Attack on Girl in Ferozepur: ਫਿਰੋਜ਼ਪੁਰ ਵਿੱਚ ਲੜਕੀ 'ਤੇ ਲੁਟੇਰਿਆਂ ਨੇ ਕੀਤਾ ਕਾਤਿਲਾਨਾਂ ਹਮਲਾ, ਲੜਕੀ ਦੀਆਂ ਵੱਢੀਆਂ ਗਈਆਂ ਤਿੰਨ ਉਂਗਲਾਂ

author img

By

Published : Jan 27, 2023, 1:12 PM IST

Murderous attack on girl in Ferozepur, three fingers of girl cut off

ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਕਨੂੰਨ ਪ੍ਰਬੰਧ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਇੱਥੇ ਲੁਟੇਰਿਆਂ ਨੇ ਇੱਕ ਲੜਕੀ ਉੱਤੇ ਕਾਤਲਾਨਾ ਹਮਲਾ ਕੀਤਾ ਹੈ। ਲੜਕੀ ਦੀਆਂ ਇਸ ਹਮਲੇ ਕਾਰਨ ਤਿੰਨ ਉਂਗਲਾਂ ਵੀ ਵੱਢੀਆਂ ਗਈਆਂ ਹਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਲੋਕ ਵੀ ਖੌਫ਼ਜ਼ਦਾ ਨਜ਼ਰ ਆ ਰਹੇ ਹਨ।

Attack on Girl in Ferozepur: ਫਿਰੋਜ਼ਪੁਰ ਵਿੱਚ ਲੜਕੀ ਉੱਤੇ ਲੁਟੇਰਿਆਂ ਨੇ ਕੀਤਾ ਕਾਤਿਲਾਨਾਂ ਹਮਲਾ, ਲੜਕੀ ਦੀਆਂ ਵੱਢੀਆਂ ਗਈਆਂ ਤਿੰਨ ਉਂਗਲਾਂ

ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ 26 ਜਨਵਰੀ ਨੂੰ ਲੈਕੇ ਪੁਲਿਸ ਵੱਲੋਂ ਥਾਂ-ਥਾਂ ਨਾਕਾਬੰਦੀ ਕੀਤੀ ਗਈ ਅਤੇ ਸ਼ਹਿਰ ਵਿੱਚ ਫਲੈਗ ਮਾਰਚ ਕੱਢ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਤਿਆਰ ਬਰ ਤਿਆਰ ਹੈ। ਉਥੇ ਹੀ ਜੇਕਰ ਗੱਲ ਕਰੀਏ ਲੁੱਟਾ ਖੋਹਾਂ ਕਰਨ ਵਾਲੇ ਲੋਕਾਂ ਦੀ ਤਾਂ ਲੁੱਟਾ ਖੋਹਾਂ ਕਰਨ ਵਾਲੇ ਪੁਲਿਸ ਤੋਂ ਵੀ ਦੋ ਕਦਮ ਅੱਗੇ ਸੋਚਦੇ ਹਨ। ਤਾਜਾ ਮਾਮਲਾ ਇਕ ਵਾਰ ਤਾਂ ਦਿਲ ਦਹਿਲਾ ਦੇਣ ਵਾਲਾ ਹੈ।ਫਿਰੋਜ਼ਪੁਰ ਛਾਉਣੀ ਦੀ ਘੁਮਿਆਰ ਮੰਡੀ ਤੋਂ ਜਿਥੇ ਕੰਮ ਤੋਂ ਆ ਰਹੀ ਲੜਕੀ ਕੋਲੋਂ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸਦੇ ਨਾਲ ਹੀ ਲੁੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਲੜਕੀ ਦੀਆਂ ਤਿੰਨ ਉਂਗਲਾਂ ਵੱਢੀਆਂ ਗਈਆਂ। ਲੜਕੀ ਹਸਪਤਾਲ ਵਿੱਚ ਜੇਰੇ ਇਲਾਜ਼ ਹੈ।



ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ: ਲੜਕੀ ਉੱਤੇ ਲੁਟੇਰਿਆਂ ਵਲੋਂ ਕੀਤੇ ਗਏ ਕਾਤਿਲਾਨਾਂ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੱਸਿਆ ਗਿਆ ਹੈ ਕਿ ਲੜਕੀ ਗੁਰਪ੍ਰੀਤ ਕੌਰ ਇੱਕ ਬੈਂਕ ਵਿੱਚ ਕੰਮ ਕਰਦੀ ਹੈ। ਇਹ ਲੜਕੀ ਰੋਜਾਨਾਂ ਦੀ ਤਰ੍ਹਾਂ ਘਰ ਵਾਪਿਸ ਆ ਰਹੀ ਸੀ ਤਾਂ ਪਿਛੋਂ ਦੀ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਇਸ ਲੜਕੀ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਲੜਕੀ ਨੇ ਆਪਣਾ ਪਰਸ ਨਹੀਂ ਛੱਡਿਆ ਤਾਂ ਉਨ੍ਹਾਂ ਲੜਕੀ ਨੂੰ ਫੜ ਕੇ ਦੂਰ ਤੱਕ ਘੜੀਸਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੜਕੀ ਉੱਪਰ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।




ਇਹ ਵੀ ਪੜ੍ਹੋ:Fire Incident in Amritsar : ਅੰਮ੍ਰਿਤਸਰ 'ਚ ਦੁਕਾਨ ਨੂੰ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਜਿਉਂਦਾ ਸੜਿਆ

ਲੜਕੀ ਦੀਆਂ ਕੱਟੀਆਂ ਗਈਆਂ ਤਿੰਨ ਉਂਗਲਾਂ: ਮੌਕੇ ਉੱਤੇ ਮੌਜੂਦ ਲੋਕਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਹਮਲੇ ਨਾਲ ਲੜਕੀ ਦੀਆਂ ਤਿੰਨ ਉਂਗਲਾ ਕੱਟੀਆਂ ਗਈਆ ਹਨ ਅਤੇ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ। ਉਸਨੂੰ ਫਿਰੋਜ਼ਪੁਰ ਦੇ ਮਿਸ਼ਨ ਹਸਪਤਾਲ ਲਿਜਾਇਆ ਗਿਆ ਪਰ ਉਥੋਂ ਉਨ੍ਹਾਂ ਨੇ ਡੀਐਮ ਸੀ ਰੈਫਰ ਕਰ ਦਿੱਤਾ ਹੈ। ਲੜਕੀ ਦੀ ਹਾਲਤ ਨਾਜੁਕ ਬਣੀ ਹੋਈ ਹੈ। ਉਥੇ ਹੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਨੂੰ ਲੈਕੇ ਥਾਂ-ਥਾਂ ਪੁਲਿਸ ਤੈਨਾਤ ਕੀਤੀ ਹੋਈ ਹੈ। ਪਰ ਫਿਰ ਵੀ ਲੁਟੇਰੇ ਪੁਲਿਸ ਤੋਂ ਬੇਖੌਫ਼ ਹੋ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.