ਫ਼ਿਰੋਜ਼ਪੁਰ ਵਿਚ ਸੈਨਾ ਦੇ ਲੈਫਟੀਨੈਂਟ ਕਰਨਲ ਨੇ ਕੀਤਾ ਪਤਨੀ ਦਾ ਕਤਲ, ਖ਼ੁਦ ਨੂੰ ਵੀ ਮਾਰੀ ਗੋਲੀ

author img

By

Published : Jan 9, 2023, 3:37 PM IST

Updated : Jan 9, 2023, 10:47 PM IST

Army lieutenant colonel killed his wife also shot himself  in Ferozepur

ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਰਹਿਣ ਵਾਲੇ ਭਾਰਤੀ ਫੌਜ ਦੇ ਇੱਕ ਅਧਿਕਾਰੀ ਲੈਫਟੀਨੈਂਟ ਕਰਨਲ ਨੇ ਬੀਤੀ ਰਾਤ ਆਪਣੀ ਪਤਨੀ ਦਾ ਕਤਲ ਕਰ (Army lieutenant colonel killed his wife also shot himself) ) ਦਿੱਤਾ ਅਤੇ ਫਿਰ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਕਿ ਜੋੜੇ ਦੇ ਨਿੱਜੀ ਮਸਲੇ ਸਨ ਅਤੇ ਦੋਵੇਂ ਨਿਯਮਤ ਕਾਉਂਸਲਿੰਗ ਸੈਸ਼ਨਾਂ ਵਿੱਚੋਂ ਲੰਘ ਰਹੇ ਸਨ।

Army lieutenant colonel killed his wife also shot himself in Ferozepur

ਫ਼ਿਰੋਜ਼ਪੁਰ : ਪੰਜਾਬ ਵਿੱਚ ਫੌਜ ਦੇ ਲੈਫਟੀਨੈਂਟ ਕਰਨਲ ਵੱਲੋਂ ਪਤਨੀ ਦਾ ਕਤਲ (Army lieutenant colonel killed his wife also shot himself) ਕਰ ਦਿੱਤਾ। ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਰਹਿਣ ਵਾਲੇ ਭਾਰਤੀ ਫ਼ੌਜ ਦੇ ਇੱਕ ਅਫ਼ਸਰ ਲੈਫ਼ਟੀਨੈਂਟ ਕਰਨਲ ਨੇ ਬੀਤੀ ਰਾਤ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਧਿਕਾਰੀ ਨੇ ਇੱਕ ਸੁਸਾਈਡ ਨੋਟ ਛੱਡਿਆ, ਜਿਸ ਵਿੱਚ ਉਸਨੇ ਆਪਣੀ ਪਤਨੀ 'ਤੇ ਹਮਲਾ ਕਰਨ ਦੀ ਗੱਲ ਕਬੂਲ ਕੀਤੀ। ਪਤਨੀ ਆਪਣੀ ਰਿਹਾਇਸ਼ 'ਤੇ ਮ੍ਰਿਤਕ ਪਾਈ ਗਈ।

ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਲੈਫਟੀਨੈਂਟ ਕਰਨਲ ਨਿਸ਼ਾਂਤ ਪ੍ਰਮਾਰ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਪੁੱਜੇ। ਜਿੱਥੇ ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਦੇ ਰਿਸ਼ਤੇ ਠੀਕ-ਠਾਕ ਸਨ ਪਰ ਪਤਾ ਨਹੀਂ ਕੀ ਕਾਰਨ ਸੀ ਕਿ ਅਜਿਹੀ ਘਟਨਾ ਵਾਪਰੀ। ਲੈਫਟੀਨੈਂਟ ਕਰਨਲ ਦੇ ਪਿਤਾ ਨੇ ਦੱਸਿਆ ਕਿ ਲੈਫਟੀਨੈਂਟ ਕਰਨਲ ਨਿਸ਼ਾਂਤ ਪ੍ਰਮਾਰ ਦੀ ਪਤਨੀ ਦੇਹਰਾਦੂਨ ਤੋਂ ਸੀ। ਲੈਫਟੀਨੈਂਟ ਕਰਨਲ ਹਿਮਾਚਲ ਦੇ ਰਹਿਣ ਵਾਲੇ ਸਨ।

Army lieutenant colonel killed his wife also shot himself  in Ferozepur
Army lieutenant colonel killed his wife also shot himself in Ferozepur

ਮੌਕੇ ਉਤੇ ਪਹੁੰਚੇ SHO ਨੇ ਦੱਸਿਆ ਕਿ ਨਿਸ਼ਾਂਤ ਪ੍ਰਮਾਰ ਲੈਫਟੀਨੈਂਟ ਕਰਨਲ ਦੀ ਆਪਣੀ ਪਤਨੀ ਨਾਲ ਝਗੜਾ ਚਲਦਾ ਸੀ। ਕੱਲ ਰਾਤ ਉਨ੍ਹਾਂ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਖੁਦ ਵੀ ਕੁਆਟਰ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ। ਨਿਸ਼ਾਂਤ ਪ੍ਰਮਾਰ ਫਿਰੋਜ਼ਪੁਰ ਵਿੱਚ ਤੈਨਾਤ ਸਨ।

ਮਿਲੀ ਜਾਣਕਾਰੀ ਮੁਤਾਬਕ ਜੋੜੇ ਦੇ ਵਿਆਹੁਤਾ ਮਸਲੇ ਸਨ ਅਤੇ ਦੋਵੇਂ ਨਿਯਮਤ ਕਾਉਂਸਲਿੰਗ ਸੈਸ਼ਨਾਂ ਵਿੱਚੋਂ ਲੰਘ ਰਹੇ ਸਨ। ਫੌਜ ਅਤੇ ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:- 'ਵਿਰੋਧੀ ਪਾਰਟੀਆਂ ਕਿਸੇ ਇੱਕ ਚਿਹਰੇ ਨੂੰ ਮੈਦਾਨ ਵਿੱਚ ਉਤਾਰਿਆਂ ਤਾਂ ਮੋਦੀ ਨੂੰ ਮਿਲੇਗਾ ਵੱਡਾ ਫਾਇਦਾ'

Last Updated :Jan 9, 2023, 10:47 PM IST

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.