ਲੁਟੇਰਿਆਂ ਤੇ ਪੁਲਿਸ ਵਿਚਕਾਰ ਮੁਕਾਬਲਾ, ਚੱਲੀਆਂ ਗੋਲੀਆਂ

author img

By

Published : Apr 1, 2023, 11:27 AM IST

Gurdaspur police registered a case against five robbers

ਬੀਤੀ ਰਾਤ ਗੁਰਦਾਸਪੁਰ ਦੇ ਕਸਬਾ ਫਤਹਿਗੜ੍ਹ ਚੂੜ੍ਹੀਆਂਂ ਵਿੱਚ ਲੇਟੇਰਿਆਂ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਅਤੇ ਇਸ ਦਰਮਿਆਨ ਗੋਲ਼ੀ ਲੱਗਣ ਕਰਕੇ ਇੱਕ ਮੁਲਾਜ਼ਮ ਜ਼ਖ਼ਮੀ ਵੀ ਹੋਇਆ। ਪੁਲਿਸ ਨੇ ਮਾਮਲੇ ਵਿੱਚ ਹੁਣ ਪੰਜ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੇ ਪੰਜ ਲੁਟੇਰਿਆਂ ਖ਼ਿਲਾਫ਼ ਕੀਤਾ ਮਾਮਲਾ ਦਰਜ, ਲੁਟੇਰਿਆਂ ਤੇ ਪੁਲਿਸ ਵਿਚਕਾਰ ਹੋਇਆ ਸੀ ਮੁਕਾਬਲਾ

ਗੁਰਦਾਸਪੁਰ: ਬਟਾਲਾ ਦੇ ਕਸਬਾ ਫਤਿਹਗ੍ਹੜ ਚੂੜੀਆਂ ਦੇ ਪਿੰਡ ਸੰਗਤਪੁਰਾ ਵਿੱਚ ਬੀਤੀ ਦੇਰ ਰਾਤ ਲੁਟੇਰਾ ਗੈਂਗ ਅਤੇ ਫਤਿਹਗੜ੍ਹ ਚੂੜੀਆਂ ਪੁਲਿਸ ਦਰਮਿਆਨ ਹੋਏ ਮੁਕਾਬਲੇ ਵਿੱਚ ਪੁਲਿਸ ਟੀਮ ਦਾ ਕਾਂਸਟੇਬਲ ਜੁਗਰਾਜ ਸਿੰਘ ਗੋਲੀ ਲੱਗਣ ਕਰਕੇ ਜ਼ਖਮੀ ਹੋ ਗਿਆ। ਪੁਲਿਸ ਮੁਤਾਬਿਕ ਮੁਕਾਬਲੇ ਦੌਰਾਨ ਆਹਮੋ-ਸਾਹਮਣੇ 30 ਦੇ ਕਰੀਬ ਗੋਲੀਆਂ ਚੱਲੀਆਂ ਅਤੇ ਇਸ ਦਰਮਿਆਨ ਇੱਕ ਕਾਂਸਟੇਬਲ ਜੁਗਰਾਜ ਸਿੰਘ ਦੇ ਪੇਟ ਵਿੱਚ ਗੋਲੀ ਲੱਗੀ ਜਿਸ ਕਾਰਣ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੁਗਰਾਜ ਦਾ ਇਲਾਜ ਅੰਮ੍ਰਿਤਸਰ ਦੇ ਫੋਰਟਿਜ਼ ਹਸਪਤਾਲ ਵਿੱਚ ਚੱਲ ਰਿਹਾ ਹੈ।

20 ਹਜ਼ਾਰ ਰੁਪਏ ਅਤੇ ਦੋ ਮੋਬਾਈਲਾਂ ਦੀ ਲੁੱਟ: ਮਾਮਲੇ ਸਬੰਧੀ ਪੂਰੀ ਜਾਣਕਾਰੀ ਸਾਂਝਾ ਕਰਦਿਆਂ ਬਟਾਲਾ ਦੇ ਐੱਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਲੁਟੇਰਾ ਗੈਂਗ ਦੇ ਵੱਲੋਂ ਪਿੰਡ ਘਣੀਏ ਦੇ ਬਾਂਗੜ ਵਿੱਚ ਬਈਕ ਸਵਾਰ ਕੁੜੀ ਅਤੇ ਮੁੰਡੇ ਨੂੰ ਘੇਰਿਆ ਗਿਆ ਅਤੇ ਗੰਨ ਪੁਆਇੰਟ ਉੱਤੇ ਉਨ੍ਹਾਂ ਕੋਲੋਂ 20 ਹਜ਼ਾਰ ਰੁਪਏ ਨਕਦੀ ਅਤੇ ਦੋ ਮੋਬਾਈਲਾਂ ਦੀ ਲੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਮਗਰੋਂ ਪੁਲਿਸ ਨੇ ਫੌਰੀ ਤੌਰ ਉੱਤੇ ਕਾਰਵਾਈ ਕਰਦਿਆਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਜਦੋਂ ਕਿ ਚਾਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਮਗਰੋਂ ਪੁਲਿਸ ਵੱਲੋਂ ਲੁਟੇਰਿਆਂ ਦਾ ਲਗਾਤਾਰ ਪਿੱਛਾ ਕੀਤਾ ਗਿਆ ਅਤੇ ਇਸ ਦੌਰਾਨ ਪੁਲਿਸ ਟੀਮਾਂ ਨੇ ਲੁਟੇਰਿਆਂ ਨੂੰ ਪਿੰਡ ਸੰਗਤਪੁਰਾ ਵਿੱਚ ਘੇਰਾ ਪਾ ਲਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਲੁਟੇਰਿਆਂ ਨੇ ਫਰਾਰ ਹੋਣ ਲਈ ਪੁਲਿਸ ਪਾਰਟੀ ਉੱਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਇਸ ਫਾਇਰਿੰਗ ਦੌਰਾਨ ਹੀ ਕਾਂਸਟੇਬਲ ਜੁਗਰਾਜ ਸਿੰਘ ਨੂੰ ਗੋਲ਼ੀ ਵੱਜੀ ਅਤੇ ਉਹ ਜ਼ਖ਼ਮੀ ਹੋ ਗਿਆ।

ਤਿੰਨ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ: ਉਨ੍ਹਾਂ ਕਿਹਾ ਕਿ ਲੁਟੇਰਿਆਂ ਦੇ ਫਾਇਰ ਦਾ ਜਵਾਬ ਪੁਲਿਸ ਨੇ ਵੀ ਦਿੱਤਾ ਅਤੇ ਇਸ ਪੂਰੇ ਘਟਨਾਕ੍ਰਮ ਦਰਮਿਆਨ ਇੱਕ ਹੋਰ ਲੁਟੇਰਾ ਪੁਲਿਸ ਦੇ ਹੱਥ ਆ ਗਿਆ ਪਰ ਤਿੰਨ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਫਰਾਰ ਹੋਏ ਲੁਟੇਰੇ ਲੁਟੇਰਿਆਂ ਦੀ ਭਾਲ ਲਈ ਪੁਲਿਸ ਜੰਗੀ ਪੱਧਰ ਉੱਤੇ ਤਲਾਸ਼ੀ ਅਭਿਆਨ ਚਲਾ ਰਹੀ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਫਰਾਰ ਹੋਏ ਲੁਟੇਰਿਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਪੰਜ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਮੁਲਜ਼ਮਾਂ ਉੱਤੇ ਚੋਰੀ, ਪੁਲਿਸ ਉੱਤੇ ਗੋਲੀ ਚਲਾਉਣ ਅਤੇ ਆਰਮਜ਼ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਪਹਿਲਾਂ ਵੀ ਕ੍ਰਿਮਨਿਲ ਰਿਕਾਰਡ ਹੈ ਅਤੇ ਇਹ ਹਿਸਟਰੀ ਸ਼ੀਟਰ ਅਪਰਾਧੀ ਹਨ।

ਇਹ ਵੀ ਪੜ੍ਹੋ: ਮਾਮੂਲੀ ਤਕਰਾਰ ਤੋਂ ਬਾਅਦ ਪਤਨੀ ਨੇ ਫਾਹਾ ਲੈਕੇ ਕੀਤੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.