ਇਸ ਪਿੰਡ ਦੇ ਸਰਪੰਚ ਨੇ ਪੰਜਾਬ ਸਰਕਾਰ ਦੀ ਮਦਦ ਬਿਨਾਂ ਵੇਖੋ ਕਿਵੇਂ ਬਦਲੀ ਪਿੰਡ ਦੀ ਨੁਹਾਰ ?

author img

By

Published : Jan 10, 2022, 11:31 AM IST

Updated : Jan 10, 2022, 11:58 AM IST

ਸਰਪੰਚ ਪੰਥਦੀਪ ਨੇ ਪਿੰਡ ਛੀਨਾ ਦੀ ਬਦਲੀ ਨੁਹਾਰ

ਗੁਰਦਾਸਪੁਰ ਦੇ ਪਿੰਡ ਛੀਨਾ ਦਾ ਸਰਪੰਚ ਬਿਨਾਂ ਪੰਜਾਬ ਸਰਕਾਰ ਦੀ ਮਦਦ ਦੇ ਆਪਣੇ ਪਿੰਡ ਦਾ ਚੰਗਾ ਵਿਕਾਸ ਕਰਵਾ ਰਿਹਾ ਹੈ। ਸਰਪੰਚ ਪੰਥਦੀਪ ਸਿੰਘ (Sarpanch Panthdeep Singh) ਨੇ ਦੱਸਿਆ ਕਿ ਵਿਕਾਸ ਦੇ ਕੰਮ ਦੀ ਬਦੌਲਤ 7 ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕਿਆ ਹੈ।

ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਛੀਨਾ ਦਾ ਸਰਪੰਚ ਪੰਥਦੀਪ ਸਿੰਘ ਪਿੰਡ ਦਾ ਸਰਵਪੱਖੀ ਵਿਕਾਸ ਕਰਵਾ ਕੇ 7 ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕਿਆ ਹੈ। ਸਰਪੰਚ ਪੰਥਦੀਪ ਸਿੰਘ ਸਰਕਾਰ ਦੀ ਕਾਰਗੁਜਾਰੀ ਤੋਂ ਖਫਾ (Sarpanch Panthdeep Singh) ਨਜ਼ਰ ਆ ਰਿਹਾ ਹੈ। ਸਰਪੰਚ ਦਾ ਕਹਿਣੈ ਕਿ ਪੰਜਾਬ ਸਰਕਾਰ ਵੱਲੋਂ ਫੰਡ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਵਿੱਤ ਕਮਿਸ਼ਨ ਵੱਲੋਂ ਆਏ ਪੈਸਿਆਂ ਨਾਲ ਅਤੇ ਐਵਾਰਡ ਮਨੀ ਨਾਲ ਆਪਣੇ ਪਿੰਡ ਦਾ ਵਿਕਾਸ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਗਿਲ੍ਹਾ ਜਤਾਇਆ ਅਤੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਫੰਡ ਦਿੱਤਾ ਗਿਆ ਹੁੰਦਾ ਤਾਂ ਪਿੰਡ ਅੰਦਰ ਹੋਰ ਵੀ ਵਿਕਾਸ ਹੋ ਸਕਦਾ ਸੀ।

ਸਰਪੰਚ ਪੰਥਦੀਪ ਨੇ ਪਿੰਡ ਛੀਨਾ ਦੀ ਬਦਲੀ ਨੁਹਾਰ

ਦੱਸ ਦਈਏ ਕਿ ਗੁਰਦਾਸਪੁਰ ਦੇ ਪਿੰਡ ਛੀਨਾ ਦੇ ਸਰਪੰਚ ਪੰਥਦੀਪ ਸਿੰਘ 7 ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕਿਆ ਹੈ ਕਿਉਂਕਿ ਉਨ੍ਹਾਂ ਨੇ ਪਿੰਡ ਵਿਚ ਕਾਫ਼ੀ ਵਿਕਾਸ ਦੇ ਕੰਮ ਕਰਵਾਏ ਹਨ। ਪਿੰਡ ਦੇ ਚਾਰੋਂ ਪਾਸੇ ਇੰਟਰਲੌਕ ਟਾਈਲਾਂ ਲੱਗੀਆਂ ਹੋਈਆਂ ਹਨ ਅਤੇ ਪਿੰਡ ਵਿੱਚ ਹੋਰ ਵੀ ਕਈ ਵਿਕਾਸ ਦੇ ਕੰਮ ਕੀਤੇ ਗਏ ਹਨ।

ਸਰਪੰਚ ਦਾ ਕਹਿਣੈ ਕਿ ਸਾਰੇ ਵਿਕਾਸ ਦੇ ਕੰਮ ਕੇਂਦਰ ਸਰਕਾਰ ਦੇ ਵਿੱਤ ਕਮਿਸ਼ਨ ਦੇ ਜੋ ਪੈਸੇ ਮਿਲੇ ਹਨ ਜਾਂ ਫਿਰ ਐਵਾਰਡ ਮਨੀ ਮਿਲੀ ਹੈ ਉਸ ਦੇ ਨਾਲ ਹੀ ਇਹ ਸਾਰੇ ਵਿਕਾਸ ਦੇ ਕੰਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕੋਈ ਫੰਡ ਨਹੀਂ ਦਿੱਤਾ ਕਿਉਂਕਿ ਉਹ ਹਮੇਸ਼ਾਂ ਰਾਜਨੀਤਿਕ ਪਾਰਟੀਆਂ ਤੋਂ ਬਗੈਰ ਸਰਪੰਚ ਬਣਦੇ ਆ ਰਹੇ ਹਨ ਇਸ ਲਈ ਉਨ੍ਹਾਂ ਨੂੰ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਕੋਈ ਫੰਡ ਨਹੀਂ ਦਿੱਤਾ ਜਾਂਦਾ ਅਤੇ ਉਹ ਸਿਰਫ਼ ਕੇਂਦਰ ਸਰਕਾਰ ਦੇ ਮਿਲੇ ਪੈਸਿਆਂ ਨਾਲ ਹੀ ਪਿੰਡ ਦਾ ਵਿਕਾਸ ਕਰਵਾ ਰਹੇ ਹਨ। ਉਨ੍ਹਾਂ ਰੋਸ ਜਤਾਇਆ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਸਰਕਾਰ ਫੰਡ ਦਿੰਦੀ ਤਾਂ ਉਹ ਆਪਣੇ ਪਿੰਡ ਦਾ ਹੋਰ ਸੁਧਾਰ ਕਰ ਸਕਦੇ ਸਨ ਅਤੇ ਪਿੰਡ ਵਿੱਚ ਵਧ ਚੜ੍ਹ ਕੇ ਵਿਕਾਸ ਦੇ ਕੰਮ ਕਰਵਾ ਸਕਦੇ ਸਨ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ 2022: ਡੇਰਾ ਵੋਟਰਾਂ 'ਤੇ ਸਿਆਸਤਦਾਨਾਂ ਦੀ ਟੇਕ

Last Updated :Jan 10, 2022, 11:58 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.