Electric shock with china door: ਹੁਸ਼ਿਆਰਪੁਰ ਵਿੱਚ ਚਾਈਨਾ ਡੋਰ ਨਾਲ ਲੱਗਿਆ ਬੱਚੇ ਨੂੰ ਕਰੰਟ, ਬੱਚੇ ਦੇ ਪੈਰ ਝੁਲਸੇ

author img

By

Published : Jan 28, 2023, 12:19 PM IST

Updated : Jan 28, 2023, 12:24 PM IST

child was electrocuted by a china door, the child's feet burnt In Hoshiarpur

ਹੁਸ਼ਿਆਰਪੁਰ ਵਿੱਚ ਚਾਈਨਾ ਡੋਰ ਨਾਲ ਬੱਚੇ ਨੂੰ ਬਿਜਲੀ ਦਾ ਕਰੰਟ ਲੱਗਿਆ ਹੈ। ਕਰੰਟ ਨਾਲ ਬੱਚੇ ਦੇ ਪੈਰ ਝੁਲਸ ਗਏ ਹਨ। ਪਰਿਵਾਰ ਨੇ ਦੱਸਿਆ ਕਿ ਘਰ ਦੇ ਉਪਰ ਬਿਜਲੀ ਦੀ ਤਾਰ ਲੰਘ ਰਹੀ ਹੈ। ਇਸੇ ਵਿਚ ਫਸੀ ਚਾਈਨਾ ਡੋਰ ਨਾਲ ਬੱਚੇ ਨੂੰ ਕਰੰਟ ਲੱਗਿਆ ਹੈ। ਸਮਾਜ ਸੇਵੀਆਂ ਨੇ ਪਰਿਵਾਰ ਨੂੰ ਮਦਦ ਦਾ ਭਰੋਸਾ ਦਿੱਤਾ ਹੈ।

Electric shock with china door: ਹੁਸ਼ਿਆਰਪੁਰ ਵਿੱਚ ਚਾਈਨਾ ਡੋਰ ਨਾਲ ਲੱਗਿਆ ਬੱਚੇ ਨੂੰ ਕਰੰਟ, ਬੱਚੇ ਦੇ ਪੈਰ ਝੁਲਸੇ

ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਇਕ ਲੜਕੇ ਨੂੰ ਚਾਈਨਾ ਡੋਰ ਤੋਂ ਬਿਜਲੀ ਦਾ ਕਰੰਟ ਲੱਗਿਆ ਹੈ। ਇਸ ਨਾਲ ਬੱਚੇ ਦੇ ਪੈਰ ਝੁਲਸ ਗਏ ਹਨ ਤੇ ਬੱਚਾ ਗੰਭੀਰ ਜ਼ਖਮੀ ਹੋਇਆ ਹੈ। ਬੱਚੇ ਨੂੰ ਸਮਾਜ ਸੇਵੀਆਂ ਦੀ ਮਦਦ ਨਾਲ ਇਲਾਜ਼ ਲਈ ਲਿਜਾਂਦਾ ਗਿਆ ਹੈ। ਦੂਜੇ ਪਾਸੇ ਪਰਿਵਾਰ ਵਲੋਂ ਪ੍ਰਸ਼ਾਸਨ ਉੱਤੇ ਇਸ ਚਾਈਨਾ ਡੋਰ ਉੱਤੇ ਪਾਬੰਦੀ ਨਾ ਲਗਾਉਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

ਬਿਜਲੀ ਦੀਆਂ ਤਾਰਾਂ ਵਿੱਚ ਫਸੀ ਸੀ ਡੋਰ: ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਦੇ ਮੁਹੱਲਾ ਦੀਪ ਨਗਰ ਵਿੱਚ ਇਕ 10 ਸਾਲ ਦਾ ਬੱਚਾ ਚਾਈਨਾ ਡੋਰ ਨਾਲ ਲੱਗੇ ਕਰੰਟ ਕਾਰਨ ਝੁਲਸਿਆ ਹੈ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਬੱਚੇ ਤਨਿਸ਼ ਕੁਮਾਰ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਦੇ ਘਰ ਉਪਰੋਂ ਬਿਜਲੀ ਦੀਆਂ ਤਾਰਾਂ ਲੰਗਦੀਆਂ ਹਨ, ਜੋ ਕੀ ਕਾਫੀ ਉਚਾਈ ਉੱਤੇ ਹੈ। ਉਨ੍ਹਾਂ ਦੱਸਿਆ ਕਿ ਤਨਿਸ਼ ਆਪਣੀ ਭੈਣ ਨਾਲ ਘਰ ਦੀ ਛੱਤ ਉੱਤੇ ਖੇਡ ਰਿਹਾ ਸੀ ਅਤੇ ਇਸ ਦੌਰਾਨ ਇੱਕ ਕੱਟ ਕੇ ਆਏ ਪਤੰਗ ਨਾਲ ਚਾਈਨਾ ਡੋਰ ਲਮਕ ਰਹੀ ਸੀ ਜੋ ਆ ਕੇ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਈ।

ਇਹ ਵੀ ਪੜ੍ਹੋ: Old Pension Scheme: ਜਲਦ ਲਾਗੂ ਹੋਵੇਗੀ ਪੁਰਾਣੀ ਪੈਨਸ਼ਨ ਸਕੀਮ !, ਕਮੇਟੀ ਦਾ ਗਠਨ

ਉਨ੍ਹਾਂ ਦੱਸਿਆ ਕਿ ਇਹ ਤਾਰ ਕੋਠੇ ਉੱਤੇ ਖੇਡ ਰਹੇ ਤਨਿਸ਼ ਕੁਮਾਰ ਦੇ ਪੈਰ ਨਾਲ ਲੱਗ ਗਈ, ਜਿਸ ਕਾਰਨ ਉਸਨੂੰ ਜ਼ੋਰਦਾਰ ਕਰੰਟ ਪਿਆ। ਬੱਚੇ ਨੂੰ ਬੜੀ ਮੁਸ਼ਕਿਲ ਨਾਲ ਤਾਰ ਤੋਂ ਛੁਡਵਾਇਆ ਗਿਆ ਪਰੰਤੂ ਤਨਿਸ਼ ਗੰਭੀਰ ਜ਼ਖਮੀ ਹੋ ਗਿਆ ਤੇ ਉਸਦੀ ਇੱਕ ਲੱਤ ਅਤੇ ਪੈਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ। ਮੌਕੇ ਉੱਤੇ ਪੁੱਜੇ ਸਰਬੱਤ ਦਾ ਭਲਾ ਵੈਲਫ਼ੇਅਰ ਸੋਸਾਇਟੀ ਦੇ ਚੇਅਰਮੈਨ ਡਾਕਟਰ ਪੀ ਐਸ ਮਾਨ ਨੇ ਪੀੜਿਤ ਪਰਿਵਾਰ ਦਾ ਹਾਲ ਜਾਣਿਆ ਅਤੇ ਪਰਿਵਾਰ ਦੀ ਹਰ ਮੱਦਦ ਕਰਨ ਦਾ ਭਰੋਸਾ ਦਿੱਤਾ। ਡਾਕਟਰ ਪੀਐਸ ਮਾਨ ਨੇ ਕਿਹਾ ਕੀ ਸਰਕਾਰ ਨੂੰ ਚਾਇਨਾ ਡੋਰ ਅਤੇ ਪੂਰੀ ਤਰ੍ਹਾਂ ਨਾਲ ਸਖ਼ਤੀ ਦਿਖਾਉਣੀ ਚਾਹੀਦੀ ਹੈ। ਤਾਂ ਜੋ ਕੋਈ ਵੀ ਇਸਦਾ ਸ਼ਿਕਾਰ ਨਾ ਹੋਵੇ।

ਇਹ ਵੀ ਯਾਦ ਰਹੇ ਕਿ ਪੰਜਾਬ ਸਰਕਾਰ ਵਲੋਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਧਾਰਾ 307 ਦੇ ਪਰਚੇ ਕਰਨ ਦੇ ਹੁਕਮ ਦਿੱਤੇ ਗਏ ਹਨ। ਪਰ ਫਿਰ ਵੀ ਲੋਕ ਚਾਈਨਾ ਡੋਰ ਵਰਤਣ ਤੋਂ ਬਾਜ ਨਹੀਂ ਆ ਰਹੇ।

Last Updated :Jan 28, 2023, 12:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.