ਪੁਤਲਾ ਫੂਕ ਕੇ ਡਿਪਟੀ ਸਪੀਕਰ ਦਾ ਮੰਗ ਲਿਆ ਅਸਤੀਫਾ, ਬਦਸਲੂਕੀ ਦੇ ਵੀ ਲਾਏ ਇਲਜ਼ਾਮ

author img

By

Published : Jan 20, 2023, 1:36 PM IST

effigy of Deputy Speaker Jai Kishan Singh Rowdy was blown up in garhshankar

ਵਿਧਾਨ ਸਭਾ ਹਲਕਾ ਦੇ ਗੜ੍ਹਸ਼ੰਕਰ ਤੋਂ ਵਿਧਾਇਕ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦਾ ਪੁਤਲਾ ਫੂਕਿਆ ਗਿਆ ਹੈ। ਬੀਤ ਭਲਾਈ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਇਲਜ਼ਾਮ ਲਾਏ ਗਏ ਕਿ ਰੌੜੀ ਵਲੋਂ ਬੀਤ ਇਲਾਕੇ ਦੀਆਂ ਜ਼ਰੂਰੀ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ। ਇਸ ਮੌਕੇ ਕਮੇਟੀ ਵਲੋਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।

ਪੁਤਲਾ ਫੂਕ ਕੇ ਡਿਪਟੀ ਸਪੀਕਰ ਦਾ ਮੰਗ ਲਿਆ ਅਸਤੀਫਾ, ਬਦਸਲੂਕੀ ਦੇ ਵੀ ਲਾਏ ਇਲਜ਼ਾਮ

ਹੁਸ਼ਿਆਰਪੁਰ: ਜਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦੇ ਖਿਲਾਫ ਲੋਕਾਂ ਨੇ ਰੋਸ ਜਾਹਿਰ ਕੀਤਾ ਹੈ। ਬੀਤ ਇਲਾਕੇ ਦੀਆਂ ਖਾਸ ਮੰਗਾਂ ਨੂੰ ਲੈ ਕੇ ਬੀਤ ਭਲਾਈ ਕਮੇਟੀ ਦੇ ਆਗੂਆਂ ਵਲੋਂ ਜੈ ਕਿਸ਼ਨ ਸਿੰਘ ਰੌੜੀ ਦਾ ਪੁਤਲਾ ਫੂਕਿਆ ਗਿਆ ਹੈ। ਲੋਕਾਂ ਵਲੋਂ ਇਸ ਮੌਕੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ ਹੈ।


ਜਾਣਕਾਰੀ ਮੁਤਾਬਿਕ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਵੱਲੋਂ ਲੰਘੇ ਦਿਨੀਂ ਬੀਤ ਭਲਾਈ ਕਮੇਟੀ ਦੇ ਆਗੂਆਂ ਅਤੇ ਬੀਤ ਦੇ ਲੋਕਾਂ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਲੱਗੇ ਸਨ। ਇਸਦੇ ਰੋਸ ਵਜੋਂ ਇਲਾਕਾ ਬੀਤ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਬੀਤ ਭਲਾਈ ਕਮੇਟੀ ਦੇ ਬੈਨਰ ਹੇਠ ਝੁੱਗੀਆਂ (ਬੀਣੇਵਾਲ) ਮੁੱਖ ਬੱਸ ਅੱਡੇ ਵਿਖੇ ਰੋਸ ਮਾਰਚ ਕੀਤਾ ਗਿਆ। ਇਸ ਤੋਂ ਬਾਅਦ ਡਿਪਟੀ ਸਪੀਕਰ ਦਾ ਪੁੱਤਲਾ ਫੂਕਿਆ ਗਿਆ ਅਤੇ ਡਿਪਟੀ ਸਪੀਕਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।

ਇਹ ਵੀ ਪੜ੍ਹੋ: ਗਲਤ ਦਵਾਈ ਛਿੜਕਣ ਨਾਲ 26 ਕਿੱਲੇ ਫਸਲ ਦਾ ਨੁਕਸਾਨ, ਕਿਸਾਨ ਪਰੇਸ਼ਾਨ

ਡਿਪਟੀ ਸਪੀਕਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ: ਪੁਤਲਾ ਫੂਕਣ ਤੋਂ ਬਾਅਦ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਵੱਲੋਂ ਜਿੱਥੇ ਬੀਤ ਦੇ ਲੋਕਾਂ ਦੀਆਂ ਬਹੁਤ ਹੀ ਹੱਕੀ, ਜਾਇਜ਼ ਅਤੇ ਜ਼ਰੂਰੀ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਉੱਥੇ ਆਪਣੀਆਂ ਮੰਗਾਂ ਸਬੰਧੀ ਯਾਦ ਪੱਤਰ ਦੇਣ ਗਏ ਬੀਤ ਭਲਾਈ ਕਮੇਟੀ ਦੇ ਆਗੂਆਂ ਅਤੇ ਬੀਤ ਦੇ ਲੋਕਾਂ ਨੂੰ ਜ਼ਲੀਲ ਕਰਨ, ਉਹਨਾਂ ਨੂੰ ਅਪਸ਼ਬਦ ਬੋਲ਼ ਕੇ ਅਪਮਾਨਿਤ ਕੀਤਾ ਗਿਆ ਹੈ। ਇਸਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਜੈ ਕ੍ਰਿਸ਼ਨ ਰੋੜੀ ਨੂੰ ਡਿਪਟੀ ਸਪੀਕਰ ਦੇ ਅਹੁਦੇ ਤੋਂ ਹਟਾਇਆ ਜਾਵੇ। ਆਗੂਆਂ ਨੇ ਕਿਹਾ ਕਿ ਉਹ ਪਿੰਡ ਪੱਧਰ ਉੱਤੇ ਮੁਹਿੰਮ ਚਲਾ ਕੇ ਡਿਪਟੀ ਸਪੀਕਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਇਸ ਪ੍ਰਦਰਸ਼ਨ ਵਿਚ ਔਰਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ। ਰੋਸ ਪ੍ਰਦਰਸ਼ਨ ਨੂੰ ਬੀਤ ਭਲਾਈ ਕਮੇਟੀ ਦੇ ਆਗੂਆਂ ਰਮੇਸ਼ ਲਾਲ ਕਿਸਾਨਾ ਚੇਅਰਮੈਨ, ਬਲਵੀਰ ਸਿੰਘ ਬੈਂਸ ਪ੍ਰਧਾਨ, ਤੀਰਥ ਸਿੰਘ ਮਾਨ, ਰਾਮਜੀ ਦਾਸ ਚੌਹਾਨ, ਕੁਲਭੂਸ਼ਣ ਕੁਮਾਰ, ਦਵਿੰਦਰ ਕੁਮਾਰ, ਜਗਦੇਵ ਸਿੰਘ ਮਾਂਸੋਵਾਲ ਮੋਹਿੰਦਰ ਸਿੰਘ ਲੰਬੜਦਾਰ, ਰਾਜਵਿੰਦਰ ਸਿੰਘ ਸਰਪੰਚ ਨੇ ਸੰਬੋਧਨ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.