Assembly Elections 2022: ਜਾਣੋ ਹਲਕੇ ਸ਼ਾਮ ਚੁਰਾਸੀ ਦਾ ਹਾਲ

author img

By

Published : Sep 9, 2021, 7:16 PM IST

ਜਾਣੋ ਹਲਕੇ ਸ਼ਾਮ ਚੁਰਾਸੀ ਦਾ ਹਾਲ

ਹਲਕਾ ਸ਼ਾਮ ਚੁਰਾਸੀ (Sham Chaurasi) (ਰਾਖਵਾਂ) ਹੈ। ਹਲਕੇ ਵਿੱਚ ਜ਼ਿਆਦਾ ਤਰ ਹਿੱਸਾ ਕੰਢੀ ਖੇਤਰ ਨਾਲ ਹੀ ਸਬੰਧ ਰੱਖਦਾ ਹੈ ਅਤੇ ਹਲਕੇ ਦਾ ਜਿਆਦਾਤਰ ਹਿੱਸਾ ਪੇਂਡੂ ਖੇਤਰ ਹੈ। ਜਾਣੋ ਹਲਕੇ ਸ਼ਾਮ ਚੁਰਾਸੀ (Sham Chaurasi) ਦਾ ਕੀ ਹੈ ਹਾਲ...

ਹੁਸ਼ਿਆਰਪੁਰ: 2022 ਦੇ ਸ਼ੁਰੂ ਵਿੱਚ ਹੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ ਤੇ ਇਹਨਾਂ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਅਖਾੜਾ ਭਖਿਆ ਹੋਇਆ ਹੈ ਤੇ ਹਰ ਪਾਰਟੀ ਵੱਲੋਂ ਕੁਰਸੀ ਲਈ ਪੂਰਾ ਵਾਹ ਲਗਾਈ ਜਾ ਰਹੀ ਹੈ ਤਾਂ ਜੋ ਕੁਰਸੀ ਹਾਸਲ ਕੀਤੀ ਜਾ ਸਕੇ। ਉਥੇ ਹੀ ਦੱਸ ਦਈਏ ਕਿ 2022 ਵਿੱਚ 117 ਸੀਟਾ ’ਤੇ ਚੋਣ ਹੋ ਜਾ ਰਹੀ ਹੈ ਤੇ ਹਰ ਪਾਰਟੀ ਵੱਲੋਂ ਹਰ ਸੀਟ ’ਤੇ ਜਿੱਤ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ ਤੇ ਉਥੇ ਹੀ ਅੱਜ ਅਸੀਂ ਆਪਣੀ ਖ਼ਾਸ ਰਿਪੋਰਟ ਵਿੱਚ ਗੱਲ ਹਲਕੇ ਸ਼ਾਮ ਚੁਰਾਸੀ (Sham Chaurasi) ਦੀ ਕਰਾਂਗੇ...

ਇਹ ਵੀ ਪੜੋ: ਅਕਾਲੀ ਦਲ ਦੇ ਇਹ ਆਗੂ ਕਿਸਾਨ ਜਥੇਬੰਦੀਆਂ ਨਾਲ ਕਰਨਗੇ ਮੀਟਿੰਗ

ਹਲਕਾ ਸ਼ਾਮ ਚੁਰਾਸੀ ਦਾ ਸੂਰਤ-ਏ-ਹਾਲ

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੁੱਲ 7 ਵਿਧਾਨ ਸਭਾ ਹਲਕੇ ਹਨ ਜਿਸ ਵਿੱਚ ਹਲਕਾ ਸ਼ਾਮ ਚੁਰਾਸੀ (Sham Chaurasi) (ਰਾਖਵਾਂ) ਹੈ। ਜੇਕਰ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਦੀ ਅਕਾਲੀ-ਭਾਜਪਾ ਤੇ ਕਦੀ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ। ਹਲਕੇ ਵਿੱਚ ਜ਼ਿਆਦਾ ਤਰ ਹਿੱਸਾ ਕੰਢੀ ਖੇਤਰ ਨਾਲ ਹੀ ਸਬੰਧ ਰੱਖਦਾ ਹੈ ਅਤੇ ਹਲਕੇ ਦਾ ਜਿਆਦਾਤਰ ਹਿੱਸਾ ਪੇਂਡੂ ਖੇਤਰ ਹੈ।

ਹਲਕੇ ਦੀ ਵੋਟਰ ਸੂਚੀ

ਹਲਕੇ ਦੀ ਵੋਟਰ ਸੂਚੀ
ਹਲਕੇ ਦੀ ਵੋਟਰ ਸੂਚੀ

ਹਲਕੇ ਦਾ ਨਹੀਂ ਹੋਇਆ ਵਿਕਾਸ

ਦੱਸ ਦਈਏ ਕਿ ਸ਼ਾਮ ਚੁਰਾਸੀ (Sham Chaurasi) ਵਿੱਚ ਵਧੇਰੇ ਐਸਸੀ (SC) ਵੋਟ ਹੈ ਤੇ ਹਲਕੇ ਦਾ ਬਹੁਤਾ ਹਿੱਸਾ ਕੰਢੀ ਖੇਤਰ ਵੱਲ ਹੋਣ ਕਰਕੇ ਨਾ ਤਾਂ ਸਮੇਂ ਦੀਆਂ ਸਰਕਾਰਾਂ ਅਤੇ ਨਾ ਹੀ ਸਮੇਂ ਸਿਆਸੀ ਆਗੂ ਹਲਕੇ ਵੱਲ ਵਧੇਰੇ ਧਿਆਨ ਨਹੀਂ ਦੇ ਰਹੇ ਹਨ ਜਿਸ ਕਰਕੇ ਸ਼ਾਮ ਚੁਰਾਸੀ ’ਚ ਨਾ ਕੋਈ ਉਦਯੋਗ ਅਤੇ ਨਾ ਹੀ ਕੋਈ ਵਪਾਰਿਕ ਹੱਬ ਬਣ ਸਕਿਆ ਹੈ।

2017 ’ਚ ਇਹ ਸੀ ਚੋਣ ਸਮੀਕਰਨ

ਇਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹਲਕੇ ’ਚ ਮੌਜੂਦਾ ਕਾਂਗਰਸ ਤੋਂ ਵਿਧਾਨ ਪਵਨ ਕੁਮਾਰ ਆਦੀਆ ਹਲਕੇ ਦੀ ਨੁਮਾਇਦਗੀ ਕਰ ਰਹੇ ਹਨ। ਜਿਨ੍ਹਾਂ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2017 ’ਚ ਪਹਿਲੀ ਵਾਰ ਹੋਂਦ ’ਚ ਆਈ ਆਮ ਆਦਮੀ ਪਾਰਟੀ ਤੋਂ ਦੇ ਉਮੀਦਵਾਰ ਡਾਕਟਰ ਰਵਜੋਤ ਸਿੰਘ ਨੂੰ ਮਾਤਰ 3000 ਵੋਟ ਨਾਲ ਜਿੱਤ ਹਾਸਲ ਕੀਤੀ ਸੀ। ਜਦੋਕਿ ਕਿ ਅਕਾਲੀ ਦਲ ਤੋਂ ਬੀਬੀ ਮੋਹਿੰਦਰ ਕੌਰ ਜੋਸ਼ ਨੂੰ ਤੀਜੇ ਨੰਬਰ ’ਤੇ ਸਬਰ ਕਰਨਾ ਪਿਆ ਸੀ।

2017 ’ਚ ਇਹ ਸੀ ਚੋਣ ਸਮੀਕਰਨ
2017 ’ਚ ਇਹ ਸੀ ਚੋਣ ਸਮੀਕਰਨ

ਕੀ ਹੈ ਮੌਜੂਦਾ ਸਥਿਤੀ

2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋਣ ਕਾਰਨ ਇਹ ਸੀਟ ਅਕਾਲੀ ਦਲ ਦੇ ਕੋਲ ਸੀ ਪਰ ਇਸ ਵਾਰ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੋਣ ਕਾਰਨ ਅਕਾਲੀ ਦਲ ਨੇ ਇਹ ਸੀਟ ਬਸਪਾ ਨੂੰ ਦੇ ਦਿੱਤੀ ਹੈ ਸੋ ਹੁਣ ਬਸਪਾ ਦਾ ਉਮੀਦਵਾਰ ਇਥੋਂ ਚੋਣ ਲੜੇਗਾ। ਸੋ ਉਥੇ ਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਮਹਿੰਦਰ ਕੌਰ ਜੋਸ਼ ਦੀ ਟਿਕਟ ਕੱਟੀ ਗਈ ਹੈ ਜਿਸ ਕਾਰਨ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਬੀਬੀ ਮਹਿੰਦਰ ਕੌਰ ਜੋਸ਼ ਇਸ ਵਾਰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਵੀ ਦਾਅਵਾ ਠੋਕ ਸਕਦੇ ਹਨ, ਹਾਲਾਂਕਿ ਇਸਨੂੰ ਲੈ ਕੇ ਹਲਕੇ ’ਚ ਸਥਿਤੀ ਦੁਚਿੱਤੀ ਵਾਲੀ ਬਣੀ ਹੋਈ ਹੈ ਤੇ ਜਲਦ ਹੀ ਇਸ ਸਾਰੇ ਮਾਮਲੇ ਤੋਂ ਬੀਬੀ ਜੋਸ਼ ਵੱਲੋਂ ਪਰਦਾ ਚੁੱਕ ਦਿੱਤਾ ਜਾਵੇਗਾ।

ਕੀ ਹੈ ਲੋਕਾਂ ਦੀ ਰਾਏ

ਜਾਣੋ ਹਲਕੇ ਸ਼ਾਮ ਚੁਰਾਸੀ ਦਾ ਹਾਲ

ਉਥੇ ਹੀ ਇਸ ਸਭ ਨੂੰ ਲੈ ਕੇ ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਹਲਕੇ ਦਾ ਦੌਰਾ ਕੀਤਾ ਗਿਆ ਤਾਂ ਜ਼ਿਆਦਾਤਰ ਲੋਕਾਂ ’ਚ ਮੌਜੂਦਾ ਵਿਧਾਇਕ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਿਰਾਸ਼ਾ ਹੀ ਪਾਈ ਜਾ ਰਹੀ ਸੀ ਤੇ ਲੋਕਾਂ ਦਾ ਕਹਿਣਾ ਸੀ ਕਿ ਕਾਂਗਰਸੀ ਵਿਧਾਇਕ ਵੱਲੋਂ ਹਲਕੇ ’ਚ ਕੋਈ ਖਾਸ ਕੰਮ ਨਹੀਂ ਕਰਵਾਇਆ ਗਿਆ ਹੈ ਤੇ ਅੱਜ ਵੀ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹੀ ਨਜ਼ਰ ਆ ਰਹੇ ਹਨ।

ਇਹ ਵੀ ਪੜੋ: ਅਕਾਲੀ-ਬਸਪਾ 'ਚ ਸੀਟਾਂ ਦੇ ਫੇਰਬਦਲ ਪਿੱਛੇ ਇਹ ਹੈ ਰਣਨੀਤੀ...

ETV Bharat Logo

Copyright © 2024 Ushodaya Enterprises Pvt. Ltd., All Rights Reserved.