਅਤੇ ਗਰਾਉਂਡ ਨੂੰ ਹਰਾ ਭਰਾ ਬਣਾਉਣ ਦੇ ਲਈ ਘਾਹ ਲਗਾ ਕੇ ਨਵੀਨੀਕਰਨ ਕੀਤਾ ਜਾਵੇਗਾ। ਸਰਕਾਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਦੇ ਸਕੂਲ ਮੁਖੀ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਖੇਡ ਮੈਦਾਨ ਅਤੇ ਸਕੂਲ ਦੀ ਦਿੱਖ ਬਦਲਣ ਦੇ ਵਿੱਚ ਐਨਆਰਆਈ ਭਰਾਵਾਂ ਵਲੋਂ ਪਾਏ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਨਆਰਆਈ ਵੀਰਾਂ ਵਲੋਂ ਦਿੱਤੇ ਸਹਿਯੋਗ ਨਾਲ ਅੱਜ ਸੁੰਦਰਤਾ ਦੇ ਪੱਖੋਂ ਮਸ਼ਹੂਰ ਸਕੂਲਾਂ ਚੋਂ ਇਕ ਹੈ।
ਸਰਕਾਰ ਕੋਲੋਂ ਮਨਰੇਗਾ ਮਜ਼ਦੂਰ ਦੀ ਮੰਗ: ਇਕਬਾਲ ਸਿੰਘ ਖੇੜਾ ਨੇ ਕਿਹਾ ਜਿਹੜੇ ਲੋਕ ਵਿਦੇਸ਼ਾਂ ਵਿੱਚ ਬੈਠੇ ਹਨ, ਉਨ੍ਹਾਂ ਦਾ ਸਪਨਾ ਸੀ ਕਿ ਪਿੰਡ ਲਈ ਕੁਝ ਕਰਨਾ ਹੈ। ਇਸ ਦੇ ਮੱਦੇਨਜ਼ਰ ਸਕੂਲ ਦੀ ਬਿਹਤਰੀ ਲਈ ਖੇਡ ਦੇ ਮੈਦਾਨ ਨੂੰ ਹੋਰ ਬਿਹਤਰ ਬਣਾਉਣ ਲਈ ਸਾਥ ਦੇਣ ਦੀ ਗੱਲ ਐਨਆਰਆਈ ਵੱਲੋਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਐਨਆਰਆਈ ਭਰਾ ਲੱਖਾਂ ਰੁਪਇਆ ਦੀ ਮਦਦ ਨਾਲ ਸਟੇਡੀਅਮ ਅਤੇ ਸਕੂਲ ਦੇ ਪ੍ਰਾਜੈਕਟ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਕ ਵਾਰ ਸਕੂਲ ਪ੍ਰਿੰਸੀਪਲ ਨਾਲ ਡੀਸੀ ਨਾਲ ਮਿਲਣਗੇ, ਤਾਂ ਜੋ ਸਾਨੂੰ ਸਰਕਾਰ ਮਨਰੇਗਾ ਰਾਹੀਂ ਮਜ਼ਦੂਰ ਦੇ ਕੇ ਸਾਡੀ ਹੋਰ ਮਦਦ ਕਰ ਸਕੇ।
ਇਹ ਵੀ ਪੜ੍ਹੋ: ਬਸੰਤ ਪੰਚਮੀ ਦੇ ਰੰਗਾਂ ਵਿੱਚ ਚਾਇਨਾ ਡੋਰ ਪਾ ਰਹੀ ਹੈ ਭੰਗ
