Roadways Conductor kidnapped : ਟਿਕਟ ਨੂੰ ਲੈ ਕੇ ਪਿਆ ਰੱਫੜ, ਸਵਾਰੀ ਦੇ ਸੱਦੇ ਬੰਦਿਆਂ ਨੇ ਰੋਡਵੇਜ਼ ਦੇ ਕੰਡਕਟਰ ਨੂੰ ਕੀਤਾ ਅਗਵਾ!

author img

By

Published : Mar 14, 2023, 7:17 PM IST

Conductor of Punjab Roadways bus coming from Batala to Jalandhar kidnapped

ਬਟਾਲਾ ਤੋਂ ਜਲੰਧਰ ਆ ਰਹੀ ਰੋਡਵੇਜ਼ ਦੀ ਬੱਸ ਦੇ ਡਰਾਇਵਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਟਿਕਟ ਨੂੰ ਲੈ ਕੇ ਸਵਾਰੀ ਨਾਲ ਝਗੜਾ ਹੋਇਆ ਸੀ।

Roadways Conductor kidnapped : ਟਿਕਟ ਨੂੰ ਲੈ ਕੇ ਪਿਆ ਰੱਫੜ, ਸਵਾਰੀ ਦੇ ਸੱਦੇ ਬੰਦਿਆਂ ਨੇ ਰੋਡਵੇਜ਼ ਦੇ ਕੰਡਕਟਰ ਨੂੰ ਕੀਤਾ ਅਗਵਾ!

ਬਟਾਲਾ : ਬਟਾਲਾ ਤੋਂ ਜਲੰਧਰ ਆ ਰਹੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਇਕ ਮਹਿਲਾ ਯਾਤਰੀ ਨਾਲ ਟਿਕਟ ਨੂੰ ਲੈ ਕੇ ਪਏ ਰੱਫੜ ਦਾ ਕੰਡਕਟਰ ਨੂੰ ਗੰਭੀਰ ਖਾਮਿਆਜਾ ਭੁੱਗਤਣਾ ਪਿਆ ਹੈ। ਜਾਣਕਾਰੀ ਮੁਤਾਬਿਕ ਰੋਡਵੇਜ ਦੀ ਬੱਸ ਦੇ ਕੰਡਕਟਰ ਨਾਲ ਸਵਾਰੀ ਦੀ ਤਿੱਖੀ ਬਹਿਸ ਹੋਈ ਸੀ ਅਤੇ ਇਸ ਤੋਂ ਸਵਾਰੀ ਨੇ ਆਪਣੇ ਕੁੱਝ ਬੰਦਿਆਂ ਨੂੰ ਬੁਲਾ ਲਿਆ ਅਤੇ ਕੰਡਕਟਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਔਰਤ ਵਲੋਂ ਫੋਨ ਕਰਕੇ ਸੱਦੇ ਲੋਕਾਂ ਨੇ ਕੰਡਕਟਰ ਨੂੰ ਕੁੱਟਿਆ ਮਾਰਿਆ ਅਤੇ ਆਪਣੀ ਗੱਡੀ ਵਿੱਚ ਲੈ ਕੇ ਫਰਾਰ ਹੋ ਗਏ ਹਨ।

ਬਿਆਸ ਦੇ ਰਈਆ ਲਾਗੇ ਹੋਈ ਘਟਨਾ : ਇਹ ਵੀ ਜ਼ਿਕਰਯੋਗ ਹੈ ਕਿ ਇਹ ਅਣਪਛਾਤੇ ਨੌਜਵਾਨ ਸਵਾਰੀ ਦੇ ਫੋਨ ਕਰਨ ਉੱਤੇ ਆਏ ਸਨ ਤੇ ਇਨ੍ਹਾਂ ਦੀ ਸੰਖਿਆ ਵੀ 8-10 ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਬੱਸ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾ ਰਹੀ ਸੀ। ਇਹ ਚਿੱਟੇ ਦਿਨ ਵਾਪਰੀ ਘਟਨਾ ਬਿਆਸ ਦੇ ਰਈਆ ਮੋੜ ਲਾਗੇ ਵਾਪਰੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਕੰਡਕਟਰ ਨੇ ਮਹਿਲਾ ਸਵਾਰੀ ਦੀ ਟਿਕਟ ਕੱਟਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਉਸਦੀ ਮਹਿਲਾ ਨਾਲ ਤਿੱਖੀ ਬਹਿਸ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਯਾਤਰੀ ਨੇ ਟਿਕਟ ਨੂੰ ਲੈ ਕੇ ਪਹਿਲਾਂ ਕੰਡਕਟਰ ਨਾਲ ਬਹਿਸ ਕੀਤੀ ਅਤੇ ਬਾਅਦ ਵਿੱਚ ਕੰਡਕਟਰ ਦੀ ਕੁੱਟਮਾਰ ਕੀਤੀ ਅਤੇ ਉਸਦਾ ਮੋਬਾਇਲ ਫੋਨ ਵੀ ਭੰਨ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਕੁੱਝ ਲੋਕਾਂ ਨੂੰ ਫੋਨ ਕਰਕੇ ਬੁਲਾ ਲਿਆ। ਇਹ ਲੋਕ ਕੰਡਕਟਰ ਨੂੰ ਚਲਦੀ ਬੱਸ ਵਿੱਚੋ ਲਾਹ ਕੇ ਕਿਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ : Aam Aadmi Clinic: ਦਮ ਤੋੜਨ ਲੱਗੀ ਪੰਜਾਬ ਸਰਕਾਰ ਦੀ ਮੁਹੱਲਾ ਕਲੀਨਿਕ ਯੋਜਨਾ,ਲੈਬੋਟਰੀ ਟੈੱਸਟ ਕਰਨ ਵਾਲੀ ਕੰਪਨੀ ਨੇ ਤੋੜਿਆ ਕਰਾਰ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋਰ ਯਾਤਰੀਆਂ ਨਾਲ ਵੀ ਉਨ੍ਹਾਂ ਦੀ ਬਹਿਸ ਹੋਈ ਹੈ। ਉਨ੍ਹਾਂ ਵਲੋਂ ਕੰਡਕਟਰ ਨੂੰ ਬੱਸ ਤੋਂ ਲਾਹ ਕੇ ਉਸਦੀ ਪਹਿਲਾਂ ਖੂਬ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਸਨੂੰ ਆਪਣੀ ਕਾਰ ਵਿਚ ਬਿਠਾ ਲਿਆ ਅਤੇ ਕਿਸੇ ਪਾਸੇ ਫਰਾਰ ਹੋ ਗਈ। ਦੂਜੇ ਪਾਸੇ ਬੱਸ ਵਿੱਚ ਹੋਰ ਸਵਾਰ ਮਹਿਲਾ ਸਵਾਰੀਆਂ ਨੇ ਕੰਡਕਟਰ ਨੂੰ ਬੇਕਸੂਰ ਕਿਹਾ ਹੈ ਅਤੇ ਕਿਹਾ ਕਿ ਰੌਲਾ ਪਾਉਣ ਵਾਲੀ ਮਹਿਲਾ ਯਾਤਰੀ ਵਲੋਂ ਹੀ ਮਾਮਲਾ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਦਾ ਵਿਰੋਧ ਕਰਨ ਵਾਲਿਆਂ ਨਾਲ ਵੀ ਕੁੱਟਮਾਰ ਕੀਤੀ ਗਈ ਹੈ। ਫਿਲਹਾਲ ਇਹ ਨਹੀਂ ਪਤਾ ਚੱਲਿਆ ਹੈ ਕਿ ਕੰਡਕਟਰ ਨੂੰ ਕਿੱਥੇ ਲੈ ਗਏ ਹਨ ਪਰ ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਾਰਵਾਈ ਨਾਲ ਹੋਣ ਉੱਤੇ ਅੰਮ੍ਰਿਤਸਰ-ਜਲੰਧਰ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਕਰਨ ਦੀ ਚੇਤਾਲਨੀ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.