Grant for Gurdaspur Civil Hospital: ਗੁਰਦਾਸਪੁਰ ਸਿਵਲ ਹਸਪਤਾਲ ਦੇ ਨਵੀਨੀਕਰਨ ਲਈ 2 ਕਰੋੜ 42 ਲੱਖ ਦੀ ਜਾਰੀ ਹੋਈ ਗ੍ਰਾਂਟ

author img

By

Published : Mar 10, 2023, 12:19 PM IST

A grant of 2 crores 42 lakhs was issued for the renovation of Gurdaspur Civil Hospital, Chairman Raman Bahl visited

ਗੁਰਦਾਸਪੁਰ ਸ਼ਹਿਰ ਵਿਚ ਲੰਮੇਂ ਸਮੇਂ ਤੋਂ ਬੰਦ ਪਏ ਪੁਰਾਣੇ ਸਿਵਲ ਹਸਪਤਾਲ ਨੂੰ ਮੁੜ ਸੁਰਜੀਤ ਕਰਵਾਉਣ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤਾ ਪਹਿਲ ਕਰਦਿਆਂ ਹਸਪਤਾਲ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਓਹਨਾ ਕਿਹਾ ਕਿ ਕੀਤਾ ਹੋਇਆ ਵਾਅਦਾ ਆਖਰਕਾਰ ਪੂਰਾ ਹੋਣ ਜਾ ਰਿਹਾ ਹੈ।

ਗੁਰਦਾਸਪੁਰ ਸਿਵਲ ਹਸਪਤਾਲ ਦੇ ਨਵੀਨੀਕਰਨ ਲਈ 2 ਕਰੋੜ 42 ਲੱਖ ਦੀ ਜਾਰੀ ਹੋਈ ਗ੍ਰਾਂਟ

ਗੁਰਦਾਸਪੁਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਬੰਦ ਪਏ ਪੁਰਾਣੇ ਸਿਵਲ ਹਸਪਤਾਲ ਨੂੰ ਮੁੜ ਚਾਲੂ ਕਰਨ ਦਾ ਕੀਤਾ ਗਿਆ ਵਾਅਦਾ ਆਖਰ ਪੂਰਾ ਹੋਣ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਇਸ ਹਸਪਤਾਲ ਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿੱਚ ਤਬਦੀਲ ਕਰਨ ਲਈ 2 ਕਰੋੜ 42 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਹਨ। ਇੱਥੇ ਹੀ ਬੱਸ ਨਹੀਂ, ਇਨ੍ਹਾਂ ਫੰਡਾਂ ਦੇ ਜਾਰੀ ਹੋਣ ਤੋਂ ਬਾਅਦ ਬਕਾਇਦਾ ਟੈਂਡਰ ਵੀ ਅਲਾਟ ਹੋ ਗਏ ਹਨ ਅਤੇ ਕੁਝ ਹੀ ਦਿਨਾਂ ਵਿੱਚ ਇੱਥੇ ਹਸਪਤਾਲ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਇਸੇ ਤਹਿਤ ਅੱਜ ਚੇਅਰਮੈਨ ਰਮਨ ਬਹਿਲ ਨੇ ਖੁਦ ਹਸਪਤਾਲ ਪਹੁੰਚ ਕੇ ਪੁਰਾਣੀ ਇਮਾਰਤ ਦਾ ਮੁਆਇਨਾ ਕੀਤਾ ਅਤੇ ਇੱਥੇ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਉਥੇ ਮੌਜੂਦ ਐਕਸੀਅਨ ਸਿਵਲ ਸਰਜਨ ਅਤੇ ਹੋਰ ਸਿਹਤ ਅਧਿਕਾਰੀਆਂ ਨੂੰ ਲੋੜੀਂਦੇ ਹੁਕਮ ਜਾਰੀ ਕੀਤੇ।


ਇਹ ਵੀ ਪੜ੍ਹੋ: Punjab Budget 2023 Live Updates : ਹਰਪਾਲ ਚੀਮਾ ਪੇਸ਼ ਕਰ ਰਹੇ ਪੂਰਨ ਬਜਟ, ਕਿਸਾਨਾਂ ਲਈ ਫਸਲ ਬੀਮਾ ਯੋਜਨਾ ਦਾ ਐਲਾਨ


ਅਰਬਨ ਕਮਿਊਨਿਟੀ ਹੈਲਥ ਸੈਂਟਰ : ਇਸ ਮੌਕੇ ਚੇਅਰਮੈਨ ਰਮਨ ਬਹਿਲ ਨੇ ਇਸ ਹਸਪਤਾਲ ਦੀ ਵਿਸ਼ਾਲ ਇਮਾਰਤ ਦੇ ਹਰੇਕ ਵਾਰਡ ਦਾ ਦੌਰਾ ਕੀਤਾ ਅਤੇ ਐਕਸੀਅਨ ਸੁਖਚੈਨ ਸਿੰਘ, ਸਿਵਲ ਸਰਜਨ ਕੁਲਵਿੰਦਰ ਕੌਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਰੋਮੀ ਰਾਜ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਸ਼ਹਿਰ ਦੇ ਵਿਚਕਾਰ ਸਥਿਤ ਇਸ ਪੁਰਾਣੇ ਸਿਵਲ ਹਸਪਤਾਲ ਨੂੰ ਬੰਦ ਕਰਕੇ ਪਿਛਲੀ ਸਰਕਾਰ ਨੇ ਲੋਕਾਂ ਨਾਲ ਬੇਵਫਾ ਕਮਾਇਆ ਹੈ, ਜਿਸ ਕਾਰਨ ਸ਼ਹਿਰ ਦੇ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ। ਬਹਿਲ ਨੇ ਕਿਹਾ ਕਿ ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਇਸ ਹਸਪਤਾਲ ਨੂੰ ਮੁੜ ਚਾਲੂ ਕੀਤਾ ਜਾਵੇਗਾ। ਇਸ ਤਹਿਤ ਉਨ੍ਹਾਂ ਨੇ ਦਸੰਬਰ ਮਹੀਨੇ ਵਿੱਚ ਇਸ ਹਸਪਤਾਲ ਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿੱਚ ਤਬਦੀਲ ਕਰਨ ਲਈ ਵਿਭਾਗੀ ਪ੍ਰਕਿਰਿਆ ਪੂਰੀ ਕਰ ਲਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਹਸਪਤਾਲ ਦੀ ਇਮਾਰਤ ਦੇ ਨਵੀਨੀਕਰਨ ਲਈ ਸਰਕਾਰ ਤੋਂ 2 ਕਰੋੜ 42 ਲੱਖ ਰੁਪਏ ਮਨਜ਼ੂਰ ਕਰਵਾਏ।



ਜਨ ਔਸ਼ਧੀ ਦੀ ਦੁਕਾਨ: ਉਨ੍ਹਾਂ ਦੱਸਿਆ ਕਿ ਇਹ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਬਕਾਇਦਾ ਟੈਂਡਰ ਲਗਾ ਕੇ ਕੰਮ ਵੀ ਅਲਾਟ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕੁਝ ਦਿਨਾਂ ਵਿੱਚ ਇੱਥੇ ਕੰਮ ਸ਼ੁਰੂ ਹੋ ਜਾਵੇਗਾ। ਇੱਥੇ ਇੱਕ ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਲੋੜੀਂਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ। ਬਹਿਲ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਜਲਦੀ ਹੀ ਇੱਕ ਜਨ ਔਸ਼ਧੀ ਦੀ ਦੁਕਾਨ ਵੀ ਸ਼ੁਰੂ ਕੀਤੀ ਜਾਵੇਗੀ ਜਿੱਥੇ ਦਵਾਈਆਂ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ 'ਤੇ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਕੰਮ ਕਰੇਗੀ ਅਤੇ ਸਿਹਤ ਅਧਿਕਾਰੀ ਅਤੇ ਪੈਰਾ ਮੈਡੀਕਲ ਸਟਾਫ਼ ਆਦਿ ਵੀ ਹਾਜ਼ਰ ਰਹਿਣਗੇ। ਮੁੱਖ ਤੌਰ 'ਤੇ ਗਾਇਨੀਕੋਲੋਜੀ, ਆਰਥੋਪੈਡਿਕਸ, ਡੈਂਟਲ, ਪੀਡੀਆਟ੍ਰੀਸ਼ੀਅਨ ਅਤੇ ਪੈਰਾ ਮੈਡੀਕਲ ਸਟਾਫ ਹੋਰ ਸਹੂਲਤਾਂ ਦੇ ਨਾਲ ਉਪਲਬਧ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.