ਕੰਮ ਸੀ ਬੈਟਰੀਆਂ ਦਾ, ਰੱਖੀ ਸੀ ਹੈਰੋਇਨ, ਚੜ੍ਹਿਆ ਪੁਲਿਸ ਅੜ੍ਹਿਕੇ

author img

By

Published : Oct 8, 2021, 7:20 PM IST

ਕੰਮ ਸੀ ਬੈਟਰੀਆਂ ਦਾ, ਰੱਖੀ ਸੀ ਹੈਰੋਇਨ, ਚੜ੍ਹਿਆ ਪੁਲਿਸ ਅੜ੍ਹਿਕੇ

ਇਨਵਰਟਰ ਬੈਟਰੀਆਂ (Inverter batteries) ਦਾ ਕੰਮ ਕਰਨ ਵਾਲੇ ਵਿਅਕਤੀ ਕੋਲੋਂ ਪੁਲਿਸ ਨੇ 100 ਗਰਾਮ ਹੈਰੋਇਨ (100 grams of heroin) ਬਰਾਮਦ ਕੀਤੀ ਹੈ, ਜਿਸ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਫਿਰੋਜ਼ਪੁਰ: ਹੈਰੋਇਨ ਦੇ ਨਸ਼ੇ ਨੂੰ ਖਤਮ ਕਰਨ ਲਈ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ 'ਤੇ ਮੁਸਤੈਦੀ ਨਾਲ ਕੰਮ ਕੀਤਾ ਜਾਂ ਰਿਹਾ ਹੈ। ਜਿਸ ਕਰਕੇ ਪੁਲਿਸ ਨੇ ਜਗ੍ਹਾ ਜਗ੍ਹਾ ਆਪਣੇ ਮੁਖ਼ਬਰ ਫੈਲਾਏ ਗਏ ਹਨ ਤੇ ਮੁਖ਼ਬਰਾਂ ਦੀ ਸਹਾਇਤਾ ਨਾਲ ਅਲੱਗ ਅਲੱਗ ਜਗ੍ਹਾ ਤੋਂ ਅਰੋਪੀਆਂ ਨੂੰ ਕਾਬੂ ਕੀਤਾ ਜਾਂ ਰਿਹਾ ਹੈ।

ਇਸ ਦੇ ਤਹਿਤ ਹੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵਿੱਚ ਇਨਵੇਟਰ ਬੈਟਰੀਆਂ (Inverter batteries)ਦਾ ਕੰਮ ਕਰਨ ਵਾਲੇ ਹਰਪਾਲ ਸਿੰਘ ਖਾਲਸਾ ਜਿਸ ਵੱਲੋਂ ਨਸ਼ੇ ਦੀ ਸਮਗਲਿੰਗ ਵੀ ਕੀਤੀ ਜਾਂਦੀ ਸੀ। ਜਿਸ ਕੋਲੋਂ ਪੁਲਿਸ ਨੇ 100 ਗਰਾਮ ਹੈਰੋਇਨ ਬਰਾਮਦ ਕੀਤੀ ਹੈ।

ਕੰਮ ਸੀ ਬੈਟਰੀਆਂ ਦਾ, ਰੱਖੀ ਸੀ ਹੈਰੋਇਨ, ਚੜ੍ਹਿਆ ਪੁਲਿਸ ਅੜ੍ਹਿਕੇ

ਇਸ ਦੀ ਜਾਣਕਾਰੀ ਦਿੰਦੇ ਜਦੋ ਇੰਸਪੈਕਟਰ ਪ੍ਰਭਜੀਤ ਸਿੰਘ (Inspector Prabhjit Singh) ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਉਨ੍ਹਾਂ ਨੂੰ ਥਾਣਾ ਮੱਖੂ ਵਿੱਚ ਮੁਖ਼ਬਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਮੱਲਾਂਵਾਲਾ ਵਿੱਚ ਹਰਪਾਲ ਸਿੰਘ ਖਾਲਸਾ ਜੋ ਹੈਰੋਇਨ ਵੇਚਣ ਦਾ ਵੀ ਕੰਮ ਕਰ ਰਿਹਾ ਹੈ। ਜਿਸ ਕੋਲੋਂ ਮੈਂ ਪਹਿਲਾਂ ਵੀ ਹੈਰੋਇਨ ਲਿਆ ਚੁੱਕਾ ਹਾਂ, ਜੇ ਉਸ ਨੂੰ ਕਾਬੂ ਕਰਨਾ ਹੈ ਤਾਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ। ਇਸ ਦੌਰਾਨ ਐਸ.ਐਚ.ਓ ਇੰਸਪੈਕਟਰ ਪ੍ਰਭਜੀਤ ਸਿੰਘ (Inspector Prabhjit Singh) ਦੀ ਮੱਖੂ ਤੋਂ ਬਦਲੀ ਹੋ ਗਈ ਬਦਲੀ ਹੋਣ ਦੇ ਬਾਅਦ ਵੀ ਮੁਖ਼ਬਰ ਵੱਲੋਂ ਉਨ੍ਹਾਂ ਨੂੰ ਫੋਨ ਗਿਆ ਕਿ ਅੱਜ ਮੈਂ ਹਰਪਾਲ ਸਿੰਘ ਖ਼ਾਲਸਾ ਕੋਲੋਂ ਹੈਰੋਇਨ ਲੈਣ ਦਾ ਸੌਦਾ ਕੀਤਾ ਹੈ, ਜੇ ਤੁਸੀਂ ਕਾਬੂ ਕਰਨਾ ਚਾਹੁੰਦੇ ਹੋ ਤਾਂ ਰੇਡ ਕਰ ਸਕਦੇ ਹੋ।

ਇੰਸਪੈਕਟਰ ਪਰਭਜੀਤ ਸਿੰਘ (Inspector Prabhjit Singh) ਨੇ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਐਸ.ਐਚ.ਓ ਮੱਲਾਂਵਾਲਾ ਬਲਰਾਜ ਸਿੰਘ ਨੂੰ ਨਾਲ ਲੈ ਕੇ ਜਦੋ ਮੁਖ਼ਬਰ ਦੇ ਸੁਨੇਹੇ 'ਤੇ ਹਰਪਾਲ ਸਿੰਘ ਖ਼ਾਲਸਾ ਦੀ ਦੁਕਾਨ ਉੱਪਰ ਰੇਡ ਕੀਤੀ ਤਾਂ ਉਸ ਦੇ ਕਾਊਂਟਰ ਦੇ ਗੱਲੇ ਵਿੱਚੋਂ ਮੋਮੀ ਲਿਫ਼ਾਫੇ਼ ਵਿੱਚ ਪਈ 100 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ।

ਇਸ ਦੌਰਾਨ ਉਨ੍ਹਾਂ ਵੱਲੋਂ ਹਰਪਾਲ ਸਿੰਘ ਖ਼ਾਲਸਾ ਦੇ ਕਹਿਣ ਮੁਤਾਬਿਕ ਕਿ ਉਸ ਵੱਲੋਂ ਤਲਾਸ਼ੀ ਡੀਐੱਸਪੀ ਦੀ ਨਿਗਰਾਨੀ ਵਿੱਚ ਹੀ ਦਿੱਤੀ ਜਾਵੇਗੀ ਤੇ ਇੰਸਪੈਕਟਰ ਪ੍ਰਭਜੀਤ ਸਿੰਘ (Inspector Prabhjit Singh) ਵੱਲੋਂ ਡੀ ਐੱਸ ਪੀ ਕ੍ਰਾਈਮ ਜਗਦੀਸ਼ ਕੁਮਾਰ ਨੂੰ ਫਿਰੋਜ਼ਪੁਰ ਤੋਂ ਸੱਦਾ ਦਿੱਤਾ ਗਿਆ। ਉਨ੍ਹਾਂ ਦੀ ਨਿਗਰਾਨੀ ਵਿੱਚ ਦੁਕਾਨ ਦੀ ਤਲਾਸ਼ੀ ਕੀਤੀ ਗਈ। ਇਸ ਮੌਕੇ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਕਿਹਾ ਕਿ ਨਸ਼ਾ ਵੇਚਣ ਵਾਲਾ ਕੋਈ ਵੀ ਹੋਵੇ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਕੋਈ ਵੀ ਸਿਫ਼ਾਰਸ਼ ਵੀ ਨਹੀਂ ਮੰਨੀ ਜਾਵੇਗੀ। ਇਸ ਮੌਕੇ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਨਦੀਪ ਸਿੰਘ ਉਰਫ ਮਾਣਾ ਕੋਲੋਂ ਇਹ ਹੈਰੋਇਨ ਲੈ ਕੇ ਆਇਆ ਸੀ। ਜਿਸ ਨੂੰ ਇਸ ਨੇ ਅੱਗੇ ਗਾਹਕ ਨੂੰ ਦੇਣਾ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਖ਼ਾਲਸਾ ਉੱਪਰ NDPS ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ 'ਤੇ ਅੱਗੇ ਦੀ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ:- ਆਸ਼ੀਸ਼ ਮਿਸ਼ਰਾ ਨੂੰ ਲੈਕੇ ਅਜੇ ਮਿਸ਼ਰਾ ਦਾ ਵੱਡਾ ਬਿਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.