Railway Station of Sailakhurd: ਸੈਲਾ ਖੁਰਦ ਦੇ ਰੇਲਵੇ ਸਟੇਸ਼ਨ ਦੀ ਹਾਲਤ ਸੁਧਾਰਨ ਦੀ ਉੱਠੀ ਮੰਗ, ਇਲਾਕੇ ਦੇ ਮੋਹਤਬਰਾਂ ਦੱਸੀ ਸਟੇਸ਼ਨ ਦੀ ਖਾਸੀਅਤ

author img

By

Published : Jan 28, 2023, 3:00 PM IST

Updated : Jan 28, 2023, 3:44 PM IST

Demand to renovate the railway station of Kasba Sela Khurd

ਜਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਕਸਬਾ ਸੈਲਾ ਖੁਰਦ ਦੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੀ ਮੰਗ ਉੱਠ ਰਹੀ ਹੈ। ਇਸ ਇਲਾਕੇ ਦੇ ਮੋਹਤਬਰ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੰਬੇ ਸਮੇਂ ਤੋਂ ਸਰਕਾਰਾਂ ਨੇ ਇਸ ਰੇਲਵੇ ਸਟੇਸ਼ਨ ਨੂੰ ਅਣਗੋਲਿਆਂ ਕੀਤਾ ਹੈ। ਇਸ ਸਟੇਸ਼ਨ ਦੀ ਹਾਲਤ ਸੁਧਰਨ ਨਾਲ ਇਕ ਪਾਸੇ ਲੋਕਾਂ ਨੂੰ ਫਾਇਦਾ ਹੋਵੇਗਾ ਸਗੋਂ ਇਥੋਂ ਹੁੰਦੇ ਵਪਾਰ ਨੂੰ ਵੀ ਹੁਲਾਰਾ ਮਿਲੇਗਾ।

Railway Station of Sailakhurd: ਸੈਲਾ ਖੁਰਦ ਦੇ ਰੇਲਵੇ ਸਟੇਸ਼ਨ ਦੀ ਹਾਲਤ ਸੁਧਾਰਨ ਦੀ ਉੱਠੀ ਮੰਗ, ਇਲਾਕੇ ਦੇ ਮੋਹਤਬਰਾਂ ਦੱਸੀ ਸਟੇਸ਼ਨ ਦੀ ਖਾਸੀਅਤ

ਹੁਸ਼ਿਆਰਪੁਰ: ਕਸਬਾ ਸੈਲਾ ਖੁਰਦ ਦੇ ਰੇਲਵੇ ਸਟੇਸ਼ਨ ਦੀ ਹਾਲਤ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਇਲਾਕੇ ਦੇ ਮੋਹਤਬਰ ਅੱਗੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਤਿਹਾਸ ਪੱਖੋਂ ਵੀ ਇਸ ਰੇਲਵੇ ਸਟੇਸ਼ਨ ਦੀ ਕਾਫੀ ਮਹੱਤਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਇਸ ਰੇਲਵੇ ਸਟੇਸ਼ਨ ਵੱਲ ਧਿਆਨ ਦਿੰਦੀਆਂ ਤਾਂ ਲੋਕਾਂ ਦੇ ਨਾਲ ਨਾਲ ਸਰਕਾਰ ਨੂੰ ਵੀ ਆਰਥਿਕ ਪੱਖੋਂ ਇਸਦਾ ਲਾਭ ਹੋਣਾ ਸੀ। ਉਨ੍ਹਾਂ ਕਿਹਾ ਕਿ ਇਸਦੀ ਹਾਲਤ ਮੁੜ ਠੀਕ ਕਰਨ ਦੀ ਲੋੜ ਹੈ।

ਸੈਲਾ ਖ਼ੁਰਦ ਦੇ ਮੁੱਖ ਰੇਲਵੇ ਸਟੇਸ਼ਨ ਨੂੰ ਛੱਡਿਆ: ਜਾਣਕਾਰੀ ਮੁਤਾਬਿਕ ਰੇਲਵੇ ਵਿਭਾਗ ਵਲੋਂ ਨਵਾਂਸ਼ਹਿਰ ਤੋਂ ਜੇਜੋਂ ਨੂੰ ਜਾਣ ਵਾਲੀ ਰੇਲ ਗੱਡੀ ਦਾ ਬਿਜਲੀਕਰਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਇਲਾਕੇ ਦੇ ਵੱਖ-ਵੱਖ ਰੇਲਵੇ ਪਲੇਟਫਾਰਮਾਂ ਦਾ ਵੀ ਨਵੀਨੀਕਰਨ ਹੋ ਰਿਹਾ ਹੈ। ਪਰ ਰੇਲਵੇ ਵਿਭਾਗ ਵਲੋਂ ਸੈਲਾ ਖ਼ੁਰਦ ਦੇ ਮੁੱਖ ਰੇਲਵੇ ਸਟੇਸ਼ਨ ਨੂੰ ਛੱਡ ਦਿੱਤਾ ਗਿਆ ਹੈ। ਜਿਸਦੇ ਕਾਰਨ ਇਲਾਕੇ ਦੇ ਲੋਕਾਂ ਵਿੱਚ ਖਾਸ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਰੇਲਵੇ ਵਿਭਾਗ ਤੋਂ ਮੰਗ ਹੈ ਕਿ ਕਸਬਾ ਸੈਲਾ ਖ਼ੁਰਦ ਵਿਖੇ ਬਣੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦਾ ਵਿਕਾਸ ਕੀਤਾ ਜਾਵੇ।

ਇਹ ਵੀ ਪੜ੍ਹੋ:Farmers Rail Jamm for 3 hours: ਸਫ਼ਰ ਕਰਨ ਵਾਲੇ ਹੋ ਜਾਣ ਸਾਵਧਾਨ, ਭਲਕੇ ਨਹੀਂ ਚੱਲਣਗੀਆਂ ਰੇਲਾਂ !

ਉਨ੍ਹਾਂ ਦੱਸਿਆ ਕਿ ਇਲਾਕੇ ਦੇ ਮੁੱਖ ਸਟੇਸ਼ਨ ਹਨ ਅਤੇ ਲੋਕਾਂ ਦੀ ਆਵਾਜਾਈ ਦਾ ਮੁੱਖ ਸਾਧਨ ਹਨ। ਇਸ ਲਈ ਇਸਦਾ ਪਹਿਲ ਦੇ ਆਧਾਰ ਉੱਤੇ ਨਵੀਕਰਨ ਕੀਤਾ ਜਾਵੇ, ਤਾਂਕਿ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਸਬਾ ਸੈਲਾ ਖ਼ੁਰਦ ਦੇ ਰੇਲਵੇ ਸਟੇਸ਼ਨ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ, ਜਿਸਦੀ ਨੁਹਾਰ ਬੱਦਲੀ ਜਾਣੀ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਸਟੇਸ਼ਨ ਦੇ ਨਾਲ ਆਲੇ ਦੁਆਲੇ ਪਿੰਡਾਂ ਦੇ ਲੋਕ ਜੁੜੇ ਹੋਏ ਹਨ, ਜੇਕਰ ਇਸ ਸਟੇਸ਼ਨ ਦਾ ਨਵੀਕਰਨ ਕੀਤਾ ਜਾਂਦਾ ਹੈ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਇਲਾਕੇ ਦੇ ਮੋਹਤਬਰਾਂ ਨੇ ਵੀ ਇਹ ਵੀ ਮੰਗ ਹੈ ਕਿ ਜੇਜੋਂ ਦੁਆਬਾ ਰੇਲਵੇ ਲਾਈਨ ਨੂੰ ਟਾਹਲੀਵਾਲ (ਹਿਮਾਚਲ) ਦੇ ਇੰਡਸਟਰੀਅਲ ਨਾਲ ਜੋੜਿਆ ਜਾਵੇ। ਜਿਸਦੀ ਜੇਜੋਂ ਤੋਂ ਦੂਰੀ ਸਿਰਫ਼ 5 ਕਿਲੋਮੀਟਰ ਹੈ। ਜੋਕਿ ਇਲਾਕੇ ਦੇ ਲੋਕਾਂ ਲਈ ਫਾਇਦੇਮੰਦ ਸਾਬਤ ਹੋਵੇਗਾ।

Last Updated :Jan 28, 2023, 3:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.