ਟਿਫਿਨ ਬੰਬ ਬਲਾਸਟ ਮਾਮਲੇ 'ਚ ਐਸ.ਪੀ ਦੇ ਮੂੰਹੋ ਸੁਣੋ ਮਾਮਲੇ ਦੀ ਪੂਰੀ ਜਾਣਕਾਰੀ

author img

By

Published : Oct 8, 2021, 8:39 PM IST

ਟਿਫਿਨ ਬੰਬ ਬਲਾਸਟ ਮਾਮਲੇ 'ਚ ਐਸ.ਪੀ ਦੇ ਮੂੰਹੋ ਸੁਣੋ ਮਾਮਲੇ ਦੀ ਪੂਰੀ ਜਾਣਕਾਰੀ

ਜਲਾਲਾਬਾਦ ਵਿੱਚ ਮੋਟਰਸਾਈਕਲ ਧਮਾਕੇ ਤੋਂ ਬਾਅਦ ਦੇਸ਼ ਦੀ ਐਨ.ਆਈ.ਏ ਵਰਗੀਆਂ ਕਈ ਸੁਰੱਖਿਆ ਏਜੰਸੀਆਂ ਜਾਂਚ ਅਤੇ ਕਈ ਦਿਨਾਂ ਤੱਕ ਐਨ.ਆਈ ਨੇ ਜਲਾਲਾਬਾਦ ਵਿੱਚ ਆਪਣਾ ਡੇਰਾ ਰੱਖਿਆ ਅਤੇ ਧਮਾਕੇ ਦੀ ਜਾਂਚ ਕਰਨ ਤੋਂ ਬਾਅਦ ਇਕ ਵੱਡਾ ਖੁਲਾਸਾ ਹੋਇਆ ਹੈ।

ਫਿਰੋਜ਼ਪੁਰ: ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਟਿਫਿਨ ਬੰਬ ਮਿਲਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਸ ਧਮਾਕੇ ਤੋਂ ਬਾਅਦ ਦੇਸ਼ ਦੀ ਐਨ.ਆਈ.ਏ ਵਰਗੀਆਂ ਕਈ ਸੁਰੱਖਿਆ ਏਜੰਸੀਆਂ ਜਾਂਚ ਅਤੇ ਕਈ ਦਿਨਾਂ ਤੱਕ ਐਨ.ਆਈ ਨੇ ਜਲਾਲਾਬਾਦ ਵਿੱਚ ਆਪਣਾ ਡੇਰਾ ਰੱਖਿਆ ਅਤੇ ਧਮਾਕੇ ਦੀ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਲਾਲਾਬਾਦ ਧਮਾਕੇ ਵਿੱਚ ਮਾਰੇ ਗਏ, ਬਿੰਦੂ ਦੇ ਚਚੇਰੇ ਭਰਾ ਸੁੱਖਾ ਸਰਹੱਦੀ ਖੇਤਰ ਚੰਦੀਵਾਲਾ ਦੇ ਰਹਿਣ ਵਾਲੇ ਸਨ।

ਫਿਰੋਜ਼ਪੁਰ, ਅਤੇ ਜਲਾਲਾਬਾਦ ਵਿੱਚ ਮੋਟਰਸਾਈਕਲ ਧਮਾਕਾ ਕੋਈ ਆਮ ਧਮਾਕਾ ਨਹੀਂ ਸੀ, ਬਲਕਿ ਟਿਫਿਨ ਬੰਬ ਧਮਾਕਾ ਸੀ। ਪਰ ਦੋਸ਼ੀਆਂ ਦੇ ਅਣਜਾਣ ਹੋਣ ਕਾਰਨ ਇਸ ਧਮਾਕੇ ਦੀ ਘਟਨਾ ਭੀੜ ਭਰੀ ਜਗ੍ਹਾਂ 'ਤੇ ਨਹੀ ਕਰ ਸਕੇ। ਜਦੋਂ ਕੁਝ ਸਮੇਂ ਤੱਕ ਧਮਕਾ ਨਾ ਹੋਣ ਤੋਂ ਬਾਅਦ ਦੋਸ਼ੀ ਬਲਵਿੰਦਰ ਸਿੰਘ ਬਿੰਦੂ ਟਿਫ਼ਨ ਬੰਬ ਵਾਲੇ ਮੋਟਰਸਾਈਕਲ ਨੂੰ ਲੈ ਕੇ ਉੱਥੋਂ ਵਾਪਸ ਨਿਕਲਿਆ ਤਾਂ ਉਹ ਖੁਦ ਇਸ ਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ।

ਟਿਫਿਨ ਬੰਬ ਬਲਾਸਟ ਮਾਮਲੇ 'ਚ ਐਸ.ਪੀ ਦੇ ਮੂੰਹੋ ਸੁਣੋ ਮਾਮਲੇ ਦੀ ਪੂਰੀ ਜਾਣਕਾਰੀ

ਪਰ ਜਿਨ੍ਹਾਂ ਨੇ ਇਸ ਸਾਜ਼ਿਸ਼ ਵਿੱਚ ਉਸਦਾ ਸਾਥ ਦਿੱਤਾ, ਉਸ ਦੇ ਚਚੇਰੇ ਭਰਾ ਸੁੱਖਾ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਫਿਰੋਜ਼ਪੁਰ ਪੁਲਿਸ ਵੱਲੋਂ ਮਾਸਟਰ ਮਾਈਂਡ ਸੁੱਖਾ ਨੂੰ ਵਾਰੰਟ 'ਤੇ ਲਿਆਂਦਾ ਗਿਆ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਕੁੱਝ ਦਿਨ ਪਹਿਲਾਂ ਰਾਤ ਨੂੰ ਫਿਰੋਜ਼ਪੁਰ ਸ਼ਹਿਰ ਦੇ ਨਮਕ ਮੰਡੀ ਵਿੱਚ ਰਾਤ ਧਮਾਕਾ ਵੀ ਇੱਕ ਟਿਫਿਨ ਬੰਬ ਧਮਾਕਾ ਸੀ।

ਉਸ ਧਮਾਕੇ ਵਿੱਚ ਉਸਦਾ ਇੱਕ ਹੋਰ ਸਾਥੀ ਸੀ ਅਤੇ ਇਹ ਸਾਰੀ ਸਾਜ਼ਿਸ਼ ਇਨ੍ਹਾਂ ਲੋਕਾਂ ਨੇ ਹੀ ਰਚੀ ਸੀ। ਹੁਣ ਸਵਾਲ ਇਹ ਹੈ ਟਿਫਿਨ ਬੰਬ ਭਾਰਤ ਵਿੱਚ ਕਿਵੇਂ ਆਇਆ ਸੁਰੱਖਿਆ ਏਜੰਸੀਆਂ ਅਜੇ ਵੀ ਜਾਂਚ ਕਰ ਰਹੀਆਂ ਹਨ ਕਿ ਇਨ੍ਹਾਂ ਲੋਕਾਂ ਨੇ ਟਿਫਿਨ ਬੰਬਾਂ ਨਾਲ ਕਿੱਥੇ ਅਤੇ ਕਿੱਥੇ ਧਮਾਕਾ ਕਰਨਾ ਸੀ। ਇਸ ਦੀ ਜਾਂਚ ਕੀਤੀ ਜਾਂ ਰਹੀ ਹੈ, ਜਿਸਦਾ ਖੁਲਾਸਾ ਛੇਤੀ ਹੀ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- ਭੁੱਖ ਹੜਤਾਲ 'ਤੇ ਬੈਠੇ ਨਵਜੋਤ ਸਿੱਧੂ, ਮੌਨ ਵਰਤ ਵੀ ਰੱਖਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.