ਅਕਾਲੀ ਆਗੂ ਦੀ ਗੁੰਡਾਗਰਦੀ ਆਈ ਸਾਹਮਣੇ

author img

By

Published : Sep 11, 2021, 2:41 PM IST

ਅਕਾਲੀ ਆਗੂ ਦੀ ਗੁੰਡਾਗਰਦੀ

ਹੁਸ਼ਿਆਰਪੁਰ ਵਿੱਚ ਅਕਾਲੀ ਲੀਡਰ (Akali leader) ‘ਤੇ ਸਾਥੀਆਂ ਨਾਲ ਇੱਕ ਘਰ ‘ਤੇ ਤੇਜ਼ਧਾਰ ਹਥਿਆਰਾ (Sharp weapon) ਨਾਲ ਹਮਲਾ ਕੀਤਾ ਗਿਆ ਹੈ।

ਹੁਸ਼ਿਆਰਪੁਰ: ਪੰਜਾਬ ‘ਚ ਗੁੰਡਾਗਰਦੀ (Hooliganism) ਇਸ ਕਦਰ ਵੱਧ ਰਹੀ ਹੈ, ਕਿ ਹੁਣ ਗੁੰਡਿਆਂ ਵੱਲੋਂ ਲੋਕਾਂ ਦੇ ਘਰ ਦਾਖਲ ਹੋ ਕੇ ਸ਼ਰੇਆਮ ਹਮਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਵਾਰਡ ਨੰਬਰ 3 ਦੇ ਮੁਹੱਲਾ ਬਹਾਦਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥ ਕੁਝ ਬਦਮਾਸ਼ਾਂ ਵੱਲੋਂ ਇੱਕ ਘਰ ‘ਤੇ ਤੇਜ਼ਧਾਰ ਹਥਿਆਰਾਂ (Sharp weapon) ਨਾਲ ਹਮਲਾ ਕੀਤਾ ਗਿਆ। ਜੋ ਸੀਸੀਟੀਵੀ (CCTV) ਦੀਆਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ।

ਅਕਾਲੀ ਆਗੂ ਦੀ ਗੁੰਡਾਗਰਦੀ

ਦਰਅਸਲ ਬੀਤੀ ਰਾਤ ਸ਼੍ਰੋਮਣੀ ਅਕਾਲ ਦਲ ਦੇ ਨੌਜਵਾਨ ਆਗੂ ਤੇ ਨਿਗਮ ਚੋਣਾਂ ਲੜਨ ਵਾਲੇ ਇੱਕ ਨੌਜਵਾਨ ਹਿਤੇਸ਼ ਪ੍ਰਾਸ਼ਰ ਵੱਲੋਂ ਇੱਕ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਇਸ ਮੌਕੇ ਹਿਤੇਸ਼ ਪ੍ਰਾਸ਼ਰ ਦੇ ਨਾਲ ਹੋਰ ਵੀ ਮੁਹੱਲੇ ਦੇ ਨੌਜਵਾਨ ਸਨ।

ਮੀਡੀਆ ਨੂੰ ਜਾਣਕਾਰੀ ਦਿੰਦੇ ਪੀੜਤ ਦਰਸ਼ਨ ਕੌਰ ਨੇ ਦੱਸਿਆ, ਉਹ ਆਪਣੇ ਘਰ ਦੇ ਬਾਹਰ ਖਾਲੀ ਪਲਾਂਟ ਵਿੱਚ ਨਿਰਮਾਣ ਦਾ ਕੁਝ ਕੰਮ ਕਰਵਾ ਰਹੇ ਸਨ। ਜਿਸ ਤੋਂ ਗੁੱਸੇ ਵਿੱਚ ਆਏ ਹਿਤੇਸ਼ ਪ੍ਰਾਸ਼ਰ ਨੇ ਉਨ੍ਹਾਂ ਦੇ ਘਰ ‘ਤੇ ਆਪਣੇ ਸਾਥੀਆ ਨਾਲ ਮਿਲ ਕੇ ਹਮਲਾ ਕਰ ਦਿੱਤਾ। ਦਰਸ਼ਨ ਕੌਰ ਨੇ ਮੁਲਜ਼ਮ ਹਿਤੇਸ਼ ਪ੍ਰਾਸ਼ਰ ‘ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ।

ਦਰਸ਼ਨ ਕੌਰ ਮੁਤਾਬਿਕ ਹਿਤੇਸ਼ ਪ੍ਰਾਸ਼ਰ ਉਨ੍ਹਾਂ ਦੇ ਪਲਾਂਟ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਉਨ੍ਹਾਂ ਮੁਤਾਬਿਕ ਹਿਤੇਸ਼ ਪ੍ਰਾਸ਼ਰ ਨੇ ਪਹਿਲਾਂ ਵੀ ਕਈ ਲੋਕਾਂ ਦੇ ਪਾਲਾਂਟਾਂ ‘ਤੇ ਨਾਜਾਇਜ਼ ਕਬਜ਼ੇ ਕੀਤੇ ਹਨ।

ਪੀੜਤ ਗੁਰਰਾਜ ਨੇ ਕਿਹਾ, ਕਿ ਹਿਤੇਸ਼ ਪ੍ਰਾਸ਼ਰ ‘ਤੇ ਸਿਆਸੀ ਸ਼ਹਿ ਹੋਣ ਕਰਕੇ ਉਹ ਖੁੱਲ੍ਹੇਆਮ ਗੁੰਡਾਗਰਦੀ ਕਰਦਾ ਹੈ। ਪੀੜਤ ਵਿਅਕਤੀ ਨੇ ਕਿਹਾ, ਕਿ ਹਿਤੇਸ਼ ਪ੍ਰਾਸ਼ਰ ਦੇ ਖ਼ਿਲਾਫ਼ ਕਈ ਮਾਮਲਾ ਦਰਜ ਹਨ, ਪਰ ਸਿਆਸੀ ਸ਼ਹਿ ਹੋਣ ਕਰਕੇ ਉਸ ‘ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ।

ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾ ਦੇ ਆਧਾਰ ‘ਤੇ ਹਿਤੇਸ਼ ਪ੍ਰੈਸ਼ਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਜਾਂਚ ਅਫ਼ਸਰ ਸਤਨਾਮ ਸਿੰਘ ਨੇ ਕਿਹਾ, ਕਿ ਪੁਲਿਸ ਵੱਲੋਂ ਸੀਸੀਟੀਵੀ ਫੋਟੋਜ਼ ਦੇ ਆਧਾਰ ‘ਤੇ ਸਾਰੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ, ਕਿ ਮਾਮਲੇ ਵਿੱਚ 20 ਤੋਂ 25 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਤੇ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਮੁਲਜ਼ਮਾ (Accused) ਖ਼ਿਲਾਫ਼ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਗਰੀਬ ਪਰਿਵਾਰ ’ਤੇ ਮੀਂਹ ਦਾ ਕਹਿਰ: ਬਾਥਰੂਮ ’ਚ ਰੋਟੀਆਂ ਬਣਾਉਣ ਲਈ ਮਜ਼ਬੂਰ

ETV Bharat Logo

Copyright © 2024 Ushodaya Enterprises Pvt. Ltd., All Rights Reserved.