Bonded Labour: ਗੁਰਦਾਸਪੁਰ ਦੇ ਭੱਠਾ ਮਾਲਕ ਨੇ ਗਰੀਬ ਪਰਿਵਾਰਾਂ ਨੂੰ ਬਣਾਇਆ ਬੰਧੂਆ ਮਜ਼ਦੂਰ

author img

By

Published : Apr 1, 2023, 9:57 AM IST

ਗੁਰਦਾਸਪੁਰ ਦੇ ਭੱਠਾ ਮਾਲਕ ਨੇ ਗਰੀਬ ਪਰਿਵਾਰਾਂ ਨੂੰ ਬਣਾਇਆ ਬੰਧੂਆ ਮਜ਼ਦੂਰ

ਆਜ਼ਾਦੀ ਦੇ ਬਾਅਦ ਵੀ ਗਰੀਬ ਪਰਿਵਾਰਾਂ ਨੂੰ ਬੰਧੂਆਂ ਮਜ਼ਦੂਰ ਬਣਾ ਕੇ ਰੱਖਿਆ ਜਾ ਰਿਹਾ ਹੈ। ਅਜਿਹੇ ਲੋਕਾਂ ਨੂੰ ਕਾਨੂੰਨ ਦਾ ਰਤਾ ਵੀ ਖੌਫ਼ ਨਹੀਂ ਹੈ। ਇਸੇ ਤਰ੍ਹਾਂ ਦਾ ਪਿੰਡਾ ਪਾਹੜਾ 'ਚ ਮਾਮਲਾ ਦੇਖਣ ਨੂੰ ਮਿਿਲਆ ਹੈ।

ਗੁਰਦਾਸਪੁਰ ਦੇ ਭੱਠਾ ਮਾਲਕ ਨੇ ਗਰੀਬ ਪਰਿਵਾਰਾਂ ਨੂੰ ਬਣਾਇਆ ਬੰਧੂਆ ਮਜ਼ਦੂਰ

ਗੁਰਦਾਸਪੁਰ: ਭੱਠਾ ਮਾਲਕਾਂ ਵੱਲੋਂ ਅਕਸਰ ਹੀ ਮਜ਼ਦੂਰਾਂ ਨੂੰ ਇਨਸਾਨ ਨਹੀਂ ਜਾਨਵਰ ਜਾਂ ਫਿਰ ਆਪਣਾ ਗੁਲਾਮ ਸਮਝਿਆ ਜਾਂਦਾ ਹੈ।ਸਖ਼ਤ ਕਾਨੂੰਨ ਬਣਾਏ ਜਾਣ ਤੋਂ ਬਾਅਦ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਪਾਹੜਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਭੱਠਾ ਮਾਲਕ ਵੱਲੋਂ ਗਰੀਬ ਪਰਿਵਾਰਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਇਆ ਜਾ ਰਿਹਾ ਹੈ ਨਾਲ ਹੀ ਪਰਿਵਾਰਾਂ ਉੱਪਰ ਤਸ਼ੱਦਦ ਵੀ ਕੀਤਾ ਜਾ ਰਿਹਾ ਹੈ। ਭੱਠਾ ਮਾਲਕ ਵਲੋਂ ਆਪਣੇ ਉੱਚੇ ਰਸੂਖ ਦੇ ਚਲਦੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਉੱਪਰ ਕਾਫੀ ਜੁਲਮ ਕੀਤਾ ਜਾਂਦਾ ਹੈ । ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਭੱਠਾ ਮਾਲਕ ਨੇ ਕਾਨੂੰਨ ਦਾ ਡਰ ਨਹੀਂ ਮੰਨਿਆ।

ਪ੍ਰਸ਼ਾਸਨ ਕੋਲ ਮਦਦ ਦੀ ਅਪੀਲ਼: ਇਨ੍ਹਾਂ ਬੰਧੂਆਂ ਮਜ਼ਦੂਰਾਂ ਵੱਲੋਂ ਡੀਸੀ ਕੋਲ ਮਦਦ ਦੀ ਗੁਹਾਰ ਲਗਾਈ ਗਈ ਸੀ ਕਿ ਇਨ੍ਹਾਂ ਨੂੰ ਇਸ ਭੱਠਾ ਮਾਲਕ ਦੇ ਕੋਲੋਂ ਆਜ਼ਾਦ ਕਰਵਾਇਆ ਜਾਵੇ। ਇਨ੍ਹਾਂ ਦੀ ਗੁਹਾਰ 'ਤੇ ਕਾਰਵਾਈ ਕਰਦੇ ਹੋਏ ਡੀਸੀ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਅਤੇ ਭੱਠਾ ਮਾਲਕ ਨੂੰ ਇੰਨਾਂ੍ਹ ਮਜ਼ਦੂਰਾਂ ਨੂੰ ਰਿਹਾਅ ਕਰਨ ਲਈ ਆਖਿਆ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਾਣਦੇ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਸਗੋਂ 25-30 ਬੰਦਿਆਂ ਨੇ ਉਨ੍ਹਾਂ ਨੂੰ ਹੋਰ ਵੀ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਹੀ ਨਹੀਂ ਭੱਠਾ ਮਾਲਕ ਵੱਲੋਂ ਰਿਹਾਈ ਲਈ 3 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।

1976 ਐਕਟ : ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਬੰਧੂਆ ਮਜ਼ਦੂਰੀ ਦੇ ਖ਼ਿਲਾਫ ਬੰਧੂਆ ਮਜ਼ਦੂਰੀ ਪ੍ਰਥਾ ਨਿਵਾਰਨ 1976 ਐਕਟ ਬਣਾਇਆ ਗਿਆ ਹੈ। ਇਸ ਐਕਟ ਜਰੀਏ ਕਿਹਾ ਗਿਆ ਹੈ ਕਿ ਤੁਸੀਂ ਕਿਸੇ ਨੂੰ ਬੰਧੂਆ ਮਜ਼ਦੂਰ ਨਹੀਂ ਬਣਾ ਸਕਦੇ । ਇਸ ਦੇ ਨਾਲ ਹੀ ਅਨੁਸੂਚਿਤ ਜਾਤੀ ਅਤੇ ਅੱਤਿਆਚਾਰ ਨਿਵਾਰਨ ਕਾਨੂੰਨ 2015 ਤਹਿਤ ਜੇਕਰ ਤੁਸੀਂ ਕਿਸੇ ਤੋਂ ਬੰਧੂਆ ਮਜ਼ਦੂਰੀ ਕਰਦੇ ਪਾਏ ਗਏ ਤਾਂ ਤੁਹਾਡੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਇਸ ਭੱਠਾ ਮਾਲਕ ਨੂੰ ਕਿਸੇ ਕਾਨੂੰਨ ਦਾ ਕੋਈ ਡਰ ਨਹੀਂ।

ਭੱਠਾ ਮਾਲਕ ਕੋਲੋਂ ਭੱਜੇ ਦੋ ਨੌਜਵਾਨ: ਆਖਰ ਕਾਰ ਭੱਠਾ ਮਾਲਕ ਦੇ ਤਸ਼ੱਦਦ ਤੋਂ ਤੰਗ ਆ ਕੇ ਦੋ ਨੌਜਵਾਨ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ। ਇਨ੍ਹਾਂ ਨੌਜਵਾਨਾਂ ਨੇ ਆਪਣੀ ਹੱਡ ਬੀਤੀ ਦੱਸੀ ਅਤੇ ਕਿਹਾ ਕਿ ਸਾਡੇ ਹਾਲੇ ਵੀ 9 ਪਰਿਵਾਰਕ ਮੈਂਬਰ ਭੱਠਾ ਮਜ਼ਦੂਰ ਦੀ ਕੈਦ ਵਿੱਚ ਹਨ। ਭੱਠਾ ਮਜ਼ਦੂਰ ਦੀ ਕੈਦ ਚੋਂ ਫ਼ਰਾਰ ਹੋਏ ਰਾਹੁਲ ਅਤੇ ਮਲਕੀਤ ਸਿਂੰਘ ਨੇ ਵਕੀਲ ਰਾਜੀਵ ਭਗਤ ਨੂੰ ਦੱਸਿਆ ਕਿ ਸਾਡੇ ਤੋਂ ਭੱਠੇ ਦਾ ਕੰਮ ਵੀ ਕਰਵਾਇਆ ਗਿਆ ਤੇ ਉਸ ਕੰਮ ਦੇ ਪੈਸ਼ੇ ਵੀ ਨਹੀਂ ਦਿੱਤੇ ਸਿਰਫ਼ ਸਭ ਨੂੰ 5-5 ਹਜ਼ਾਰ ਦਿੱਤਾ। ਜਦੋਂ ਅਸੀਂ ਆਪਣੇ ਪੈਸੇ ਮੰਗਦੇ ਹਾਂ ਤਾਂ ਲਾਰੇ ਲਾਏ ਜਾਂਦੇ ਹਨ ਅਤੇ ਕੁੱਟਮਾਰ ਕੀਤੀ ਜਾਂਦੀ ਹੈ।ਜਿਸ ਤੋਂ ਬਾਅਦ ਵਕੀਲ ਵੱਲੋਂ ਇਨ੍ਹਾਂ ਦਾ ਰਾਬਤਾ ਮੀਡੀਆ ਨਾਲ ਕਰਵਾਇਆ ਗਿਆ ਤੇ ਆਖਿਆ ਕਿ ਜਲਦ ਹੀ ਇਨ੍ਹਾਂ ਨੂੰ ਇਨਸਾਫ਼ ਮਿਲੇਗਾ।

ਯੂਨੀਅਨ ਪ੍ਰਧਾਨ ਦਾ ਬਿਆਨ: ਇਸ ਮੌਕੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਭੱਠਾ ਮਜ਼ਦੂਰ ਪਰਿਵਾਰਾਂ ਨੂੰ ਬੰਧੂਆ ਬਣਾਕੇ ਰੱਖਿਆ ਹੋਇਆ ਹੈ ਅਸੀਂ ਪ੍ਰਸ਼ਾਸ਼ਨ ਕੋਲੋਂ ਇਨ੍ਹਾਂ ਦੇ ਪਰਿਵਾਰ ਨੂੰ ਇਸ ਭੱਠੇ ਤੋਂ ਰਿਹਾਅ ਕਰਵਾਉਣ ਦੀ ਮੰਗ ਕਰਦੇ ਹਾਂ।ਇਸ ਦੇ ਨਾਲ ਹੀ ਇਸ ਭੱਠਾ ਮਾਲਕ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਤਾਂ ਜੋ ਕੋਈ ਹੋਰ ਕਿਸੇ ਵੀ ਮਜ਼ਦੂਰ ਅਤੇ ਬੇਵੱਸ ਪਰਿਵਾਰ ਨਾਲ ਅਜਿਹਾ ਤਸ਼ੱਦਦ ਕਰਨ ਦੀ ਸੋਚ ਵੀ ਨਾ ਸਕੇ।

ਇਹ ਵੀ ਪੜ੍ਹੋ: Farmers protest: 2 ਅਪ੍ਰੈਲ ਨੂੰ ਮੁੜ ਰੇਲਾਂ ਰੋਕਣਗੇ ਕਿਸਾਨ, ਜਾਣੋ ਕਾਰਨ

etv play button
ETV Bharat Logo

Copyright © 2024 Ushodaya Enterprises Pvt. Ltd., All Rights Reserved.