Jump To Death Stunt: 66 ਸਾਲ ਦਾ ਸਟੰਟਮੈਨ, 60 ਫੁੱਟ ਦੀ ਉਚਾਈ ਤੋਂ ਮਾਰਦਾ ਹੈ 'ਮੌਤ ਦੀ ਛਾਲ'

author img

By

Published : May 22, 2023, 12:54 PM IST

Updated : May 22, 2023, 2:28 PM IST

stuntman Ram Parshad, jump to death Stunt, Gurdaspur Craft Mela

ਰਾਮ ਪ੍ਰਸ਼ਾਦ ਦੀ 'ਮੌਤ ਦੀ ਛਾਲ' ਗੁਰਦਾਸਪੁਰ ਵਿੱਚ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ, ਜਿਸ ਨੂੰ ਦੇਖਣ ਲਈ ਇੱਥੇ ਲੱਗੇ ਕਰਾਫਟ ਮੇਲੇ ਵਿੱਚ ਖਾਸੀ ਭੀੜ ਨਜ਼ਰ ਆਈ ਤੇ ਰਾਮ ਪ੍ਰਸ਼ਾਦ ਦਾ ਹੌਂਸਲਾ ਵਧਾਉਂਦੀ ਦਿਖਾਈ ਦਿੱਤੀ, ਕਿਉਂਕਿ ਅਪਣੇ ਆਪ ਨੂੰ ਅੱਗ ਦੇ ਹਵਾਲੇ ਕਰਕੇ ਉਚਾਈ ਤੋਂ ਛਾਲ ਮਾਰਨਾ, ਅਪਣੇ ਆਪ ਵਿੱਚ ਹੀ ਖ਼ਤਰਨਾਕ ਸਟੰਟ ਹੈ।

66 ਸਾਲ ਦਾ ਸਟੰਟਮੈਨ ਦਾ ਅੱਗ ਨਾਲ ਸਟੰਟ

ਗੁਰਦਾਸਪੁਰ: ਇਕ ਸਟੰਟਮੈਨ ਆਪਣੀ ਜਿੰਦਗੀ ਨੂੰ ਖ਼ਤਰੇ ਵਿੱਚ ਪਾ ਲੋਕਾਂ ਦਾਂ ਮਨੋਰੰਜਨ ਕਰਦਾ ਹੈ ਅਤੇ ਖਤਰਨਾਕ ਸਟੰਟ ਕਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਦਿੱਲੀ ਤੋਂ ਗੁਰਦਾਸਪੁਰ ਦੇ ਕਰਾਫਟ ਮੇਲੇ ਵਿੱਚ ਪਹੁੰਚੇ ਸਟੰਟ ਮੈਨ ਰਾਮ ਪ੍ਰਸ਼ਾਦ ਦੀ ਉਮਰ 66 ਸਾਲ ਹੋ ਚੁੱਕੀ ਹੈ, ਜੋ ਕਿ ਅਜਿਹਾ ਸਟੰਟਮੈਨ ਹੈ, ਜੋ ਆਪਣੇ ਆਪ ਨੂੰ ਅੱਗ ਲੱਗਾ ਕੇ 60 ਫੁੱਟ ਉਚਾਈ ਤੋਂ ਪਾਣੀ ਵਿੱਚ ਛਲਾਂਗ ਲਗਾਉਂਦਾ ਹੈ ਜਿਸ ਨੂੰ 'ਮੌਤ ਦੀ ਛਲਾਂਗ' ਕਹਿੰਦੇ ਹਨ।

ਕਈ ਸੂਬੇ ਵਿੱਚ ਫੇਮਸ ਹੈ ਇਹ ਸਟੰਟਮੈਨ: ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਪਣੇ ਬਾਰੇ ਦੱਸਦਿਆ ਰਾਮਪ੍ਰਸ਼ਾਦ ਨੇ ਕਿਹਾ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ ਅਤੇ 50 ਸਾਲਾ ਤੋਂ ਇਹ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਪਹਿਲਾ ਪ੍ਰੋਗਰਾਮ 1976 'ਚ ਜੈਪੁਰ ਤੋਂ ਸ਼ੁਰੂ ਕੀਤਾ ਸੀ ਅਤੇ ਪਹਿਲੀ ਛਲਾਂਗ ਉਨ੍ਹਾਂ ਨੇ 16 ਸਾਲਾ ਦੀ ਉਮਰ 'ਚ ਲਗਾਈ ਸੀ। ਉਹ ਹੁਣ ਤੱਕ ਦਿੱਲੀ, ਮੁੰਬਈ, ਕੋਲਕਤਾ, ਮਦਰਾਸ, ਹਰਿਆਣਾ, ਰਾਜਸਥਾਨ, ਹਿਮਾਚਲ ਤੇ ਗੁਜਰਾਤ ਸਮੇਤ ਕਈ ਸੂਬਿਆਂ ਵਿੱਚ ਅਪਣਾ ਸਟੰਟ ਦਿਖਾ ਚੁੱਕਾ ਹੈ।

ਕੀ 'ਮੌਤ ਦੀ ਛਾਲ' ਸਟੰਟ: ਇਸ ਸਟੰਟ ਵਿੱਚ ਰਾਮ ਪ੍ਰਸ਼ਾਦ ਆਪਣੇ ਉੱਤੇ ਪੈਟਰੋਲ ਛਿੜਕ ਕੇ, ਫਿਰ ਅਪਣੇ ਆਪ ਨੂੰ ਅੱਗ ਲਗਾ ਕੇ 60 ਫੁੱਟ ਉਚਾਈ ਤੋਂ ਪਾਣੀ ਵਿੱਚ ਛਲਾਂਗ ਲਗਾਉਂਦਾ ਹੈ, ਜਿਸ ਨੂੰ 'ਮੌਤ ਦੀ ਛਲਾਂਗ' ਕਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ 90 ਫੁੱਟ ਤੱਕ ਵੀ ਛਾਲ ਮਾਰ ਚੁੱਕਾ ਹੈ। ਲੋਕਾ ਉਸ ਨੂੰ ਆਪਣੇ ਪ੍ਰੋਗਰਾਮਾਂ 'ਚ ਆਫ਼ਰ ਦਿੰਦੇ ਹਨ ਅਤੇ ਉਹ ਅੱਗੇ ਵਧ ਕੇ ਪ੍ਰੋਗਰਾਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਇਹ ਕੰਮ ਕਰਦੇ ਕੋਈ ਡਰ ਨਹੀਂ ਲੱਗਦਾ, ਜੇਕਰ ਮੈਂ ਡਰ ਕੇ ਰਹਿੰਦਾ ਤਾਂ ਸ਼ਾਇਦ ਮੈਂ ਅੱਗੇ ਨਾ ਵਧ ਸਕਦਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਵਿਅਕਤੀ ਨੂੰ ਆਪਣੇ 'ਤੇ ਜਿੰਨੀ ਦੇਰ ਵਿਸ਼ਵਾਸ ਨਾ ਹੋਵੇ, ਤਾਂ ਉਹ ਇਹ ਕੰਮ ਕਰਨ ਬਾਰੇ ਸੋਚੇ ਵੀ ਨਾ।

  1. Women's Kabaddi League: ਦੁਬਈ ਵਿੱਚ ਮਹਿਲਾ ਕਬੱਡੀ ਲੀਗ 'ਚ ਜੌਹਰ ਦਿਖਾਏਗੀ ਕਲਪਨਾ ਕੁੰਤਲ
  2. Wrestler Protest: ਨਾਰਕੋ ਟੈਸਟ ਲਈ ਤਿਆਰ ਹੋਏ ਬ੍ਰਿਜਭੂਸ਼ਣ, ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਅੱਗੇ ਰੱਖੀ ਇਹ ਸ਼ਰਤ
  3. ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸੀਐਮ ਮਾਨ ਦੇ ਬਿਆਨ ਉੱਤੇ ਐਸਜੀਪੀਸੀ ਦਾ ਜਵਾਬ, ਕਿਹਾ- ਸਿੱਖ ਪੰਥ ਸਮਰਥ, ਤੁਹਾਡੇ ਪੈਸੇ ਦੀ ਲੋੜ ਨਹੀਂ

ਉੱਥੇ ਹੀ, ਮੇਲੇ ਦੇ ਸੰਚਾਲਕ ਅਯੋਧਿਆ ਪ੍ਰਕਾਸ਼ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਕਰਾਫਟ ਮੇਲਾ ਲੱਗਿਆ ਹੋਇਆ ਹੈ, ਜੋ ਕਿ 8 ਜੂਨ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਰਾਮ ਪ੍ਰਸ਼ਾਦ ਦੇ ਮੌਤ ਦੀ ਛਲਾਂਗ ਸਟੰਟ ਬਾਰੇ ਕਾਫੀ ਚਰਚਾ ਸੁਣੀ ਹੋਈ ਸੀ ਜਿਸ ਕਾਰਨ ਰਾਮਪ੍ਰਸ਼ਾਦ ਨਾਲ ਸੰਪਰਕ ਕੀਤਾ ਗਿਆ ਤੇ ਉਹ ਮੇਲੇ ਵਿੱਚ ਆਏ ਤੇ ਪ੍ਰਦਰਸ਼ਨੀ ਕੀਤੀ। ਅਯੋਧਿਆ ਪ੍ਰਕਾਸ਼ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਵਲੋਂ ਅੱਗ ਬੁਝਾਊ ਯੰਤਰਾਂ ਤੋਂ ਇਲਾਵਾ ਹਰ ਸੇਫਟੀ ਦਾ ਸਾਮਾਨ ਰੱਖਿਆ ਗਿਆ ਸੀ।

Last Updated :May 22, 2023, 2:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.